ਵਜ਼ੀਰਾਂ ਦੇ ਵਿਦੇਸ਼ੀ ਇਲਾਜ ਦੇ ਬਿੱਲਾਂ ਨੇ ਖਜ਼ਾਨਾ ਉਜਾੜਿਆ

ਬਠਿੰਡਾ: ਪੰਜਾਬ ਦੀ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਵਜ਼ੀਰ ਤੇ ਵਿਧਾਇਕ ਸਰਕਾਰੀ ਸਹੂਲਤਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਲੀਡਰਾਂ ਦੇ ਵਿਦੇਸ਼ੀ ਤੇ ਪ੍ਰਾਈਵੇਟ ਹਸਪਤਾਲਾਂ ਵਿਚੋਂ ਇਲਾਜ ਸਰਕਾਰੀ ਖਜ਼ਾਨੇ ਨੂੰ ਮਹਿੰਗਾ ਪੈ ਰਿਹਾ ਹੈ। ਸਰਕਾਰੀ ਖਜ਼ਾਨੇ ਵਿਚੋਂ ਹਰ ਵਰ੍ਹੇ ਕਰੋੜਾਂ ਰੁਪਏ ਪ੍ਰਾਈਵੇਟ ਹਸਪਤਾਲਾਂ ਕੋਲ ਜਾਂਦੇ ਹਨ।

ਨਿਯਮ ਕੁਝ ਵੀ ਕਹਿਣ, ਵਜ਼ੀਰ ਤੇ ਵਿਧਾਇਕ ਆਪਣੇ ਇਲਾਜ ਵਾਸਤੇ ਵਿਦੇਸ਼ ਵੀ ਜਾ ਰਹੇ ਹਨ। ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅਮਰੀਕਾ ਵਿਚੋਂ ਆਪਣਾ ਇਲਾਜ ਕਰਾਇਆ ਹੈ। ਉਨ੍ਹਾਂ ਦਾ ਵਿਦੇਸ਼ੀ ਇਲਾਜ ਖਜ਼ਾਨੇ ਨੂੰ 21æ09 ਲੱਖ ਰੁਪਏ ਵਿਚ ਪਿਆ ਹੈ।
ਸਿਹਤ ਵਿਭਾਗ ਦੇ ਨਿਯਮ ਹਨ ਕਿ ਸਿਰਫ ਉਹੋ ਇਲਾਜ ਵਿਦੇਸ਼ ਵਿਚੋਂ ਕਰਾਇਆ ਜਾ ਸਕਦਾ ਹੈ ਜੋ ਭਾਰਤ ਵਿਚ ਉਪਲੱਬਧ ਨਹੀਂ। ਸੂਚਨਾ ਅਧਿਕਾਰ ਐਕਟ (ਆਰæਟੀæਆਈæ) ਤਹਿਤ ਹਾਸਲ ਜਾਣਕਾਰੀ ਵਿਚ ਸਿਹਤ ਵਿਭਾਗ ਨੇ ਸ੍ਰੀ ਢਿੱਲੋਂ ਨੂੰ ਵਿਦੇਸ਼ੀ ਇਲਾਜ ਦੀ ਦਿੱਤੀ ਪ੍ਰਵਾਨਗੀ ਵਿਚ ਲਿਖਿਆ ਹੈ ਕਿ ਇਹ ਇਲਾਜ ਏਮਸ, ਮੇਦਾਂਤਾ ਗੁੜਗਾਓਂ ਤੇ ਰਾਜੀਵ ਗਾਂਧੀ ਹਸਪਤਾਲ ਦਿੱਲੀ ਵਿਚ ਵੀ ਹੈ ਪਰ ਇਸ ਦਾ ਆਧੁਨਿਕ ਵਿਕਸਿਤ ਇਲਾਜ ਅਮਰੀਕਾ ਵਿਚ ਹੈ। ਇਸ ਮੋਰੀ ਰਾਹੀਂ ਉਨ੍ਹਾਂ ਨੂੰ ਵਿਦੇਸ਼ ਤੋਂ ਇਲਾਜ ਲਈ ਹਰੀ ਝੰਡੀ ਮਿਲ ਗਈ। ਚੌਧਰੀ ਸਵਰਨਾ ਰਾਮ ਨੇ ਅਮਰੀਕਾ Ḕਚੋਂ 31 ਅਗਸਤ ਤੋਂ 16 ਸਤੰਬਰ 2010 ਤੱਕ ਇਲਾਜ ਕਰਾਇਆ ਜਿਸ ਦਾ ਖਰਚਾ 26,676 ਰੁਪਏ ਸਰਕਾਰ ਨੇ ਭਰਿਆ।
ਕਾਂਗਰਸ ਸਰਕਾਰ ਸਮੇਂ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਵੀ ਅਮਰੀਕਾ ਵਿਚੋਂ ਹੀ ਇਲਾਜ ਕਰਾਇਆ ਸੀ ਜਿਸ Ḕਤੇ 42æ26 ਲੱਖ ਰੁਪਏ ਖਰਚ ਆਏ ਸਨ। ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਦਾ ਇਲਾਜ ਵੀ ਅਮਰੀਕਾ ਵਿਚ ਚੱਲਿਆ ਸੀ ਜਿਸ Ḕਤੇ 3æ59 ਕਰੋੜ ਰੁਪਏ ਲੱਗੇ। ਪ੍ਰਾਈਵੇਟ ਹਸਪਤਾਲਾਂ ਦੇ ਵੱਡੇ ਬਿੱਲ ਵੀ ਖਜ਼ਾਨੇ Ḕਤੇ ਭਾਰ ਪਾ ਰਹੇ ਹਨ। ਸਰਕਾਰ ਨੇ ਇਸੇ ਮਹੀਨੇ ਵਜ਼ੀਰ ਤੋਤਾ ਸਿੰਘ ਤੇ ਸੁਰਜੀਤ ਸਿੰਘ ਰੱਖੜਾ ਦਾ ਮੈਡੀਕਲ ਬਿੱਲ ਰਿਲੀਜ਼ ਕੀਤਾ ਹੈ। ਜਨ ਸਿਹਤ ਮੰਤਰੀ ਸ੍ਰੀ ਰੱਖੜਾ ਨੇ ਆਪਣੀ ਪਤਨੀ ਦਾ ਇਲਾਜ ਮਾਰਚ 2014 ਵਿਚ ਮੈਕਸ ਸੁਪਰ ਹਸਪਤਾਲ ਨਵੀਂ ਦਿੱਲੀ ਤੋਂ ਕਰਾਇਆ ਜਿਸ ਦਾ 4æ08 ਲੱਖ ਰੁਪਏ ਦਾ ਬਿੱਲ ਸਿਹਤ ਵਿਭਾਗ ਕੋਲ ਭੇਜਿਆ ਗਿਆ ਪਰ ਵਿਭਾਗ ਨੇ ਸਿਰਫ 2æ09 ਲੱਖ ਰੁਪਏ ਦਾ ਬਿੱਲ ਹੀ ਪਾਸ ਕੀਤਾ। ਸਿਹਤ ਵਿਭਾਗ ਨੇ ਖੇਤੀ ਮੰਤਰੀ ਤੋਤਾ ਸਿੰਘ ਨਾਲ ਇਸ ਮਾਮਲੇ ਵਿਚ ਨਰਮੀ ਵਰਤੀ ਹੈ ਕਿਉਂਕਿ ਉਨ੍ਹਾਂ ਦਾ ਲੜਕਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਹੈ। ਤੋਤਾ ਸਿੰਘ ਨੇ 3æ91 ਲੱਖ ਰੁਪਏ ਦਾ ਬਿੱਲ ਦਿੱਤਾ ਜਿਸ ਵਿਚੋਂ 3æ26 ਲੱਖ ਰੁਪਏ ਪਾਸ ਹੋ ਗਏ। ਉਨ੍ਹਾਂ ਪਿਛਲੇ ਸਾਲ ਜੁਲਾਈ ਵਿਚ ਮੈਟਰੋ ਐਂਡ ਹਾਰਟ ਹਸਪਤਾਲ ਨੋਇਡਾ ਤੋਂ ਇਲਾਜ ਕਰਾਇਆ ਸੀ। ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਤਨੀ ਦਾ ਫੋਰਟਿਸ ਹਸਪਤਾਲ ਮੁਹਾਲੀ Ḕਚੋਂ ਇਲਾਜ ਕਰਾਇਆ। ਇਲਾਜ Ḕਤੇ ਆਏ ਖਰਚੇ ਦਾ 4æ32 ਲੱਖ ਰੁਪਏ ਦਾ ਬਿੱਲ ਖਜ਼ਾਨੇ ਵਿਚੋਂ ਤਾਰਿਆ ਗਿਆ।
_____________________________________
ਮਹਿੰਦਰ ਕੌਰ ਜੋਸ਼ ਨੂੰ ਵਿਦੇਸ਼ੀ ਦੰਦਾਂ ਦੇ ਮਿਲੇ 225 ਰੁਪਏ
ਬਠਿੰਡਾ: ਸਿਹਤ ਵਿਭਾਗ ਨੇ ਮੁੱਖ ਸੰਸਦੀ ਸਕੱਤਰ (ਸਿੰਜਾਈ) ਮਹਿੰਦਰ ਕੌਰ ਜੋਸ਼ ਦੇ ਦੰਦਾਂ ਦੇ ਇਲਾਜ ਦਾ ਪੂਰਾ ਖਰਚਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ 55,190 ਰੁਪਏ ਵਿਚ ਵਿਦੇਸ਼ੀ ਦੰਦ ਖਰੀਦ ਕੇ ਇਲਾਜ ਕਰਾਇਆ ਸੀ। ਸਿਹਤ ਵਿਭਾਗ ਨੇ ਇਨ੍ਹਾਂ ਦੰਦਾਂ ਦੀ ਖਰੀਦ ਦੇ ਸਿਰਫ 225 ਰੁਪਏ ਹੀ ਦਿੱਤੇ ਹਨ। ਜਦੋਂ ਬੀਬੀ ਜੋਸ਼ ਨੂੰ ਮਾਮੂਲੀ ਰਕਮ ਦਾ ਪਤਾ ਲੱਗਾ ਤਾਂ ਉਨ੍ਹਾਂ ਗੁੱਸੇ ਵਿਚ ਆ ਕੇ ਇਹ ਪੈਸੇ ਵਾਪਸ ਸਰਕਾਰੀ ਖਜ਼ਾਨੇ ਵਿਚ ਹੀ ਜਮ੍ਹਾਂ ਕਰਵਾ ਦਿੱਤੇ। ਮੰਤਰੀ ਮੰਡਲ ਮਾਮਲੇ ਸ਼ਾਖਾ ਪੰਜਾਬ ਨੇ 27 ਅਗਸਤ 2009 ਨੂੰ ਸਿਹਤ ਵਿਭਾਗ ਨੂੰ ਪੱਤਰ ਲਿਖ ਕੇ ਦੰਦਾਂ ਦੀ ਖਰੀਦ ਤੇ ਇਲਾਜ ਉਤੇ 55,190 ਰੁਪਏ ਦੇ ਖਰਚੇ ਦੀ ਪ੍ਰਵਾਨਗੀ ਮੰਗੀ ਸੀ। ਸਿਹਤ ਵਿਭਾਗ ਦੇ ਮੈਡੀਕਲ ਬੋਰਡ ਨੇ ਇਸ ਇਲਾਜ ਤੇ ਦੰਦਾਂ ਦੀ ਖਰੀਦ ਦਾ ਖਰਚਾ ਸਿਰਫ 225 ਰੁਪਏ ਪਾਸ ਕੀਤਾ ਸੀ।
__________________________________
ਕਾਂਗਰਸੀ ਵੀ ਕਿਹੜਾ ਘੱਟ ਨੇæææ
ਕੈਪਟਨ ਸਰਕਾਰ ਵੇਲੇ ਵਜ਼ੀਰ ਤੇਜ ਪ੍ਰਕਾਸ਼ ਸਿੰਘ ਨੇ ਪਤਨੀ ਦਾ ਇਲਾਜ ਅਮਰੀਕਾ ਵਿਚੋਂ ਕਰਾਇਆ ਜਿਸ Ḕਤੇ 29æ60 ਲੱਖ ਰੁਪਏ ਖਰਚ ਆਏ ਸਨ। ਮਰਹੂਮ ਕੰਵਰਜੀਤ ਸਿੰਘ ਬਰਾੜ ਦਾ ਇਲਾਜ ਵੀ ਵਿਦੇਸ਼ ਵਿਚ ਹੋਇਆ ਸੀ ਜਿਸ Ḕਤੇ 3æ43 ਕਰੋੜ ਰੁਪਏ ਖਰਚ ਆਏ ਸਨ। ਸਾਬਕਾ ਮੰਤਰੀ ਖੁਸ਼ਹਾਲ ਬਹਿਲ ਨੇ ਨਵੀਂ ਦਿੱਲੀ ਤੇ ਚੰਡੀਗੜ੍ਹ ਤੋਂ ਹਾਰਟ ਸਰਜਰੀ ਕਰਾਈ ਸੀ ਜਿਸ Ḕਤੇ 3æ77 ਲੱਖ ਰੁਪਏ ਖਰਚ ਆਏ। ਮੌਜੂਦਾ ਵਿਧਾਇਕ ਓਪੀ ਸੋਨੀ ਨੇ ਮਾਪਿਆਂ ਦਾ ਇਲਾਜ ਮੁਹਾਲੀ ਤੋਂ ਕਰਾਇਆ ਜਿਸ Ḕਤੇ 6æ17 ਲੱਖ ਰੁਪਏ ਦਾ ਖਰਚਾ ਆਇਆ। ਵਿਧਾਇਕ ਤੇ ਸਾਬਕਾ ਮੰਤਰੀ ਲਾਲ ਸਿੰਘ ਨੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਇਲਾਜ ਕਰਾਇਆ ਸੀ ਜਿਸ ਦਾ ਬਿੱਲ 3æ20 ਲੱਖ ਰੁਪਏ ਤਾਰਿਆ ਗਿਆ।