ਬਲਜੀਤ ਬਾਸੀ
ਖੁੱਥੜ ਵਾਲਾਂ ਵਿਚੋਂ ਸਿੱਕਰੀ, ਮਿੱਟੀ ਘੱਟਾ, ਖੁਸ਼ਕੀ ਤੇ ਥੰਧਿਆਈ ਕੱਢਣ ਅਤੇ ਟੁੱਟਦੇ ਵਾਲ ਰੋਕਣ ਲਈ ਅੱਜ ਕਲ੍ਹ ਸ਼ੈਂਪੂ ਦੀ ਵਰਤੋਂ ਆਮ ਹੈ। ਮਧ ਵਰਗੀ ਸੁਆਣੀਆਂ ਦਾ ਇਹ ਹਾਲ ਹੈ ਕਿ ਉਹ ਵਾਲਾਂ ਨੂੰ ਲਿਸ਼ਕਾਉਣ ਲਈ ਨਿੱਤ ਨਵੇਂ ਸ਼ੈਂਪੂਆਂ ਦੀ ਅਜ਼ਮਾਇਸ਼ ਕਰਦੀਆਂ ਰਹਿੰਦੀਆਂ ਹਨ। ਪਰ ਮੈਂ ਨਿੱਜੀ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਮੈਨੂੰ ਉਹ ਕਦੇ ਵੀ ਸੰਤੁਸ਼ਟ ਹੋਈਆਂ ਨਹੀਂ ਜਾਪੀਆਂ। ਚਿਰਾਂ ਤੋਂ ਦੇਖਦਾ ਰਿਹਾ ਹਾਂ ਕਿ ਜਦ ਸ਼ੈਪੂ ਨਹੀਂ ਸੀ ਹੁੰਦਾ ਤਾਂ ਆਪਣੇ ਦੇਸ ਦੀਆਂ ਤ੍ਰੀਮਤਾਂ ਭਿੰਨੀ ਭਿੰਨੀ ਵਾਸ਼ਨਾ ਵਾਲੀ ਖੱਟੀ ਲੱਸੀ ਨਾਲ ਸਿਰ ਧੋਇਆ ਕਰਦੀਆਂ ਸਨ।
ਫਿਰ ਰੀਠੇ ਦੇ ਛਿਲਕੇ, ਸ਼ਿਕਾਕਾਈ, ਔਲੇ, ਨਿੰਮ ਦੇ ਪੱਤੇ, ਬ੍ਰਹਮੀ, ਹਲਦੀ- ਕਿਹੜਾ ਉਹੜ-ਪੁਹੜ ਹੈ ਜੋ ਉਨ੍ਹਾਂ ਵਾਲਾਂ ਦੀ ਖਾਤਿਰ ਨਹੀਂ ਕੀਤਾ। ਪਰ ਸ਼ੋਕ, ਉਨ੍ਹਾਂ ਦੇ ਕੇਸਾਂ ਵਿਚ ਫਸੀ ਜਨਮ ਜਨਮਾਂਤਰਾਂ ਦੀ ਮੈਲ ਕਦੇ ਦੂਰ ਨਾ ਹੋਈ। ਇਸ ਮਾਮਲੇ ਵਿਚ ਤਾਂ ਉਨ੍ਹਾਂ ਨੇ ਮਰਦਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ। ਔਰਤ ਦੀ ਤੁਚਾ ਤੇ ਵਾਲਾਂ ਦੀ ਲਿਸ਼ਕ ਤੇ ਕੂਲਾਪਣ ਵਧਾਉਣ ਲਈ ਅਰਬਾਂ-ਖਰਬਾਂ ਦਾ ਕਾਸਮੈਟਿਕ ਕਾਰੋਬਾਰ ਚੱਲ ਰਿਹਾ ਹੈ। ਸ਼ੈਂਪੂਆਂ ਵਿਚ ਪਾਏ ਜਾਂਦੇ ਖਤਰਨਾਕ ਕੈਮੀਕਲਾਂ ਦੇ ਅੱਖਾਂ ‘ਤੇ ਪੈਣ ਵਾਲੇ ਦੁਰਪ੍ਰਭਾਵ ਪਰਖਾਉਣ ਲਈ ਵਿਚਾਰੇ ਖਰਗੋਸ਼ਾਂ ਨੂੰ ਅੱਖਾਂ ਦੀ ਬਲੀ ਦੇਣੀ ਪੈਂਦੀ ਹੈ।
ਭਾਰਤ ਦੇ ਰਾਜਭਾਗ ਦੀ ਸੱਤਾ ਵਿਚ ਆਈ ਨਵੀਂ ਹਿੰਦੂਤਵ ਸ਼ਕਤੀ ਤੋਂ ਹੁੱਬੇ ਹੋਏ ਬਹੁਤ ਸਾਰੇ ਲੋਕ ਹਰ ਵਿਗਿਆਨਕ ਆਵਿਸ਼ਕਾਰ ਦਾ ਸਰੋਤ ਭਾਰਤ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਅਨੁਸਾਰ ਪਲਾਸਟਿਕ ਸਰਜਰੀ, ਹਵਾਈ ਜਹਾਜ਼, ਟੈਲੀਵਿਜ਼ਨ, ਰਾਕਟ ਸਾਇੰਸ ਸਭ ਕੁਝ ਕਿਸੇ ਵੇਲੇ ਭਾਰਤ ਵਿਚ ਆਮ ਸਨ। ਖੈਰ, ਬਹੁਤਾ ਕੀ ਆਪਣੇ ਲੋਕਾਂ ਨੂੰ ਭੰਡਣਾ ਹੈ, ਕੁਝ ਨਾ ਕੁਝ ਤਾਂ ਆਪਣੇ ਦੇਸ਼ ਵਿਚ ਵੀ ਹੋਇਆ ਹੀ ਹੋਵੇਗਾ। ਯੂæਐਨæਓæ ਵਲੋਂ 21 ਜੂਨ ਨੂੰ Ḕਅੰਤਰਰਾਸ਼ਟਰੀ ਯੋਗਾ ਦਿਵਸḔ ਐਲਾਨੇ ਜਾਣ ਨਾਲ ਯੋਗਾ ਦਾ ਲੋਹਾ ਤਾਂ ਅਸੀਂ ਮੰਨਵਾ ਹੀ ਲਿਆ ਹੈ। ਖੋਜ ਦਸਦੀ ਹੈ ਕਿ ਸ਼ੈਂਪੂ ਸ਼ਬਦ ਤੇ ਉਤਪਾਦ ਦਾ ਮੁੱਢ ਵੀ ਭਾਰਤ ਦੇਸ ਵਿਚ ਬੱਝਾ। ਸ਼ਾਇਦ ਕਿਸੇ ਦਿਨ ਭਾਰਤ ਦੀ ਇਸ ਲੱਭਤ ਨੂੰ ਮਾਨਤਾ ਦੇਣ ਲਈ ਯੂæਐਨæਓæ Ḕਵਿਸ਼ਵ ਸ਼ੈਂਪੂ ਦਿਵਸḔ ਮੁਕੱਰਰ ਕਰਨ ਲਈ ਰਾਜ਼ੀ ਹੋ ਜਾਵੇ। ਭਾਰਤੀ ਲੋਕਾਂ ਦੇ ਹੱਥਾਂ ਵਿਚ ਕਈ ਅਜਿਹੀਆ ਗੁਝੀਆਂ ਕਲਾਵਾਂ ਹਨ ਜਿਨ੍ਹਾਂ ਨੂੰ ਭੋਗਣ ਦਾ ਜੇ ਝੱਸ ਪੈ ਜਾਵੇ ਤਾਂ ਆਦਮੀ ਕਾਸੇ ਜੋਗਾ ਨਹੀਂ ਰਹਿੰਦਾ। ਮੈਨੂੰ ਸਮਝ ਨਹੀਂ ਲਗਦੀ ਕਿ ਹੱਥਾਂ ਦੀ ਅਜਿਹੀ ਕਲਾ ਨੂੰ ਕੀ ਨਾਂ ਦੇਵਾਂ। ਦਸਤਕਾਰੀ ਸ਼ਬਦ ਵਿਚ ਦਸਤ ਦਾ ਅਰਥ ਹੱਥ ਹੈ ਪਰ ਦਸਤਕਾਰੀ ਤਾਂ ਸਿਲਪਕਾਰੀ ਜਿਹੇ ਕੰਮਾਂ ਨੂੰ ਆਖਦੇ ਹਨ। ਹਸਤਕਲਾ ਵਿਚ ਹਸਤ ਦਾ ਅਰਥ ਵੀ ਹੱਥ ਹੈ ਪਰ ਹਸਤਕਲਾ ਤਲੀਆਂ ਦੀਆਂ ਲਕੀਰਾਂ ਦਾ ਜੋਤਿਸ਼ ਹੈ। ਤੇ ਫਿਰ, Ḕਹੱਥ ਦੀ ਸਫਾਈḔ, ਗੱਲ ਹੋਰ ਪਾਸੇ ਹੀ ਤੁਰ ਪੈਂਦੀ ਹੈ।æææ
ਸਟੇਸ਼ਨਾਂ ‘ਤੇ ਆਮ ਫਿਰਦੇ ਲਾਲ ਪੱਗਾਂ ਵਾਲੇ ਕੰਨ ਖੁਰਚ ਖੁਰਚ ਕੇ ਤਾਰੇ ਦਿਖਾ ਦਿੰਦੇ ਹਨ। ਸਿੱਟੇ ਵਜੋਂ ਕੰਨ ਏਨੇ ਹੌਲੇ ਫੁੱਲ ਹੋ ਜਾਂਦੇ ਹਨ ਕਿ ਫੁੱਲ ਖਿੜਨ ਦੀ ਆਵਾਜ਼ ਵੀ ਸੁਣਾਈ ਦੇਣ ਲਗਦੀ ਹੈ। ਪਿੰਡਾਂ ਵਿਚ ਕਈ ਦਾਈਆਂ ਔਰਤਾਂ ਦੇ ਢਿਡ ਮਲਣ ਦੀਆਂ ਅਜਿਹੀਆਂ ਮਾਹਰ ਹੁੰਦੀਆਂ ਹਨ ਕਿ ਧਰਨ ਥਾਂ ਸਿਰ ਕਰਨ ਨਾਲ ਹੀ ਔਰਤ ਦੇ ਹਰ ਗੁਪਤ ਰੋਗ ਦਾ ਨਿਵਾਰਣ ਕਰ ਦਿੰਦੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਵਿਚ ਆਪਣਾ ਇਕ ਦੋਸਤ, ਜਿਸ ਦਾ ਨਾਂ ਅਸੀਂ ਗੱਪ-ਸ਼ੱਪ ਪਾਇਆ ਹੋਇਆ ਸੀ, ਹੋਸਟਲ ਵਿਚ ਪਾਈ ਹੋਈ ਇਕ ਨਾਈ ਦੀ ਦੁਕਾਨ ‘ਤੇ ਹਰ ਦੂਜੇ ਤੀਜੇ ਦਿਨ ਸਿਰ ਝਸਾਉਣ ਤੇ ਗੱਪ-ਸ਼ੱਪ ਕਰਨ ਦਾ ਸ਼ੌਕ ਪਾਲਦਾ ਸੀ। ਕਹਿੰਦਾ ਇਸ ਨਾਲ ਦਿਮਾਗ ਤਾਜ਼ਾ ਰਹਿੰਦਾ ਹੈ ਤੇ ਪੜ੍ਹਾਈ ਸਿੱਧੀ ਅੰਦਰ ਵੜ ਜਾਂਦੀ ਹੈ। ਉਹ ਸੱਤ ਸਾਲ ਯੂਨੀਵਰਸਿਟੀ ਵਿਚ ਰਿਹਾ ਪਰ ਲਾਅ ਪਾਸ ਨਾ ਕਰ ਸਕਿਆ। ਸੱਚਮੁੱਚ ਭਾਰਤ ਦੇ ਤਜਰਬੇਕਾਰ ਨਾਈ ਤੇ ਮਾਲਸ਼ੀਏ ਮਾਲਸ਼ ਕਰ ਕਰ ਕੇ ਤੇ ਤੇਲ ਝੱਸ ਝੱਸ ਕੇ ਤੁਹਾਡੇ ਜਿਸਮ ਦਾ ਹਰ ਜੋੜ ਹਿਲਾ ਦਿੰਦੇ ਹਨ, ਰੋਮ ਰੋਮ ਵਿਚੋਂ ਭਾਫਾਂ ਤੇ ਕੜਾਕੇ ਕੱਢ ਸੁੱਟਦੇ ਹਨ। ਇੰਜ ਲਗਦਾ ਹੈ ਜਿਵੇਂ ਉਨ੍ਹਾਂ ਤੁਹਾਡਾ ਸਰੀਰ ਉਧੇੜ ਕੇ ਮੁੜ ਜੋੜ ਦਿੱਤਾ ਹੋਵੇ, ਹੌਲਾ ਫੁੱਲ ਤੇ ਰੋਗ-ਮੁਕਤ। 1957 ਦੀ ḔਪਿਆਸਾḔ ਫਿਲਮ ਵਿਚ ਮਾਲਸ਼ੀਆ ਬਣੇ ਜੌਨੀ ਵਾਕਰ ਦਾ ਗੀਤ ਹੈ,
ਸਰ ਜੋ ਤੇਰਾ ਚਕਰਾਏ,
ਯਾ ਦਿਲ ਡੂਬਾ ਜਾਏ
ਆ ਜਾ ਪਿਆਰੇ,
ਪਾਸ ਹਮਾਰੇ, ਕਾਹੇ ਘਬਰਾਏ
ਸੁਨ ਸੁਨ ਸੁਨ, ਅਰੇ ਬੇਟਾ ਸੁਨ,
ਇਸ ਚੰਪੀ ਮੇਂ ਬੜੇ ਬੜੇ ਗੁਨ
ਲਾਖ ਗੁਨੋਂ ਕੀ ਏਕ ਦਵਾ ਹੈ,
ਕਿਉਂ ਨਾ ਅਜ਼ਮਾਏ।æææ
ਖੈਰ ਜੀ, ਗੱਲ ਨੂੰ ਬਹੁਤਾ ਨਾ ਲਮਕਾਈਏ, ਲਾਖ ਗੁਨੋਂ ਵਾਲੀ ਚੰਪੀ ਤੇ ਆਈਏ। ਭਾਰਤ ਵਿਚ ਲੰਬਾ ਸਮਾਂ ਅੰਗਰੇਜ਼ ਕੰਪਨੀ ਤੇ ਫਿਰ ਸਿਧਾ ਬਰਤਾਨਵੀ ਰਾਜ ਰਿਹਾ ਹੈ। ਅੰਗਰੇਜ਼ ਸਾਡੇ ਹਾਕਮ ਸਨ ਤੇ ਹਰ ਕਿਸਮ ਦੀ ਐਸ਼ ਕਰਨ ਦਾ ਉਨ੍ਹਾਂ ਦਾ ਹੱਕ ਸੀ। ਕਿਉਂ ਨਾ ਉਹ ਭਾਰਤੀ ਲੋਕਾਂ ਦੀਆਂ ਉਪਰ ਵਰਣਿਤ ਹੱਥ ਕਲਾਵਾਂ ਦਾ ਲੁਤਫ ਮਾਣਦੇ। ਭਾਰਤ ਵਿਚ ਹਕੂਮਤ ਕਰਦਿਆਂ ਉਨ੍ਹਾਂ ਐਸ਼ੀ ਪੱਠਿਆਂ ਨੂੰ ਮਾਲਸ਼ ਕਰਾਉਣ, ਸਿਰ ਝਸਾਉਣ ਤੇ ਲੱਤਾਂ ਘੁਟਾAਣ ਜਿਹੀਆਂ ਅਯਾਸ਼ੀਆਂ ਦਾ ਪੂਰਾ ਝੱਸ ਪੈ ਗਿਆ। ਉਹ ਤਾਂ ਇਨ੍ਹਾਂ ਕਲਾਵਾਂ ਨੂੰ ਆਪਣੇ ਦੇਸ਼ ਵੀ ਲੈ ਗਏ। ਮੁੱਠੀਆਂ ਭਰ ਭਰ ਕੇ ਸਿਰ ਦੀ ਮਾਲਿਸ਼ ਕਰਨ ਨੂੰ ਸਾਡੀਆ ਭਾਸ਼ਾਵਾਂ ਵਿਚ ਮੁੱਠੀਆਂ ਭਰਨਾ, ਚਾਂਪੀ ਕਰਨਾ, ਜਾਂ ਮੁੱਠੀ ਚਾਂਪੀ ਕਰਨਾ ਵੀ ਆਖਦੇ ਹਨ। ਮੁੱਠੀ ਚਾਂਪੀ ਦੀ ਕਿਰਿਆ ਜਜਮਾਨ ਦੀ ਹਊਮੈ ਨੁੰ ਅਸਮਾਨੇ ਚਾੜ੍ਹ ਦਿੰਦੀ ਹੈ ਇਸ ਲਈ ਖੁਸ਼ਾਮਦ ਕਰਨ ਦੇ ਅਰਥਾਂ ਵਿਚ ਮੁੱਠੀ ਚਾਂਪੀ ਕਰਨਾ ਮੁਹਾਵਰਾ ਹੀ ਬਣ ਗਿਆ ਹੈ। ਮਾਲਿਸ਼ ਜਾਂ ਚਾਂਪੀ ਕਰਦੇ ਹੋਏ ਕਈ ਤਰ੍ਹਾਂ ਦੇ ਤੇਲ ਵੀ ਵਰਤੇ ਜਾਂਦੇ ਸਨ। ਇਸ ਤਰ੍ਹਾਂ ਦੀ ਤੇਲ ਮਾਲਿਸ਼ ਲਈ ਅੰਗਰੇਜ਼ੀ ਵਿਚ ਚਾਂਪੀ ਜਾਂ ਚੰਪੀ ਤੋਂ ਅੰਗਰੇਜ਼ਿਆਇਆ ਸ਼ਬਦ ਸੈਂਪੂ ਪ੍ਰਚਲਤ ਹੋ ਗਿਆ। 1772 ਦੀ ਕਿਸੇ ਲਿਖਤ ਵਿਚ ਇਸ ਸ਼ਬਦ ਦੀ ਅੰਗਰੇਜ਼ੀ ਵਰਤੋਂ ਦਾ ਰਿਕਾਰਡ ਮਿਲਦਾ ਹੈ। ਅੰਗਰੇਜ਼ੀ ਵਿਚ ਇਸ ਦਾ ਮੁਢਲਾ ਰੂਪ ਚਾਂਪੋ ਵੀ ਮਿਲਦਾ ਹੈ। ਟੀਪੂ ਸੁਲਤਾਨ ਬਾਰੇ ਅੰਗਰੇਜ਼ੀ ਵਿਚ ਇਕ ਥਾਂ ਤੇ ਜ਼ਿਕਰ ਹੈ, “ਠਹe ੁੰਲਟਅਨ ਗeਨeਰਅਲਲੇ ਰੋਸe ਅਟ ਬਰeਅਕ ਾ ਦਅੇ: ਆਟeਰ ਬeਨਿਗ ਚਹਅਮਪੋeਦ, ਅਨਦ ਰੁਬਬeਦ, ਹe ੱਅਸਹeਦ ਹਮਿਸeਲਾ, ਅਨਦ ਰeਅਦ ਟਹe ਖੋਰਅਨ ੋਰ ਅਨ ਹੁਰ।” (ਸੁਲਤਾਨ ਆਮ ਤੌਰ ‘ਤੇ ਪਹੁਫੁਟਦੇ ਹੀ ਸੁੱਤਾ ਉਠਦਾ ਸੀ। ਚਾਂਪੀ ਅਤੇ ਮਾਲਿਸ਼ ਕਰਾਉਣ ਪਿਛੋਂ ਉਹ ਨਹਾਉਂਦਾ ਤੇ ਫਿਰ ਇਕ ਘੰਟਾ ਕੁਰਾਨ ਦਾ ਪਾਠ ਕਰਦਾ)।
ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਸ਼ੇਖ ਦੀਨ ਮਹਿਮੂਦ ਨਾਂ ਦਾ ਫੌਜੀ ਰਹਿ ਚੁੱਕਾ ਇਕ ਬੰਗਾਲੀ ਮਾਲਸ਼ੀਆ ਇੰਗਲੈਂਡ ਜਾ ਵਸਿਆ। ਉਸ ਨੇ 1814 ਵਿਚ ਆਪਣੀ ਆਇਰਸ਼ ਪਤਨੀ ਨਾਲ ਮਿਲ ਕੇ ਬਰਾਇਟਨ ਦੇ ਸਥਾਨ ‘ਤੇ ‘ੰਅਹੋਮeਦ’ਸ ੀਨਦਅਿਨ ੜਅਪੁਰ ਭਅਟਹਸ’ (ਮਹਿਮੂਦ ਦਾ ਭਾਰਤੀ ਵਾਸ਼ਪ ਇਸ਼ਨਾਨ) ਖੋਲ੍ਹ ਦਿੱਤਾ। ਇਥੇ ਭਾਰਤੀ ਕਿਸਮ ਦੀ ਰੋਗਨਾਸ਼ਕ ਮਾਲਿਸ਼ ਕੀਤੀ ਜਾਣ ਲੱਗੀ। ਇਹ ਬਾਥ ਉਨ੍ਹਾਂ ਦਿਨਾਂ ਵਿਚ ਬਹੁਤ ਪ੍ਰਵਾਨ ਚੜ੍ਹਿਆ। ਇਥੋਂ ਤੱਕ ਕਿ ਉਸ ਨੂੰ ਜਾਰਜ ਚੌਥੇ ਅਤੇ ਵਿਲੀਅਮ ਚੌਥੇ ਦਾ Ḕਸ਼ੈਂਪੂਨਿੰਗ ਸਰਜਨḔ ਥਾਪ ਦਿੱਤਾ ਗਿਆ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸ਼ੈਂਪੂ ਕਰਨ ਦਾ ਅਰਥ ਮਾਲਿਸ਼ ਕਰਨ ਤੋਂ ਬਦਲ ਕੇ ਸਿਰ ਨੂੰ ਸਾਬਣ ਲਾਉਣ ਦਾ ਬਣ ਗਿਆ। ਪਹਿਲੀਆਂ ਵਿਚ ਸਿਰ ਨੂੰ ਸਾਬਣ ਨਾਲ ਹੀ ਧੋਤਾ ਜਾਂਦਾ ਸੀ। ਮੇਰੀ ਸੁਰਤ ਵਿਚ ਕਈ ਲੋਕ ḔਸਨਲੈਟḔ ਨਾਲ ਸਿਰ ਧੋਂਦੇ ਰਹੇ ਹਨ। ਸਾਬਣ ਨਾਲ ਸਿਰ ਧੋਣ ਪਿਛੋਂ ਇਹ ਸਿਰ ਵਿਚ ਜੰਮ ਜਾਂਦਾ ਸੀ। ਫਿਰ ਵਾਲਾਂ ਨੂੰ ਸੁਗੰਧਿਤ ਤੇ ਚਮਕੀਲਾ ਬਣਾਉਣ ਲਈ ਸਾਬਣ ਵਿਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਮਿਲਾਈਆਂ ਜਾਣ ਲੱਗੀਆਂ। ਕੋਸੀ ਹਬਰਟ ਨਾਂ ਦੇ ਵਿਅਕਤੀ ਨੂੰ ਅਜਿਹੇ ਸ਼ੈਂਪੂ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਪਹਿਲਾਂ ਸਾਬਣ ਤੇ ਸ਼ੈਂਪੂ ਵਿਚ ਬਹੁਤਾ ਫਰਕ ਨਹੀਂ ਸੀ ਪਾਇਆ ਜਾਂਦਾ। 1930 ਵਿਚ ਆਧੁਨਿਕ ਕਿਸਮ ਦਾ ਗੈਰ-ਸਾਬਣੀ ਸਿੰਥੈਟਿਕ ਸ਼ੈਂਪੂ ਈਜਾਦ ਕੀਤਾ ਗਿਆ। ਵਾਲਾਂ ਦੀਆਂ ਜੜਾਂ ਵਿਚੋਂ ਇਕ ਪ੍ਰਕਾਰ ਦਾ ਤੇਲ ਨਿਕਲਦਾ ਹੈ ਜੋ ਵਾਲਾਂ ਨਾਲ ਚਿੰਬੜ ਜਾਂਦਾ ਹੈ। ਇਹ ਤੇਲ ਭਾਵੇਂ ਵਾਲਾਂ ਦੀ ਰੱਖਿਆ ਲਈ ਨਿਕਲਦਾ ਹੈ ਪਰ ਇਸ ਨਾਲ ਵਾਲਾਂ ਵਿਚ ਮੈਲ, ਕਰ ਆਦਿ ਜਮਾਂ ਹੋ ਜਾਂਦੇ ਹਨ। ਸ਼ੈਂਪੂ ਵਿਚਲੇ ਰਸਾਇਣ ਦਰਅਸਲ ਇਸ ਤੇਲ ਦੇ ਜਮਾਉ ‘ਤੇ ਹੱਲਾ ਬੋਲ ਕੇ ਸਿਰ ਦੀ ਮੈਲ ਨੂੰ ਹਟਾਉਣ ਵਿਚ ਸਹਾਇਤਾ ਕਰਦੇ ਹਨ। ਇਸ ਚਰਚਾ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਇਕ ਭਾਰਤੀ ਲੋਕ ਕਲਾ ਦੇ ਆਧਾਰ ‘ਤੇ ਪੱਛਮ ਦੀ ਸਾਇੰਸ ਨੇ ਕਿੱਡਾ ਮਾਅਰਕਾ ਮਾਰ ਦਿੱਤਾ ਹੈ।
ਚੰਪੀ ਜਾਂ ਚਾਂਪੀ ਸ਼ਬਦ ਦਾ ਧਾਤੂ ਹੈ ḔਚਪḔ ਜਿਸ ਦਾ ਅਰਥ ਹੈ ਦੱਬਣਾ, ਘੁੱਟਣਾ, ਗੁੰਨ੍ਹਣਾ, ਠੋਸਣਾ, ਤੁੰਨਣਾ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਕੁਝ ਇਕ ਵਾਰੀ ਆਇਆ ਹੈ, “ਇਤ ਉਤ ਜਾਹਿ ਕਾਲ ਕੇ ਚਾਪੇ॥” (ਗੁਰੂ ਨਾਨਕ ਦੇਵ) ਅਰਥਾਤ ਜਿਨ੍ਹਾਂ ਨੂੰ ਮਾਇਆ ਦੇ ਮੋਹ ਕਾਰਨ ਆਤਮਕ ਮੌਤ ਦਬਾ ਲੈਂਦੀ ਹੈ, ਉਹ ਏਧਰ ਉਧਰ ਭਟਕਦੇ ਹਨ। “ਕਾਲ ਨ ਚਾਪੈ ਦੁਖੁ ਨ ਸੰਤਾਪੈ॥” (ਗੁਰੂ ਅਮਰ ਦਾਸ) ਅਰਥਾਤ ਉਸ ਨੂੰ ਮੌਤ ਆਪਣੇ ਪੰਜੇ ਵਿਚ ਨਹੀਂ ਫਸਾ ਸਕਦੀ ਤੇ ਦੁਖ ਨਹੀਂ ਪੋਹ ਸਕਦੇ।
ਖੂਨ ਦੇ ਦਬਾਅ ਲਈ ਤਕਨੀਕੀ ਸ਼ਬਦ ਰਕਤ-ਚਾਪ ਵਰਤਿਆ ਜਾਂਦਾ ਹੈ। ਫਾਰਸੀ ਵਿਚ ਵੀ ਚਾਪ ਦਾ ਅਰਥ ਦਬਾਅ ਹੈ। ਚਾਪੜ ਜਾਂ ਚੱਪਣ ਸ਼ਬਦ ਵੀ ਇਥੇ ਸਬੰਧਤ ਹਨ ਅਰਥਾਤ ਜੋ ਹਾਰੇ\ਘੜੇ ਨੂੰ ਦੱਬ ਘੁੱਟ ਕੇ ਰਖਦੇ ਹਨ। ḔਪḔ ਧੁਨੀ ḔਬḔ ਵਿਚ ਵਟ ਜਾਣ ਕਾਰਨ ਚੱਪ ਤੋਂ ਚੱਬਣਾ ਸ਼ਬਦ ਬਣਿਆ। ਖਾਣ ਵਾਲੀ ਚੀਜ਼ ਚੱਬਣ ਤੋਂ ਮਤਲਬ ਇਸ ਨੂੰ ਜਬਾੜੇ ਵਿਚਕਾਰ ਦੱਬਣਾ ਹੀ ਹੈ। ਚਬੜ-ਚਬੜ ਬੋਲਣਾ ਦਾ ਮਤਲਬ ਹੈ ਚੱਬ-ਚੱਬ ਕੇ ਜਾਂ ਜ਼ੁਬਾਨ ਦੱਬ-ਦੱਬ ਕੇ ਗੱਲ ਕਰਨਾ। ḔਚḔ ਧੁਨੀ ḔਛḔ ਵਿਚ ਵਟਣ ਨਾਲ ਛਪਣਾ ਸ਼ਬਦ ਹੋਂਦ ਵਿਚ ਆਇਆ। ਛਪਣਾ ਵਿਚ ਮੁਢਲਾ ਭਾਵ ਦਬਾਉਣ ਤੋਂ ਹੀ ਹੈ। ਠੱਪੇ ਨੂੰ ਦਬਾਉਣ ਨਾਲ ਹੀ ਕਪੜੇ ਜਾਂ ਕਾਗਜ਼ ਆਦਿ ‘ਤੇ ਕੁਝ ਛਪਦਾ ਹੈ। ਅੰਗਰੇਜ਼ੀ ਪ੍ਰੈਸ ਸ਼ਬਦ ਦੇ ਵੀ ਦੋ ਅਰਥ ਹਨ- ਦਬਾਉਣਾ ਤੇ ਛਾਪਣਾ। ਛੀਂਬਾ\ਛੀਪਾ ਮੁਢਲੇ ਤੌਰ ‘ਤੇ ਕਪੜਾ ਛਾਪਣ ਵਾਲੇ ਨੂੰ ਆਖਿਆ ਜਾਂਦਾ ਸੀ।