ਸਿੱਖ ਲੜਕੇ ਈਸਾਈ ਬਣਨੋਂ ਬਚ ਗਏ ਸਨ

ਸਤਿਕਾਰਯੋਗ ਸੰਪਾਦਕ ਜੀ,
Ḕਪੰਜਾਬ ਟਾਈਮਜ਼Ḕ ਦੇ 13 ਦਸੰਬਰ ਵਾਲੇ ਅੰਕ Ḕਚ ਗੁਲਜ਼ਾਰ ਸਿੰਘ ਸੰਧੂ ਦੇ ਜਾਣਕਾਰੀ ਭਰਪੂਰ ਲੇਖ Ḕਭਾਰਤ ਦੀ ਜੰਗ-ਏ-ਆਜ਼ਾਦੀ ਦੇ ਅਣਗੌਲੇ ਪੱਤਰੇḔ ਪੜ੍ਹਿਆ। ਇਸ ਲੇਖ Ḕਚ ਜ਼ਿਕਰ ਆਇਆ ਹੈ ਕਿ 1873 Ḕਚ ਮਿਸ਼ਨ ਹਾਈ ਸਕੂਲ-ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਕਬੂਲ ਕਰ ਲਿਆ ਸੀ।

ਦਰਅਸਲ ਇਨ੍ਹਾਂ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦਾ ਮਨ/ਇਰਾਦਾ ਬਣਾਇਆ ਸੀ। ਪਰੰਤੂ ਇਹ ਸਿੱਖ ਵਿਦਿਆਰਥੀ, ਮਾਪਿਆਂ ਅਤੇ ਹੋਰ ਸਿੱਖ ਦਾਨਿਆਂ ਦੇ ਸਮਝਾਉਣ ਨਾਲ ਈਸਾਈ ਬਣਦੇ-ਬਣਦੇ ਬਚ ਗਏ ਸਨ।
ਇਨ੍ਹਾਂ ਚਾਰ ਵਿਦਿਆਰਥੀਆਂ ਦੇ ਨਾਮ- ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਸਨ। ਇਸ ਗੱਲ ਦੀ ਤਸਦੀਕ ਹੇਠ ਲਿਖੀਆਂ ਕਿਤਾਬਾਂ ਦੇ ਹਵਾਲਿਆਂ ਤੋਂ ਹੋ ਜਾਂਦੀ ਹੈ:
1æ ਡਾæ ਭਾਈ ਵੀਰ ਸਿੰਘ ਦੀ ਕਵਿਤਾ, ਡਾæ ਗੁਰਚਰਨ ਸਿੰਘ ਮਹਿਤਾ, 1972 ਭਾਸ਼ਾ ਵਿਭਾਗ, ਪੰਜਾਬ (ਪਟਿਆਲਾ)।
2æ ਗਿਆਨੀ ਦਿੱਤ ਸਿੰਘ Ḕਤੇ ਲੇਖ Ḕਪ੍ਰਮੁਖ ਸਿੱਖ ਸ਼ਖਸੀਅਤਾਂḔ, ਸੰਪਾਦਕ- ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
3æ ਸ਼ ਹਰਬੰਸ ਸਿੰਘ, ਦੀ ਹੈਰਿਟੈਜ਼ ਆਫ ਦੀ ਸਿੱਖਸ, ਪੰਨਾ 139
ਪੰਜਾਬ ਟਾਈਮਜ਼ Ḕਚ ਉਚਕੋਟੀ ਦਾ ਸਾਹਿਤ ਪੜ੍ਹਨ ਨੂੰ ਨਿਰੰਤਰ ਮਿਲਦਾ ਹੈ, ਇਸ ਲਈ ਅਦਾਰਾ ਅਤੇ ਸਾਰੇ ਲੇਖਕ ਸਲਾਹੁਣਯੋਗ ਹਨ।
-ਕੁਲਦੀਪ ਸਿੰਘ,
ਯੂਨੀਅਨ ਸਿਟੀ, ਕੈਲੀਫੋਰਨੀਆ।