ਵਿਚ ਦਿੱਲੀ ਦੇ ਐਸੀ ਘੁੰਮਕਾਰ ਪੈ ਗਈ, ਲਹਿਰ ਮੋਦੀ ਦੀ ਹੋ ਗਈ ਕਾਫੂਰ ਮਿੱਤਰੋ।
ਬਣੀ ਬਣਤ ਐਸੀ ‘ਆਪ’ ਵਾਲਿਆਂ ਦੀ, ਲੱਗੀ ਡਗੇ ‘ਤੇ ਚੋਟ ਜ਼ਰੂਰ ਮਿੱਤਰੋ।
ਦੇਸ਼ ਭਰ ‘ਚ ਚਲਾਈ ਜੋ ਚੰਮ ਵਾਲੀ, ਵਿਚ ਦਿੱਲੀ ਦੇ ਟੁੱਟੂ ਗਰੂਰ ਮਿੱਤਰੋ।
ਲੋਕ ਆਖਦੇ ਮੋਦੀ ਨਹੀਂ ਜਾਣ ਦੇਣਾ, ਚੜ੍ਹਿਆ ਲੋਕਾਂ ਨੂੰ ਐਸਾ ਫਤੂਰ ਮਿੱਤਰੋ।
ਸ਼ਾਲਾ ਚੜ੍ਹੇ ਸੂਰਜ ਫਿਰ ‘ਆਪ’ ਵਾਲਾ, ਕਰੇ ਕੁਝ ਕੁ ਠੀਕ ਕਾਰਿੰਦਿਆਂ ਨੂੰ।
ਉਡਣ ਜੋਗਾ ਆਕਾਸ਼ ਤਾਂ ਮਿਲ ਜਾਵੇ, ਧਰਤੀ ਉਤੇ ਵਿਲਕਦੇ ਪਰਿੰਦਿਆਂ ਨੂੰ।