ਸ਼ਾਨ-ਏ-ਪੰਜਾਬ ਪਰਵਾਸੀ ਪੰਜਾਬੀ ਸਾਹਿਤਕਾਰ: ਡਾæ ਰਘੁਬੀਰ ਢੰਡ

ਰਘੁਬੀਰ ਢੰਡ ਪੰਜਾਬੀ ਦਾ ਮਹਾਨ ਲੇਖਕ ਹੈ। ਪੰਜਾਬੀ ਪਰਵਾਸੀ ਲੇਖਕਾਂ ਵਿਚ ਉਸ ਦਾ ਸਨਮਾਨਜਨਕ ਸਥਾਨ ਹੈ। ਇੰਗਲੈਂਡ ਰਹਿੰਦਿਆਂ ਵੀ, ਉਸ ਨੇ ਆਪਣੀਆਂ ਰਚਨਾਵਾਂ ਵਿਚ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਬਾਖੂਬੀ ਨਾਲ ਪੇਸ਼ ਕੀਤਾ। ਉਸ ਦੀਆਂ ਚਰਚਿਤ ਸ਼ਾਹਕਾਰ ਕਹਾਣੀਆਂ Ḕਸ਼ਾਨੇ-ਪੰਜਾਬḔ ਅਤੇ ḔਕੁਰਸੀḔ ਕੁਲਵੰਤ ਸਿੰਘ ਵਿਰਕ ਦੀ ਕਹਾਣੀ Ḕਧਰਤੀ ਹੇਠਲਾ ਬਲਦḔ ਅਤੇ ਸੰਤੋਖ ਸਿੰਘ ਧੀਰ ਦੀ ਕਹਾਣੀ Ḕਕੋਈ ਇਕ ਸਵਾਰḔ ਵਾਂਗ ਹੀ ਪੰਜਾਬੀ ਪਾਠਕਾਂ ਨੇ ਬੇਹੱਦ ਪਸੰਦ ਕੀਤੀਆਂ।

ਕੁਲਦੀਪ ਸਿੰਘ, ਯੂਨੀਅਨ ਸਿਟੀ

ਮੈਂ ਤਾਂ ਹਾਂ ਲੋਕਾਂ ਦਾ ਸ਼ਾਇਰ
ਲੋਕ, ਜੋ ਹਲ ਦੇ ਹੇਠੋਂ ਨਿਕਲੀ
ਮਿੱਟੀ ਵਰਗੇ ਅਤਿ ਪਵਿੱਤਰ
ਲੋਕ, ਜੋ ਖੂਹ ਦੇ ਪਾਣੀ ਵਰਗੇ
ਠੰਢੇ ਠੰਢੇ, ਨਿੱਘੇ ਨਿੱਘੇ
ਲੋਕ, ਜਿਨ੍ਹਾਂ ਦੇ ਮੀਹਾਂ ਭਿੱਜੇ
ਪਾਂਡੂ ਵਾਂਗਰ ਪਿੰਡੇ ਮਹਿਕਣ
ਇਹੋ ਜਿਹੇ ਲੋਕਾਂ ਦਾ ਸ਼ਾਇਰ
ਝੂਠ ਕਦੀ ਵੀ ਬੋਲ ਨਹੀਂ ਸਕਦਾ। -ਰਘੁਬੀਰ ਢੰਡ
ਪਹਿਲੀ ਵਾਰ ਰਘੁਬੀਰ ਢੰਡ ਦੀਆਂ ਲਿਖੀਆਂ ਕਹਾਣੀਆਂ Ḕਸ਼ਾਨੇ-ਪੰਜਾਬḔ, ḔਕੁਰਸੀḔ ਅਤੇ ḔਕੀੜਾḔ ਪੰਜਾਬ ਟਾਈਮਜ਼ ਵਿਚੋਂ ਹੀ ਪੜ੍ਹੀਆਂ ਸਨ। ਬਹੁਤ ਸੋਹਣੀਆਂ ਲੱਗੀਆਂ ਸਨ। ਸ਼ੈਲੀ, ਬੋਲੀ, ਵਾਰਤਕ ਅਤੇ ਵਿਸ਼ੇ ਵਸਤੂ ਪੱਖੋਂ ਬਹੁਤ ਮਜਬੂਤ ਅਤੇ ਸਮਾਜ ਸੁਧਾਰਕ। ਰਘੁਬੀਰ ਢੰਡ ਬਾਰੇ ਹੋਰ ਜਾਣਨ ਦੀ ਜਗਿਆਸਾ ਦੇ ਸਫਰ ਨੇ ਇਹ ਲੇਖ ਲਿਖਣ ਦੇ ਪੜ੍ਹਾਅ ਤੱਕ ਲੈ ਆਂਦਾ।
ਰਘੁਬੀਰ ਢੰਡ ਪੰਜਾਬੀ ਦਾ ਮਹਾਨ ਲੇਖਕ ਹੈ। ਪੰਜਾਬੀ ਪਰਵਾਸੀ ਲੇਖਕਾਂ ਵਿਚ ਉਸ ਦਾ ਸਨਮਾਨਜਨਕ ਸਥਾਨ ਹੈ। ਇੰਗਲੈਂਡ ਰਹਿੰਦਿਆਂ ਵੀ, ਉਸ ਨੇ ਆਪਣੀਆਂ ਰਚਨਾਵਾਂ ਵਿਚ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਬਾਖੂਬੀ ਨਾਲ ਪੇਸ਼ ਕੀਤਾ। ਉਸ ਦੀਆਂ ਚਰਚਿਤ ਸ਼ਾਹਕਾਰ ਕਹਾਣੀਆਂ Ḕਸ਼ਾਨੇ-ਪੰਜਾਬḔ ਅਤੇ ḔਕੁਰਸੀḔ ਕੁਲਵੰਤ ਸਿੰਘ ਵਿਰਕ ਦੀ ਕਹਾਣੀ Ḕਧਰਤੀ ਹੇਠਲਾ ਬਲਦḔ ਅਤੇ ਸੰਤੋਖ ਸਿੰਘ ਧੀਰ ਦੀ ਕਹਾਣੀ Ḕਕੋਈ ਇਕ ਸਵਾਰḔ ਵਾਂਗ ਹੀ ਪੰਜਾਬੀ ਪਾਠਕਾਂ ਨੇ ਬੇਹੱਦ ਪਸੰਦ ਕੀਤੀਆਂ। ਭਾਵੇਂ ਉਸ ਨੇ ਕਹਾਣੀ ਤੋਂ ਇਲਾਵਾ ਨਾਵਲ, ਸਫਰਨਾਮਾ, ਵਾਰਤਕ, ਆਲੋਚਨਾ ਤੇ ਅਨੁਵਾਦ ਆਦਿ ਦੇ ਖੇਤਰ ਵਿਚ ਵੀ ਨਾਮਣਾ ਖੱਟਿਆ ਪਰੰਤੂ ਉਸ ਦੀ ਮੁੱਖ ਪਹਿਚਾਣ ਇਕ ਪ੍ਰਗਤੀਵਾਦੀ ਕਹਾਣੀਕਾਰ ਦੇ ਤੌਰ Ḕਤੇ ਹੀ ਹੈ।
ਰਘੁਬੀਰ ਢੰਡ ਦਾ ਜਨਮ ਪਹਿਲੀ ਨਵੰਬਰ 1934 ਨੂੰ ਪਿਤਾ ਸ੍ਰੀ ਗੰਗਾ ਰਾਮ ਤੇ ਮਾਤਾ ਗੁਜਰੀ (ਪੇਕੇ ਘਰ ਦਾ ਨਾਮ ਜੀਵੀ) ਦੇ ਗ੍ਰਹਿ ਹੋਇਆ। ਉਨ੍ਹਾਂ ਦਾ ਪਰਿਵਾਰ ਜੱਟ-ਖੱਤਰੀ ਸੀ ਤੇ ਪਿੰਡ ਜੰਡਾਲੀ, ਡਾਕਖਾਨਾ ਅਹਿਮਦਗੜ੍ਹ, ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਉਸ ਦੇ ਦੋ ਵੱਡੇ ਭਰਾ ਪੜ੍ਹੇ ਲਿਖੇ ਹੋਣ ਕਰਕੇ, ਉਸ ਨੂੰ ਘਰ ਵਿਚ ਬਚਪਨ ਤੋਂ ਹੀ ਪੜ੍ਹਨ ਲਿਖਣ ਵਾਲਾ ਮਾਹੌਲ ਮਿਲਿਆ। ਪ੍ਰਾਈਵੇਟ ਗਿਆਨੀ ਦੀ ਪ੍ਰੀਖਿਆ ਪਾਸ ਕਰਕੇ ਉਹ ਵੇਰਕੇ ਵੱਡੇ ਭਰਾ ਦੇ ਸਕੂਲ ਵਿਚ ਗਿਆਨੀ ਦਾ ਅਧਿਆਪਕ ਲੱਗ ਗਿਆ। 20 ਮਈ 1956 ਨੂੰ ਉਸ ਦਾ ਵਿਆਹ ਸ੍ਰੀਮਤੀ ਪ੍ਰਕਾਸ਼ ਨਾਲ ਹੋਇਆ। ਵਿਆਹ ਤੋਂ ਬਾਅਦ ਖਾਲਸਾ ਕਾਲਜ-ਅੰਮ੍ਰਿਤਸਰ ਤੋਂ ਬੀæ ਟੀæ ਪਹਿਲੇ ਸਥਾਨ Ḕਤੇ ਰਹਿ ਕੇ ਪਾਸ ਕੀਤੀ ਅਤੇ ਤਤਕਾਲੀ ਰਾਸ਼ਟਰਪਤੀ ਡਾæ ਰਾਧਾ ਕ੍ਰਿਸ਼ਨਨ ਤੋਂ ਮੈਡਲ ਪ੍ਰਾਪਤ ਕੀਤਾ। 17 ਨਵੰਬਰ 1958 ਨੂੰ ਉਸ ਦੇ ਘਰ ਪੁੱਤਰ ਰਾਜੀਵ ਦਾ ਜਨਮ ਹੋਇਆ। ਇਨ੍ਹਾਂ ਦਿਨਾਂ ਵਿਚ ਹੀ ਉਸ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ ਸੀ। ਉਸ ਦੀ ਪਹਿਲੀ ਕਹਾਣੀ Ḕਨਲਕਾ ਗਿੜਦਾ ਹੈḔ 1956 ਦੇ Ḕਪ੍ਰੀਤਲੜੀḔ ਦੇ ਇਕ ਅੰਕ ਵਿਚ ਛਪੀ ਸੀ।
30 ਅਗਸਤ 1959 ਨੂੰ ਉਸ ਨੇ ਗਾਂਧੀ ਸਕੂਲ-ਅਹਿਮਦਗੜ੍ਹ ਵਿਖੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸੇ ਸਕੂਲ ਦੀ ਨੌਕਰੀ ਦੌਰਾਨ ਹੀ ਉਸ ਨੇ ਇਤਿਹਾਸ ਦੀ ਐਮæ ਏæ ਕੀਤੀ। ਉਸ ਨੇ ਪੀ-ਐਚæ ਡੀæ ਦੀ ਡਿਗਰੀ ਕਿਮ ਇਲ ਸੁੰਗ ਯੂਨੀਵਰਸਿਟੀ-ਉਤਰੀ ਕੋਰੀਆ ਤੋਂ ਲਈ। ਉਸ ਦੇ ਥੀਸਿਸ ਦਾ ਵਿਸ਼ਾ Ḕਆਈਡੀਓ ਥੀਓਰੀਟੀਕਲ ਕੰਟਰੀਬਿਊਸ਼ਨ ਆਫ ਕਾਮਰੇਡ ਕਿਮ-ਇਲ ਸੁੰਗḔ ਸੀ। 30 ਦਸੰਬਰ 1964 ਨੂੰ ਉਸ ਦੀ ਬੇਟੀ ਅੰਜੁਮ ਦਾ ਜਨਮ ਹੋਇਆ। ਜੂਨ 1965 ਵਿਚ ਉਸ ਨੇ ਸੈਟਲ ਹੋਣ ਦੇ ਮਕਸਦ ਨਾਲ ਲੀਡਜ਼, ਯੋਰਕ ਸ਼ਾਇਰ, ਇੰਗਲੈਂਡ ਪਲਾਇਨ ਕੀਤਾ। ਸ਼ੁਰੂ ਵਿਚ ਛੋਟੀਆਂ ਮੋਟੀਆ ਨੌਕਰੀਆਂ ਕਰਨ ਪਿਛੋਂ 1969 ਵਿਚ ਸਕੂਲ ਅਧਿਆਪਕ ਦੀ ਨੌਕਰੀ ਲੈਣ ਵਿਚ ਸਫਲ ਹੋਇਆ। ਅਜੇ ਉਸ ਨੇ ਛੇ ਮਹੀਨੇ ਹੀ ਪੜ੍ਹਾਇਆ ਹੋਊ ਕਿ ਉਹ ਗੋਰੇ ਨਸਲਪ੍ਰਸਤ ਹੈਡਮਾਸਟਰ ਦੇ ਭੇਦ ਭਾਵ ਦਾ ਸ਼ਿਕਾਰ ਬਣ ਗਿਆ। ਅਨੇਕ ਪ੍ਰਕਾਰ ਦੇ ਦੂਸ਼ਣ ਅਤੇ ਇਤਰਾਜ਼ ਲਾ ਕੇ ਉਸ ਨੂੰ ਸਕੂਲ ਵਿਚੋਂ ਹਟਾ ਦਿੱਤਾ ਗਿਆ। ਇਸ ਵਿਤਕਰੇ ਵਿਰੁਧ ਜਦੋਜਹਿਦ ਕਰ ਕੇ ਉਸ ਨੇ ਫਿਰ ਬਹਾਲੀ ਪ੍ਰਾਪਤ ਕੀਤੀ। ਪਰ ਇਸ ਦੇ ਬਾਵਜੂਦ ਸਕੂਲ ਵਿਚਲਾ ਮਾਹੌਲ ਨਾ ਬਦਲਿਆ ਤੇ ਉਸ ਨੂੰ ਮੁੜ ਬਰਖਾਸਤ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਹੀ ਉਸ ਨਾਲ ਇਕ ਹੋਰ ਬੁਰੀ ਗੱਲ ਹੋਈ ਕਿ ਉਹ ਦਮੇ ਦੀ ਬੀਮਾਰੀ ਦੀ ਜਕੜ ਵਿਚ ਆ ਗਿਆ। ਬੀਮਾਰੀ ਦੇ ਤੇਜ਼ ਹਮਲਿਆਂ ਕਾਰਨ ਡਾਕਟਰਾਂ ਨੇ ਉਸ ਨੂੰ ਸਰੀਰਕ ਤੌਰ Ḕਤੇ ਨਕਾਰਾ ਕਰਾਰ ਦੇ ਦਿੱਤਾ। ਹੁਣ ਉਹ ਘਰ ਦੀ ਚਾਰ-ਦੀਵਾਰੀ ਵਿਚ ਕੈਦ ਹੋਣ ਜੋਗਾ ਹੀ ਰਹਿ ਗਿਆ।
ਬਰਤਾਨਵੀ ਸਕੂਲ ਵਿਚ ਬਿਤਾਏ ਥੋੜ੍ਹੇ ਜਿਹੇ ਸਮੇਂ ਦੇ ਤਲਖ ਅਨੁਭਵ ਉਸ ਦੇ ਲੇਖਕ ਮਨ Ḕਤੇ ਇੰਨੀ ਡੂੰਘੀ ਤਰ੍ਹਾਂ ਉਕਰੇ ਗਏ ਕਿ ਉਹ ਕਦੇ ਵੀ ਇਨ੍ਹਾਂ ਕੌੜੀਆਂ-ਕੁਸੈਲੀਆਂ ਯਾਦਾਂ ਨੂੰ ਨਾ ਭੁਲਾ ਸਕਿਆ। ਬਰਤਾਨੀਆ ਅਤੇ ਹੋਰ ਲਾਗਲੇ ਦੇਸ਼ਾਂ ਵਿਚਲੀ ਹੋ ਰਹੀ ਨਸਲਪ੍ਰਸਤੀ ਦਾ ਤੀਬਰ ਅਹਿਸਾਸ ਹਮੇਸ਼ਾ ਉਸ ਦੇ ਦਿਲ ਵਿਚ ਬਣਿਆ ਰਿਹਾ। ਇਸੇ ਤੀਬਰ ਅਹਿਸਾਸ ਵਿਚੋਂ ਉਸ ਨੇ ਨਸਲਪ੍ਰਸਤੀ ਨਾਲ ਸਬੰਧਤ ਬਹੁਤ ਸਾਰੀਆਂ ਭਾਵਪੂਰਤ ਕਹਾਣੀਆਂ ਲਿਖੀਆਂ। Ḕਤੀਜੀ ਅੱਖḔ, Ḕਡਰਟੀ ਕਲਰḔ, Ḕਨਵੀਂ ਕਿਸਮ ਦਾ ਨਾਗḔ, Ḕਉਸ ਪਾਰḔ, ḔਉਖਲੀḔ, ḔਕੀੜਾḔ, Ḕਤੁਸੀਂ ਲੋਕḔ, ḔਟੇਵੇḔ, ḔਕਿਰਨḔ ਆਦਿ ਕਹਾਣੀਆਂ ਲਿਖਣ ਦੇ ਨਾਲ ਨਾਲ ਅਫਰੀਕਨਾਂ ਦੇ ਨਾਲ ਹੋ ਰਹੇ ਅਮਾਨਵੀ ਵਿਹਾਰ ਸਬੰਧੀ Ḕਆ ਜਾ ਅਫਰੀਕਾḔ ਨਾਮੀ ਕਿਤਾਬ ਲਿਖੀ।
ਰਘੁਬੀਰ ਢੰਡ ਕਹਾਣੀਕਾਰ ਹੋਣ ਦੇ ਨਾਲ ਨਾਲ ਆਲੋਚਕ ਅਤੇ ਅਨੁਵਾਦਕ ਵੀ ਸੀ। ਜਦੋਂ ਸ਼ ਜਸਵੰਤ ਸਿੰਘ ਕੰਵਲ ਨੇ ਆਪਣਾ ਨਾਵਲ Ḕਲਹੂ ਦੀ ਲੋਅḔ ਲਿਖਿਆ ਤਾਂ ਉਸ ਨੇ ਇਸ ਦੀ ਆਲੋਚਨਾ ਕਰਦਿਆਂ ਕੰਵਲ ਦੇ ਨਾਵਲ ਦੇ ਸਿਰਲੇਖ ਨੂੰ ਉਲਟਾ ਕੇ Ḕਲੋਅ ਦਾ ਲਹੂḔ ਨਾਮੀ ਲੇਖ ਵਿਚ ਆਪਣੇ ਵਿਚਾਰ ਦੀਦਾ-ਦਲੇਰੀ ਅਤੇ ਸਪਸ਼ਟਤਾ ਨਾਲ ਪਾਠਕਾਂ ਸਾਹਮਣੇ ਇੰਜ ਰਖੇ, “ਕੰਵਲ ਦਾ ਨਾਵਲ ਵਿਸ਼ੇ ਵਸਤੂ ਤੇ ਰੂਪਕ ਪੱਖ ਤੋਂ ਕੋਈ ਗੰਭੀਰ ਰਚਨਾ ਨਹੀਂ, ਪਰ ਇਸ ਤੋਂ ਦੋ ਗੰਭੀਰ ਸਬਕ ਜ਼ਰੂਰ ਸਿੱਖੇ ਜਾ ਸਕਦੇ ਹਨ। ਪਹਿਲਾ- ਕੰਵਲ ਦੇ ਸੂਰਮਿਆਂ ਨੇ ਆਪਣੇ ਅਮਲਾਂ ਰਾਹੀਂ ਇਹ ਸਾਬਤ ਕੀਤਾ ਹੈ ਕਿ ਇੰਜ ਇਨਕਲਾਬ ਨਹੀਂ ਕਰਨਾ ਚਾਹੀਦਾ ਅਤੇ ਕੰਵਲ ਨੇ ਇਹ ਕਿ ਇੰਜ ਨਾਵਲ ਨਹੀਂ ਲਿਖਣਾ ਚਾਹੀਦਾ। ਦੂਜਾ- ਕੰਵਲ ਦੇ ਫਲਸਫੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਮਾਰਕਸਵਾਦੀ ਲੈਨਿਨਵਾਦੀ ਫਲਸਫੇ ਅਨੁਸਾਰ ਅਜਿਹੀਆਂ ਬਚਕਾਨਾ ਹਰਕਤਾਂ ਵਿਚ ਡੁੱਲ੍ਹੇ ਲਹੂ ਦੀ ਲੋਅ ਕਦੀ ਨਹੀਂ ਬਣਿਆ ਕਰਦੀ, ਬਲਕਿ ਹਮੇਸ਼ਾ ਲੋਅ ਦਾ ਲਹੂ (ਕਤਲ) ਹੁੰਦਾ ਹੈ।”
Ḕਬੁੱਢਾ ਆਦਮੀ ਤੇ ਸਮੁੰਦਰḔ (ਠਹe ੋਲਦ ਮਅਨ ਅਨਦ ਟਹe ਸeਅ) ਨਾਵਲ ਅਮਰੀਕਨ ਨਾਵਲਕਾਰ Ḕਅਰਨੈਸਟ ਹੈਮਿੰਗਵੇਅ ਦੀ ਸ਼ਾਹਕਾਰ ਰਚਨਾ ਹੈ। ਰਘੁਬੀਰ ਢੰਡ ਨੇ ਇਸ ਨਾਵਲ ਦੀ ਆਲੋਚਨਾ ਕੇਵਲ ਇਸ ਦੀ ਸਾਹਿਤਕਤਾ ਜਾਂ ਕਲਾਤਮਕਤਾ ਪੱਖ ਨੂੰ ਸਾਹਮਣੇ ਰੱਖ ਕੇ ਨਹੀਂ ਕੀਤੀ, ਸਗੋਂ ਇਸ ਦੀ ਚੋਣ ਪਿੱਛੇ ਉਸ ਦਾ ਇਕ ਵਿਚਾਰਧਾਰਕ ਮਕਸਦ ਸੀ। ਉਸ ਨੂੰ ਇਸ ਨਾਵਲ ਦਾ ਮੁੱਖ ਪਾਤਰ ਬੁੱਢਾ (ਸੈਂਟਿਆਗੋ) ਮਜ਼ਦੂਰ ਜਮਾਤ ਦਾ ਇਕ ਮਿਸਾਲੀ ਤੇ ਆਦਰਸ਼ਕ ਕਿਰਦਾਰ ਪ੍ਰਤੀਤ ਹੋਇਆ। ਰਘੁਬੀਰ ਢੰਡ ਨੇ ਇਸ ਨਾਵਲ ਦਾ ਅਧਿਐਨ Ḕਵਿਸ਼ੇ ਦਾ ਗਿਆਨḔ, Ḕਵਿਸ਼ੇ ਦੀ ਸਰਵ-ਵਿਆਪਕਤਾḔ, Ḕਸ਼ੈਲੀ-ਬੋਲੀ, ਵਾਰਤਾਲਾਪ ਤੇ ਸੰਖੇਪਤਾḔ ਅਤੇ Ḕਮਿਸਾਲੀ ਪਾਤਰ ਦੀ ਸਿਰਜਣਾḔ ਸਿਰਲੇਖਾਂ ਅਨੁਸਾਰ ਕੀਤਾ। ਉਸ ਦੇ ਇਸ ਅਧਿਐਨ ਮੁਤਾਬਕ ਉਸ ਨੇ ਜ਼ਾਹਿਰ ਕਰ ਦਿੱਤਾ ਕਿ ਕੋਈ ਵੀ ਨਾਵਲ ਲਿਖਣ ਲਈ ਉਪਰੋਕਤ ਤੱਤਾਂ ਦੀ ਕਿੰਨੀ ਮਹੱਤਤਾ ਹੁੰਦੀ ਹੈ। ਉਹ ਲੇਖਕ ਹੈਮਿੰਗਵੇਅ ਤੋਂ ਉਸ ਦੀ Ḕਵਿਸ਼ੇ ਦੀ ਜਾਣਕਾਰੀḔ ਨੂੰ ਲੈ ਕੇ ਬਹੁਤ ਪ੍ਰਭਾਵਿਤ ਹੋਇਆ।
ਰਘੁਬੀਰ ਢੰਡ ਦੀ ਜੀਵਨ ਸ਼ੈਲੀ ਪੰਜਾਬੀ ਦੇ ਇਕ ਅੱਖਰ ḔਮḔ ਨਾਲ ਲਿਖੇ ਜਾਂਦੇ- ਮਾਂ, ਮਾਲਵਾ ਅਤੇ ਮਾਰਕਸਵਾਦ ਦੇ ਇਰਦ-ਗਿਰਦ ਘੁੰਮਦੀ ਪ੍ਰਤੀਤ ਹੁੰਦੀ ਹੈ। ਇਨ੍ਹਾਂ ਤਿੰਨਾਂ ਨਾਲ ਉਸ ਦਾ ਅਥਾਹ ਪਿਆਰ ਅਤੇ ਸਨੇਹ ਹੀ ਨਹੀਂ ਸੀ, ਉਹ ਇਨ੍ਹਾਂ ਨਾਲ ਓਤ-ਪੋਤ ਸੀ, ਕਹਿਣਾ ਵਾਜਿਬ ਹੋਵੇਗਾ। ਮਾਂ ਬੋਲੀ ਦੀ ਸੇਵਾ ਕਰਦਿਆਂ ਉਸ ਨੇ ਉਰਦੂ ਦੇ ਮਸ਼ਹੂਰ ਸ਼ਾਇਰ ਤੇ ਕਹਾਣੀਕਾਰ ਅਹਿਮਦ ਨਸੀਮ ਕਾਸਮੀ ਦੀਆਂ ਉਰਦੂ ਅਤੇ Ḕਕਮਲੇਸ਼ਵਰḔ ਦੀਆਂ ਹਿੰਦੀ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ। ਰਘੁਬੀਰ ਢੰਡ ਦੇ ਸਫਰਨਾਮੇ Ḕਵੈਨਕੂਵਰ ਵਿਚ ਇੱਕੀ ਦਿਨḔ ਵਿਚ ਉਸ ਦੀ ਕੈਨੇਡਾ ਵਿਚ (20 ਮਈ 1988 ਤੋਂ 10 ਜੂਨ 1988) ਦੀ ਯਾਤਰਾ ਦਾ ਜ਼ਿਕਰ ਹੈ।
ਇਨਾਮ: ਭਾਸ਼ਾ ਵਿਭਾਗ, ਪੰਜਾਬ ਵਲੋਂ Ḕਉਸ ਪਾਰḔ ਕਹਾਣੀ ਸੰਗ੍ਰਿਹ ਨੂੰ 1975 ਦਾ ਪਹਿਲਾ ਇਨਾਮ। ਸੋਹਣ ਸਿੰਘ ਜੋਸ਼ ਟਰੱਸਟ (ਯੂæ ਕੇæ) ਵਲੋਂ Ḕਐਵਾਰਡ ਆਫ ਡਿਸਟਿੰਕਸ਼ਨ।Ḕ Ḕਸ਼ਾਨੇ-ਪੰਜਾਬḔ ਨੂੰ 1986 ਦੀ ਸਰਵੋਤਮ ਕਹਾਣੀ ਐਲਾਨਿਆ ਗਿਆ ਅਤੇ ਸਾਹਿਤ ਸਭਾ, ਜਲੰਧਰ (ਪੰਜਾਬ) ਵਲੋਂ ਸੇਖੋਂ-ਵਿਰਕ ਸਨਮਾਨ ਮਿਲਿਆ। ਇੰਟਰਨੈਸ਼ਨਲ ਪੰਜਾਬੀ ਸਾਹਿਤ ਟਰੱਸਟ, ਕੈਨੇਡਾ ਵਲੋਂ 1987 ਦਾ ਮਨਜੀਤ ਮੈਮੋਰੀਅਲ ਐਵਾਰਡ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 1988 ਦਾ Ḕਸ੍ਰੇਸ਼ਟ ਪੰਜਾਬੀ ਲੇਖਕ ਐਵਾਰਡḔ ਮਿਲਿਆ।
ਰਚਨਾਵਾਂ: ਆ ਜਾ ਅਫਰੀਕਾ (ਵਾਰਤਕ), ਬੋਲੀ ਧਰਤੀ, ਉਸ ਪਾਰ, ਕਾਇਆ ਕਲਪ, ਕੁਰਸੀ, ਸ਼ਾਨੇ-ਪੰਜਾਬ, ਅਤੇ ਕਾਲੀ ਨਦੀ ਦਾ ਸੇਕ (ਇਹ ਪੰਜੇ ਕਹਾਣੀ ਸੰਗ੍ਰਿਹ ਹਨ)। ਕੁਰਸੀ ਅਤੇ ਸ਼ਾਨੇ-ਪੰਜਾਬ ਕਹਾਣੀ ਸੰਗ੍ਰਿਹਾਂ ਵਿਚ ਕ੍ਰਮਵਾਰ ਇਕ ਇਕ ਕਹਾਣੀ ḔਕੁਰਸੀḔ ਅਤੇ Ḕਸ਼ਾਨੇ-ਪੰਜਾਬḔ ਹੈ। ਲੋਅ ਦਾ ਲਹੂ (ਆਲੋਚਨਾ), ਅਹਿਮਦ ਨਸੀਮ ਕਾਸਮੀ ਦੀਆਂ ਚੋਣਵੀਆਂ ਕਹਾਣੀਆਂ ਅਤੇ ਕਮਲੇਸ਼ਵਰ ਦੀਆਂ ਚੋਣਵੀਆਂ ਕਹਾਣੀਆਂ (ਅਨੁਵਾਦ); ਬੁੱਢਾ ਆਦਮੀ ਤੇ ਸਮੁੰਦਰ: ਇਕ ਅਧਿਐਨ (ਆਲੋਚਨਾ): ਰਿਸ਼ਤੀਆਂ ਦੀ ਯਾਤਰਾ (ਨਾਵਲ); ਵੈਨਕੂਵਰ ਵਿਚ ਇੱਕੀ ਦਿਨ (ਸਫਰਨਾਮਾ); ਮੈਂ ਫਿਰ ਹਾਜ਼ਰ ਹਾਂ (ਖਤ)।
ਰਘੁਬੀਰ ਢੰਡ ਦਾ ਸਾਰਾ ਜੀਵਨ ਨਿਮਰਤਾ, ਸੇਵਾ ਅਤੇ ਆਪਣੇ ਲੋਕਾਂ ਨਾਲ ਪਿਆਰ ਦਾ ਮਾਡਲ ਰਿਹਾ। ਮਾਂ ḔਜੀਵੀḔ ਦਾ ਪੁੱਤਰ ਹੋਣਾ ਉਸ ਲਈ ਫਖਰ ਵਾਲੀ ਗੱਲ ਸੀ। ਆਪਣੀਆਂ ਕਹਾਣੀਆਂ ਵਿਚ ਆਪਣੇ ਪਿੰਡ ਦੀ ਨਹਿਰ ਦਾ ਗਾਹੇ-ਬਗਾਹੇ ਜ਼ਿਕਰ ਕਰਨ ਵਾਲੇ ਲਈ ਆਪਣੀ ਅੰਤਿਮ ਇੱਛਾ ਵੇਲੇ ਵੀ ਇਹ ਨਹਿਰ ਉਸ ਦੇ ਅੰਗ-ਸੰਗ ਰਹੀ। ਉਸ ਨੇ ਆਪਣੀ ਅੰਤਿਮ ਇਛਾ ਬਾਰੇ ਡਾæ ਕੇਸਰ ਸਿੰਘ ਕੇਸਰ ਨੂੰ ਲਿਖਿਆ ਸੀ, “ਜੇ ਕੋਈ ਮੰਦਾ ਭਾਣਾ ਬੀਤ ਗਿਆ ਤਾਂ ਮੈਂ ਸਾਰੇ ਬੱਚਿਆਂ ਨੂੰ ਬਿਠਾ ਕੇ ਹੌਲੀ-ਹੌਲੀ ਸਮਝਾ ਦਿੱਤਾ ਹੈ ਕਿ ਮੇਰੇ ਪੂਰਾ ਹੋਣ ‘ਤੇ ਕੋਈ ਰਸਮ ਨਾ ਕੀਤੀ ਜਾਵੇ। ਸਿਵਿਆਂ ਵਿਚ ਕੁਝ ਜ਼ਮੀਨ ਖਰੀਦ ਕੇ ਅੱਧੇ ਫੁੱਲ ਦੱਬ ਦਿੱਤੇ ਜਾਣ ਅਤੇ ਉਸ Ḕਤੇ ਇਕ ਸਾਦਾ ਜਿਹਾ ਪੱਥਰ ਲਾ ਦਿੱਤਾ ਜਾਵੇ (ਜਿਸ ਉਪਰ ਲਿਖਿਆ ਹੋਵੇ) Ḕ੍ਰਅਗਹਬਰਿ ਧਹਅਨਦ : A ੰਮਿਪਲe ੰਅਨ ਅਨਦ A ੰੋਦeਸਟ ੱਰਟਿeਰ।Ḕ ਅੱਧੇ ਫੁੱਲ ਕੋਈ ਬੱਚਾ ਜਾਂ ਪ੍ਰਕਾਸ਼ ਇੰਡੀਆ ਲੈ ਆਵੇਗਾ। ਤੂੰ (ਕੇਸਰ ਸਿੰਘ) ਕੁਝ ਕੁ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਨਾਲ ਲੈ ਕੇæææਫੁੱਲ ਮੇਰੇ ਪਿੰਡ ਦੀ ਨਹਿਰ ਵਿਚ ਪ੍ਰਵਾਹ ਕਰ ਦੇਣੇ। ਕੋਈ ਤਕਰੀਰ ਨਹੀਂ ਕਰਨੀ, ਕੋਈ ਫੰਕਸ਼ਨ ਨਹੀਂ ਕਰਨਾ, ਕਿਉਂਕਿ ਇਹ ਬਹੁਤ ਝੂਠਾ ਵਿਖਾਵਾ ਹੁੰਦਾ ਹੈ। ਮੈਂ ਸਾਰੀ ਉਮਰ ਸਹਅਦe Ḕਚ ਜ਼ਿੰਦਗੀ ਗੁਜ਼ਾਰੀ ਹੈ, ਅੰਤਿਮ ਸਮੇਂ ਵੀ ਇੰਜ ਹੀ ਠੀਕ ਹੈ।” ਆਖਿਰ 27 ਦਸੰਬਰ 1990 ਨੂੰ ਉਸ ਦਾ ਦੇਹਾਂਤ ਹੋ ਗਿਆ।
ਰਘੁਬੀਰ ਢੰਡ ਦੇ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਸਦਕਾ ਉਸ ਨੂੰ ਪ੍ਰਗਤੀਵਾਦੀ ਪੰਜਾਬੀ ਲੇਖਕ ਵਜੋਂ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ। ਅੱਜ ਵੀ ਅਸੀਂ ਉਸ ਦੀਆਂ ਰਚਨਾਵਾਂ ਵਿਚੋਂ ਉਸ ਦੇ ਦਰਸ਼ਨ-ਦੀਦਾਰੇ ਕਰ ਸਕਦੇ ਹਾਂ।