ਚੰਡੀਗੜ੍ਹ: ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਨੌਜਵਾਨ ਵਿਦਿਆਰਥੀ ਵੀਜ਼ੇ Ḕਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਆਦਿ ਮੁਲਕਾਂ ਵਿਚ ਜਾ ਰਹੇ ਹਨ।
ਇਸ ਤੋਂ ਇਲਾਵਾ ਨਵੇਂ ਵਰ੍ਹੇ, ਵੈਲੇਨਟਾਈਨ ਡੇਅ, ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਆਦਿ ਲਈ ਵੀ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਦੀਆਂ ਉਡਾਰੀਆਂ ਮਾਰ ਰਹੇ ਹਨ। ਵਿਦੇਸ਼ਾਂ ਵਿਚ ਜਾ ਕੇ ਹਨੀਮੂਨ ਮਨਾਉਣ ਵਾਲੀਆਂ ਜੋੜੀਆਂ ਦੀ ਗਿਣਤੀ ਵੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਧਾਰਮਿਕ ਦੌਰਿਆਂ Ḕਤੇ ਜਾਣ ਵਾਲਿਆਂ ਦੀ ਗਿਣਤੀ ਵੀ ਕਾਫੀ ਹੈ। ਇਸ ਖੇਤਰ ਵਿਚ ਸਥਾਪਤ ਹੋਈਆਂ ਪ੍ਰਾਈਵੇਟ ਕੰਪਨੀਆਂ ਦੇ ਸਟਾਫ ਦੇ ਵਿਦੇਸ਼ਾਂ ਵਿਚ ਕਮਰਸ਼ੀਅਲ ਟੂਰ ਵੀ ਕਾਫੀ ਵਧੇ ਹਨ।
ਇਨ੍ਹਾਂ ਕਾਰਨਾਂ ਕਰਕੇ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਵਲੋਂ ਸਾਲ 2014 ਦੌਰਾਨ 3æ85 ਲੱਖ ਪਾਸਪੋਰਟ ਜਾਰੀ ਕਰਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਚੰਡੀਗੜ੍ਹ ਪਾਸਪੋਰਟ ਦਫਤਰ ਵਲੋਂ ਸਾਲ 2013 ਦੌਰਾਨ ਕੁੱਲ 3æ30 ਲੱਖ ਪਾਸਪੋਰਟ ਬਣਾਏ ਗਏ ਸਨ। ਸਾਲ 2014 ਦੌਰਾਨ ਸਾਲ 2013 ਤੋਂ 55 ਹਜ਼ਾਰ ਵੱਧ ਪਾਸਪੋਰਟ ਬਣੇ ਹਨ। ਇਸ ਤਰ੍ਹਾਂ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਵਿਚ 17 ਫੀਸਦੀ ਵਾਧਾ ਹੋਇਆ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਨਾਲ ਪੰਜਾਬ ਤੇ ਹਰਿਆਣਾ ਦੇ 25 ਜਿਲ੍ਹਿਆਂ ਸਮੇਤ ਯੂæਟੀæ ਚੰਡੀਗੜ੍ਹ ਜੁੜਿਆ ਹੈ ਤੇ 3æ85 ਲੱਖ ਪਾਸਪੋਰਟ ਸਿਰਫ ਇਸ ਖੇਤਰ ਨਾਲ ਹੀ ਸਬੰਧਤ ਹਨ। ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਅਧੀਨ ਅੰਬਾਲਾ, ਚੰਡੀਗੜ੍ਹ ਤੇ ਲੁਧਿਆਣਾ ਵਿਖੇ ਤਿੰਨ ਪਾਸਪੋਰਟ ਸੇਵਾ ਕੇਂਦਰ (ਪੀæਐਸ਼ਕੇæ) ਚੱਲ ਰਹੇ ਹਨ। ਹਰਿਆਣਾ ਦੇ ਜ਼ਿਲ੍ਹਾ ਗੁੜਗਾਓਂ, ਫਰੀਦਾਬਾਦ, ਰੋਹਤਕ ਤੇ ਮਹਿੰਦਰਗੜ੍ਹ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਜ਼ਿਲ੍ਹੇ ਚੰਡੀਗੜ੍ਹ ਦਫਤਰ ਨਾਲ ਹੀ ਜੁੜੇ ਹਨ। ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹੇ ਮੁਹਾਲੀ, ਰੋਪੜ, ਸੰਗਰੂਰ, ਪਟਿਆਲਾ, ਬਠਿੰਡਾ, ਮਾਨਸਾ ਤੇ ਮੋਗਾ ਆਦਿ ਚੰਡੀਗੜ੍ਹ ਪਾਸਪੋਰਟ ਦਫਤਰ ਨਾਲ ਜੁੜੇ ਹਨ। ਪਿਛਲੇ ਵਰ੍ਹੇ ਇਸ ਦਫਤਰ ਤੋਂ ਰੋਜ਼ਾਨਾ ਔਸਤਨ 1055 ਪਾਸਪੋਰਟ ਜਾਰੀ ਕੀਤੇ ਗਏ ਹਨ, ਜੋ ਪਿਛਲੇ ਸਮਿਆਂ ਨਾਲੋਂ ਸਭ ਤੋਂ ਵੱਧ ਹਨ। ਸੂਤਰਾਂ ਅਨੁਸਾਰ ਵਿਦੇਸ਼ ਵਿਭਾਗ ਵਲੋਂ ਦੇਸ਼ ਦੇ ਸਮੂਹ ਪਾਸਪੋਰਟ ਦਫਤਰਾਂ ਸਮੇਤ ਆਪਣੇ ਦੁਨੀਆਂ ਭਰ ਵਿਚਲੇ ਦਫਤਰਾਂ ਵਿਚੋਂ ਪਿਛਲੇ ਵਰ੍ਹੇ ਇਕ ਕਰੋੜ ਪਾਸਪੋਰਟ ਜਾਰੀ ਕਰਨ ਦਾ ਟੀਚਾ ਮਿਥਿਆ ਸੀ। ਜਾਣਕਾਰੀ ਅਨੁਸਾਰ ਜਿਥੇ ਪਹਿਲਾਂ ਖਾਸ ਕਰਕੇ ਪੰਜਾਬ ਦੇ ਲੋਕ ਵਿਦੇਸ਼ਾਂ ਵਿਚ ਪੱਕੇ ਸੈਟ ਹੋਣ ਲਈ ਹੱਥ ਪੈਰ ਮਾਰਦੇ ਸਨ, ਉਥੇ ਹੁਣ ਹੋਰ ਕਈ ਮਕਸਦਾਂ ਲਈ ਵੀ ਪੰਜਾਬੀਆਂ ਨੇ ਵਿਦੇਸ਼ ਉਡਾਰੀ ਮਾਰਨ ਦੇ ਰਾਹ ਲੱਭ ਲਏ ਹਨ।
ਖੇਤਰੀ ਪਾਸਪੋਰਟ ਅਫਸਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਹੁਣ ਕਿਸੇ ਵੀ ਜ਼ਿਲ੍ਹੇ ਦਾ ਵਿਅਕਤੀ ਕਿਸੇ ਵੀ ਪੀæਐਸ਼ਕੇæ ਵਿਚ ਜਾ ਕੇ ਆਪਣਾ ਪਾਸਪੋਰਟ ਬਣਾ ਸਕਦਾ ਹੈ। ਤਤਕਾਲ ਪਾਸਪੋਰਟ ਬਣਾਉਣ ਲਈ ਅਗਲੇ ਦਿਨ ਹੀ ਫਾਰਮ ਜਮ੍ਹਾਂ ਕਰਾਉਣ ਦੀ ਮਿਤੀ ਹਾਸਲ ਕੀਤੀ ਜਾ ਸਕਦੀ ਹੈ। ਪੀæਐਸ਼ਕੇæ ਅੰਬਾਲਾ ਵਿਖੇ ਤਤਕਾਲ ਤੇ ਆਮ ਅਰਜ਼ੀਆਂ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਔਸਤਨ ਪ੍ਰਤੀ ਦਿਨ ਸਮਰਥਾ ਕ੍ਰਮਵਾਰ 25 ਤੇ 543 ਹੈ। ਚੰਡੀਗੜ੍ਹ ਵਿਚ ਇਹ ਗਿਣਤੀ 50 ਤੇ 1063 ਤੇ ਪੀæਐਸ਼ਕੇæ ਲੁਧਿਆਣਾ ਵਿਖੇ 30 ਤੇ 685 ਅਰਜ਼ੀਆਂ ਦੀ ਪ੍ਰਕਿਰਿਆ ਨਿਪਟਾਉਣ ਦੀ ਸਮਰੱਥਾ ਹੈ। ਇਸ ਤਰ੍ਹਾਂ ਚੰਡੀਗੜ੍ਹ ਪਾਸਪੋਰਟ ਦਫਤਰ ਰੋਜ਼ਾਨਾ ਹਰੇਕ ਤਰ੍ਹਾਂ ਦੇ 2406 ਪਾਸਪੋਰਟਾਂ ਦੀਆਂ ਅਰਜ਼ੀਆਂ ਨੂੰ ਨਿਪਟਾਉਣ ਦੀ ਸਮਰੱਥਾ ਰੱਖਦਾ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਬਿਨੈਕਾਰ, 60 ਸਾਲ ਤੋਂ ਵੱਧ ਉਮਰ ਦੇ ਨਾਗਰਿਕ, 15 ਸਾਲ ਤੱਕ ਦੇ ਬੱਚੇ ਤੇ ਅੰਗਹੀਣ ਵਿਅਕਤੀ ਬਿਨਾਂ ਆਨਲਾਈਨ ਰਜਿਸਟ੍ਰੇਸ਼ਨ ਨੰਬਰ (ਏæਆਰæਐਨæ) ਹਾਸਲ ਕੀਤਿਆਂ ਫਾਰਮ ਜਮ੍ਹਾਂ ਕਰਾਵਾ ਸਕਦੇ ਹਨ।
___________________________________
ਗੈਰਕਾਨੂੰਨੀ ਪਰਵਾਸੀਆਂ ਲਈ ਓਬਾਮਾ ਯੋਜਨਾ Ḕਤੇ ਅਮਲ
ਵਾਸ਼ਿੰਗਟਨ: ਓਬਾਮਾ ਪ੍ਰਸ਼ਾਸਨ ਨੇ ਇੰਮੀਗਰੇਸ਼ਨ ਏਜੰਟਾਂ ਨੂੰ ਕਿਹਾ ਹੈ ਕਿ ਉਹ ਦੇਸ਼ ਵਿਚ ਗੈਰ-ਕਾਨੂੰਨੀ ਤੌਰ Ḕਤੇ ਰਹਿ ਰਹੇ ਪਰਵਾਸੀਆਂ ਤੋਂ ਇਹ ਜਾਣਕਾਰੀ ਹਾਸਲ ਕਰਨ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੀ ਯੋਜਨਾ ਵਿਚ ਫਿੱਟ ਬੈਠਦੇ ਹਨ ਜਾਂ ਨਹੀਂ। ਏਜੰਟਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਸਰਕਾਰੀ ਫਾਈਲਾਂ ਦੀ ਘੋਖ ਕਰਕੇ ਜੇਲ੍ਹ ਵਿਚ ਬੰਦ ਕਿਸੇ ਪਰਵਾਸੀ ਨੂੰ ਪ੍ਰੋਗਰਾਮ ਤਹਿਤ ਰਿਹਾ ਕਰਨ ਬਾਰੇ ਵੀ ਜਾਣਕਾਰੀ ਦੇਣ। ਸੁਰੱਖਿਆ ਵਿਭਾਗ ਦੇ ਨਿਰਦੇਸ਼ਾਂ Ḕਤੇ ਅਮਰੀਕੀ ਇੰਮੀਗਰੇਸ਼ਨ ਪ੍ਰਬੰਧਨ ਨੇ ਨੀਤੀ ਵਿਚ ਕਈ ਬਦਲਾਅ ਕੀਤੇ ਹਨ। ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਪਰਵਾਸੀਆਂ ਦੀ ਪਛਾਣ ਕਰਨ, ਜਿਨ੍ਹਾਂ ਨਾਲ ਨਰਮੀ ਵਾਲਾ ਵਤੀਰਾ ਅਪਨਾਇਆ ਜਾ ਸਕਦਾ ਹੈ। ਪਹਿਲਾਂ ਪਰਵਾਸੀਆਂ ਜਾਂ ਉਨ੍ਹਾਂ ਦੇ ਵਕੀਲਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਨਿਯਮਾਂ ਦਾ ਹਵਾਲਾ ਦੇ ਕੇ ਪਰਵਾਸੀ ਨੂੰ ਜੇਲ੍ਹ ਤੋਂ ਬਾਹਰ ਰੱਖਣ ਤੇ ਅਮਰੀਕਾ ਵਿਚ ਰਹਿਣ ਦੀ ਜਾਣਕਾਰੀ ਦਿੰਦੇ ਸਨ। ਸ੍ਰੀ ਓਬਾਮਾ ਨੇ ਨਵੰਬਰ ਵਿਚ 40 ਲੱਖ ਲੋਕਾਂ ਨੂੰ ਰਾਹਤ ਦਿੰਦਿਆਂ ਦੇਸ਼ ਵਿਚ ਤਿੰਨ ਸਾਲਾਂ ਲਈ ਰਹਿਣ ਤੇ ਵਰਕ ਪਰਮਿਟ ਹਾਸਲ ਕਰਨ ਦੀ ਇਜਾਜ਼ਤ ਦਿੱਤੀ ਸੀ।