ਜਮਹੂਰੀਅਤ ਦੇ ਨਾਂ ‘ਤੇ ਕਾਰਪੋਰੇਟ ਸਰਮਾਏਦਾਰੀ ਕਿਵੇਂ ਮੀਡੀਆ ਉਪਰ ਕੰਟਰੋਲ ਰਾਹੀਂ ਆਵਾਮ ਨੂੰ ਗੁੰਮਰਾਹ ਕਰ ਕੇ ਰਾਜ ਕਰਦੀ ਹੈ, ਇਸ ਮਹਾਂ-ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਜੁਟੇ ਅਮਰੀਕੀ ਬੁੱਧੀਜੀਵੀਆਂ ਤੇ ਖੋਜੀ ਪੱਤਰਕਾਰਾਂ ਦੀ ਗਿਣਤੀ ਬੇਸ਼ੁਮਾਰ ਹੈ। ਖੋਜੀ ਪੱਤਰਕਾਰ ਅਤੇ ਇਤਿਹਾਸਕਾਰ ਐਰਿਕ ਜ਼ੀਊਸ They’re Not Even Close: The Democratic vs. Republican Economic Records, 1910-2010 ਅਤੇ CHRIST’S VENTRILOQUISTS: The Event that Created Christianity ਨਾਂ ਦੀਆਂ ਅਹਿਮ ਕਿਤਾਬਾਂ ਅਤੇ ਬੇਸ਼ੁਮਾਰ ਖੋਜੀ ਰਿਪੋਰਟਾਂ ਦੇ ਲੇਖਕ ਹਨ।
ਉਨ੍ਹਾਂ ਦਾ ਇਹ ਲੇਖ ਵਿਸ਼ਵ ਪ੍ਰਸਿੱਧ ਚਿੰਤਕ ਨੋਮ ਚੌਮਸਕੀ ਵਲੋਂ ਆਪਣੀ ਚਰਚਿਤ ਕਿਤਾਬ Manufacturing Consent -The Political Economy of Mass Media ਵਿਚ ਕੀਤੇ ਮੀਡੀਆ ਵਿਸ਼ਲੇਸ਼ਣ ਦੀ ਪ੍ਰਮਾਣਿਕਤਾ ‘ਤੇ ਮੋਹਰ ਲਾਉਂਦਾ ਹੈ। ਐਰਿਕ ਜ਼ੀਊਸ ਦੇ ਇਸ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ
ਐਰਿਕ ਜ਼ੀਊਸ
ਭਲਾ ਕਿੰਨੇ ਕੁ ਅਮਰੀਕਨਾਂ ਨੂੰ ਜਾਣਕਾਰੀ ਹੈ ਕਿ ਯੂਕਰੇਨ ਦਾ ਮੌਜੂਦਾ ਨਿਜ਼ਾਮ ਫਰਵਰੀ 2014 ਦੇ ਖ਼ੂਨੀ ਰਾਜ ਪਲਟੇ ਰਾਹੀਂ ਸਥਾਪਤ ਕੀਤਾ ਗਿਆ ਸੀ ਜਿਸ ਦੀ ਯੋਜਨਾ ਅਮਰੀਕੀ ਵ੍ਹਾਈਟ ਹਾਊਸ ਵਿਚ ਬਣਾਈ ਗਈ ਸੀ ਅਤੇ ਜਿਸ ਨੂੰ ਸਹਾਇਕ ਵਿਦੇਸ਼ ਮੰਤਰੀ ਵਿਕਟੋਰੀਆ ਨੂਲੈਂਡ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਸੀ। ਇਸ ਰਾਜ ਪਲਟੇ ਦਾ ਸੰਚਾਲਨ ਸੀæਆਈæਏæ ਨੇ ਕੀਤਾ ਸੀ ਅਤੇ ਇਸ ਨੂੰ ਯੂਕਰੇਨ ਦੀਆਂ ਦੋ ਨਸਲਵਾਦੀ-ਫਾਸ਼ੀਵਾਦੀ, ਜਾਂ ਨਾਜ਼ੀਵਾਦੀ, ਪਾਰਟੀਆਂ ਵਿਚੋਂ ਇਕ ਨੇ ਅੰਜ਼ਾਮ ਦਿੱਤਾ ਸੀ, ਜਿਸ ਦੇ ਬਾਨੀ ਤੇ ਆਗੂ ਦਾ, ਉਸ ਦੇ ਰਾਜ ਪਲਟੇ ਤੋਂ ਕਈ ਮਹੀਨੇ ਬਾਅਦ ਅਜੇ ਵੀ ਯੂਕਰੇਨ ਉਪਰ ਕੰਟਰੋਲ ਹੈ ਭਾਵੇਂ ਇਹ ਅਧਿਕਾਰਤ ਤੌਰ ‘ਤੇ ਨਹੀਂ ਹੈ। ਜੋ ਨਾਜ਼ੀ ਪਾਰਟੀ ਉਦੋਂ ਤੋਂ ਹੀ ਯੂਕਰੇਨ ਦੇ ਖਿੱਤੇ ਦੇ ਆਵਾਮ ਦੀ ਕਤਲੋਗ਼ਾਰਤ ਕਰਨ ਦੀ ਨਸਲਘਾਤੀ ਨੀਤੀ ਵਿਚ ਲੱਗੀ ਹੋਈ ਹੈ ਜਿਸ ਖੇਤਰ ਦੇ ਤਕਰੀਬਨ 90 ਫ਼ੀਸਦੀ ਵੋਟਰਾਂ ਨੇ ਉਸ ਸ਼ਖਸ ਨੂੰ ਚੁਣਿਆ ਸੀ ਜਿਸ ਦਾ ਓਬਾਮਾ ਅਤੇ ਉਨ੍ਹਾਂ ਨਾਜ਼ੀਆਂ ਨੇ ਫਰਵਰੀ ਵਿਚ ਰਾਜ ਪਲਟਾ ਕੀਤਾ। ਇਹ ਹੁਣ ਇਤਿਹਾਸ ਦੀਆਂ ਗੱਲਾਂ ਹਨ ਪਰ ਅਮਰੀਕੀ ਆਵਾਮ ਨੂੰ ਕਦੇ ਵੀ ਇਨ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ, ਜਦੋਂ ਇਹ ਖ਼ਬਰਾਂ ਬਣਿਆ ਰਿਹਾ; ਜਦੋਂ ਇਹ ਕੁਝ ਵਾਪਰ ਰਿਹਾ ਸੀ, ਤੇ ਅਜੇ ਵੀ ਇੰਜ ਹੀ ਹੈ।
ਕਿੰਨੇ ਕੁ ਅਮਰੀਕਨਾਂ ਨੂੰ ਜਾਣਕਾਰੀ ਹੈ ਕਿ 17 ਜੁਲਾਈ ਨੂੰ ਯੂਕਰੇਨ ਉਪਰੋਂ ਲੰਘ ਰਹੇ ਮਲੇਸ਼ੀਆ ਦੇ ਐਮæਐਚ 17 ਜਹਾਜ਼ (ਜਿਸ ਵਿਚ 298 ਮੁਸਾਫ਼ਰ ਸਵਾਰ ਸਨ) ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰਨ ਵਾਲੇ ਦੋ ਮੁੱਖ ਮਸ਼ਕੂਕ ਵਿਚੋਂ ਇਕ ਨੂੰ ਉਸ ਰਿਪੋਰਟ ਬਾਰੇ ਵੀਟੋ ਤਾਕਤ ਦਿੱਤੀ ਗਈ ਹੈ ਜੋ ਬਲੈਕ ਬਾਕਸ ਅਤੇ ਇਸ ਕਾਂਡ ਦੇ ਹੋਰ ਸਬੂਤਾਂ ਦੀ ਅਧਿਕਾਰਤ Ḕਛਾਣ-ਬੀਣḔ ਕਰ ਕੇ ਜਾਰੀ ਕੀਤੀ ਜਾਣੀ ਹੈ? (ਹਵਾਈ ਜਹਾਜ਼ ਮਲੇਸ਼ੀਆ ਦਾ, ਤੇ ਇਸ ਵਿਚ ਮਰਨ ਵਾਲੇ ਕਈ ਮੁਸਾਫ਼ਰ ਵੀ ਮਲੇਸ਼ੀਆ ਦੇ ਸਨ, ਇਸ ਦੇ ਬਾਵਜੂਦ ਪੱਛਮੀ ਤਾਕਤਾਂ ਮਲੇਸ਼ੀਆ ਨੂੰ ਇਸ ਕਾਂਡ ਦੀ Ḕਛਾਣ-ਬੀਣḔ ਵਿਚ ਸ਼ਾਮਲ ਨਹੀਂ ਕਰ ਰਹੀਆਂ।)
ਇਸ ਸਭ ਕਾਸੇ ਨੂੰ ਅਮਰੀਕੀ ਆਵਾਮ ਤੋਂ ਛੁਪਾਉਣ ਦਾ ਵਰਤਾਰਾ ਇਸ ਲੇਖਕ ਲਈ ਸ਼ਾਇਦ ਖ਼ੂਨੀ ਅਮਰੀਕੀ ਨੀਤੀ (ਇਸ ਵਿਚ ਓਬਾਮਾ ਦੀ ਵਿਅਕਤੀਗਤ ਭੂਮਿਕਾ ਸਮੇਤ) ਤੋਂ ਵੀ ਵਧੇਰੇ ਹੈਰਤ-ਅੰਗੇਜ਼ ਹੈ।
ਹਕੀਕਤ ਵਿਚ ਸਾਰੇ ਹੀ Ḕਨਿਊਜ਼Ḕ ਸੰਪਾਦਕ ਅਤੇ ਪ੍ਰੋਡਿਊਸਰ (ਅਮਰੀਕੀ ਪ੍ਰੈਸ ਅੰਦਰ ਜਿਨ੍ਹਾਂ ਨੂੰ Ḕਨਿਊਜ਼Ḕ ਐਗਜ਼ੀਕਿਊਟਿਵ ਕਿਹਾ ਜਾਂਦਾ ਹੈ) ਚੰਗੀ ਤਰ੍ਹਾਂ ਜਾਣਦੇ ਹਨ, ਤੇ ਹਮੇਸ਼ਾ ਹੀ ਜਾਣਦੇ ਰਹੇ ਹਨ, ਕਿ ਮਾਮਲਾ ਕੀ ਹੈ, ਕਿਉਂਕਿ ਉਨ੍ਹਾਂ ਕੋਲ ਬਥੇਰੀਆਂ ਖ਼ਬਰਾਂ ਪਹੁੰਚਦੀਆਂ ਰਹਿੰਦੀਆਂ ਹਨ। ਫਰਵਰੀ ਤੋਂ ਲੈ ਕੇ ਉਨ੍ਹਾਂ ਨੂੰ ਮੁਕੰਮਲ ਅਤੇ ਪੂਰੀ ਤਰ੍ਹਾਂ ਭਰੋਸੇਯੋਗ ਤੱਥਪੂਰਨ ਰਿਪੋਰਟਾਂ ਮਿਲਦੀਆਂ ਰਹੀਆਂ ਹਨ, ਪਰ ਉਨ੍ਹਾਂ ਨੇ ਇਹ ਤੱਥ ਕਦੇ ਵੀ ਅਮਰੀਕੀ ਆਵਾਮ ਅੱਗੇ ਪੇਸ਼ ਨਹੀਂ ਕੀਤੇ। ਜਦੋਂ ਇਹ ਖ਼ਬਰਾਂ ਆ ਰਹੀਆਂ ਸਨ ਤਾਂ ਉਨ੍ਹਾਂ ਨੇ ਕਦੇ ਇਹ ਹਕੀਕਤ ਨਹੀਂ ਛਾਪੀ, ਹਾਲਾਂਕਿ ਮੰਨਿਆ ਇਹ ਜਾਂਦਾ ਹੈ ਕਿ ਉਹ ਨਿਊਜ਼ ਨਸ਼ਰ ਕਰਨ ਵਾਲੀਆਂ ਸੰਸਥਾਵਾਂ ਹਨ।
ਮੈਨੂੰ ਇਸ ਕਰ ਕੇ ਜਾਣਕਾਰੀ ਹੈ ਕਿਉਂਕਿ ਮੈਂ ਬਹੁਤ ਸਾਰੇ ਆਜ਼ਾਦਾਨਾ ਖੋਜੀ ਪੱਤਰਕਾਰਾਂ ਵਿਚੋਂ ਹਾਂ ਜੋ ਇਸ ਸਾਰੇ ਵਕਤ ਦੌਰਾਨ ਇਨ੍ਹਾਂ ਮਾਮਲਿਆਂ ਬਾਰੇ ਵਿਸਤਾਰਤ ਰਿਪੋਰਟਿੰਗ ਕਰਦੇ ਰਹੇ ਹਨ, ਤੇ ਜਿਨ੍ਹਾਂ ਦੀਆਂ ਰਿਪੋਰਟਾਂ ਦਰਅਸਲ ਅਮਰੀਕਾ ਦੇ ਹਰ Ḕਨਿਊਜ਼Ḕ ਮੀਡੀਆ (ਮੁੱਖਧਾਰਾ ਅਤੇ ਮੁਤਬਾਦਲ ਨਿਊਜ਼, ਲਿਬਰਲ ਅਤੇ ਕਨਜ਼ਰਵੇਟਿਵ ਨਿਊਜ਼, ਰਿਪਬਲਿਕਨ ਅਤੇ ਡੈਮੋਕਰੇਟਿਕ ਨਿਊਜ਼) ਨੂੰ ਭੇਜੀਆਂ ਜਾਂਦੀਆਂ ਰਹੀਆਂ ਹਨ। ਇੰਟਰਨੈਟ ਉਪਰ ਮੌਜੂਦ ਅੱਧੀ ਕੁ ਦਰਜਨ ਗੁੰਮਨਾਮ ਜਿਹੀਆਂ, ਪਰ ਕਾਬਲੇ-ਤਾਰੀਫ਼ ਪ੍ਰਮਾਣਿਕ ਨਿਊਜ਼ ਸਾਈਟਾਂ ਨੂੰ ਛੱਡ ਕੇ (ਜੋ Ḕਮੁਤਬਾਦਲ ਖ਼ਬਰਾਂḔ ਦੀਆਂ ਸਾਈਟਾਂ ਦਾ ਨਿੱਕਾ ਜਿਹਾ ਹਿੱਸਾ ਹੀ ਹਨ), ਬਾਕੀ ਨਿਊਜ਼ ਮੀਡੀਆ ਵਲੋਂ ਠੋਸ ਤੱਥਾਂ ‘ਤੇ ਆਧਾਰਤ ਇਹ ਸੂਚਨਾ ਅਮਰੀਕੀ ਆਵਾਮ ਤੱਕ ਪਹੁੰਚਣ ਤੋਂ ਜਾਣ-ਬੁੱਝ ਕੇ ਰੋਕੀ ਜਾਂਦੀ ਰਹੀ ਹੈ। ਦਰਅਸਲ ਸਮੁੱਚੇ ਅਮਰੀਕੀ Ḕਨਿਊਜ਼Ḕ ਮੀਡੀਆ ਵਲੋਂ ਇਉਂ ਹੀ ਕੀਤਾ ਗਿਆ ਹੈ।
ਜਿੰਨਾ ਸਖ਼ਤ ਕੰਟਰੋਲ ਅੱਜ ਅਮਰੀਕਾ ਵਿਚ ਹੈ, ਕੀ ਸੋਵੀਅਤ ਯੂਨੀਅਨ ਅੰਦਰ, ਜਾਂ ਨਾਜ਼ੀ ਜਰਮਨੀ ਵਿਚ ਕਿਸੇ ਵੀ ਮੁਲਕ ਦੀ ਪ੍ਰੈਸ ਉਪਰ ਇਸ ਤੋਂ ਵਧੇਰੇ ਸਖ਼ਤ ਅਤੇ ਵਧੇਰੇ ਵਿਆਪਕ ਕੰਟਰੋਲ ਰਿਹਾ ਹੈ? ਕਿਸੇ ਨੂੰ ਉਂਜ ਹੀ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਉਥੇ ਅਜਿਹਾ ਕੰਟਰੋਲ ਰਿਹਾ, ਜਾਂ ਨਹੀਂ ਰਿਹਾ, ਸਗੋਂ ਇਸ ਦੀ ਬਜਾਏ ਇਹ ਮੰਨਣਾ ਚਾਹੀਦਾ ਹੈ ਕਿ ਅੱਜ ਦਾ ਸੰਯੁਕਤ ਰਾਜ ਦਰਅਸਲ ਜਮਹੂਰੀਅਤ ਤੋਂ ਕਿੰਨੀ ਇੰਤਹਾ ਦੀ ਹੱਦ ਤਾਈਂ ਦੂਰ ਜਾ ਚੁੱਕਾ ਹੈ। ਇਹ ਸਭ ਤੋਂ ਵੱਧ ਸਦਮਾ ਪਹੁੰਚਾਉਣ ਵਾਲਾ ਅਹਿਸਾਸ ਹੈ, ਕਿਉਂਕਿ ਇਹ ਸਭ ਤੋਂ ਵੱਧ ਦਬਾਈ ਗਈ ਖ਼ਬਰ ਹੈ-Ḕਨਿਊਜ਼Ḕ ਮੀਡੀਆ ਵਲੋਂ ਖ਼ਬਰਾਂ ਨੂੰ ਦਬਾਉਣ ਦੀ ਖ਼ਬਰ।
ਅਮਰੀਕਾ ਅੰਦਰ ਖ਼ਬਰਾਂ ਦਬਾਉਣ ਦੇ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਨਿਊਜ਼ ਮੀਡੀਆ ਨੂੰ ਇਹ ਖ਼ਬਰਾਂ-ਰਿਪੋਰਟਾਂ ਬਾਕਾਇਦਗੀ ਨਾਲ ਭੇਜੀਆਂ ਜਾਂਦੀਆਂ ਰਹੀਆਂ ਅਤੇ ਜਿਨ੍ਹਾਂ ਵਲੋਂ ਅੱਜ ਤਾਈਂ ਇਹ ਕਦੇ ਵੀ ਨਹੀਂ ਛਾਪੀਆਂ ਗਈਆਂ, ਉਹ ਇਸ ਦੀ ਖ਼ਾਸ ਮੁਹਾਰਤ ਰੱਖਦਾ ਮੀਡੀਆ ਹੈ, ਜਿਵੇਂ fair.org, mediamatters.org ਅਤੇ Foreign Policy magazine. ਇਸ ਦੇ ਬਾਵਜੂਦ ਉਹ ਅਮਰੀਕੀ ਵਿਦੇਸ਼ ਨੀਤੀ ਦੀਆਂ ਇਨ੍ਹਾਂ ਹਕੀਕਤਾਂ ਅਤੇ ਇਨ੍ਹਾਂ ਉਪਰ ਕੀਤੀ ਜਾਂਦੀ ਪਰਦਾਪੋਸ਼ੀ ਅਤੇ ਅਮਰੀਕੀ Ḕਨਿਊਜ਼Ḕ ਮੀਡੀਆ ਨੂੰ ਕੰਟਰੋਲ ਕੀਤੇ ਜਾਣ ਦੀ ਰਿਪੋਰਟ ਛਾਪਣ ਤੋਂ ਇਨਕਾਰੀ ਰਹੇ ਹਨ। ਕਿਸੇ ਵੀ ਖ਼ਾਸ ਮੁਹਾਰਤ ਵਾਲਿਆਂ ਨੇ ਆਪਣੇ ਖੇਤਰ ਅੰਦਰ ਇਹ ਰਿਪੋਰਟਾਂ ਨਹੀਂ ਛਾਪੀਆਂ ਗਈਆਂ (ਨਾ ਪ੍ਰੈਸ ਰੀਵਿਊ ਵਿਚ, ਅਤੇ ਨਾ ਕੌਮਾਂਤਰੀ ਨੀਤੀ ਦੇ ਖੇਤਰ ਵਿਚ); ਤੇ ਨਿਸ਼ਚੇ ਹੀ ਅਮਰੀਕਾ ਦੇ ਕਿਸੇ ਵੀ ਕੌਮੀ ਮੀਡੀਆ ਅੰਦਰ ਇਹ ਰਿਪੋਰਟ ਨਹੀਂ ਕੀਤੀ ਜਾਂਦੀ। ਕਦੇ ਜੋ ਅਮਰੀਕੀ ਜਮਹੂਰੀਅਤ ਹੋਇਆ ਕਰਦੀ ਸੀ, ਉਸ ਦੀ ਹਾਲਤ ਕਿੰਨੀ ਖ਼ੌਫ਼ਨਾਕ ਬਣ ਚੁੱਕੀ ਹੈ!
ਇਉਂ ਸਾਰਿਆਂ ਤੋਂ ਵੱਡੀ ਨਿਊਜ਼ ਸਟੋਰੀ ਉਹ ਹੈ, ਤੇ ਅਟੱਲ ਤੌਰ ‘ਤੇ ਇਹੀ ਹੋਵੇਗੀ ਜੋ ਸਾਰਿਆਂ ਤੋਂ ਵੱਧ ਦਬਾਈ ਗਈ ਨਿਊਜ਼ ਸਟੋਰੀ ਹੈ; ਭਾਵ ਖ਼ੁਦ ਖ਼ਬਰਾਂ ਦਾ ਦਬਾਇਆ ਜਾਣਾ। ਇਹ ਵੱਡੇ Ḕਨਿਊਜ਼Ḕ ਮੀਡੀਆ ਤੋਂ ਲੈ ਕੇ ਮੁਤਬਾਦਲ ਮੀਡੀਆ ਤਕ, ਇੱਥੋਂ ਤਕ ਕਿ ਖ਼ਾਸ ਮੁਹਾਰਤ ਵਾਲੇ Ḕਨਿਊਜ਼Ḕ ਮੀਡੀਆ ਤਕ ਫੈਲੀ ਹੋਈ ਹੈ।
ਐਡਵਰਡ ਸਨੋਡਨ ਜੋ ਸੀæਆਈæਏæ ਅਤੇ ਐਨæਐਸ਼ਏæ ਦਾ ਸਾਬਕਾ ਮੁਲਾਜ਼ਮ ਰਿਹਾ ਹੈ, ਤੇ ਉਦੋਂ ਠੇਕੇ ‘ਤੇ ਕੰਮ ਕਰਦਾ ਸੀ, ਜਿਸ ਨੇ ਚੌਥੀ ਸੋਧ ਅਤੇ ਅਮਰੀਕਨਾਂ ਦੇ ਪ੍ਰਾਈਵੇਸੀ ਵਗੈਰਾ ਦੇ ਹੱਕ ਬਾਰੇ ਅਮਰੀਕੀ ਸੰਵਿਧਾਨਕ ਦੀਆਂ ਧਾਰਾਵਾਂ ਦੀਆਂ ਅਮਰੀਕੀ ਹਕੂਮਤ ਵਲੋਂ ਕੀਤੀਆਂ ਜਾ ਰਹੀਆਂ ਘੋਰ ਉਲੰਘਣਾਵਾਂ ਦਾ ਭਾਂਡਾ ਭੰਨਿਆ, ਨੇ 20 ਅਕਤੂਬਰ ਨੂੰ ਹਾਵਰਡ ਲਾਅ ਸਕੂਲ ਦੀ ਜਮਾਤ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ ਕਿ ਜੇ ਆਵਾਮ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਦੀ ਹਕੂਮਤ ਕੀ ਕਰ ਰਹੀ ਹੈ, ਹਕੂਮਤ ਦੇ ਪ੍ਰਮਾਣਿਕ ਨਿਸ਼ਾਨੇ ਕੀ ਹਨ ਤੇ ਇਹ ਕਰ ਕੀ ਰਹੀ ਹੈ ਅਤੇ ਇਸ ਦੇ ਕੀ ਕਰਨ ਦੇ ਇਰਾਦੇ ਹਨ, ਤਾਂ ਉਥੇ ਜਮਹੂਰੀਅਤ ਦੀ ਹੋਂਦ ਹੀ ਸੰਭਵ ਨਹੀਂ ਹੋ ਸਕਦੀ। ਲਾਜ਼ਮੀ ਹੀ ਉਸ ਵਲੋਂ ਕਿਸੇ ਅਣਦੱਸੀ ਥਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ ਸਨ, ਕਿਉਂਕਿ ਅਮਰੀਕੀ ਹਕਮੂਤ ਉਸ ਦੇ ਪਿੱਛੇ ਪਈ ਹੋਈ ਹੈ ਅਤੇ ਉਸ ਨੂੰ ਫੜਨਾ ਚਾਹੁੰਦੀ ਹੈ। ਉਸ ਨੇ ਸਿਰੇ ਦਾ ਗੰਭੀਰ ਸਵਾਲ ਉਠਾਇਆ ਕਿ ਇਕ ਹਕੂਮਤ ਆਪਣੇ ਨਾਗਰਿਕਾਂ ਨੂੰ ਕਿਸ ਹੱਦ ਤੀਕ ਝੂਠ ਪਰੋਸ ਸਕਦੀ ਹੈ ਅਤੇ ਫਿਰ ਵੀ ਕਿਵੇਂ ਜਮਹੂਰੀਅਤ ਦੀ ਦਾਅਵੇਦਾਰ ਬਣੀ ਰਹਿੰਦੀ ਹੈ।
ਸਵਾਲ ਵੀ ਇਹੀ ਹੈ। ਜੇ Ḕਨਿਊਜ਼Ḕ ਮੀਡੀਆ ਸਭ ਤੋਂ ਅਹਿਮ ਚੀਜ਼ਾਂ ਬਾਰੇ ਲਗਾਤਾਰ ਅਤੇ ਸਿਲਸਿਲੇਵਾਰ ਤਰੀਕੇ ਨਾਲ ਝੂਠ ਪਰੋਸ ਰਿਹਾ ਹੈ, ਅਤੇ ਹਕੂਮਤ ਦੇ ਸਭ ਤੋਂ ਭੈੜੇ, ਸਭ ਤੋਂ ਘਿਨਾਉਣੇ ਜੁਰਮਾਂ ਉਪਰ ਪਰਦਾ ਪਾ ਰਿਹਾ ਹੈ, ਤਾਂ ਉਨ੍ਹਾਂ ਲੋਕਾਂ ਕੋਲ ਐਸੀ ਹਕੂਮਤ ਕਿਵੇਂ ਹੋ ਸਕਦੀ ਹੈ ਜੋ ਜਾਗਰੂਕ ਆਮ ਸਹਿਮਤੀ ਦੀ ਨੁਮਾਇੰਦਗੀ ਕਰਦੀ ਹੋਵੇ? ਐਪਰ, ਅੱਜ ਅਮਰੀਕਨਾਂ ਕੋਲ ਜੋ ਹਕੂਮਤ ਹੈ, ਉਹ ਇਸ ਤਰ੍ਹਾਂ ਦੀ ਹੀ ਹੈ।
ਇਉਂ ਹੁਣ ਅਮਰੀਕਾ ਕਿਸੇ ਤਾਨਾਸ਼ਾਹ ਸਟੇਟ ਨੂੰ ਛੱਡ ਕੇ ਕਿਸੇ ਹੋਰ ਮੁਲਕ ਲਈ ਕੋਈ ਨਮੂਨੇ ਦੀ ਮਿਸਾਲ ਨਹੀਂ ਹੈ। ਇਹ ਕਿਵੇਂ ਸੰਭਵ ਹੈ ਕਿ ਇਸ ਤਰ੍ਹਾਂ ਦੀ ਅਮਰੀਕੀ ਪ੍ਰੈਸ ਇਹ ਇਜਾਜ਼ਤ ਦੇਵੇਗੀ ਕਿ ਅਮਰੀਕੀ ਆਵਾਮ ਨੂੰ ਅੱਜ ਦੀ ਇਹ ਸਥਾਪਤ ਸੱਚਾਈ ਪਤਾ ਲੱਗ ਜਾਵੇ?
ਕੁਝ ਗ਼ਲਤ ਹੋ ਰਿਹਾ ਹੈ-ਤੇ ਗ਼ਲਤ ਐਡਵਰਡ ਸਨੋਡਨ ਵਰਗੇ ਲੋਕ ਨਹੀਂ ਹਨ। ਇਸੇ ਦੀ ਮਿਸਾਲ ਘੰਟਾ ਭਰ ਲੰਮੀ ਉਹ ਵਾਰਤਾਲਾਪ (Architects and Engineers for 9/11 Truth ਦੇ ਬਾਨੀ ਰਿਚਰਡ ਗੇਜ ਨਾਲ ਇੰਟਰਵਿਊ) ਹੈ ਜੋ http://wp.me/p4HX8b-f4 ਤੇ ਪਈ ਹੈ, ਜੋ ਵਾਕਿਆ ਹੋਣ ਤੋਂ ਤੇਰਾਂ ਵਰ੍ਹੇ ਪਿੱਛੋਂ ਵੀ ਸੀ-ਸਪੈਨ (ਅਮਰੀਕੀ ਕੇਬਲ-ਸੈਟੇਲਾਈਟ ਪਬਲਿਕ ਅਫੇਅਰਜ਼ ਨੈਟਵਰਕ, ਜਿਸ ਵਿਚ ਤਿੰਨ ਟੀæਵੀæ ਚੈਨਲ, ਇਕ ਰੇਡੀਓ ਸਟੇਸ਼ਨ ਅਤੇ ਉਨ੍ਹਾਂ ਵੈਬ ਸਾਈਟਾਂ ਦਾ ਸਮੂਹ ਸ਼ਾਮਲ ਹੈ ਜੋ ਸਟਰੀਮਿੰਗ ਮੀਡੀਆ ਤੇ ਸੀ-ਸਪੈਨ ਪ੍ਰੋਗਰਾਮਾਂ ਦੇ ਆਰਕਾਈਵ/ਪੁਰਾਣਾ ਰਿਕਾਰਡ ਮੁਹੱਈਆ ਕਰਦੀਆਂ ਹਨ) ਦੇ ਕਿਸੇ ਖੂੰਜੇ ਵਿਚ ਹੀ ਸੁੱਟੀ ਹੋਈ ਹੈ। ਇਹ ਕਦੇ ਵੀ ਏæਬੀæਸੀæ, ਸੀæਬੀæਐਸ਼, ਐਨæਬੀæਸੀæ, ਪੀæਬੀæਐਸ਼, ਜਾਂ ਕੇਬਲ-ਨਿਊਜ਼ ਚੈਨਲਾਂ ਉਪਰ ਪ੍ਰਸਾਰਤ ਨਹੀਂ ਕੀਤੀ ਗਈ।