ਕਿੱਡਾ ਅੰਨਾ ਹਜ਼ਾਰੇ ਨੇ ਲਿਆ ਹੌਕਾ, ਕਿਰਨ ਬੇਦੀ ਨੇ ਖਿੱਚ ਲਈ ਬਾਂਹ ਫੜ੍ਹ ਕੇ।
ਹੁਣ ਝਾੜੂ ਤੋਂ ਬਿਨਾ ਨਹੀਂ ਹੱਜ ਕੋਈ, ਸਾਥ ਛੱਡ ਗਈ ਬਾਪੂ ਨੂੰ ਹਾਂ ਕਰ ਕੇ।
ਰਾਜਨੀਤੀ ਵਿਚ ਹੁੰਦਾ ਨਹੀਂ ਸਕਾ ਕੋਈ, ਜਿਹਦੀ ਚੱਲ ਜਾਏ ਓਹੀ ਚਲਾ ਜਾਂਦਾ।
ਇਥੇ ਹਰ ਭੁੱਖਾ ਭੁੱਖੇ ਆਦਮੀ ਨੂੰ, ਜਦੋਂ ਦਾਅ ਲੱਗੇ ਉਦੋਂ ਹੀ ਖਾ ਜਾਂਦਾ।
ਨਿੱਕਰਾਂ ਪਾ ਕੇ ਮੋੜ’ਤੀ ਉਲਟ ਗੰਗਾ, ਕਰੋ ਰਾਹ ਸਿੱਧੇ ਪਾ ਕੇ ਖੁੱਤੀਆਂ ਜੀ।
ਪੱਟੇ ਭਰਮ ਦੇ ਪਿੱਟਣ ਇਹ ਫੁੱਲ ਫੜ੍ਹ ਕੇ, ਜਦੋਂ ਕੰਧਾਂ ‘ਤੇ ਚੜ੍ਹ’ਗੀਆਂ ਕੁੱਤੀਆਂ ਜੀ।
ਦਿਲ ਦਿੱਲੀ ਦਾ ਧੜਕਿਆ ਜਮ੍ਹਾ ਪੂਰਾ, ਲੱਗਾ ਚੜ੍ਹਨ ਇਕ ਨਵਾਂ ਹੀ ਰੰਗ ਮਿੱਤਰੋ।
ਆਮ ਆਦਮੀ ਨੂੰ ਆ ਜਾਏ ਸਾਹ ਸੁੱਖ ਦਾ, ਕੇਜਰੀਵਾਲ ਜੇ ਜਿੱਤ ਜਾਏ ਜੰਗ ਮਿੱਤਰੋ।