ਸਵੈ-ਰੁਜ਼ਗਾਰ ਦਾ ਸਾਧਨ!

ਫੰਡ ‘ਕੱਠਾ ਕਰਨੇ ਲਈ ਸੰਸਥਾ ਬਣਾ ਲੈ ਕੋਈ, ਵਿਰਸੇ ਦੀ ḔਸੇਵਾḔ ਵਾਲਾ ਫੱਟਾ ਲਟਕਾਈ ਜਾਹ।
ਚਾਚੇ, ਤਾਏ, ਮਾਮੇ, ਸਾਲੇ ਫਿੱਟ ਕਰ ਇਹਦੇ ਵਿਚ, Ḕਕੌਲੀ ਚੱਟḔ ਮੈਂਬਰਾਂ ਦੀ ਗਿਣਤੀ ਵਧਾਈ ਜਾਹ।
Ḕਨਸ਼ਾਖੋਰੀ ਰੋਗ ਨੇ ਪੰਜਾਬ ਬਰਬਾਦ ਕੀਤਾ!Ḕ ਚਿੰਤਾ ਵਾਲੀ ਰਾਗਣੀ ਗਾ ਲੋਕਾਂ ਨੂੰ ਸੁਣਾਈ ਜਾਹ।
ਰਿਸ਼ਵਤਖੋਰੀ ਕਾਲੇ ਧਨ ਦੇ ਵਿਰੋਧ ਵਾਲਾ, ਟਾਵਾਂ ਟਾਵਾਂ ਬਿਆਨ ਅਖਬਾਰਾਂ ‘ਚ ਛਪਵਾਈ ਜਾਹ।
ਗਾਉਣ ਵਾਲਿਆਂ ਦੀ ਹੇੜ੍ਹ ਸੱਦੀ ਜਾਈਂ ਮੇਲਿਆਂ ‘ਚ, ਲੋਈਆਂ ਗਲਾਂ ‘ਚ ਨਾਲੇ ਪਾਈ ਤੇ ਪੁਆਈ ਜਾਹ।
ਖਾਈ ਜਾਹ ਗ੍ਰਾਂਟਾਂ ਸਰਕਾਰ ਨਾਲ ਯਾਰੀ ਪਾ ਕੇ, ਕੋਠੀਆਂ ਤੇ ਕਾਰਾਂ, ਜਾਇਦਾਦ ਤੂੰ ਬਣਾਈ ਜਾਹ!