ਬੜੀ ਖਰਚਖੋਰੀ ਹੈ ਪੰਜਾਬ ਦੀ ਅਫਸਰਸ਼ਾਹੀ

ਬਠਿੰਡਾ: ਪੰਜਾਬ ਦੀ ਅਫਸਰਸ਼ਾਹੀ ਨੂੰ ਸੂਬੇ ਦੇ ਮਾੜੇ ਆਰਥਿਕ ਹਾਲਾਤ ਵੀ ਜ਼ਰਾ ਵੀ ਪਰਵਾਹ ਨਹੀਂ ਹੈ। ਮੁੱਖ ਮੰਤਰੀ ਦੀਆਂ ਖਰਚਾ ਘਟਾਉਣ ਬਾਰੇ ਹਦਾਇਤਾਂ ਦਾ ਵੀ ਅਫਸਰਾਂ ‘ਤੇ ਅਸਰ ਨਹੀਂ ਹੋ ਰਿਹਾ। ਖਾਸ ਕਰਕੇ ਸੂਬੇ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਕਪਤਾਨ ਤਾਂ ਇਸ ਪਾਸੇ ਸਰਕਾਰ ਦੀ ਬਾਂਹ ਫੜਨ ਲਈ ਬਿੱਲਕੁਲ ਤਿਆਰ ਨਹੀਂ ਹਨ। ਇਹ ਅਧਿਕਾਰੀ ਜਿਥੇ ਵਿਦੇਸ਼ੀ ਦੌਰਿਆਂ ਦੇ ਸੌਕੀਨ ਹਨ ਉਥੇ ਇਨ੍ਹਾਂ ਵੱਲੋਂ ਸਰਕਾਰੀ ਸਹੂਲਤਾਂ ਨੂੰ ਖੁੱਲ੍ਹ ਕੇ ਵਰਤਿਆ ਜਾ ਰਿਹਾ ਹੈ।

ਅਫਸਰਸ਼ਾਹੀ ਨੇ ਆਪਣੀ ਸਹੂਲਤ ਖਾਤਰ ਕੈਂਪ ਦਫਤਰਾਂ ‘ਤੇ ਲੱਖਾਂ ਰੁਪਏ ਖਰਚ ਦਿੱਤੇ ਹਨ। ਮੁੱਖ ਮੰਤਰੀ ਨੇ ਹੁਣ ਇਨ੍ਹਾਂ ਅਫਸਰਾਂ ਨੂੰ ਆਪਣੇ ਘਰਾਂ ਵਿਚ ਬਣਾਏ ਦਫਤਰਾਂ ਦੀ ਥਾਂ ਸਰਕਾਰੀ ਦਫਤਰਾਂ ਬੈਠਣ ਦੀ ਹਦਾਇਤ ਕੀਤੀ ਹੈ। ਹਰ ਕੈਂਪ ਦਫਤਰ ਵਿਚ ਦੋ ਤੋਂ ਲੈ ਕੇ ਚਾਰ ਸਰਕਾਰੀ ਮੁਲਾਜ਼ਮ (ਦਰਜਾ ਚਾਰ) ਪੱਕੇ ਤਾਇਨਾਤ ਕੀਤੇ ਹੋਏ ਹਨ। ਕੈਂਪ ਦਫਤਰਾਂ ਵਿਚ ਹਰ ਸੁੱਖ-ਸੁਵਿਧਾ ਵੀ ਮੌਜੂਦ ਹੈ।
ਆਰæਟੀæਆਈæ ਤਹਿਤ ਮਿਲੀ ਸੂਚਨਾ ਮੁਤਾਬਕ ਫਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣੇ ਕੈਂਪ ਦਫਤਰ ਉਤੇ ਅਕਤੂਬਰ 2011 ਤੋਂ ਮਾਰਚ 2012 ਦੌਰਾਨ ਤਕਰੀਬਨ ਛੇ ਲੱਖ ਰੁਪਏ ਫਰਨੀਚਰ ਤੇ ਹੋਰ ਘਰੇਲੂ ਸਾਮਾਨ ‘ਤੇ ਖਰਚ ਦਿੱਤੇ। ਉਨ੍ਹਾਂ ਨੇ ਸਰਕਾਰੀ ਦਫਤਰ ਲਈ 1æ14 ਲੱਖ ਦਾ ਫਰਨੀਚਰ ਆਦਿ ਖਰੀਦਿਆ, ਜਿਸ ਵਿਚ ਗੁਰੂਆਂ ਦੇ ਸਰੂਪ ਤੇ ਇਕ ਡਾਈਨਿੰਗ ਟੇਬਲ ਵੀ ਸ਼ਾਮਲ ਹੈ। ਇਸ ਐਸ਼ਐਸ਼ਪੀæ ਨੇ ਆਪਣੇ ਇਕ ਕਮਰੇ ਦੇ ਕੈਂਪ ਦਫਤਰ ਲਈ ਦੋ ਡਬਲ ਬੈੱਡ, ਦੋ ਮੇਜ਼, ਛੇ ਛੋਟੇ ਟੇਬਲ, ਦੋ ਬੈਡ ਸੈੱਟ ਟੇਬਲ, ਡਾਈਨਿੰਗ ਟੇਬਲ, ਅੱਠ ਕੁਰਸੀਆਂ, ਤਿੰਨ ਸੋਫਾ ਸੈੱਟ, ਦੋ ਫਰਿੱਜ, ਇਕ ਟੀæਵੀ, ਇਕ ਐਲ਼ਸੀæਡੀæ, ਚਾਰ ਰੂਮ ਹੀਟਰ, 51 ਪਰਦੇ, ਗੁਰੂਆਂ ਦੇ ਛੇ ਸਰੂਪ, ਇਕ ਸੈਂਟਰ ਟੇਬਲ, ਇਕ ਵੱਡੀ ਕੁਰਸੀ, 10 ਪਬਲਿਕ ਚੇਅਰ, ਚਾਰ ਗੱਦੇ ਤੇ ਦੋ ਸੈੱਟ ਗੱਦਿਆਂ ਦੇ ਕਵਰ ਖਰੀਦੇ ਗਏ।
ਮੁਕਤਸਰ ਦੇ ਐਸ਼ਐਸ਼ਪੀæ ਨੇ ਪਿਛਲੇ ਸਮੇਂ ਦੌਰਾਨ ਕੈਂਪ ਦਫਤਰ ਲਈ 10 ਹਜ਼ਾਰ ਰੁਪਏ ਦੀ ਰਿਵੌਲਵਿੰਗ ਕੁਰਸੀ, 9900 ਰੁਪਏ ਦਾ ਟੇਬਲ ਸ਼ੀਸ਼ਾ, 30 ਹਜ਼ਾਰ ਦੇ ਤਿੰਨ ਸੋਫਾ ਸੈੱਟ, 10 ਹਜ਼ਾਰ ਦਾ ਡਬਲ ਬੈੱਡ, 15 ਹਜ਼ਾਰ ਦੇ ਦੋ ਟੀæਵੀ ਸੈੱਟਾਂ ਤੋਂ ਇਲਾਵਾ ਇਕ ਫਰਿੱਜ ਵੀ ਖਰੀਦਿਆ। ਇਸੇ ਤਰ੍ਹਾਂ ਐਸ਼ਐਸ਼ਪੀ ਬਠਿੰਡਾ ਦੇ ਕੈਂਪ ਦਫਤਰ ਵਾਸਤੇ ਸਪਲਿਟ ਏæਸੀ, ਵੀਡੀਓਕੋਨ ਫਰਿੱਜ, ਇਕ ਬੌਕਸ ਬੈੱਡ, ਦੋ ਸੋਫਾ ਸੈੱਟ, ਗੱਦੇ ਵਾਲੀਆਂ ਅੱਠ ਕੁਰਸੀਆਂ, ਦੋ ਰਿਵੌਲਵਿੰਗ ਕੁਰਸੀਆਂ ਤੇ ਤਿੰਨ ਕੌਰਡਲੈੱਸ ਫੋਨ ਆਦਿ ਖਰੀਦੇ ਗਏ। ਐਸ਼ਐਸ਼ਪੀæ ਮੋਗਾ ਦੇ ਕੈਂਪ ਦਫਤਰ ਵਾਸਤੇ ਏæਸੀæ ‘ਤੇ 16 ਹਜ਼ਾਰ, ਪਰਦਿਆਂ ਉਤੇ 8400 ਰੁਪਏ, ਰਿਵੌਲਵਿੰਗ ਕੁਰਸੀ ‘ਤੇ 4900 ਰੁਪਏ,ਦਫਤਰੀ ਮੇਜ਼ ਉਤੇ 9400 ਰੁਪਏ, ਗੱਦੇ ਵਾਲੀਆਂ ਕੁਰਸੀਆਂ ‘ਤੇ 6780 ਰੁਪਏ ਤੇ ਰੂਮ ਹੀਟਰ ‘ਤੇ 3500 ਰੁਪਏ ਖਰਚ ਕੀਤੇ ਗਏ।
ਐਸ਼ਐਸ਼ਪੀ ਹੁਸ਼ਿਆਰਪੁਰ ਦੇ ਕੈਂਪ ਦਫਤਰ ਲਈ ਸੋਫਾ ਸੈੱਟ ਤੇ ਗੱਦੀਦਾਰ ਕੁਰਸੀਆਂ ਖਰੀਦੀਆਂ ਗਈਆਂ ਹਨ। ਇਵੇਂ ਹੀ ਬਾਕੀ ਪੁਲਿਸ ਅਫਸਰਾਂ ਨੇ ਆਪੋ ਆਪਣੇ ਜ਼ਿਲ੍ਹੇ ਵਿਚ ਇਸੇ ਤਰਜ਼ ‘ਤੇ ਆਪਣੇ ਕੈਂਪ ਦਫਤਰ ਚਮਕਾਏ। ਡਿਪਟੀ ਕਮਿਸ਼ਨਰਾਂ ਦੇ ਕੈਂਪ ਦਫਤਰ ਇਸ ਤੋਂ ਵੀ ਅੱਗੇ ਰਹੇ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਕੈਂਪ ਦਫਤਰ ਲਈ ਖਰੀਦੇ ਸਾਮਾਨ ‘ਤੇ ਲੰਘੇ ਦਸ ਵਰ੍ਹਿਆਂ ਵਿਚ 11æ55 ਲੱਖ ਰੁਪਏ ਖਰਚ ਹੋਏ ਹਨ। ਛੋਟੇ ਜਿਹੇ ਕੈਂਪ ਦਫਤਰ ਲਈ 55,818 ਰੁਪਏ ਦੇ ਝਾੜੂ, ਤੇਜ਼ਾਬ ਤੇ ਫਿਨਾਇਲ ਦੀ ਖਰੀਦ ਕੀਤੀ ਗਈ। ਚਾਰ ਵਾਰ ਕੌਰਡਲੈੱਸ ਫੋਨ ਖਰੀਦਿਆ ਗਿਆ। ਕੈਂਪ ਦਫਤਰ ਦਾ ਬਿਜਲੀ ਬਿੱਲ 4æ61 ਲੱਖ, ਟੈਲੀਫੋਨ ਬਿੱਲ 3æ61 ਲੱਖ ਰੁਪਏ ਤੇ ਰਿਫਰੈਸ਼ਮੈਂਟ ਦਾ ਖਰਚਾ ਤਕਰੀਬਨ 60 ਹਜ਼ਾਰ ਰੁਪਏ ਰਿਹਾ ਹੈ। 11420 ਰੁਪਏ ਦੀ ਕਰਾਕਰੀ ਖਰੀਦੀ ਗਈ। ਇਵੇਂ ਹੀ ਜੈਨਰੇਟਰ Ḕਤੇ 45 ਹਜ਼ਾਰ ਤੇ ਵਾਟਰ ਸਪਲਾਈ ਦੀ ਮੁਰੰਮਤ ‘ਤੇ 25931 ਰੁਪਏ ਖਰਚ ਕੀਤੇ ਗਏ ਹਨ।
ਬਰਨਾਲਾ ਦੇ ਡੀæਸੀæ ਦੇ ਕੈਂਪ ਦਫਤਰ ਲਈ 2007 ਤੋਂ ਮਈ 2014 ਤੱਕ 1æ77 ਲੱਖ ਦਾ ਸਾਮਾਨ ਖਰੀਦਿਆ ਗਿਆ ਹੈ। 45 ਵਾਰ ਤਾਂ ਇਸ ਕੈਂਪ ਦਫਤਰ ਲਈ ਸਫਾਈ ਆਦਿ ਦਾ ਸਾਮਾਨ ਖਰੀਦਿਆ ਗਿਆ, ਜਿਸ ਦੇ ਬਿੱਲਾਂ ਦਾ ਜੋੜ 56 ਹਜ਼ਾਰ ਰੁਪਏ ਬਣਦਾ ਹੈ। 2013 ਵਿਚ ਖਰੀਦੇ ਨੌਂ ਹਜ਼ਾਰ ਰੁਪਏ ਦੇ ਏæਸੀæ ਦੇ ਯੂæਪੀæਐਸ਼ ਤੋਂ ਇਲਾਵਾ ਫਰਿੱਜ, ਫੈਕਸ ਮਸ਼ੀਨ, ਇਨਵਰਟਰ ਆਦਿ ‘ਤੇ ਵੀ ਸਰਕਾਰੀ ਪੈਸਾ ਖਰਚਿਆ ਗਿਆ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੇ ਕੈਂਪ ਦਫਤਰ ਤੇ 1æ18 ਲੱਖ ਰੁਪਏ ਦਾ ਖਰਚਾ ਇਕੱਲੀ ਖਰੀਦੋ-ਫਰੋਖਤ ‘ਤੇ ਕੀਤਾ, ਜਿਸ ਵਿਚ ਨੌਂ ਦਫਾ ਤਾਂ ਗਲਾਸ ਸੈੱਟਾਂ ਦੀ ਖਰੀਦ ਤੇ ਅਖਬਾਰਾਂ ਦਾ ਬਿੱਲ ਵੀ ਸ਼ਾਮਲ ਹੈ। ਨਵਾਂਸ਼ਹਿਰ ਦੇ ਡੀæਸੀæ ਦੇ ਕੈਂਪ ਦਫਤਰ ਲਈ ਤਿੰਨ ਸੋਫਾ ਸੈੱਟ, ਵੱਡਾ ਫਰਿੱਜ, ਦੋ ਕੂਲਰ, ਦੋ ਵੀæਆਈæਪੀæ ਕੁਰਸੀਆਂ ਆਦਿ ਦਾ ਖਰਚਾ ਸਰਕਾਰੀ ਖਜ਼ਾਨੇ ਨੇ ਝੱਲਿਆ।
ਡਿਪਟੀ ਕਮਿਸ਼ਨਰ ਬਠਿੰਡਾ ਦੇ ਕੈਂਪ ਦਫਤਰ ਲਈ ਏæਸੀ, ਪਰਦੇ ਤੇ ਹੋਰ ਫਰਨੀਚਰ ਉਤੇ 1æ10 ਲੱਖ ਰੁਪਏ ਖਰਚੇ ਗਏ ਜਦੋਂ ਫਾਜ਼ਿਲਕਾ ਦੇ ਡੀæਸੀ ਦੇ ਕੈਂਪ ਦਫਤਰ ਵਾਸਤੇ ਡਿਨਰ ਸੈੱਟ, ਗਲਾਸ ਅਤੇ ਸੀæਸੀæਟੀæਵੀæ ਕੈਮਰੇ ਦੀ ਖਰੀਦ ਸਰਕਾਰੀ ਪੈਸੇ ਨਾਲ ਹੋਈ।ਨਵਾਂ ਸ਼ਹਿਰ ਦੇ ਡੀæਸੀæ ਦੇ ਕੈਂਪ ਦਫਤਰ ਵਾਸਤੇ ਦੋ ਸੋਫਾ ਸੈੱਟ, ਵੱਡਾ ਫਰਿੱਜ, ਫੈਕਸ ਮਸ਼ੀਨ, ਦੋ ਕੂਲਰ ਤੇ ਫਰਨੀਚਰ ਆਦਿ ਦੀ ਖਰੀਦ ਕੀਤੀ ਗਈ ਹੈ। ਡੀæਸੀæ ਤਰਨਤਾਰਨ ਨੇ ਕੈਂਪ ਦਫਤਰ ਲਈ ਫੈਕਸ ਮਸ਼ੀਨ, ਬਿਜਲੀ ਦਾ ਸਾਮਾਨ, ਤੇ ਕਰਾਕਰੀ ਆਦਿ ਦੀ ਖਰੀਦ ਕੀਤੀ। ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਤੇ ਕੈਂਪ ਦਫਤਰ ‘ਤੇ ਚਾਰ ਲੱਖ ਰੁਪਏ ਰੈਨੋਵੇਸ਼ਨ ਆਦਿ ‘ਤੇ ਖਰਚੇ ਗਏ।
______________________________________
ਦਫਤਰਾਂ ‘ਚ ਹਾਜ਼ਰੀ ਵਾਲਾ ਫਾਰਮੂਲਾ ਵੀ ਫੇਲ੍ਹ
ਚੰਡੀਗੜ੍ਹ: ਪਾਰਲੀਮਾਨੀ ਚੋਣਾਂ ਵਿਚ ਲੋਕਾਂ ਦੇ ਵਿਰੋਧ ਨੂੰ ਭਾਂਪਣ ਤੋਂ ਬਾਅਦ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਬਣਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਜੋਸ਼ੋ-ਖਰੋਸ਼ ਤੇ ਸਖ਼ਤੀ ਵਿਖਾਈ ਸੀ, ਉਸ ਦਾ ਅਸਰ ਛੇਤੀ ਹੀ ਅਲੋਪ ਹੋ ਗਿਆ ਹੈ। ਮੁੱਖ ਮੰਤਰੀ ਵੱਲੋਂ ਮਿਥੇ ਗਏ ਦਫ਼ਤਰਾਂ ਵਿਚ ਹਾਜ਼ਰੀ ਦੇ ਹਫ਼ਤੇ ਵਿਚਲੇ ਤਿੰਨ ਦਿਨਾਂ ਦੌਰਾਨ ਵੀ ਚੰਡੀਗੜ੍ਹ ਹੈਡਕੁਆਰਟਰ ‘ਤੇ ਮੰਤਰੀ ਆਪਣੇ ਦਫ਼ਤਰਾਂ ਵਿਚ ਨਹੀਂ ਬੈਠ ਰਹੇ।
ਮੁੱਖ ਸਕੱਤਰ ਸਰਵੇਸ਼ ਕੌਸ਼ਲ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦਫ਼ਤਰਾਂ ਵਿਚ ਹਾਜ਼ਰੀ ਸਮੇਂ ਸਿਰ ਲਾਜ਼ਮੀ ਬਣਾਉਣ ਲਈ ਭਾਵੇਂ ਕਾਫ਼ੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮਨਿਸਟਰੀਅਲ ਪੱਧਰ ‘ਤੇ ਉਕਤ ਅਨੁਸ਼ਾਸਨ ਨੂੰ ਅਮਲ ਹੇਠ ਲਿਆਉਣ ਬਾਰੇ ਵਿਖਾਈ ਜਾ ਰਹੀ ਲਾਪਰਵਾਹੀ ਦਾ ਅਸਰ ਹੇਠਲੇ ਪ੍ਰਸ਼ਾਸਨ ‘ਤੇ ਵੀ ਜ਼ਰੂਰ ਪੈਂਦਾ ਹੈ। ਇਕ ਸੀਨੀਅਰ ਅਕਾਲੀ ਮੰਤਰੀ ਦਾ ਕਹਿਣਾ ਹੈ ਕਿ ਪਾਰਲੀਮਾਨੀ ਚੋਣਾਂ ਵਿਚ ਲੋਕਾਂ ਦੇ ਮਿਲੇ ਪਾਰਟੀ ਨੂੰ ਹੁੰਗਾਰੇ ਤੇ ਉਸ ਤੋਂ ਬਾਅਦ ਕੇਂਦਰ ਵਿਚਲੀ ਸੱਤਾ ਵਿਚ ਆਈ ਉਨ੍ਹਾਂ ਦੀ ਭਾਈਵਾਲ ਪਾਰਟੀ ਨੇ ਉਨ੍ਹਾਂ ਨਾਲ ਜੋ ਸਲੂਕ ਕੀਤਾ ਹੈ, ਉਸ ਕਾਰਨ ਸਾਡਾ ਮੱਚ ਹੀ ਮਰ ਗਿਆ ਹੈ ਤੇ ਦਫ਼ਤਰਾਂ ਵਿਚ ਕਿਸ ਨੇ ਬੈਠਣਾ ਹੈ।