ਸਤਿਕਾਰਯੋਗ ਸੰਪਾਦਕ ਜੀਓ,
Ḕਪੰਜਾਬ ਟਾਈਮਜ਼Ḕ ਦੇ 10 ਜਨਵਰੀ ਵਾਲੇ ਅੰਕ Ḕਚ ਨਾਮਵਾਰ ਪੰਜਾਬੀ ਪੱਤਰਕਾਰ/ਲੇਖਕ ਸ਼ ਗੁਲਜ਼ਾਰ ਸਿੰਘ ਸੰਧੂ ਦੇ ਕਾਲਮ Ḕਨਿੱਕ-ਸੁੱਕḔ ਵਿਚ Ḕਬਲਦੇਵ ਸਿੰਘ, ਕਮਲਾ ਅਕਾਲੀ ਤੇ ਹਮਦਰਦ ਦੀ ਯਾਦ ਵਿਚḔ ਲੇਖ ਪੜ੍ਹਿਆ। ਸ਼ ਬਲਦੇਵ ਸਿੰਘ Ḕਤੇ ਕੋਈ ਰਾਏ ਨਹੀਂ ਦੇਵਾਂਗਾ।
ਸ਼ ਸੰਧੂ ਨੇ ਪੰਜਾਬੀ ਸਾਹਿਤ ਨੂੰ ਮਾਲਾ-ਮਾਲ ਕਰਨ ਵਾਲੀਆਂ ਮਹਾਨ ਸ਼ਖਸੀਅਤਾਂ ਡਾæ ਸਾਧੂ ਸਿੰਘ ਹਮਦਰਦ (ਪਦਮਸ਼੍ਰੀ) ਅਤੇ ਲਾਲ ਸਿੰਘ ਕਮਲਾ ਅਕਾਲੀ ਦੀ ਪੰਜਾਬੀ ਸਾਹਿਤ ਅਤੇ ਉਚੇਰੀ ਵਿਦਿਆ ਲਈ ਕੀਤੀਆਂ ਸੇਵਾਵਾਂ ਨੂੰ ਬਹੁਤ ਸੁੰਦਰ ਵਾਰਤਕ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਡਾæ ਹਮਦਰਦ ਬਾਰੇ ਤਾਂ Ḕਹਜ਼ਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ (ਸਰ ਮੁਹੰਮਦ ਇਕਬਾਲ)Ḕ ਕਹਿਣਾ ਬਣਦਾ ਹੈ। ਉਹ ਵੀਹਵੀਂ ਸਦੀ ਦੇ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦੇ ਮਹਾਨ ਪੱਤਰਕਾਰ/ਲੇਖਕ ਹੋਣ ਦੇ ਨਾਲ ਨਾਲ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। Ḕਮੇਰਾ ਵਲੈਤੀ ਸਫਰਨਾਮਾḔ ਦੇ ਲੇਖਕ ਸ਼ ਲਾਲ ਸਿੰਘ ਆਪਣੀ ਰਚਨਾ Ḕਕਮਲਾ ਅਕਾਲੀ ਯਾ ਕ੍ਰਿਪਾਨ ਦਾ ਸੱਚਾ ਆਸ਼ਕḔ ਤੋਂ ਬਾਅਦ ਇਸ ਕਿਤਾਬ ਦੇ ਸਿਰਲੇਖ ਦੇ ਪਹਿਲੇ ਹਿੱਸੇ (ਕਮਲਾ ਅਕਾਲੀ) ਲਾਲ ਸਿੰਘ ਦੇ ਨਾਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਮਸ਼ਹੂਰ ਹੋ ਗਏ। ਕਮਲਾ ਅਕਾਲੀ ਦਾ ਇਕ ਲੇਖ (ਢੋਲ ਢਮੱਕਾ) ਮੇਰੇ ਦਸਵੀਂ ਦੇ ਪੰਜਾਬੀ ਵਿਸ਼ੇ ਦੀ ਪੜ੍ਹਾਈ Ḕਚ ਸ਼ਾਮਲ ਸੀ।
ਲੇਖ ਦੇ ਸਭ ਤੋਂ ਪਿਛਲੇ ਪੈਰੇ ਵਿਚ ਸ਼ ਸੰਧੂ ਨੇ ਮੋਤੀ ਰਾਮ ਮਹਿਰੇ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਧ ਪਿਲਾਉਣ ਦੀ ਸੇਵਾ ਵਾਲੀ ਘਟਨਾ ਉਸ ਵੇਲੇ ਦੀ ਲਿਖੀ ਹੈ, ਜਦੋਂ ਉਹ ਗੰਗੂ ਦੇ ਘਰ ਪਨਾਹ ਲੈ ਕੇ ਠਹਿਰੇ ਸਨ। ਦਰਹਕੀਕਤ ਇਸ ਘਟਨਾ ਦਾ ਸਥਾਨ, ਮੇਰੀ ਤੁਛ ਬੁਧੀ ਅਨੁਸਾਰ, Ḕਠੰਡਾ ਬੁਰਜ, ਫਤਿਹਗੜ੍ਹ ਸਾਹਿਬḔ ਹੈ। ਪਠਾਣ ਭਰਾਵਾਂ- ਨਬੀ ਖਾਂ ਅਤੇ ਗਨੀ ਖਾਂ ਨੂੰ ਲੇਖ ਵਿਚ ਚਮਕੌਰ ਦੀ ਗੜ੍ਹੀ ਵਿਚੋਂ ਦਸਮ ਪਾਤਸ਼ਾਹ ਨੂੰ ਸੁਰੱਖਿਅਤ ਨਿਕਾਲ ਕੇ (ਮਾਛੀਵਾੜੇ ਵਲ ਨੂੰ) ਲਿਜਾਣਾ ਦਰਸਾਇਆ ਗਿਆ ਹੈ। ਭਾਵੇਂ ਕੁਝ ਇਕ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਸ਼ ਸੰਧੂ ਇਸ ਤਰ੍ਹਾਂ ਪਏ ਕਹਿਣ ਪਰ Ḕਮਹਾਨ ਕੋਸ਼Ḕ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਤੇ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾæ ਗੰਡਾ ਸਿੰਘ (ਸਿੱਖ ਇਤਿਹਾਸ, 1469-1765, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ (ਰਾਸ ਰਿਤੂ 6, ਅੰਸੂ 42), ਸ੍ਰੀ ਗੁਰ ਪੰਥ ਪ੍ਰਕਾਸ਼ ਕ੍ਰਿਤ ਭਾਈ ਰਤਨ ਸਿੰਘ ਭੰਗੂ (ਸੰਪਾਦਕ ਡਾæ ਜੀਤ ਸਿੰਘ ਸੀਤਲ), ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ- ਦੋਹਾਂ ਪਠਾਣ ਭਰਾਵਾਂ ਦਾ ਗੁਰੂ ਜੀ ਨਾਲ ਮਿਲਾਪ ḔਮਾਛੀਵਾੜੇḔ ਦੇ ਜੰਗਲ Ḕਚ ਹੋਇਆ ਮੰਨਦੇ ਹਨ। ਇਤਿਹਾਸ ਗਵਾਹ ਹੈ ਕਿ ਇਸ ਚਮਕੌਰ ਦੀ ਗੜ੍ਹੀ ਵਿਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਬਾਹਰ ਆਉਣ ਵਿਚ ਸਫਲ ਹੋ ਗਏ ਸਨ। ਪਰ ਸ਼ ਸੰਧੂ ਨੇ ਇਸ ਲੇਖ ਵਿਚ ਇਸ ਘਟਨਾ ਬਾਰੇ ਕੁਝ ਨਹੀਂ ਲਿਖਿਆ। ਸ਼ ਗੰਡਾ ਸਿੰਘ ਦੇ ਇਕ ਲੇਖ Ḕਸ਼ਹੀਦੀ ਸਾਤਾḔ ਵਿਚ ਗੁਰੂ ਸਾਹਿਬ ਅਤੇ ਤਿੰਨ ਸਿੰਘਾਂ ਦੇ ਸੁਰਖਿਅਤ ਬਾਹਰ ਨਿਕਲਣ ਦਾ ਹਵਾਲਾ ਦਿੰਦਾ ਹਾਂ। ਸ਼ ਗੰਡਾ ਸਿੰਘ ਲਿਖਦੇ ਹਨ, “æææ8 ਪੋਹ, ਵੀਰਵਾਰ – ਚਮਕੌਰ ਦਾ ਯੁੱਧ:æææਹੁਣ ਸ਼ਾਮ ਪੈ ਰਹੀ ਸੀ ਤੇ ਪਲੋ-ਪਲੀ ਹਨੇਰਾ ਹੋ ਗਿਆ। ਯੁੱਧ ਬੰਦ ਹੋ ਗਿਆ। ਇਸ ਵੇਲੇ ਕੇਵਲ ਪੰਜ ਸਿੰਘ ਹੀ ਰਹਿ ਗਏ ਸਨ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਤ ਸਿੰਘ ਤੇ ਸੰਗਤ ਸਿੰਘ ਜੀ। ਆਖ਼ਰ ਵਿਚਾਰ ਹੋਈ ਕਿ ਰਾਤ ਨੂੰ ਚਮਕੌਰ ਦੀ ਹਵੇਲੀ ਖ਼ਾਲੀ ਕਰ ਦਿਤੀ ਜਾਵੇ। ਸੋ ਦੋ ਸਿੰਘਾਂ (ਸੰਤ ਸਿੰਘ ਤੇ ਸੰਗਤ ਸਿੰਘ) ਨੂੰ ਉਥੇ ਹੌਲੀ ਹੌਲੀ ਤੀਰ ਗੋਲੀ ਚਲਾਉਂਦੇ ਰਹਿਣ ਲਈ ਛੱਡ ਕੇ ਗੁਰੂ ਸਾਹਿਬ ਤੇ ਤਿੰਨ ਸਿੰਘ ਅੱਧੀ ਕੁ ਰਾਤ ਨੂੰ ਹਵੇਲੀਓਂ ਬਾਹਰ ਨਿਕਲ ਆਏ। ਗੁਰੂ ਸਾਹਿਬ ਨੇ ਇਕ ਨਾਲ ਦੇ ਪਿੱਪਲ ਹੇਠ ਜਾ ਕੇ ਤਾਲੀ ਬਜਾਈ ਅਤੇ ਕਿਹਾ ਕਿ Ḕਗੁਰੂ ਚਲਿਆ ਜੇḔ। ਸ਼ਾਹੀ ਫ਼ੌਜ ਘਬਰਾ ਕੇ ਉਠੀ ਤੇ ਆਪੋ ਵਿਚ ਉਨ੍ਹਾਂ ਦੀ ਗੜਬੜ ਪੈ ਗਈ ਅਤੇ ਗੁਰੂ ਸਾਹਿਬ ਇਕ ਪਾਸੇ ਨੂੰ ਨਿਕਲ ਗਏæææ।”
ਸਿੱਖ ਇਤਿਹਾਸ ਕੋਈ ਕਲੋਲ ਕਲਪਨਾ ਨਹੀਂ ਅਤੇ ਨਾ ਹੀ ਗਲਪ ਰਚਨਾ ਹੈ। ਇਸ ਗੌਰਵਮਈ ਇਤਿਹਾਸ ਨੂੰ ਸਹੀ ਸਲਾਮਤ, ਸੁਰਖਿਅਤ ਅਤੇ ਸ਼ੁਧਤਾ ਨਾਲ ਆਉਣ ਵਾਲੀਆਂ ਪੀੜੀਆਂ ਲਈ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ।
Ḕਪੰਜਾਬ ਟਾਈਮਜ਼Ḕ ਦੇ 16ਵੇਂ ਸਾਲ Ḕਚ ਪ੍ਰਵੇਸ਼ ਹੋਣ ਦੇ ਸ਼ੁਭ ਮੌਕੇ Ḕਤੇ ਪੁਰਜ਼ੋਰ ਵਧਾਈ ਦਿੰਦਾ ਹਾਂ ਅਤੇ ਪੇਪਰ ਦੀ ਚੜ੍ਹਦੀ ਕਲਾ ਲਈ ਹਾਰਦਿਕ ਕਾਮਨਾ ਵੀ ਕਰਦਾ ਹਾਂ।
-ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ।