ਜਹਾ ਲੋਭੁ ਤਹ ਕਾਲ ਹੈ ਜਹਾ ਖਿਮਾ ਤਹ ਆਪਿ

ਮਾਣਯੋਗ ਸੰਪਾਦਕ ਜੀਓ,
Ḕਪੰਜਾਬ ਟਾਈਮਜ਼Ḕ ਦੇ 17 ਜਨਵਰੀ ਵਾਲੇ ਅੰਕ Ḕਚ ਸ਼੍ਰੀ ਟੀæ ਆਰæ ਸ਼ਰਮਾ ਦਾ ਲੇਖ Ḕਜਹਾਂ ਕਰੋਧ ਤਹਾਂ ਕਾਲ ਹੈḔ ਪੜ੍ਹਿਆ। ਇਸ ਲੇਖ ਦੇ ਪਹਿਲੇ ਪੈਰੇ ਵਿਚ ਸ਼੍ਰੀ ਸ਼ਰਮਾ ਦੇ ਸੁਝਾਏ ਦੋਵਾਂ ਤਰੀਕਿਆਂ ਨਾਲ ਅੰਦਰਲੀ ਜਾਂ ਬਾਹਰਲੀ ਬਲਦੀ ਅੱਗ ਸ਼ਾਂਤ ਕਰਨ ਨੂੰ, ਮੈਂ ਗੁਰਮਤਿ ਦੀ ਕਸਵੱਟੀ ਨਾਲ ਪਰਖਦਿਆਂ ਸ਼੍ਰੀ ਸ਼ਰਮਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ।

ਗੁਰਬਾਣੀ ਨੇ ਮਨੁੱਖ ਦੇ ਹਿਰਦੇ Ḕਚ ਰਹਿੰਦੀਆਂ ਪੰਜ ਪ੍ਰਵਿਰਤੀਆਂ, ਪੰਜ ਚੋਰ- ਕਾਮ, ਕਰੋਧ, ਲੋਭ, ਮੋਹ ਅਤੇ ਅੰਹਕਾਰ ਦੱਸੇ ਹਨ, ਜਿਨ੍ਹਾਂ ਨਾਲ ਮਨੁੱਖ ਨੂੰ ਹਰ ਘੜੀ ਹਰ ਪਲ ਜੂਝਣਾ ਪੈਂਦਾ ਹੈ। ਇਨ੍ਹਾਂ ਦਾ ਹੱਲ ਗੁਰਮਤਿ ਅਨੁਸਾਰ ਗੁਰੂ ਦੀ ਦੇਖ-ਰੇਖ ਵਿਚ ਜੀਵਨ ਦੀ ਗੱਡੀ ਚਲਾਉਂਦਿਆਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਇਨ੍ਹਾਂ ਪੰਜਾਂ ਨੂੰ ਕਾਬੂ Ḕਚ ਰਖਣਾ ਸਿੱਖਣਾ ਹੈ। ਇਨ੍ਹਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਰੱਖਣਾ ਹੈ, ਸੇਵਾ, ਸਿਮਰਨ ਨਾਲ। ਸਿੱਖ ਧਰਮ ਵਿਚ ਕਥਾ-ਕੀਰਤਨ ਕਰਦਿਆਂ-ਸੁਣਦਿਆਂ, ਸਰਬਤ ਦਾ ਭਲਾ ਲੋਚਦੇ ਹੋਏ ਹਰ ਪਲ ਹਰ ਘੜੀ ਸੇਵਾ ਸਿਮਰਨ ਵਾਲੀ ਜ਼ਿੰਦਗੀ ਬਣਾਉਣਾ ਇਕ ਚੰਗੇ ਸਿੱਖ ਦਾ ਲਕਸ਼ ਹੋਣਾ ਚਾਹੀਦਾ ਹੈ। (ਇਥੇ ਮੈਂ ਢਾਡੀ ਵਾਰਾਂ ਅਤੇ ਸਿਪਾਹੀ ਵਾਲੇ ਵਿਸ਼ੇ Ḕਤੇ ਚਰਚਾ ਨਹੀਂ ਕਰ ਰਿਹਾ)।
ਇਕ ਕਹਾਵਤ ਹੈ ਕਿ Ḕਸਮੁੰਦਰੀ ਜਹਾਜ ਬੰਦਰਗਾਹ ਵਿਚ ਹੀ ਸੁਰਖਿਅਤ ਹੁੰਦੇ ਹਨḔ, ਪਰ ਇਹ ਇਸ ਉਦੇਸ਼ ਨਾਲ ਨਹੀਂ ਬਣਾਏ ਗਏ ਹੁੰਦੇ ਕਿ ਇਨ੍ਹਾਂ ਨੂੰ ਬੰਦਰਗਾਹਾਂ Ḕਚ ਕੈਦ ਕਰੀ ਰੱਖੋ। ਅੱਜ ਭਲਕ, ਇਨ੍ਹਾਂ ਨੂੰ ਸਮੁੰਦਰ ਦੀਆਂ ਲਹਿਰਾਂ Ḕਚ ਠੇਲ੍ਹਣਾ ਹੀ ਪੈਂਦਾ ਹੈ। ਇਹ ਮਿਸਾਲ ਇਸ ਲਈ ਦਿੱਤੀ ਹੈ ਕਿ ਸਿੱਖ ਮਤ ਜੀਵਨ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਖਿੜ੍ਹੇ ਮੱਥੇ ਕਰਨਾ ਸਿਖਾਉਂਦਾ ਹੈ, ਨਾ ਕਿ ਭਾਰਤ ਦੇ ਪੁਰਾਤਨ ਜੋਗੀਆਂ ਵਾਂਗ ਜੀਵਨ ਤੋਂ ਕਿਨਾਰਾਕਸ਼ੀ ਕਰਕੇ ਪਹਾੜਾਂ ਦੀਆਂ ਕੰਦਰਾਂ Ḕਚ ਜਾ ਲੁਕਣ ਨੂੰ।
ਕ੍ਰੋਧੀ ਇਨਸਾਨ ਨੂੰ ਕ੍ਰੋਧ ਤੋਂ ਉਪਜੇ ਨੁਕਸਾਨ ਅਤੇ ਕ੍ਰੋਧ ਤੋਂ ਬਚਣ ਲਈ ਪੱਥ-ਪ੍ਰਹੇਜ਼ ਦਸਦੀਆਂ ਗੁਰਬਾਣੀ ਦੀਆਂ ਕੁਝ ਪੰਕਤੀਆਂ,
ਕਾਮੁ ਕ੍ਰੋਧ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥ (ਅੰਗ 932)
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧ ਚੰਡਾਲ॥ (ਅੰਗ 40)
ਕਾਮੁ ਕ੍ਰੋਧ ਅੰਤਰਿ ਧਨੁ ਹਿਰੈ॥ ਦੁਬਿਧਾ ਛੋਡਿ ਨਾਮਿ ਨਿਸਤਰੈ॥2॥ (ਅੰਗ 352)
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥1॥ (ਅੰਗ 259)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥78॥ (ਅੰਗ 1381-1382)
ਮੰਦਾ ਕਿਸੈ ਨ ਆਖੀਐ ਪੜਿ ਅਖਰ ਏਹੋ ਬੁਝੀਐ॥
ਮੂਰਖੈ ਨਾਲ ਨ ਲੁਝੀਐ॥19॥ (ਅੰਗ 473)
ਲੇਖ ਵਿਚ ਭ੍ਰਿਗੂ ਰਿਸ਼ੀ ਅਤੇ ਵਿਸ਼ਨੂੰ ਨਾਲ ਸਬੰਧਤ ਇਕ ਸਾਖੀ ਦਾ ਜ਼ਿਕਰ ਆਇਆ ਹੈ। ਕ੍ਰੋਧ ਆਉਣ ਵੇਲੇ ਵਿਸ਼ਨੂੰ ਨੇ ਇਸ ਦਾ ਮੁਕਾਬਲਾ ਖਿਮਾ ਅਤੇ ਸਹਿਨਸ਼ੀਲਤਾ ਰੂਪੀ ਖੰਡੇ-ਖੜਗ ਨਾਲ ਕਰਨ ਦਾ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਦੀ ਇਕ ਸਾਖੀ ਸਿੱਖ ਇਤਿਹਾਸ ਵਿਚ ਉਸ ਸਮੇਂ ਦੀ ਹੈ ਜਦੋਂ ਗੁਰ-ਗੱਦੀ ਬਾਬਾ ਦਾਤੂ ਜੀ (ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ) ਨੂੰ ਨਾ ਮਿਲ ਸਕੀ ਅਤੇ ਉਸ ਨੇ Ḕਚੰਡਾਲ ਕ੍ਰੋਧḔ ਦੇ ਅਸਰ ਅਧੀਨ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਭਰੇ ਦਰਬਾਰ ਵਿਚ (ਸ੍ਰੀ ਗੋਇੰਦਵਾਲ ਸਾਹਿਬ), ਠੁੱਡਾ ਮਾਰਿਆ। Ḕਸਿੱਖ ਇਤਿਹਾਸ (1469-1765, ਲੇਖਕ ਪ੍ਰਿੰæ ਤੇਜਾ ਸਿੰਘ, ਡਾæ ਗੰਡਾ ਸਿੰਘ ਅਨੁਵਾਦਕ ਡਾæ ਭਗਤ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਸ ਘਟਨਾ ਦਾ ਉਲੇਖ ਇਸ ਤਰ੍ਹਾਂ ਕਰਦੇ ਹਨ, “ਆਪਣੇ ਵਿਰੋਧੀਆਂ ਨਾਲ ਨਿਪਟਣ ਲਈ ਗੁਰੂ ਜੀ ਨੇ ਬੜੇ ਸਬਰ ਤੋਂ ਕੰਮ ਲਿਆ। ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਨੇ ਜਦੋਂ ਗੋਇੰਦਵਾਲ ਵਿਚ ਗੁਰੂ ਅਮਰ ਦਾਸ ਜੀ ‘ਤੇ ਹਮਲਾ ਕੀਤਾ ਅਤੇ ਠੁੱਡਾ ਮਾਰ ਕੇ ਉਨ੍ਹਾਂ ਨੂੰ ਆਪਣੇ ਆਸਣ ਤੋਂ ਥੱਲੇ ਸੁੱਟ ਦਿੱਤਾ ਤਾਂ ਗੁਰੂ ਜੀ ਨੇ ਉਤਰ ਵਿਚ ਕੇਵਲ ਇਹੀ ਕਿਹਾ, Ḕਸ੍ਰੀ ਮਾਨ ਜੀ, ਮੈਨੂੰ ਮੁਆਫ ਕਰੋ, ਮੇਰੀਆਂ ਪੁਰਾਣੀਆਂ ਹੱਡੀਆਂ ਤੋਂ ਤੁਹਾਡੇ ਨਾਜ਼ਕ ਚਰਨ ਕਮਲਾਂ ਨੂੰ ਸੱਟ ਵੱਜੀ ਹੋਵੇਗੀ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਜਾ ਬਹਾਦਰ ਸ਼ਾਹ ਦੀ, ਉਸ ਦੇ ਵਡੇਰਿਆਂ ਵਲੋਂ ਗੁਰੂ ਘਰ Ḕਤੇ ਕੀਤੇ ਜੁਲਮ ਭੁਲ ਭੁਲਾ ਕਿ ਦਿੱਲੀ ਦਾ ਤਖਤ ਹਾਸਿਲ ਕਰਨ ਲਈ ਮਦਦ ਕਰਨੀ ਵੀ ਖਿਮਾ ਦੀ ਮਹਾਨ ਮਿਸਾਲ ਹੈ।
ਲੇਖ ਦੇ ਦਸਵੇਂ ਪੈਰੇ ਦੇ ਅਖੀਰ ਵਿਚ ਇਕ ਹਿੰਦੀ ਦੇ (ਅਗਿਆਤ) ਦੋਹਰੇ ਦੇ ਹਵਾਲੇ ਨਾਲ ḔਖਿਮਾḔ ਦੀ ਤੁਲਨਾ ਪ੍ਰਭੂ ਪ੍ਰਾਪਤੀ ਨਾਲ ਕੀਤੀ ਗਈ ਹੈ। ਦੋਹਰਾ ਹੈ,
ਜਹਾਂ ਦਇਆ ਤਹਾਂ ਧਰਮ ਹੈ,
ਜਹਾਂ ਲੋਭ ਤਹਾਂ ਪਾਪ,
ਜਹਾਂ ਕਰੋਧ, ਤਹਾਂ ਕਾਲ ਹੈ,
ਜਹਾਂ ਕਸ਼ਮਾਂ ਤਹਾਂ ਆਪ।
ਗੁਰਮਤਿ ਦੀ ਰੌਸ਼ਨੀ ਵਿਚ, ਉਪਰੋਕਤ ਦੋਹਰੇ ਵਾਲੀ ਬਾਣੀ ਨੂੰ ਮੈਂ ਕੱਚੀ ਬਾਣੀ ਕਹਾਂਗਾ। ਕਿਸੇ ਵੀ ਬੋਲ, ਬਚਨ ਦੀ ਆਪਣੀ ਸ਼ਕਤੀ ਉਸ ਦੇ ਕਹਿਣ ਵਾਲੇ ਦੀ ਕਿਰਤ ਕਮਾਈ ਅਤੇ ਸਾਧਕ ਜੀਵਨ Ḕਤੇ ਨਿਰਭਰ ਕਰਦੀ ਹੈ। ਆਪਾਂ ਹਰ ਰੋਜ਼ ਝੂਠਿਆਂ ਦੇ ਮੂੰਹੋਂ ਸੁਣਦੇ ਹਾਂ ਕਿ Ḕਸਦਾ ਸੱਚ ਬੋਲੋ!Ḕ ਕੀ ਉਨ੍ਹਾਂ ਝੂਠਿਆਂ ਦੇ ਇਸ ਤਰ੍ਹਾਂ ਦੇ ਬਚਨ ਸਾਡੇ ਜੀਵਨ ਵਿਚ ਕੋਈ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਸਮਰਥ ਹਨ? ਨਹੀਂ। ਹੁਣ ਇਹੀ Ḕਸਦਾ ਸੱਚ ਬੋਲੋḔ ਜੇਕਰ ਕੋਈ ਯੁਗ-ਪੁਰਸ਼ ਕਹੇ ਤਾਂ ਸੁਣਨ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਹੈ। ਮਹਾਂ-ਪੁਰਖਾਂ ਦੇ ਬਚਨ, ਉਨ੍ਹਾਂ ਦੀ ਘਾਲ ਕਮਾਈ, ਸਾਧਨਾ, ਉਚੇ-ਸੁੱਚੇ ਜੀਵਨ ਹੀ ਸਾਡੇ Ḕਤੇ ਅਸਰਦਾਇਕ ਹੋ ਨਿਬੜਦੇ ਹਨ।
ਟੀæ ਆਰæ ਸ਼ਰਮਾ ਨੂੰ ਆਪਣੀ ਗੱਲ ਦੀ ਪੁਸ਼ਟੀ ਲਈ ਹਵਾਲੇ ਨਹੀਂ ਦਿੱਤੇ। ਭਾਵੇਂ ਇਹ ਉਨ੍ਹਾਂ ਦੀ ਅਨਭੋਲ ਭੁਲ ਹੋਵੇ ਪਰ ਕਿਸੇ ਵੀ ਸੂਝਵਾਨ ਪਾਠਕ ਨੂੰ ਇਹ ਖ਼ਦਸ਼ਾ ਦੇ ਜਾਂਦੀ ਹੈ ਕਿ ਗੁਰਬਾਣੀ ਦੀਆਂ ਤੁਕਾਂ ਨੂੰ ਜਾਣ-ਬੁੱਝ ਕੇ ਬਦਲਿਆ ਜਾ ਰਿਹਾ ਹੈ। ਹੁਣ ਸਹੀ ਸਲੋਕ ਜੋ ਕਿ ਭਗਤ ਕਬੀਰ ਜੀ ਦਾ ਹੈ, ਹਾਜਿਰ ਹੈ,
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੂ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥155॥ (ਅੰਗ 1372)
ਲੇਖ ਵਿਚ ਆਏ ਅਗਿਆਤ ਸਲੋਕ ਨੂੰ ਖਰੇ ਸਿਕੇ ਵਾਂਗ ਬੋਝੇ Ḕਚ ਪਾਉਣਾ ਜਾਂ ਖੋਟੇ ਸਿਕੇ ਵਾਂਗ ਜਿਸ ਕੋਲੋਂ ਆਇਆ ਉਸ ਨੂੰ ਮੋੜ ਦੇਣਾ ਸਹੀ ਹੈ, ਇਸ ਦਾ ਨਿਤਾਰਾ ਪਾਠਕਾਂ Ḕਤੇ ਛੱਡਦਾ ਹਾਂ।
-ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ।