ਮਨ ਹੋਰ ਮੁੱਖ ਹੋਰ?

ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾਖੋਰੀ ਦਾ ਫਸਤਾ ਵੱਢੀਏ ਜੀ।
ਅਣਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ।
ਮੂੰਹੋਂ ਮੰਗ ਕੇ ਦਾਜ ਲੈ ਕਰਨ ਗੱਲਾਂ, ਲੈਣ-ਦੇਣ ਲਈ ਹੱਥ ਨਾ ਅੱਡੀਏ ਜੀ।
ਬੇ-ਹਯਾਈ ਦੇ ਗੀਤ ਗਾ ਕੇ ਕਹੇ ਗਾਇਕ, ਝੰਡੇ ਸੱਭਿਆਚਾਰ ਦੇ ਗੱਡੀਏ ਜੀ।
ਹੱਥ ਛੁਰੀ ਕਸਾਈ ਉਪਦੇਸ਼ ਦਿੰਦਾ, ਰਹਿਮ ਜੀਆਂ ‘ਤੇ ਕਰੋ ਹਮੇਸ਼ ਯਾਰੋ।
ਆਗੂ ਸਿਰੇ ਦਾ ਭ੍ਰਿਸ਼ਟ ਵੀ ਕਹਿੰਦਾ, ਬੇਈਮਾਨੀ ਨੇ ਡੋਬ’ਤਾ ਦੇਸ਼ ਯਾਰੋ!