ਫੋਰਬਜ਼ ਸੂਚੀ ਵਿਚ ਓਬਾਮਾ ਫਿਰ ਨੰਬਰ ਵੰਨ

ਨਿਊ ਯਾਰਕ: ਅਮਰੀਕੀ ਰਸਾਲੇ ‘ਫੋਰਬਜ਼’ ਵੱਲੋਂ ਜਾਰੀ ਸੂਚੀ ਵਿਚ ਸਭ ਤੋਂ ਵੱਧ ਅਸਰ ਰਸੂਖ ਵਾਲੇ ਵਿਅਕਤੀਆਂ ਦੀ ਸਾਲਾਨਾ ਦਰਜਾਬੰਦੀ ਸੂਚੀ ਦੀ ਸਿਖਰਲੀ ਥਾਂ ਲਗਾਤਾਰ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੀ ਹੈ। ਫੋਰਬਜ਼ ਨੇ ਸ੍ਰੀ ਓਬਾਮਾ ਨੂੰ ਸੂਚੀ ਵਿਚ ਪਹਿਲੀ ਥਾਂ ਦਿੰਦਿਆਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਸਰਬਸੰਮਤੀ ਨਾਲ ਇਸ ਰੁਤਬੇ ਦੇ ਹੱਕਦਾਰ ਬਣੇ ਹਨ। ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੋਟੀ ਦੇ 20 ਵਿਅਕਤੀਆਂ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿਚ ਸੰਸਾਰ ਦੇ 71 ਤਾਕਤਵਰ ਹਾਕਮਾਂ, ਕੰਪਨੀਆਂ ਦੇ ਮੁਖੀਆਂ, ਉਦਮੀਆਂ ਤੇ ਸਮਾਜਕ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਆਰਸੈਲਰ ਮਿੱਤਲ ਦੇ ਭਾਰਤੀ ਮੂਲ ਦੇ ਸੀਈਓ ਲਕਸ਼ਮੀ ਮਿੱਤਲ ਦਾ ਨਾਂ ਵੀ ਸ਼ੁਮਾਰ ਹੈ। ਇਨ੍ਹਾਂ 71 ਵਿਅਕਤੀਆਂ ਨੂੰ ‘7æ1 ਅਰਬ ਲੋਕਾਂ ਦੇ ਇਸ ਸੰਸਾਰ ਨੂੰ ਸੱਚਮੁਚ ਚਲਾਉਣ ਵਾਲੇ ਤੇ ਸੰਵਾਰਨ ਵਾਲੇ’ ਕਰਾਰ ਦਿੱਤਾ ਗਿਆ ਹੈ।
ਸ੍ਰੀਮਤੀ ਗਾਂਧੀ ਨੂੰ ਸੂਚੀ ਵਿਚ ਇਸ ਵਾਰ 12ਵੀਂ ਥਾਂ ਮਿਲੀ ਹੈ ਜੋ ਉਨ੍ਹਾਂ ਦੀ ਪਿਛਲੇ ਸਾਲ ਦੀ ਦਰਜਾਬੰਦੀ ਤੋਂ ਇਕ ਘੱਟ ਹੈ ਪਰ ਉਹ ਚੀਨ ਦੇ ਉਪ ਪ੍ਰਧਾਨ ਮੰਤਰੀ ਲੀ ਕੇਕੀਆਂਗ ਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਹੋਲਾਂਡੇ ਤੋਂ ਅੱਗੇ ਹਨ। ਫੋਰਬਜ਼ ਨੇ ਕਿਹਾ ਹੈ ਕਿ ਭਾਰਤ ਦੀ ਹਾਕਮ ਪਾਰਟੀ ਕਾਂਗਰਸ ਦੀ ਮੁਖੀ 65 ਸਾਲਾ ਸੋਨੀਆ ਗਾਂਧੀ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ ਤੇ 10ਵੇਂ ਵੱਡੇ ਅਰਥਚਾਰੇ ਭਾਵ ਭਾਰਤ ਦੀ ਸਭ ਤੋਂ ਵੱਧ ਰਸੂਖਦਾਰ ਆਗੂ ਹੈ। ਡਾæ ਮਨਮੋਹਨ ਸਿੰਘ ਨੂੰ ਸੂਚੀ ਵਿਚ 20ਵੀਂ ਥਾਂ ਮਿਲੀ ਹੈ। ਆਕਸਫੋਰਡ ਤੇ ਕੈਂਬਰਿਜ ਯੂਨੀਵਰਸਿਟੀਆਂ ਤੋਂ ਪੜ੍ਹੇ ਭਾਰਤੀ ਪ੍ਰਧਾਨ ਮੰਤਰੀ ਨੂੰ ਆਰਥਿਕ ਸੁਧਾਰਾਂ ਦਾ ਉਸਰੱਈਆ ਕਰਾਰ ਦਿੱਤਾ ਗਿਆ ਹੈ। ਉਹ ਵੀ ਪਿਛਲੇ ਸਾਲ 19ਵੇਂ ਨੰਬਰ ਉਤੇ ਸਨ ਤੇ ਇਸ ਵਾਰ ਇਕ ਸਥਾਨ ਖਿਸਕ ਗਏ ਹਨ।
ਦੁਨੀਆ ਦੀ ਸਭ ਤੋਂ ਮਹਿੰਗੀ ਰਿਹਾਇਸ਼ਗਾਹ ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਸੂਚੀ ਵਿਚ 37ਵਾਂ ਨੰਬਰ ਮਿਲਿਆ ਹੈ। ਉਨ੍ਹਾਂ ਦੀ ਰਿਲਾਇੰਸ ਇੰਡਸਟਰੀਜ਼ ਨੂੰ ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਕਰਾਰ ਦਿੱਤਾ ਗਿਆ ਹੈ। ਭਾਰਤ ਦੇ ਪੱਖੋਂ ਦੇਖਿਆਂ ਇਸ ਸੂਚੀ ਮੁਤਾਬਕ ਸ੍ਰੀਮਤੀ ਗਾਂਧੀ ਤੇ ਡਾæ ਮਨਮੋਹਨ ਸਿੰਘ ਤੋਂ ਬਾਅਦ ਸ੍ਰੀ ਅੰਬਾਨੀ ਦੇਸ਼ ਦੇ ਤੀਜੇ ਸਭ ਤੋਂ ਵੱਧ ਰਸੂਖਦਾਰ ਵਿਅਕਤੀ ਹਨ। ਸ੍ਰੀ ਮਿੱਤਲ ਨੂੰ ਸੂਚੀ ‘ਚ 47ਵੀਂ ਥਾਂ ਮਿਲੀ ਹੈ।

Be the first to comment

Leave a Reply

Your email address will not be published.