ਓਮ ਪੁਰੀ ਦਾ ਮਾਣ

ਪੰਜਾਬ ਦੇ ਕਸਬੇ ਸਨੌਰ ਦੇ ਜੰਮਪਲ ਓਮ ਪੁਰੀ ਨੂੰ ਪਰਿਯਾਗ (ਅਲਾਹਬਾਦ) ਵਿਖੇ ਲੱਗਣ ਵਾਲੇ ਪਹਿਲੇ ਕੌਮਾਂਤਰੀ ਫਿਲਮ ਮੇਲੇ ਵਿਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ 28 ਫਰਵਰੀ 2015 ਨੂੰ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਜਾਵੇਗਾ।

ਫਿਲਮ ਮੇਲੇ ਦੇ ਡਾਇਰੈਕਟਰ ਅਭਿਸ਼ੇਕ ਅਰੁਣ ਨੇ ਹੁੱਬ ਕੇ ਦੱਸਿਆ, “ਅਸੀਂ ਆਪਣਾ ਫਿਲਮ ਮੇਲਾ ਓਮ ਪੁਰੀ ਵਰਗੇ ਕਲਾਕਾਰ ਦੇ ਮਾਣ-ਸਨਮਾਨ ਨਾਲ ਕਰ ਰਹੇ ਹਾਂ, ਇਸ ਦੀ ਸਾਨੂੰ ਅਤਿਅੰਤ ਖੁਸ਼ੀ ਹੈ।” ਓਮ ਪੁਰੀ ਉਹ ਕਲਾਕਾਰ ਹੈ ਜਿਸ ਨੇ ਹਿੰਦੀ ਸਿਨੇਮਾ ਹੀ ਨਹੀਂ, ਥੀਏਟਰ ਅਤੇ ਹਾਲੀਵੁੱਡ ਵਿਚ ਵੀ ਉਘਾ ਯੋਗਦਾਨ ਪਾਇਆ। ਉਹ ਤਕਰੀਬਨ ਤਿੰਨ ਦਹਾਕਿਆਂ ਤੋਂ ਫਿਲਮ ਸਨਅਤ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਵੀ ਸਰਗਰਮ ਹੈ। ਓਮ ਪੁਰੀ (ਜਨਮ 18 ਅਕਤੂਬਰ 1950) ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ 1976 ਵਿਚ ਮਰਾਠੀ ਫਿਲਮ Ḕਘਾਸ਼ੀਰਾਮ ਕੋਤਵਾਲḔ ਨਾਲ ਸ਼ੁਰੂ ਕੀਤੀ ਸੀ। ਇਹ ਫਿਲਮ ਨਾਟਕਕਾਰ ਵਿਜੇ ਤੇਂਦੁਲਕਰ ਦੇ ਇਸੇ ਨਾਂ ਵਾਲੇ ਮਰਾਠੀ ਨਾਟਕ ਉਤੇ ਆਧਾਰਤ ਸੀ। ਇਹ ਫਿਲਮ ਕੇæ ਹਰੀਹਰਨ ਅਤੇ ਮਣੀ ਕੌਲ ਨੇ ਐਫ਼æਟੀæਆਈæਆਈæ ਦੇ 16 ਗ੍ਰੈਜੂਏਟਾਂ ਦੇ ਸਹਿਯੋਗ ਨਾਲ ਬਣਾਈ ਸੀ। ਇਹ ਫਿਲਮ ਇਕ ਤਰ੍ਹਾਂ ਦਾ ਤਜਰਬਾ ਹੀ ਸੀ ਪਰ ਇਸ ਫਿਲਮ ਵਿਚ ਓਮ ਪੁਰੀ ਨੇ ਅਦਾਕਾਰੀ ਦੇ ਜੋ ਰੰਗ ਵਿਖਾਏ, ਉਸ ਨੇ ਉਸ ਲਈ ਥੀਏਟਰ ਤੇ ਫਿਲਮਾਂ ਲਈ ਰਾਹ ਖੋਲ੍ਹ ਦਿੱਤੇ ਅਤੇ ਉਸ ਦੀ ਗਿਣਤੀ ਚੋਟੀ ਦੇ ਕਲਾਕਾਰਾਂ ਵਿਚ ਹੋਣ ਲੱਗ ਪਈ।
ਇਸ ਤੋਂ ਬਾਅਦ ਓਮ ਪੁਰੀ ਨੇ ਭੂਮਿਕਾ, ਆਕ੍ਰੋਸ਼, ਆਂਧੀ, ਅਰਧ ਸੱਤਿਆ, ਜਾਨੇ ਭੀ ਦੋ ਯਾਰੋ, ਆਰੋਹਨ, ਮਿਰਚ ਮਸਾਲਾ, ਅਘਾਤ, ਘਾਇਲ, ਮਾਇਆ ਮੇਮਸਾਬ, ਸਿਟੀ ਆਫ਼ ਜੌਇ, ਪਤੰਗ, ਧ੍ਰੋਹਕਾਲ, ਮਾਚਿਸ, ਮ੍ਰਿਤੂਦੰਡ, ਹੇ ਰਾਮ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਉਸ ਨੇ ਈਸਟ ਇਜ਼ ਈਸਟ, ਵੈਸਟ ਇਜ਼ ਵੈਸਟ, ਚਾਰਲੀ ਵਿਲਸਨ’ਜ਼, ਵਾਰ ਕੌਰ 46, ਦਿ ਪੈਰੋਲ ਆਫੀਸਰ ਅਤੇ ਹੰਡਰਡ ਫੁੱਟ ਜਰਨੀ ਵਰਗੀਆਂ ਅੰਗਰੇਜ਼ੀ ਫਿਲਮਾਂ ਵਿਚ ਅਹਿਮ ਰੋਲ ਨਿਭਾਏ। ਉਸ ਨੂੰ ਬਹੁਤ ਸਾਰੇ ਫਿਲਮ ਪੁਸਰਕਾਰਾਂ ਤੋਂ ਇਲਾਵਾ ਭਾਰਤ ਸਰਕਾਰ ਦਾ ਅਹਿਮ ਖਿਤਾਬ ਪਦਮਸ੍ਰੀ ਵੀ ਦਿੱਤਾ ਗਿਆ। ਫਿਲਮਫੇਅਰ ਵਾਲਿਆਂ ਨੇ ਉਸ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਦਾ ਪੁਰਸਕਾਰ 2009 ਵਿਚ ਦੇ ਦਿੱਤਾ ਸੀ।
Ḕਹੰਡਰਡ ਫੁੱਟ ਜਰਨੀḔ ਫਿਲਮ ਵਿਚ ਉਸ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਹੋਈ। ਇਹ ਫਿਲਮ ਰਿਚਰਡ ਮੌਰੇਸ ਦੇ ਨਾਵਲ Ḕਹੰਡਰਡ ਫੁੱਟ ਜਰਨੀḔ ਉਤੇ ਆਧਾਰਤ ਹੈ ਅਤੇ ਇਹ ਫਿਲਮਸਾਜ਼ ਲੈਜ਼ੀ ਹਾਲਸਟਰੌਮ ਨੇ ਬਣਾਈ ਹੈ। ਇਹ ਦੋ ਨਾਲੋ-ਨਾਲ ਸਥਿਤ ਰੈਸਟੋਰੈਂਟਾਂ ਦੀ ਕਹਾਣੀ ਹੈ। ਇਨ੍ਹਾਂ ਵਿਚੋਂ ਇਕ ਰੈਸਟੋਰੈਂਟ ਭਾਰਤੀ ਮੂਲ ਦੇ ਪਰਿਵਾਰ ਦਾ ਹੈ ਅਤੇ ਦੂਜਾ ਇਕ ਫ਼੍ਰਾਂਸੀਸੀ ਸ਼ੈਫ਼ ਬੀਬੀ ਦਾ ਹੈ। ਇਸ ਸ਼ੈਫ਼ ਬੀਬੀ ਦਾ ਕਿਰਦਾਰ ਉਘੀ ਆਦਾਕਾਰਾ ਹੈਲੇਨ ਮਿਰੇਨ ਨੇ ਨਿਭਾਇਆ ਹੈ। ਓਮ ਪੁਰੀ ਦਾ ਕਹਿਣਾ ਹੈ ਕਿ ਉਸ ਨੂੰ ਮਿਰੇਨ ਨਾਲ ਕੰਮ ਕਰ ਕੇ ਬਹੁਤ ਅਨੰਦ ਆਇਆ ਹੈ। ਉਹ ਅਸਲ ਵਿਚ ਮਿਰੇਨ ਦੀ Ḕਦਿ ਕੁਈਨ’ ਵਿਚ ਕੀਤੀ ਅਦਾਕਾਰੀ ਤੋਂ ਬਹੁਤ ਪ੍ਰਭਾਵਤ ਹੈ। ਓਮ ਪੁਰੀ ਇਕ ਦਹਾਕੇ ਤੋਂ ਇੰਗਲੈਂਡ ਦੇ ਥੀਏਟਰ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ। ਇਸ ਖੇਤਰ ਵਿਚ ਯੋਗਦਾਨ ਬਦਲੇ ਉਸ ਨੂੰ ਓæਬੀæਈæ ਦਾ ਖਿਤਾਬ ਵੀ ਮਿਲ ਚੁੱਕਾ ਹੈ। ਹੁਣੇ-ਹੁਣੇ ਰਿਲੀਜ਼ ਹੋਈ ਐਨੀਮੇਸ਼ਨ ਫ਼ਿਲਮ Ḕਚਾਰ ਸਾਹਿਬਜ਼ਾਦੇḔ ਵਿਚ ਉਸ ਨੇ ਸੂਤਰਧਾਰ ਦਾ ਕਿਰਦਾਰ ਨਿਭਾਇਆ, ਤੇ ਸਭ ਜਾਣਦੇ ਹਨ ਕਿ ਉਸ ਦੀ ਆਵਾਜ਼ ਦਾ ਜਾਦੂ ਸਰੋਤਿਆਂ/ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ।

ਨਰਗਿਸ: ਅਮਰੀਕਾ ਤੋਂ ਅਮਰੀਕਾ ਤੱਕ

ਹਿੰਦੀ ਫਿਲਮ ਜਗਤ ਵਿਚ ਖੂਬ ਧੁੰਮਾਂ ਪਾਉਣ ਤੋਂ ਬਆਦ ਨਰਗਿਸ ਫਾਖਰੀ ਹੁਣ ਅਮਰੀਕੀ ਐਕਸ਼ਨ ਫਿਲਮ ਵਿਚ ਕੰਮ ਕਰ ਹੀ ਹੈ। ḔਸਪਾਈḔ ਨਾਂ ਦੀ ਇਹ ਫਿਲਮ ਅਗਲੇ ਸਾਲ ਮਈ ਵਿਚ ਰਿਲੀਜ਼ ਹੋਣੀ ਹੈ। ਫਿਲਮ ਵਿਚ ਨਰਗਿਸ ਫਾਖਰੀ ਤੋਂ ਇਲਾਵਾ ਮੈਲੀਸਾ ਮੈਕਾਰਥੀ, ਰੋਜ਼ ਬਾਇਰਨ, ਜੈਸਨ ਸਟੈਥਮ, ਜੂਡ ਲਾਅ ਅਤੇ ਮਿਰੈਂਡਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਫਿਲਮ ਨਾਲ ਨਰਗਿਸ ਫਾਖਰੀ ਦੀ ਇਕ ਤਰ੍ਹਾਂ ਨਾਲ ਅਮਰੀਕਾ ਵਾਪਸੀ ਹੀ ਹੋਈ ਹੈ। ਉਹ ਪਾਕਿਸਤਾਨੀ ਪਿਤਾ ਮੁਹੰਮਦ ਫਾਖਰੀ ਅਤੇ ਚੈਕ ਮਾਂ ਮੈਰੀ ਫਾਖਰੀ ਦੇ ਘਰ ਕੁਈਨਜ਼ (ਨਿਊ ਯਾਰਕ) ਵਿਚ 1979 ਨੂੰ ਜੰਮੀ ਸੀ। 2003 ਵਿਚ ਉਸ ਨੇ ਰਿਐਲਿਟੀ ਟੀæਵੀæ ਸ਼ੋਅ ḔਅਮੈਰਿਕਾḔਜ਼ ਨੈਕਸਟ ਟੌਪ ਮਾਡਲḔ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਫਿਰ 2011 ਵਿਚ ਉਹ ਹਿੰਦੀ ਫਿਲਮ ḔਰੌਕਸਟਾਰḔ ਨਾਲ ਭਾਰਤੀ ਫਿਲਮ ਜਗਤ ਨਾਲ ਡੂੰਘੀ ਜੁੜ ਗਈ ਸੀ।