ਅਸਿਨ ਦੀਆਂ ਆਸਾਂ ਹੁਣ ‘ਆਲ ਇਜ਼ ਵੈਲ’ ਉਤੇ

ਦੱਖਣੀ ਭਾਰਤ ਦੀ ਅਭਿਨੇਤਰੀ ਅਸਿਨ ਅੱਜ ਕੱਲ੍ਹ ਆਪਣੀ ਨਵੀਂ ਹਿੰਦੀ ਫਿਲਮ Ḕਆਲ ਇਜ਼ ਵੈਲḔ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਇਸ ਫਿਲਮ ਵਿਚ ਅਸਿਨ ਤੋਂ ਇਲਾਵਾ ਅਭਿਸ਼ੇਕ ਬੱਚਨ ਅਤੇ ਰਿਸ਼ੀ ਕਪੂਰ ਦੇ ਅਹਿਮ ਕਿਰਦਾਰ ਹਨ। ਇਹ ਫਿਲਮ ਉਘੇ ਫਿਲਮਸਾਜ਼ ਉਮੇਸ਼ ਸ਼ੁਕਲਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ।

ਉਮੇਸ਼ ਸ਼ੁਕਲਾ ਸੁਨੇਹਾਮੁਖੀ ਫਿਲਮਾਂ ਬਣਾਉਣ ਲਈ ਕਾਫੀ ਮਸ਼ਹੂਰ ਹਨ। ਇਸ ਤੋਂ ਪਹਿਲਾਂ ਉਸ ਨੇ Ḕਓæਐਮæਜੀæ-ਓ ਮਾਈ ਗੌਡḔ ਫਿਲਮ ਬਣਾਈ ਸੀ। Ḕਓ ਮਾਈ ਗੌਡḔ ਫਿਲਮ ਦਾ ਵਿਸ਼ਾ ਆਮਿਰ ਖਾਨ ਦੀ ਹਿੱਟ ਫਿਲਮ ḔਪੀæਕੇæḔ ਨਾਲ ਕਾਫੀ ਮਿਲਦਾ-ਜੁਲਦਾ ਸੀ। ਇਸ ਫਿਲਮ ਵਿਚ ਵੀ ਧਾਰਮਿਕ ਪਖੰਡਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ Ḕਓ ਮਾਈ ਗੌਡḔ ਨੇ ਅੰਧ-ਵਿਸ਼ਵਾਸ ਘਟਾਉਣ ਵਿਚ ਬੜੀ ਮਦਦ ਕੀਤੀ ਸੀ। ਉਮੇਸ਼ ਸ਼ੁਕਲਾ ਦੀ ਨਵੀਂ ਫਿਲਮ Ḕਆਲ ਇਜ਼ ਵੈਲḔ ਦਾ ਵਿਸ਼ਾ ਪਿਉ-ਪੁੱਤਰ ਦੁਆਲੇ ਘੁੰਮਦਾ ਹੈ। ਇਹ ਪਿਉ-ਪੁੱਤਰ ਯਾਤਰਾ ਉਤੇ ਹਨ, ਰਾਹ ਵਿਚ ਇਨ੍ਹਾਂ ਦਾ ਮੇਲ ਇਕ ਕੁੜੀ (ਅਸਿਨ) ਨਾਲ ਹੋ ਜਾਂਦਾ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ਿਮਲਾ (ਹਿਮਾਚਲ ਪ੍ਰਦੇਸ਼), ਲੰਡਨ, ਦੁਬਈ ਅਤੇ ਸਿੱਕਮ ਵਿਚ ਹੋ ਰਹੀ ਹੈ।
ਅਸਿਨ ਨੇ ਹਿੰਦੀ ਫਿਲਮਾਂ ਦੀ ਸ਼ੁਰੂਆਤ ḔਗਜਨੀḔ ਤੋਂ 2008 ਵਿਚ ਕੀਤੀ ਸੀ। ਇਸ ਤੋਂ ਬਾਅਦ ਉਸ ਨੇ Ḕਲੰਡਨ ਡਰੀਮਜ਼Ḕ, ḔਰੈਡੀḔ, Ḕਹਾਊਸ ਫੁੱਲ-2Ḕ ਅਤੇ Ḕਖਿਲਾੜੀ 786Ḕ ਫਿਲਮਾਂ ਵਿਚ ਕੰਮ ਕੀਤਾ। ਤਾਮਿਲ ਅਤੇ ਤੈਲਗੂ ਫਿਲਮਾਂ ਵਿਚ ਉਸ ਨੇ ਭਾਵੇਂ ਚੋਖੀ ਸਫਲਤਾ ਹਾਸਲ ਕੀਤੀ, ਪਰ ਹਿੰਦੀ ਫਿਲਮਾਂ ਵਿਚ ਉਸ ਦੀ ਗੁੱਡੀ ਉਤਨੀ ਨਹੀਂ ਚੜ੍ਹੀ ਅਤੇ ਹੁਣ ਉਸ ਦੀ ਆਸ ਦੀ ਡੋਰ Ḕਆਲ ਇਜ਼ ਵੈਲḔ ਉਤੇ ਹੈ।
———————–
ਕ੍ਰਿਤੀ ਸੇਨਨ ਦੀ ਕੀਰਤੀ
ਕ੍ਰਿਤੀ ਸੇਨਨ ਲਈ ਕੀਰਤੀ (ਸੋਭਾ) ਮਾਨੋ ਅਸਮਾਨੋਂ ਡਿੱਗੀ ਹੈ। ਪੈਂਦੀ ਸੱਟੇ ਹੀ ਸਫਲਤਾ ਨੇ ਉਸ ਦੇ ਪੈਰ ਆਣ ਚੁੰਮੇ। ਉਸ ਨੇ ਪਿਛਲੇ ਸਾਲ 2014 ਵਿਚ ਹੀ ਤੈਲਗੂ ਫਿਲਮ ḔਨੇਨੋਕੜੀਨḔ ਨਾਲ ਫਿਲਮੀ ਦੁਨੀਆਂ ਵਿਚ ਪ੍ਰਵੇਸ਼ ਕੀਤਾ ਸੀ ਅਤੇ ਇਸੇ ਹੀ ਸਾਲ ਵਿਚ ਉਸ ਦੀ ਹਿੰਦੀ ਫਿਲਮ ḔਹੀਰੋਪੰਤੀḔ ਰਿਲੀਜ਼ ਹੋਈ। ਕ੍ਰਿਤੀ ਦਾ ਪਿਛੋਕੜ ਫਿਲਮੀ ਨਹੀਂ ਸੀ, ਉਸ ਦੀ ਮਾਂ ਗੀਤਾ ਸੇਨਨ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਹੈ ਅਤੇ ਪਿਤਾ ਰਾਹੁਲ ਸੇਨਨ ਚਾਰਟਰਡ ਅਕਾਊਂਟੈਂਟ ਹੈ। ਕ੍ਰਿਤੀ ਨੇ ਆਪਣਾ ਕਰੀਅਰ ਫਿਲਮਾਂ ਨੂੰ ਚੁਣਿਆ। ḔਹੀਰੋਪੰਤੀḔ ਕਮਾਈ ਪੱਖੋਂ ਵੀ ਕਾਮਯਾਬ ਰਹੀ ਅਤੇ ਇਸ ਵਿਚ ਕ੍ਰਿਤੀ ਦੇ ਕੰਮ ਦੀ ਵੀ ਖੂਬ ਪ੍ਰਸ਼ੰਸਾ ਹੋਈ। ਇਹ ਫਿਲਮ ਭਾਵੇਂ ਅਦਾਕਾਰ ਜੈਕੀ ਸ਼ਰਾਫ ਦੇ ਪੁੱਤਰ ਟਾਈਗਰ ਸ਼ਰਾਫ ਨੂੰ ਲਾਂਚ ਕਰਨ ਲਈ ਉਚੇਚੇ ਤੌਰ ‘ਤੇ ਬਣਾਈ ਗਈ ਸੀ ਪਰ ਇਸ ਫਿਲਮ ਨਾਲ ਕ੍ਰਿਤੀ ਸੇਨਨ ਨੇ ਵੀ ਹਿੰਦੀ ਫਿਲਮ ਜਗਤ ਵਿਚ ਆਪਣਾ ਝੰਡਾ ਗੱਡ ਦਿੱਤਾ। ਉਸ ਦੀ ਅਦਾਕਾਰੀ ਅਤੇ ਅਦਾਵਾਂ ਦਾ ਸੁਮੇਲ ਹੀ ਸਮਝੋ ਕਿ ਉਸ ਨੂੰ ਨਾਲ ਦੀ ਨਾਲ ਅਕਸ਼ੈ ਕੁਮਾਰ ਨਾਲ
Ḕਸਿੰਘ ਇਜ਼ ਬਲਿੰਗḔ ਅਤੇ ਸ਼ਾਹਿਦ ਕਪੂਰ ਨਾਲ Ḕਫਰਜ਼ੀḔ ਫਿਲਮਾਂ ਮਿਲ ਗਈਆਂ। ਹੁਣ ਉਸ ਨੂੰ ਸ਼ਾਹਰੁਖ ਖਾਨ ਦੀ ਅਗਲੀ ਫਿਲਮ ḔਰਈਸḔ ਲਈ ਵੀ ਸਾਈਨ ਕੀਤਾ ਗਿਆ ਹੈ। ਇਸ ਫਿਲਮ ਵਿਚ ਹੋਰਨਾਂ ਤੋਂ ਇਲਾਵਾ ਫਰਹਾਨ ਖਾਨ, ਪਾਕਿਸਤਾਨੀ ਅਦਾਕਾਰਾ ਮਹੀਰਾ ਖਾਨ ਅਤੇ ਨਵਾਜ਼-ਉਦ-ਦੀਨ ਸਦੀਕੀ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਅੱਜ ਕੱਲ੍ਹ ਉਹ ਆਪਣੀ ਦੂਜੀ ਤੈਲਗੂ ਫਿਲਮ Ḕਐਨæਸੀæ-10Ḕ ਦੀ ਸ਼ੂਟਿੰਗ ਵਿਚ ਰੁਝੀ ਹੋਈ ਹੈ। ਫਿਲਮਾਂ ਵੱਲ ਆਉਣ ਤੋਂ ਪਹਿਲਾਂ ਉਸ ਨੇ ਮਾਡਲਿੰਗ ਦੀ ਦੁਨੀਆਂ ਵਿਚ ਸਫਲਤਾ ਦੇ ਝੰਡੇ ਗੰਡੇ ਸਨ। ਮਨਮੋਹਨੀ ਮਾਡਲਿੰਗ ਕਰ ਕੇ ਹੀ ਉਸ ਨੂੰ ਫਿਲਮੀ ਦੁਨੀਆਂ ਦੇ ਸੱਦੇ ਮਿਲੇ ਸਨ।