ਅਮਿਤਾਭ ਤੇ ਰੇਖਾ ਦਾ ਸਿਲਸਿਲਾ

ਅਦਾਕਾਰ ਅਮਿਤਾਭ ਬਚਨ ਜਿਸ ਦੀ ਨਵੀਂ ਫਿਲਮ Ḕਸ਼ਮਿਤਾਬḔ 6 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਦਾ ਕਹਿਣਾ ਹੈ ਕਿ ਜੇ ਕੋਈ ਚੰਗੀ ਪਟਕਥਾ ਸਾਹਮਣੇ ਆਈ ਤਾਂ ਉਹ ਪੁਰਾਣੇ ਵੇਲਿਆਂ ਦੀ ਆਪਣੀ ਸਹੇਲੀ ਰੇਖਾ ਨਾਲ ਕੰਮ ਕਰਨ ਲਈ ਤਿਆਰ ਹਨ।

ਯਾਦ ਰਹੇ, ਦੋਵਾਂ ਨੇ ਸਿਲਸਲਾ, ਮਿਸਟਰ ਨਟਵਰ ਲਾਲ, ਮੁਕੱਦਰ ਕਾ ਸਿਕੰਦਰ, ਨਮਕ ਹਰਾਮ, ਦੋ ਅਨਜਾਨੇ, ਅਲਾਪ, ਖੂਨ-ਪਸੀਨਾ, ਗੰਗਾ ਕੀ ਸੌਗੰਧ, ਸੁਹਾਗ, ਰਾਮ ਬਲਰਾਮ ਵਰਗੀਆਂ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਹੈ। ਫਿਲਮ ḔਸਿਲਸਲਾḔ ਉਘੇ ਫਿਲਮਸਾਜ਼ ਯਸ਼ ਚੋਪੜਾ ਨੇ ਅਮਿਤਾਭ ਬੱਚਨ, ਰੇਖਾ ਤੇ ਅਮਿਤਾਭ ਦੀ ਪਤਨੀ ਜਯਾ ਬੱਚਨ ਦੀ ਅਸਲੀ ਕਹਾਣੀ ਨੂੰ ਆਧਾਰ ਬਣਾ ਕੇ ਬਣਾਈ ਸੀ ਅਤੇ ਇਸ ਫਿਲਮ ਵਿਚ ਇਨ੍ਹਾਂ ਤਿੰਨਾਂ ਨੇ ਹੀ ਫਿਲਮ ਵਿਚ ਮੁੱਖ ਕਿਰਦਾਰ ਨਿਭਾਏ ਸਨ। ਯਸ਼ ਚੋਪੜਾ ਨੇ ਇਹ ਫਿਲਮ ਬਣਾ ਕੇ ਬਹੁਤ ਵੱਡਾ ਜੋਖਮ ਉਠਾਇਆ ਸੀ ਪਰ ḔਸਿਲਸਿਲਾḔ ਦੀ ਪ੍ਰੇਮ ਕਹਾਣੀ ਨੂੰ ਜੋ ਟੱਚ ਯਸ਼ ਚੋਪੜਾ ਨੇ ਦਿੱਤਾ, ਉਸ ਨਾਲ ਇਹ ਫਿਲਮ ਹਿੰਦੀ ਫਿਲਮ ਜਗਤ ਦੀ ਯਾਦਗਾਰੀ ਫਿਲਮ ਹੋ ਨਿਬੜੀ।
ਅਮਿਤਾਭ ਬੱਚਨ ਅਤੇ ਰੇਖਾ ਦਾ ਪਿਆਰ ਉਂਜ ਵੀ ਉਦੋਂ ਫਿਲਮੀ ਦੁਨੀਆਂ ਵਿਚ ਬਹੁਤ ਮਸ਼ਹੂਰ ਹੋਇਆ ਪਿਆ ਸੀ। ਰੇਖਾ ਨਾਲ ਅਮਿਤਾਭ ਦੇ ਸਬੰਧਾਂ ਦਾ ਅਸਰ ਉਸ ਦੇ ਪਰਿਵਾਰ ਉਤੇ ਵੀ ਪਿਆ। ਇਕ ਵਾਰ ਤਾਂ ਗੱਲ ਉਸ ਦੀ ਪਤਨੀ ਜਯਾ ਬੱਚਨ ਨਾਲ ਤੋੜ-ਵਿਛੋੜੇ ਤੱਕ ਵੀ ਪੁੱਜ ਗਈ ਸੀ ਪਰ ḔਕੂਲੀḔ ਦੀ ਸ਼ੂਟਿੰਗ ਵਿਚ ਸੱਟ ਲੱਗਣ ਤੋਂ ਬਾਅਦ ਕਹਾਣੀ ਪਲਟ ਗਈ। ਰਿਸ਼ਤੇ ਦੀ ਪੂਰੀ ਕਮਾਂਡ ਜੋ ਪਹਿਲਾਂ ਰੇਖਾ ਦੇ ਹੱਥ ਵਿਚ ਸੀ, ਜਯਾ ਬੱਚਨ ਦੇ ਹੱਥ ਆ ਗਈ। ਮਗਰੋਂ ਹਾਲਾਤ ਅਜਿਹੇ ਬਣੇ ਕਿ ਅਮਿਤਾਭ ਨੇ ਰੇਖਾ ਤੋਂ ਕਿਨਾਰਾ ਕਰ ਲਿਆ।
ਹੁਣ ਜਦੋਂ ਅਮਿਤਾਭ ਬਚਨ ਆਪਣੀ ਨਵੀਂ ਫਿਲਮ Ḕਸ਼ਮਿਤਾਬḔ ਦੀ ਮਸ਼ਹੂਰੀ ਲਈ ਥਾਂਓਂ-ਥਾਂਈਂ ਜਾ ਰਹੇ ਹਨ ਤਾਂ ਹਰ ਕੋਈ ਉਸ ਨੂੰ ਰੇਖਾ ਨਾਲ ਫਿਲਮ ਵਿਚ ਕੰਮ ਕਰਨ ਬਾਰੇ ਪੁੱਛਦਾ ਹੈ। ਅਜਿਹੇ ਹੀ ਇਕ ਸਵਾਲ ਦਾ ਉਤਰ ਦਿੰਦਿਆਂ ਉਸ ਨੇ ਕਿਹਾ, “ਮੈਨੂੰ ਫਿਲਮ Ḕਸ਼ਮਿਤਾਬḔ ਦੇ ਡਾਇਰੈਕਟਰ ਆਰæ ਬਾਲਕੀ ਨੇ ਵੀ ਕਈ ਵਾਰ ਰੇਖਾ ਨਾਲ ਫਿਲਮ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਮੈਂ ਬਾਲਕੀ ਦੇ ਕੰਮਕਾਰ ਤੋਂ ਵੀ ਬਹੁਤ ਪ੍ਰਭਾਵਤ ਹਾਂ, ਆਉਣ ਵਾਲੇ ਸਮੇਂ ਵਿਚ ਜੇ ਕੋਈ ਚੰਗੀ ਪਟਕਥਾ ਸਾਹਮਣੇ ਆਈ ਤਾਂ ਮੈਂ ਰੇਖਾ ਨਾਲ ਕੰਮ ਕਰਨ ਲਈ ਤਿਆਰ ਹਾਂ।”
ਯਾਦ ਰਹੇ ਕਿ ਫਿਲਮਸਾਜ਼ ਆਰæ ਬਾਲਕੀ ਆਪਣੀ ਨਵੀਂ ਫਿਲਮ Ḕਸ਼ਮਿਤਾਬḔ ਤੋਂ ਪਹਿਲਾਂ ਅਮਿਤਾਭ ਨਾਲ Ḕਚੀਨੀ ਕਮḔ (2007) ਤੇ ḔਪਾḔ (2009) ਫਿਲਮਾਂ ਬਣਾ ਚੁੱਕੇ ਹਨ ਅਤੇ ਇਨ੍ਹਾਂ ਦੋਹਾਂ ਹੀ ਫਿਲਮਾਂ ਵਿਚ ਅਮਿਤਾਭ ਦਾ ਮੁੱਖ ਰੋਲ ਸੀ। ਬਾਲਕੀ ਨੇ 2012 ਵਿਚ ਸ੍ਰੀਦੇਵੀ ਨੂੰ ਲੈ ਕੇ Ḕਇੰਗਲਿਸ਼ ਵਿੰਗਲਿਸ਼Ḕ ਫਿਲਮ ਬਣਾਈ ਸੀ। ਇਸ ਫਿਲਮ ਨਾਲ ਸ੍ਰੀਦੇਵੀ ਨੇ ਫਿਲਮੀ ਦੁਨੀਆਂ ਵਿਚ ਦੁਬਾਰਾ ਵਾਪਸੀ ਕੀਤੀ ਸੀ। ਇਨ੍ਹਾਂ ਤਿੰਨਾਂ ਹੀ ਫਿਲਮਾਂ ਕਰ ਕੇ ਬਾਲਕੀ ਫਿਲਮੀ ਦੁਨੀਆਂ ਵਿਚ ਛਾ ਗਿਆ। ਉਸ ਦੀ ਫਿਲਮ ḔਪਾḔ 16ਵੇਂ ਸਟਾਰ ਸਕਰੀਨ ਐਵਾਰਡ ਵਿਚ 16 ਸ਼੍ਰੇਣੀਆਂ ਲਈ ਨਾਮਜ਼ਦ ਹੋਈ ਸੀ ਅਤੇ ਇਸ ਨੇ 5 ਸ਼੍ਰੇਣੀਆਂ ਵਿਚ ਐਵਾਰਡ ਹਾਸਲ ਕੀਤੇ ਸਨ।
ਫਿਲਮ Ḕਸ਼ਮਿਤਾਬḔ ਦਾ ਨਾਇਕ ਧਨੁਸ਼ ਹੈ ਅਤੇ ਇਸ ਫਿਲਮ ਵਿਚ ਕਲਮ ਹਾਸਨ ਦੀ ਛੋਟੀ ਧੀ ਅਕਸ਼ਰਾ ਹਸਨ ਪਹਿਲੀ ਵਾਰ ਫਿਲਮੀ ਦੁਨੀਆਂ ਵਿਚ ਪ੍ਰਵੇਸ਼ ਕਰ ਰਹੀ ਹੈ। ਅਕਸ਼ਰਾ ਨੇ ਵੀ ਬਾਲਕੀ ਦੇ ਕੰਮਕਾਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ ਅਤੇ ਕਿਹਾ ਹੈ ਕਿ ਉਸ ਨੂੰ ਆਪਣੀ ਪਹਿਲੀ ਫਿਲਮ ਆਰæ ਬਾਲਕੀ ਵਰਗੇ ਡਾਇਰੈਕਟਰ ਨਾਲ ਕਰ ਕੇ ਖੁਸ਼ੀ ਹੋ ਰਹੀ ਹੈ।