ਜ਼ਮੀਰ ਗੁਆਉ, ਸਨਮਾਨ ਪਾਉ!

ਰੱਖੇ ਲਾਲਸਾ ਰਾਜਸੀ ਕੁਰਸੀਆਂ ਤੋਂ, ਪਾਊ ਕੌਮ ਦੀ ਦਾੜ੍ਹੀ ਵਿਚ ਫੁੱਲ ਜਾਣੋ।
ਕੁਫਰ ਤੋਲਿਆ ਮੋਢੇ ‘ਤੇ ਫੀਤੀਆਂ ਲਈ, ਕੌਡੀ ਪਿਆ ਜ਼ਮੀਰ ਦਾ ਮੁੱਲ ਜਾਣੋ।
ਕਰਦੇ ਉਲਫ਼ਤਾਂ ਝੂਠੀਆਂ ਮੂਠੀਆਂ ਜੋ, ਏਦੂੰ ਵੱਡੀ ਕੀ ਹੋਵੇਗੀ ਭੁੱਲ ਜਾਣੋ।
ਭੇਲੀ ਭੰਨਦੇ ਬੁੱਕਲ ਦੇ ਵਿਚ ਭਾਵੇਂ, ਜੱਗ ਜਾਣਦਾ ਹੁੰਦਾ ਏ ਕੁੱਲ ਜਾਣੋ।
ਤਲੇ ਚੱਟਦੀ ਫਿਰੇ ਜੇ ਵਿਦਵਤਾ ਵੀ, ਬੱਤੀ ਹੋਵੇ ਸਿਆਣਪ ਦੀ ਗੁੱਲ ਜਾਣੋ।
ਲਿਆ ਹੋਵੇ ਜੋ ਕਾਂ ਨੂੰ ਹੰਸ ਕਹਿ ਕੇ, ਉਹ ਸਨਮਾਨ ਅਪਮਾਨ ਦੇ ਤੁੱਲ ਜਾਣੋ।

Be the first to comment

Leave a Reply

Your email address will not be published.