ਸਿਆਸਤਦਾਨਾਂ ਦੇ ਸਿਰ ‘ਚ ਧੁੰਦ ਹਉਮੈ, ਨਿਜੀ ਹਿਤਾਂ ਲਈ ਦੇਸ ਕੁਰਬਾਨ ਕਰਦੇ।
ਬੇਈਮਾਨੀ ਦੀ ਧੁੰਦ ਸਦਾ ਇਨਸਾਨ ਮਾਰੇ, ਕੰਮ ਇੰਜ ਦੇ ਜਿਵੇਂ ਹੈਵਾਨ ਕਰਦੇ।
ਨਸ਼ਾ-ਖੋਰੀ ਦੀ ਧੁੰਦ ਵਿਚ ਫਸੇ ਬੱਚੇ, ਜੀਵਨ ਆਪਣਾ ਐਵੇਂ ਗਲਤਾਨ ਕਰਦੇ।
ਫਾਸ਼ੀਵਾਦ ਦੀ ਹਾਕਮਾਂ ਨੇ ਧੁੰਦ ਪਾਈ, ਬਣੀ ਸਾਂਝ ਦਾ ਖੁਦ ਨੁਕਸਾਨ ਕਰਦੇ।
ਧਨ-ਦੌਲਤ ਦੇ ਮਾਣ ਦੀ ਧੁੰਦ ਮਾੜੀ, ਪੱਟੀ ਮੇਸਦੀ ਹੈ ਸਦਾ ਸਮਾਨਤਾ ਦੀ।
ਧੁੰਦ ਕਾਰਨੇ ਰਾਹੀਆਂ ਨੂੰ ਔਖ ਹੁੰਦੀ, ਬੇੜੀ ਡੋਬਦੀ ਧੁੰਦ ਅਗਿਆਨਤਾ ਦੀ!