ਮਜ਼੍ਹਬ ਆਪਣਾ ਦੇਸ਼ ‘ਤੇ ਥੋਪਣੇ ਲਈ, ਤਖਤਾਂ ਵਾਲਿਆਂ ਛੱਡੀ ਨਾ ਢਿੱਲ੍ਹ ਮੀਆਂ।
ਪਰਜਾ ਵਿਚੋਂ ਹੀ ਪੈਦਾ ਵਿਦਰੋਹ ਹੁੰਦਾ, ਬਣੀ ਰਹੇ ਲੋਕਾਈ ਨਾ ਸਿੱਲ ਮੀਆਂ।
ਅਣਖੀ ਸੂਰਮੇ ਝੰਡਾ ਲੈ ਨਾਬਰੀ ਦਾ, ਪੈਂਦੇ ਵਿਚ ਸੰਘਰਸ਼ ਦੇ ਠਿੱਲ੍ਹ ਮੀਆਂ।
ਜਿਹੜੇ ‘ਨਿਗਲਣਾ’ ਚਾਹੁੰਦੇ ਨੇ ਦੂਜਿਆਂ ਨੂੰ, ਪੱਥਰ ਸਮਝ ਲਓ, ਹੋਣੇ ਨਹੀਂ ਦਿਲ ਮੀਆਂ।
ਆਖਰ ਜਾਗਦੇ ਲੋਕ ਨੇ ਨੀਂਦ ਵਿਚੋਂ, ਬਹੁਤਾ ਚਿਰ ਲੁਹਾਉਂਦੇ ਨਾ ਛਿੱਲ ਮੀਆਂ।
ਇਕੋ ‘ਰੰਗ’ ਦਾ ਦੇਸ਼ ਨਹੀਂ ਕਦੇ ਹੋਇਆ, ਲਾ ਲਾ ਦੇਖਿਆ ਰਾਜਿਆਂ ਟਿੱਲ ਮੀਆਂ!