ਸ਼ਹੀਦ ਸਰਦਾਰ ਊਧਮ ਸਿੰਘ

ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਸ਼ਹੀਦ ਸਰਦਾਰ ਊਧਮ ਸਿੰਘ ਬਾਰੇ ਲੱਗੀ ਖਬਰ ਵਿਚ ਸੁਧਾਰ ਦੀ ਜ਼ਰੂਰਤ ਹੈ। ਖਬਰ ਮੁਤਾਬਕ “ਊਧਮ ਸਿੰਘ ਦੀਆਂ ਅਸਥੀਆਂ ਨੂੰ ਤਾਂ ਇੰਗਲੈਂਡ ਤੋਂ ਵਤਨ ਲਿਆ ਕੇ ਉਨ੍ਹਾਂ ਦਾ 19 ਜੁਲਾਈ 1974 ਨੂੰ ਜੱਦੀ ਸ਼ਹਿਰ ਸੁਨਾਮ ਵਿਖੇ ਆਦਰ ਸਹਿਤ ਅੰਤਮ ਸੰਸਕਾਰ ਕੀਤਾ ਜਾ ਚੁਕਾ ਹੈ।”

ਪਰ ਅਸਲ ਵਿਚ ਇਹ ਗਲਤ ਹੈ ਕਿਉਂਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਉਨ੍ਹਾਂ ਦੇ ਪਿੰਡ ਕਾਲਜ ਸੁਨਾਮ ਵਿਚ ਅਜੇ ਤੱਕ ਮੌਜੂਦ ਹਨ। ਅਜੇ ਤੱਕ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਨੇ ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਲਈ ਕੋਈ ਜਗ੍ਹਾਂ ਖਰੀਦ ਕੇ ਉਨ੍ਹਾਂ ਦਾ ਅੰਤਮ ਸੰਸਕਾਰ ਤਾਂ ਕੀ ਕਰਨਾ ਸੀ, ਇਸ ਲਈ ਤਾਂ ਨਾ ਕਿਸੇ ਸਰਕਾਰ ਅਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਨੇ ਕਦੇ ਸੋਚਿਆ ਹੈ। ਜੋ ਕਹਿੰਦੇ ਨੇ Ḕਰਾਜ ਨਹੀਂ ਸੇਵਾḔ, ਉਨ੍ਹਾਂ ਨੂੰ ਵੀ ਇਸ ਕਾਰਜ ਦਾ ਚੇਤਾ ਕਦੇ ਨਹੀਂ ਆਇਆ।
ਮੈਂ ਕਹਿਣਾ ਚਾਹੁੰਦਾ ਹਾਂ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਇਸ ਮਹਾਨ ਸ਼ਹੀਦ ਨੂੰ ਬਣਦਾ ਮਾਣ ਸਨਮਾਨ ਦੁਆਉਣ ਲਈ ਕੋਈ ਜਗ੍ਹਾਂ ਖਰੀਦ ਕੇ ਉਥੇ ਸਰਦਾਰ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਜਾਂ ਮਿਊਜ਼ੀਅਮ ਬਣਾਉਣਾ ਚਾਹੀਦਾ ਹੈ।
-ਸਰਵਨ ਸਿੰਘ ਰਾਜੂ, ਸ਼ਿਕਾਗੋ

ਬੱਲ ਦਾ ਕਬੱਡੀ ਮੈਚਾਂ Ḕਤੇ ਵਿਖਿਆਨ
ਸੰਪਾਦਕ ਜੀਓ,
Ḕਪੰਜਾਬ ਟਾਈਮਜ਼Ḕ ਦੇ 13 ਦਸੰਬਰ ਵਾਲੇ ਅੰਕ Ḕਚ ਸ਼ ਗੁਰਦਿਆਲ ਸਿੰਘ ਬੱਲ ਦਾ ਲਿਖਿਆ ਲੇਖ Ḕਸੰਦੀਪ ਸੰਧੂ ਨੇ ਖਾਲਸਾ ਵਾਰੀਅਰਜ਼ ਹੱਥੋਂ ਕਬੱਡੀ ਕੱਪ ਕਿਵੇਂ ਖੋਹਿਆḔ ਬਹੁਤ ਪਸੰਦ ਆਇਆ। ਪਹਿਲੀ ਵੇਵ ਕਬੱਡੀ ਲੀਗ ਦੇ ਹੋਏ ਇਨ੍ਹਾਂ ਸਾਰੇ ਮੈਚਾਂ ਦੀ ਉਤਰਾਵਾਂ-ਚੜ੍ਹਾਵਾਂ ਨਾਲ ਵਹਿੰਦੀ ਇਹ ਲੜੀ ਲੰਬੀ ਤਾਂ ਬਹੁਤ ਸੀ ਪਰ ਸ਼ ਬੱਲ ਦੀ ਮਾਰਮਿਕ ਵਾਰਤਕ ਸ਼ੈਲੀ ਨੇ ਇਸ ਕਥਾ ਵਾਰਤਾ ਨੂੰ ਪਾਠਕਾਂ ਲਈ ਅਕਾਊ ਨਹੀਂ ਬਣਨ ਦਿੱਤਾ। Ḕਸਮੁੰਦਰ Ḕਚ ਕੁੱਜਾ ਬੰਦ ਕਰਨḔ ਵਾਲੀ ਸ਼ ਬੱਲ ਦੀ ਜ਼ਾਹਰਾ ਕਲਾ ਦਾ ਪ੍ਰਗਟਾਵਾ ਤਾਂ ਹੁੰਦਾ ਹੀ ਹੈ ਪਰ ਜਦੋਂ ਸਾਹਿਤ Ḕਚ ਨੋਬਲ ਇਨਾਮ ਲੈਣ ਵਾਲੇ ਅਮਰੀਕਨ ਲੇਖਕ ਅਰਨੈਸਟ ਹਮਿੰਗਵੇ ਦੀ ਬਾਤ ਪਾਈ ਤਾਂ ਉਨ੍ਹਾਂ ਦੀ ਸਾਹਿਤਕ ਲਗਨ ਤੇ ਚੇਟਕ ਵੀ ਭਲੀਭਾਂਤ ਉਜਾਗਰ ਹੋ ਜਾਂਦੀ ਹੈ। ਇਹ ਲੇਖ ਦਿਲਸਚਪ ਬਣਾਉਣ ਲਈ ਸ਼ ਬੱਲ ਨੇ ਕਈ ਅਖਾਣਾਂ ਅਤੇ ਮੁਹਾਵਰਿਆਂ ਨੂੰ ਵਾਰਤਕ Ḕਚ ਸੁਹਜ ਅਤੇ ਸਹਿਜ ਨਾਲ ਗੁੰਦ ਦਿੱਤਾ। Ḕਸਿਰ ਧੜ ਦੀ ਬਾਜ਼ੀ ਲਾਉਣਾḔ, Ḕਚੀਤੇ ਦੀ ਫੁਰਤੀḔ, Ḕਹਨੇਰੀ ਲਿਆਈ ਰੱਖਣਾḔ, Ḕਖਾਤਾ ਖੋਲ੍ਹਣਾḔ, Ḕਕਰਤਾਰੀ ਸਮਰੱਥਾ ਵਾਲਾḔ ਅਤੇ Ḕਲੋਹਾ ਲੈਣਾḔ ਇਸ ਦੀਆਂ ਕੁਝ ਮਿਸਾਲਾਂ ਹਨ। ਇਸ ਲੇਖ Ḕਚ ਆਏ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸ਼ਬਦ ਪੰਜਾਬੀਆਂ ਦੀ ਜ਼ੁਬਾਨ Ḕਤੇ ਬਹੁਤ ਦੇਰ ਤੋਂ ਵਸ ਚੁਕੇ ਹਨ, ਇਸ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਚੁਭਦੀ ਨਹੀਂ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।