ਕੀੜੀ-ਈਡੀ-ਮਗਰਮੱਛ!

ਗਲੀ ਗਲੀ ਵਿਚ ਨਸ਼ੇ ਦੀ ḔਸੇਲḔ ਹੁੰਦੀ, ਲੋਕੀਂ ਸਮਝਦੇ ḔਰਲੀḔ ਸਰਕਾਰ ਭਾਈ।
ਚਿੰਤਾ ਉਨ੍ਹਾਂ ਨੂੰ ਨਹੀਂ ਸਮਾਜ ਵਾਲੀ, ਜਿਨ੍ਹਾਂ ਵਾਸਤੇ ਇਹ ਐ ਵਿਓਪਾਰ ਭਾਈ।
ਘਰੀਂ ਜਿਨ੍ਹਾਂ ਦੇ ਨਸ਼ੇ ਨੇ ਪੈਰ ਪਾਏ, ਮਾਪੇ ਦੁਖੀ ਨੇ ਬਹੁਤ ਲਾਚਾਰ ਭਾਈ।
ਸੁਣ ਕੇ ਲੋਕਾਂ ਦੇ ਅੱਖਾਂ ‘ਚ ਚਮਕ ਆਈ, ਫਸਿਆ ਜਾਲ ਵਿਚ ਕੋਈ ਸ਼ਿਕਾਰ ਭਾਈ।
ਆਮ ਨਹੀਂ, ਇਹ ਕੇਸ ਹੈ ḔਮੰਤਰੀḔ ਦਾ, ਅਫਸਰ ਦੇਖੀਏ ਪਾਉਣਗੇ ਹੱਥ ਕਿੱਦਾਂ!
ਤੁਰੀ ਆਉਂਦੀ ਏ ਕੀੜੀ ਦੀ ਚਾਲ ḔਈਡੀḔ ਮਗਰਮੱਛਾਂ ਨੂੰ ਪਾਏਗੀ ਨੱਥ ਕਿੱਦਾਂ!!