ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਭਰ ਵਿਚ ਮਸ਼ਹੂਰੀ ਖੱਟਣ ਵਾਲੇ ਸੰਗੀਤਕਾਰ ਏæਆਰæ ਰਹਿਮਾਨ ਦਾ ਅਸਲ ਨਾਮ ਆਰæਐਸ਼ ਦਿਲੀਪ ਕੁਮਾਰ ਹੈ। ਉਹ ਦਿਲੀਪ ਕੁਮਾਰ ਤੋਂ ਏæਆਰæ ਰਹਿਮਾਨ (ਅੱਲਾ ਰੱਖਾ ਰਹਿਮਾਨ) ਕਿਸ ਤਰ੍ਹਾਂ ਬਣਿਆ, ਇਸ ਬਾਰੇ ਖੁਲਾਸਾ ਉਸ ਨੇ Ḕਏæਆਰæ ਰਹਿਮਾਨ: ਦਿ ਸਪਿਰਟ ਆਫ਼ ਮਿਊਜਿਕḔ ਨਾਂ ਦੀ ਕਿਤਾਬ ਵਿਚ ਕੀਤਾ ਹੈ। ਇਹ ਕਿਤਾਬ ਨਸਰੀਨ ਮੁੰਨੀ ਕਬੀਰ ਨੇ ਤਿਆਰ ਕੀਤੀ ਹੈ।
ਇਸ ਕਿਤਾਬ ਵਿਚ ਏæਆਰæ ਰਹਿਮਾਨ ਦੀ ਜ਼ਿੰਦਗੀ ਅਤੇ ਸੰਗੀਤ ਦੇ ਪੈਂਡੇ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਅਸਲ ਵਿਚ ਉਦੋਂ ਉਹ ਛੋਟਾ ਜਿਹਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਚਾਰ ਬੱਚਿਆਂ ਦਾ ਬੋਝ ਉਸ ਦੀ ਮਾਂ ਉਤੇ ਪੈ ਗਿਆ। ਉਸ ਦੀ ਮਾਂ ਬਹੁਤ ਧਾਰਮਿਕ ਖਿਆਲਾਂ ਵਾਲੀ ਔਰਤ ਸੀ ਅਤੇ ਇਕ ਦਿਨ ਉਹ ਸੂਫ਼ੀ ਸੰਤ ਕਰੀਮਉਲਾ ਸ਼ਾਹ ਕਾਦਰੀ ਨੂੰ ਮਿਲੀ। ਬਾਅਦ ਵਿਚ ਇਹ ਮੇਲ ਇੰਨਾ ਪੀਡਾ ਹੋ ਗਿਆ ਕਿ ਏæਐਸ਼ ਦਿਲੀਪ ਕੁਮਾਰ ਦਾ ਨਾਂ ਅੱਲਾ ਰੱਖਾ ਰਹਿਮਾਨ ਹੋ ਗਿਆ। ਸੂਫ਼ੀਵਾਦ ਨਾਲ ਜੁੜ ਕੇ ਰਹਿਮਾਨ ਦੇ ਜ਼ਹਿਨ ਵਿਚ ਬਰਾਬਰੀ ਦਾ ਸੂਤਰ ਬਹੁਤ ਡੂੰਘਾ ਬੈਠ ਗਿਆ। ਉਸ ਦੇ ਮਨ ਵਿਚ ਵਾਰ-ਵਾਰ ਇਹੀ ਉਬਾਲ ਉਠਦਾ ਕਿ ਜਦੋਂ ਮੀਂਹ ਤੇ ਸੂਰਜ ਕਦੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ, ਕਾਦਰ ਦੀ ਇਹ ਕੁਦਰਤ ਸਭ ਨਾਲ ਬਰਾਬਰ ਦਾ ਵਿਹਾਰ ਕਰਦੀ ਹੈ ਤਾਂ ਮਨੁੱਖ, ਮਨੁੱਖ ਨਾਲ ਵਿਤਕਰਾ, ਤੇਰ-ਮੇਰ ਕਿਉਂ ਕਰਦਾ ਹੈ?
ਏæਆਰæ ਰਹਿਮਾਨ ਖੁਲਾਸਾ ਕਰਦਾ ਹੈ ਕਿ ਸੂਫੀ ਸੰਤ ਕਰੀਮਉਲਾ ਕਾਦਰੀ ਨੇ ਉਨ੍ਹਾਂ ਨੂੰ ਕਦੀ ਇਸਲਾਮ ਧਾਰਨ ਕਰਨ ਲਈ ਨਹੀਂ ਆਖਿਆ। ਉਹ ਅਤੇ ਉਸ ਦਾ ਪਰਿਵਾਰ ਤਾਂ ਆਪ ਹੀ ਸੂਫ਼ੀਵਾਦ ਵੱਲ ਖਿੱਚੀਂਦੇ ਚਲੇ ਗਏ ਸਨ। ਅਸਲ ਵਿਚ ਏæਆਰæ ਰਹਿਮਾਨ ਨੂੰ ਆਪਣਾ ਨਾਂ ਦਿਲੀਪ ਕੁਮਾਰ ਵੀ ਬਹੁਤਾ ਚੰਗਾ ਨਹੀਂ ਸੀ ਲਗਦਾ। ਉਹ ਦੱਸਦਾ ਹੈ ਕਿ ਉਸ ਦਾ ਨਵਾਂ ਨਾਂ ਇਕ ਹਿੰਦੂ ਜੋਤਸ਼ੀ ਨੇ ਹੀ ਰੱਖਿਆ ਸੀ।
ਏæਆਰæ ਰਹਿਮਾਨ ਦਾ ਜਨਮ 6 ਜਨਵਰੀ 1967 ਨੂੰ ਤਾਮਿਲਨਾਡੂ ਵਿਚ ਹੋਇਆ ਸੀ। ਉਸ ਦਾ ਪਿਤਾ ਆਰæਕੇæ ਸ਼ੇਖਰ ਤਾਮਿਲ ਅਤੇ ਮਲਿਆਲਮ ਫਿਲਮਾਂ ਲਈ ਮਿਊਜ਼ਿਕ ਦਾ ਪ੍ਰਬੰਧ ਕਰਦਾ ਹੁੰਦਾ ਸੀ। ਰਹਿਮਾਨ ਸਟੂਡੀਊ ਵਿਚ ਆਪਣੇ ਪਿਤਾ ਦੀ ਮਦਦ ਕਰਦਾ, ਕੀ-ਬੋਰਡ Ḕਤੇ ਹੱਥ ਚਲਾਉਂਦਾ ਹੁੰਦਾ ਸੀ। ਪਿਤਾ ਦੀ ਮੌਤ ਵੇਲੇ ਉਹ ਸਿਰਫ 9 ਵਰ੍ਹਿਆਂ ਦਾ ਸੀ। ਇਸ ਤੋਂ ਬਾਅਦ ਉਸ ਨੇ ਮਾਸਟਰ ਧਨਰਾਜ ਤੋਂ ਸੰਗੀਤ ਦੀ ਸਿੱਖਿਆ ਲੈਣ ਸ਼ੁਰੂ ਕੀਤੀ। 11 ਵਰ੍ਹਿਆਂ ਦਾ ਹੋਇਆ ਤਾਂ ਉਹ ਆਪਣੇ ਪਿਤਾ ਦੇ ਗੂੜ੍ਹੇ ਮਿੱਤਰ ਐਮæਕੇæ ਅਰਜੁਨਨ ਦੇ ਆਰਕੈਸਟਰਾ ਵਿਚ ਕੰਮ ਕਰਨ ਲੱਗ ਪਿਆ। ਛੇਤੀ ਹੀ ਉਸ ਨੂੰ ਐਮæਐਸ਼ ਵਿਸ਼ਵਾਨਾਥਨ, ਇਲੀਆ ਰਾਜਾ, ਰਮੇਸ਼ ਨਾਇਡੂ, ਰਾਜ ਕੋਟੀ, ਜ਼ਾਕਿਰ ਹੁਸੈਨ ਅਤੇ ਐਲ਼ ਸ਼ੰਕਰ ਵਰਗੇ ਨਾਮੀ ਸੰਗੀਤਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਆਪਣੀ ਮਿਹਨਤ ਸਦਕਾ ਏæਆਰæ ਰਹਿਮਾਨ ਕਾਰਨਾਟਿਕ ਸੰਗੀਤ, ਪੱਛਮੀ ਤੇ ਹਿੰਦੁਸਤਾਨੀ ਸੰਗੀਤ ਅਤੇ ਕੱਵਾਲੀ ਆਦਿ ਵੰਨਗੀਆਂ ਵਿਚ ਖੂਬ ਮਾਹਿਰ ਹੋ ਗਿਆ। ਇਨ੍ਹਾਂ ਸਾਰੀਆਂ ਸੰਗੀਤ ਵੰਨਗੀਆਂ ਦੇ ਸੁਮੇਲ ਤੋਂ ਉਸ ਨੇ ਜਿਸ ਤਰ੍ਹਾਂ ਦਾ ਤਜਰਬਾ ਸੰਗੀਤ ਦੀ ਦੁਨੀਆਂ ਵਿਚ ਕੀਤਾ, ਉਹ ਨਿਵੇਕਲਾ ਅਤੇ ਨਿਆਰਾ ਹੋ ਨਿਬੜਿਆ। 1992 ਵਿਚ ਫਿਲਮ Ḕਰੋਜ਼ਾḔ ਦੇ ਸੰਗੀਤ ਨੇ ਸਭ ਨੂੰ ਦੰਗ ਕਰ ਦਿੱਤਾ। ਉਸ ਦੀ ਮਸ਼ਹੂਰੀ ਅਤੇ ਮਾਨਤਾ ਇੰਨੀ ਦੂਰ-ਦੂਰ ਤੱਕ ਫੈਲ ਗਈ ਕਿ ਉਸ ਨੂੰ Ḕਮਦਰਾਸ ਦਾ ਮੋਜ਼ਾਰਟḔ ਆਖਿਆ ਜਾਣ ਲੱਗਾ। ਉਸ ਨੇ ਸੰਸਾਰ ਪੱਧਰ ਉਤੇ ਵੀ ਮਸ਼ਹੂਰੀ ਖੱਟੀ ਅਤੇ ਆਸਕਰ ਵਰਗਾ ਚੋਟੀ ਦਾ ਇਨਾਮ ਵੀ ਹਾਸਲ ਕਰ ਲਿਆ।
ਇਹ ਸ਼ਾਇਦ ਕਾਦਰੀ ਸੂਫ਼ੀਵਾਦ ਦਾ ਹੀ ਤਲਿੱਸਮ ਸੀ ਕਿ ਏæਆਰæ ਰਹਿਮਾਨ ਇੰਨੀਆਂ ਬੁਲੰਦੀਆਂ ਛੋਹਣ ਤੋਂ ਬਾਅਦ ਵੀ ਧਰਤੀ ਉਤੇ ਹੀ ਰਿਹਾ ਅਤੇ ਉਸ ਦਾ ਮਿਜਾਜ਼ ਉਕਾ ਨਹੀਂ ਵਿਗੜਿਆ। ਉਹ ਅੱਜ ਵੀ ਆਮ ਬੰਦਿਆਂ ਵਾਂਗ ਵਿਚਰਦਾ ਹੈ ਅਤੇ ਉਸ ਦੇ ਪੈਰ ਸਦਾ ਹੀ ਧਰਤੀ ਉਤੇ ਰਹਿੰਦੇ ਹਨ। ਉਹ ਆਖਦਾ ਹੈ ਕਿ ਉਸ ਨੂੰ ਆਪਣਾ ਬਚਪਨ ਇਕ ਪਲ ਲਈ ਵੀ ਨਹੀਂ ਭੁੱਲਦਾ ਜਦੋਂ ਉਨ੍ਹਾਂ ਦੇ ਪਰਿਵਾਰ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸੀ। ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦਾ ਹੈ ਅਤੇ ਕਹਿੰਦਾ ਹੈ ਕਿ ਮਾਂ ਤੋਂ ਬਗੈਰ ਉਹ ਇੰਨੀ ਉਚੀ ਉਡਾਰੀ ਨਹੀਂ ਸੀ ਮਾਰ ਸਕਦਾ। ਅੱਜ ਵੀ ਉਹ ਕਈ ਚੈਰਿਟੇਬਲ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਮੁਸੀਬਤਾਂ ਵਿਚ ਘਿਰੇ ਲੋਕਾਂ ਦੀ ਮਦਦ ਲਈ ਸਦਾ ਤਿਆਰ ਰਹਿੰਦਾ ਹੈ। ਉਸ ਨੇ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ ਅਤੇ ਇਸ ਜੋੜੀ ਦੇ ਘਰ ਖਤੀਜਾ, ਰਹੀਮਾ ਅਤੇ ਅਮੀਨ- ਤਿੰਨ ਬੱਚਿਆਂ ਨੇ ਜਨਮ ਲਿਆ। ਤਿੰਨਾਂ ਹੀ ਬੱਚਿਆਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਰਹਿਮਾਨ ਦੀ ਭੈਣ ਫਾਤਿਮਾ ਵੀ ਸੰਗੀਤ ਨਾਲ ਹੀ ਜੁੜੀ ਹੋਈ ਹੈ।
_________________________________
ਸੰਗੀਤ ਦੀ ਰੂਹæææਪਿਆਰ
ਸੰਗੀਤਕਾਰ ਏæਆਰæ ਰਹਿਮਾਨ ਜ਼ਿੰਦਗੀ ਵਿਚ ਪਿਆਰ ਨੂੰ ਬਹੁਤ ਮਹੱਤਵ ਦਿੰਦਾ ਹੈ। ਉਸ ਮੁਤਾਬਕ ਪਿਆਰ ਤੋਂ ਬਿਨਾਂ ਜ਼ਿੰਦਗੀ ਦਾ ਮਤਲਬ ਹੀ ਕੋਈ ਨਹੀਂ ਹੈ। ਉਹ ਦੱਸਦਾ ਹੈ, “ਜ਼ਿੰਦਗੀ ਵਿਚ ਬਹੁਤ ਵਾਰ ਨਫਰਤ ਅਤੇ ਪਿਆਰ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਇਤਫਾਕ ਹੋਇਆ, ਤੇ ਮੈਂ ਸਦਾ ਹੀ ਪਿਆਰ ਚੁਣਿਆ। ਪਿਆਰ ਦੀ ਇਸ ਲਗਾਤਾਰ ਚੋਣ ਕਰ ਕੇ ਹੀ ਮੈਂ ਅੱਜ ਕੁਝ ਹਾਂ। ਨਫਰਤ ਨੇ ਮੇਰੇ ਖੰਭ ਲੂਹ ਦੇਣੇ ਸਨ ਅਤੇ ਮੈਂ ਇਤਨੀ ਉਚੀ ਉਡਾਣ ਨਹੀਂ ਸੀ ਭਰ ਸਕਣੀ। ਇਸ ਉਡਾਣ ਵਿਚ ਮੇਰੇ ਨਾਲ ਮੇਰੀ ਪਿਆਰੀ ਮਾਂ ਵੀ ਸ਼ਾਮਲ ਹੈ ਜਿਸ ਨੇ ਮੈਨੂੰ ਪਿਆਰ ਦਾ ਮੁੱਢਲਾ ਸਬਕ ਸਿਖਾਇਆ।” ਇਸ ਬਾਰੇ ਖੁਲਾਸਾ ਕਿਤਾਬ Ḕਏæਆਰæ ਰਹਿਮਾਨ: ਦਿ ਸਪਿਰਿਟ ਆਫ ਮਿਊਜ਼ਿਕḔ ਵਿਚ ਥਾਂ-ਥਾਂ ਹੋਇਆ ਹੈ।
-ਜਗਸੀਰ ਸਿੰਘ ਸਹੋਤਾ