ਵਿਦਿਆ ਨੂੰ ਵਧਾਈਆਂ

ਹਿੰਦੀ ਫਿਲਮਾਂ ਵਿਚ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਆਪਣੀ ਐਕਟਿੰਗ ਪ੍ਰਤਿਭਾ ਨਾਲ ਸਭ ਦਾ ਧਿਆਨ ਖਿੱਚਣ ਵਾਲੀ ਵਿਦਿਆ ਬਾਲਨ ਨੇ 14 ਦਸੰਬਰ ਨੂੰ ਸਿਧਾਰਥ ਰਾਏ ਕਪੂਰ ਨਾਲ ਵਿਆਹ ਕਰਵਾ ਲਿਆ। ਸਿਧਾਰਥ  ਯੂæਟੀæਵੀæ ਮੋਸ਼ਨ ਪਿਕਚਰਜ਼ ਦਾ ਸੀæਈæਓ ਹੈ। ਅੱਜਕੱਲ੍ਹ ਬਾਲੀਵੁੱਡ ਲਈ ਤੜਕ-ਭੜਕ ਵਾਲੇ ਵਿਆਹਾਂ ਦਾ ਰਿਵਾਜ਼ ਹੈ ਪਰ ਵਿਦਿਆ ਨੇ ਸਾਦਗੀ ਨੂੰ ਪਹਿਲ ਦਿੱਤੀ। ਉਸ ਦੀ ਇਸ ਸਾਦਗੀ ਨੇ ਸਭ ਦਾ ਮਨ ਮੋਹ ਲਿਆ ਹੈ। ਵਿਦਿਆ ਨੇ ਹੋਰ ਹੀਰੋਇਨਾਂ ਵਾਂਗ ਆਪਣੇ ਵਿਆਹ ਨੂੰ ਪ੍ਰਚਾਰ ਦਾ ਸਾਧਨ ਨਹੀਂ ਬਣਾਇਆ ਸਗੋਂ ਬਹੁਤ ਖਾਮੋਸ਼ ਜਿਹੀ ਰਹਿ ਕੇ ਆਪਣੀ ਪਸੰਦ ਦੇ ਮੁੰਡੇ ਸਿਧਾਰਥ ਨਾਲ ਲਾਵਾਂ ਲੈ ਲਈਆਂ। ਇਸ ਵਿਆਹ ਦੇ ਸਮਾਗਮਾਂ ਉਤੇ ਦੱਖਣੀ ਅਤੇ ਪੰਜਾਬੀ ਸਭਿਆਚਾਰ ਦਾ ਵਾਹਵਾ ਰੰਗ ਚੜ੍ਹਿਆ ਹੋਇਆ ਸੀ। ਸ਼ਾਇਦ ਅਜਿਹੀਆਂ ਗੱਲਾਂ ਕਰ ਕੇ ਹੀ ਫਿਲਮੀ ਦੁਨੀਆਂ ਵਿਚ ਉਹ ਸਭ ਤੋਂ ਅਨੋਖੀ ਹੈ। ਉਸ ਨੇ ਆਪਣੀਆਂ ਫਿਲਮਾਂ ਵਿਚ ਵੀ ਤਰ੍ਹਾਂ ਤਰ੍ਹਾਂ ਦੇ ਕਿਰਦਾਰ ਨਿਭਾਏ ਪਰ ਉਸ ਨੇ ਹੋਛੇਪਣ ਨੂੰ ਸਦਾ ਦੂਰ ਤੋਂ ਹੀ ਸਲਾਮ ਕੀਤੀ ਹੈ। ‘ਡਰਟੀ ਪਿਕਚਰ’ ਆਮ ਫਿਲਮਾਂ ਨਾਲੋਂ ਹਟ ਕੇ ਬਣਾਈ ਫਿਲਮ ਸੀ ਅਤੇ ਇਸ ਵਿਚ ਉਸ ਦਾ ਰਿਕਦਾਰ ਵੀ ਇਕ ਮੂੰਹਜ਼ੋਰ ਕੁੜੀ ਦਾ ਸੀ ਪਰ ਉਸ ਨੇ ਇਸ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਅਤੇ ਆਪਣੇ ਬਲਬੂਤੇ ਫਿਲਮ ਸਫਲ ਕਰਵਾਈ। ਇਸ ਫਿਲਮ ਤੋਂ ਬਾਅਦ ਹੀ ਹੀਰੋਇਨਾਂ ਦੀ ਪ੍ਰਮੁੱਖਤਾ ਵਾਲੀਆਂ ਫਿਲਮਾਂ ਦਾ ਦੌਰ ਵੀ ਆਰੰਭ ਹੋਇਆ। ਅਗਲੇ ਸਾਲ ਵਿਦਿਆ ਦੀਆਂ ਦੋ ਫਿਲਮਾਂ ‘ਘਨਚੱਕਰ’ ਅਤੇ ‘ਸ਼ਾਦੀ ਕੇ ਸਾਈਡ ਅਫੈਕਟ’ ਆ ਰਹੀਆਂ ਹਨ।
____________________________________
ਖ਼ਤਰਿਆਂ ਦੀ ਖਿਡਾਰਨ ਪ੍ਰੀਟੀ
ਘਬਰਾ ਕੇ ਵੀ ਖੁਸ਼ ਰਹਿਣਾ ਪ੍ਰੀਟੀ ਜ਼ਿੰਟਾ ਦੀ ਖਾਸ ਆਦਤ ਹੈ। 15 ਸਾਲ ਪਹਿਲਾਂ ਇਕ ਟੈਲੀਵਿਜ਼ਨ ਮਸ਼ਹੂਰੀ ਵਿਚ ਦਿਸਣ ਵਾਲੀ ਇਸ ਚੁਲਬੁਲੀ ਲੜਕੀ ਲਈ ਤਦ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਇਕ ਦਿਨ ਫ਼ਿਲਮ ਨਗਰੀ ਵਿਚ ਉਹ ਰਾਣੀ ਬਣ ਜਾਵੇਗੀ। ਪੰਦਰਾਂ ਸਾਲਾਂ ਵਿਚ 35 ਦੇ ਕਰੀਬ ਫ਼ਿਲਮਾਂ ਪ੍ਰੀਟੀ ਨੇ ਕੀਤੀਆਂ ਹਨ।ਹੁਣ ਖੁਦ ਨਵੀਂ ਫ਼ਿਲਮ ਬਣਾ ਕੇ ਉਸ ਨੇ ਨਿਰਮਾਣ ਦਾ ਤਰੀਕਾ ਵੀ ਸਿੱਖ ਲਿਆ ਹੈ। ਐਕਟਿੰਗ ਤੋਂ ਹੋਈ ਕਮਾਈ ਵਿਚੋਂ ਕੁਝ ਖਰਚ ਕੇ ਫ਼ਿਲਮ ਬਣ ਜਾਵੇ ਤਾਂ ਬਾਲੀਵੁੱਡ ਦਾ ਇਕ ਤਰ੍ਹਾਂ ਨਾਲ ਕਰਜ਼ਾ ਉਹ ਮੋੜੇਗੀ। ਇਸ ਭਾਵਨਾ ਨੂੰ ਮੁੱਖ ਰੱਖ ਕੇ ਹੀ ਉਹ ਨਿਰਮਾਤਰੀ ਬਣੀ ਸੀ। ਜ਼ਿੰਦਗੀ ਵਿਚ ਝਟਪਟ ਫੈਸਲੇ ਲੈਣੇ ਪ੍ਰੀਟੀ ਦੀ ਖਾਸੀਅਤ ਹੈ। ਕਦੇ ਪ੍ਰਧਾਨ ਮੰਤਰੀ ਬਣਨਾ, ਏਅਰ ਹੋਸਟਸ, ਡਾਕਟਰ ਤੇ ਫ਼ੌਜ ਇਥੋਂ ਤੱਕ ਕਿ ਟਰੱਕ ਡਰਾਈਵਰ ਬਣਨ ਦਾ ਖਿਆਲ ਵੀ ਕਦੇ ਪ੍ਰੀਟੀ ਨੇ ਲਿਆ ਸੀ। ਵਪਾਰ ਨੂੰ ਵਪਾਰ ਸਮਝ, ਇੰਡਸਟਰੀ ਵਿਚ ਇਕੱਲੇ ਚੱਲੋ ਉਸ ਦੇ ਨਿਯਮ ਰਹੇ ਹਨ। ਪ੍ਰੀਟੀ ਕੋਲ ਇਕ ਨਵੀਂ ਫ਼ਿਲਮ ‘ਭਈਆ ਜੀ ਸੁਪਰਹਿੱਟ’ ਸੰਨੀ ਦਿਓਲ ਦੇ ਨਾਲ ਹੈ। ਇਸ ਫ਼ਿਲਮ ਤੋਂ ਉਸ ਦਾ ਨਵਾਂ ਕੈਰੀਅਰ ਇਕ ਤਰ੍ਹਾਂ ਨਾਲ ਸ਼ੁਰੂ ਹੋਣਾ ਹੈ। ਸਾਰੇ ਚੋਟੀ ਦੇ ਨਾਇਕਾਂ ਨਾਲ ਇਕ ਤੋਂ ਵੱਧ ਇਕ ਹਿੱਟ ਫ਼ਿਲਮਾਂ ਦੇ ਚੁੱਕੀ ਪ੍ਰੀਟੀ ਅੱਜ ਕ੍ਰਿਕਟ ਵਿਚ ਵੀ ਸ਼ਾਮਲ ਹੈ। ਖੇਡ ਵਪਾਰ ਤੋਂ ਇਲਾਵਾ ਛੋਟੇ ਪਰਦੇ ‘ਤੇ ਵੀ ਹੈ। ਜ਼ਿੰਦਾਦਿਲ, ਬਹਾਦਰ ਤੇ ਖ਼ਤਰਿਆਂ ਦੀ ਖਿੰਡਾਰਨ ਪ੍ਰੀਟੀ ਜ਼ਿੰਟਾ ਦਾ ਪਰਿਵਾਰ ਸਵੈ-ਨਿਰਭਰ ਹੈ, ਨਾ ਕਿ ਉਸ ਦੀ ਕਮਾਈ ‘ਤੇ ਨਿਰਭਰ ਹੈ।
____________________________________
ਅਨੁਸ਼ਕਾ ਸਮੇਂ ਦੀ ਕਦਰਦਾਨ
ਫਾਕਸ ਸਟਾਰ ਤੇ ਵਿਸ਼ਾਲ ਭਾਰਦਵਾਜ ਦੀ ਨਵੀਂ ਫ਼ਿਲਮ ‘ਮਟਰੂ ਕੀ ਬਿਜਲੀ’ ਵਿਚ ਅਨੁਸ਼ਕਾ ਸ਼ਰਮਾ ਖਾਸ ਅੰਦਾਜ਼ ਵਿਚ ਨਜ਼ਰ ਆਏਗੀ ਹੈ। ਚੰਗਿਆਈਆਂ ਉਸ ਨੂੰ ਮਿਲੀਆਂ ਹਨ ਤੇ ਇਨ੍ਹਾਂ ਨੂੰ ਵੰਡਣ ਵਿਚ ਉਹ ਯਕੀਨ ਰੱਖਦੀ ਹੈ। ਇੰਡਸਟਰੀ ਦੇ ਤਰੀਕੇ ਵੀ ਉਸ ਨੇ ਜਲਦੀ ਸਿੱਖ ਲਏ ਹਨ। ਚਰਚਿਤ ਤੇ ਰੁਝੀ ਹੋਈ ਅਨੁਸ਼ਕਾ ਨੇ ਵਿਸ਼ਾਲ ਭਾਰਦਵਾਜ ਦੀ ਇਸ ਫ਼ਿਲਮ ਵਿਚ ਸ਼ਬਾਨਾ ਆਜ਼ਮੀ, ਪੰਕਜ ਕਪੂਰ ਜਿਹੇ ਵੱਡੇ ਨਾਵਾਂ ‘ਤੇ ਇਮਰਾਨ ਖਾਨ, ਆਰੀਆ ਬੱਬਰ ਨਾਲ ਕੰਮ ਕੀਤਾ ਹੈ। ਅਨੁਸ਼ਕਾ ਨੂੰ ਲੇਟ ਲਤੀਫ਼ੀ ਨਾਲ ਨਫ਼ਰਤ ਹੈ। ਮੁੰਬਈ ਦੀ ਭੈੜੀ ਟ੍ਰੈਫਿਕ ਉਸ ਨੂੰ ਗੁੱਸਾ ਚੜ੍ਹਾ ਦਿੰਦੀ ਹੈ। ਗੰਭੀਰ ਤੇ ਮਜ਼ਾਕੀਆ ਦਾ ਮਿਸ਼ਰਣ ਅਨੁਸ਼ਕਾ ਹਰੇਕ ਨੂੰ ਸਮੇਂ ਸਿਰ ਮਿਲਦੀ ਹੈ। ਆਖਿਰ ਬਾਲੀਵੁੱਡ ਵਿਚ ਉਸ ਦਾ ਜਾਦੂ ਚਲ ਗਿਆ ਹੈ। ਨਿਰਮਾਤਾ ਉਸ ‘ਤੇ ਮਿਹਰਬਾਨ ਹਨ। ਆਮਿਰ ਖਾਨ ਦੇ ਨਾਲ ਨਵੀਂ ਫ਼ਿਲਮ ਪੀæਕੇæ ਤੇ ਅਨੁਰਾਗ ਦੀ ਨਵੀਂ ਫ਼ਿਲਮ ‘ਬੰਬੇ ਵੈਲ ਵੇਟ’ ਵੀ ਉਸ ਦੇ ਕੋਲ ਹੈ। ਜ਼ੀਰੋਂ ਤੋਂ ਸ਼ੁਰੂ ਹੋ ਕੇ ਹੀਰੋ ਤੱਕ ਉਹ ਪਹੁੰਚ ਗਈ ਹੈ। ਕਾਫ਼ੀ ਹੱਦ ਤੱਕ ਅਨੁਸ਼ਕਾ ਕਾਜੋਲ ਨਾਲ ਮਿਲਦੀ-ਜੁਲਦੀ ਹੈ। ਇਕਦਮ ਠੰਢੀ ਰਹਿਣ ਵਾਲੀ ਅਨੁਸ਼ਕਾ ਗਰਮ ਸਵਾਲਾਂ ‘ਤੇ ਵੀ ਨਹੀਂ ਭੜਕਦੀ ਹੈ।

Be the first to comment

Leave a Reply

Your email address will not be published.