ਗਲੇ ਲਾਇਆ ਸੀ ḔਝਾੜੂḔ ਪੰਜਾਬੀਆਂ ਨੇ, ਉਹ ਵੀ ਸਮੇਂ ਦੇ ਵੇਗ ਵਿਚ ਵਹਿ ਰਿਹਾ ਏ।
ਹੁਣ ਤੂੰ ਛੱਡ ਦੇ Ḕਪੀ ਪੀ ਪੀḔ ਡੋਰ ਮੇਰੀ, ਉੜਿਆ ਜਾਂਦਾ ḔਪਤੰਗḔ ਇਉਂ ਕਹਿ ਰਿਹਾ ਏ।
ḔਪੰਜਾḔ ਆਪਣਿਆਂ ਹੱਥੋਂ ਹੀ ਤੰਗ ਹੋ ਕੇ, ਸੁਪਨੇ ਜਿੱਤਣ ਦੇ ਲੈਂਦਾ ਈ ਢਹਿ ਰਿਹਾ ਏ।
ਢੋਏ ਪਿੱਠ ‘ਤੇ ਬੜੇ ḔਅਸਵਾਰḔ ਉਸ ਨੇ, ḔਹਾਥੀḔ ਥੱਕਿਆ ਆਖਰ ਨੂੰ ਬਹਿ ਰਿਹਾ ਏ।
ਦਾਤੀ ਅਤੇ ਹਥੌੜਿਆਂ ḔਸਿੱਟਿਆਂḔ ਦਾ, ਜਾਦੂ ਕਿਰਤੀਆਂ ਦੇ ਦਿਲਾਂ ‘ਚੋਂ ਲਹਿ ਰਿਹਾ ਏ।
ਭੁੱਲ ਚਾਲੀਆਂ ਸਾਲਾਂ ਦੀ ਦੋਸਤੀ ਨੂੰ, ḔਫੁੱਲḔ ḔਤੱਕੜੀḔ ਨਾਲ ਹੁਣ ਖਹਿ ਰਿਹਾ ਏ!