ਅਕਾਲੀ ਆਗੂ ਅਤੇ ਪੰਜਾਬ ਦੀਆਂ ਧੀਆਂ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਅਕਾਲੀ ਦਲ ਦੇ ਵਿਹਲੜ ਅਤੇ ਨਿਕੰਮੇ ਆਗੂ ਹੁਣ ਪੰਜਾਬ ਦੀਆਂ ਧੀਆਂ ਨੂੰ ਬਚਾਉਣ ਨਹੀਂ, ਉਨ੍ਹਾਂ ਦੀ ਇੱਜ਼ਤ ਰੋਲਣ ਅਤੇ ਉਨ੍ਹਾਂ ਨੂੰ ਬੇਪੱਤ ਕਰਨ ਦੇ ਰਾਹ ਪਏ ਹੋਏ ਹਨ। ਸ਼ਹਿਰ ਸ਼ਹਿਰ, ਪਿੰਡ ਪਿੰਡ ਆਪਣੇ ਮੂੰਹ ਕਾਲੇ ਕਰਵਾ ਕੇ ਸਿੱਖ ਇਤਿਹਾਸ ਨੂੰ ਕਲੰਕਤ ਕਰ ਰਹੇ ਹਨ। ਕਰਨ ਵੀ ਕਿਉਂ ਨਾ? ਅਕਾਲੀ ਪਾਰਟੀ ਦਾ ਰਾਜ ਹੈ, ਅਕਾਲੀ ਪਾਰਟੀ ਦੀ ਸਰਕਾਰ ਹੈ ਤੇ ਹਰ ਪਾਸੇ ਹੀ ਅਕਾਲੀ ਦਲ ਦੀ ਜੈ ਜੈ ਕਾਰ ਹੈ! ਜਿਧਰ ਵੇਖੋ ਅਕਾਲੀ ਹੀ ਅਕਾਲੀ ਹੋਈ ਪਈ ਹੈ। ਪਹਿਲਾਂ ਅਕਾਲੀਆਂ ਦੇ ਇਕ ਗੁੰਡੇ ਨਿਸ਼ਾਨ ਸਿੰਘ ਨੇ ਫਰੀਦਕੋਟ ਚਿੱਟੇ ਦਿਨ ਨਾਬਾਲਗ ਸ਼ਰੁਤੀ ਨੂੰ ਉਹਦੇ ਮਾਂ ਬਾਪ ਨੂੰ ਕੁੱਟ ਕੇ ਉਸ ਦੇ ਘਰੋਂ ਅਗਵਾ ਕੀਤਾ। ਸਰਕਾਰ ਤਾਂ ਸੁੱਤੀ ਰਹੀ ਪਰ ਪੰਜਾਬ ਦੇ ਲੋਕਾਂ ਨੇ ਲਾਮਬੰਦ ਹੋ ਕੇ ਸਰਕਾਰ ਨੂੰ ਹਲੂਣਾ ਦਿੱਤਾ, ਤਾਂ ਕਿਤੇ ਜਾ ਕੇ ਨਿਸ਼ਾਨ ਸਿੰਘ ਦੇ ਪੈਰਾਂ ਦੇ ਨਿਸ਼ਾਨ ਪੁਲਿਸ ਨੂੰ ਦਿਖਾਈ ਦਿੱਤੇ। ਹੁਣ ਪੰਜ ਦਸੰਬਰ (2012) ਨੂੰ ਫਿਰ ਇਕ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਪੰਜਾਬ ਪੁਲਿਸ ਦੇ ਏæਐਸ਼ਆਈæ ਰਵਿੰਦਰ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਨੇੜੇ ਛੇਹਰਟਾ ਵਿਚ ਮਾਰ ਦਿੱਤਾ। ਇਸ ਘਟਨਾ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ, ਪੁਲਿਸ ਵੀ ਸੁੰਨ ਹੋਈ ਪਈ ਹੈ। ਉਂਜ, ਹੁਣ ਲੋਕਾਂ ਨੇ ਵੀ ਸਰਕਾਰ ਖਿਲਾਫ ਬਿਗਲ ਵਜਾ ਦਿੱਤਾ ਹੈ।
ਏæਐਸ਼ਆਈæ ਰਵਿੰਦਰਪਾਲ ਸਿੰਘ ਦਾ ਗੁਨਾਹ ਇਹ ਸੀ ਕਿ ਉਸ ਨੇ ਆਪਣੀ ਧੀ ਦੀ ਪੱਤ ਬਚਾਉਣ ਦਾ ਯਤਨ ਕੀਤਾ ਸੀ। ਉਸ ਦੀ ਬੇਟੀ ਜਦ ਟਿਊਸ਼ਨ ਪੜ੍ਹਨ ਜਾਂਦੀ ਸੀ ਤਾਂ ਅਕਾਲੀ ਆਗੂ ਰਾਣਾ ਆਪਣੇ ਸਾਥੀਆਂ ਨਾਲ ਰੋਜ਼ ਉਸ ਦਾ ਪਿੱਛਾ ਕਰਦਾ ਸੀ। ਲੜਕੀ ਨੇ ਇਕ ਦਿਨ ਅਕਾਲੀ ਆਗੂ ਦੀ ਗੱਡੀ ਦਾ ਨੰਬਰ ਨੋਟ ਕਰ ਕੇ ਆਪਣੇ ਪਿਤਾ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਦੂਜੇ ਦਿਨ ਜਦ ਏæਐਸ਼ਆਈæ ਨੇ ਫਿਰ ਇਹ ਤਮਾਸ਼ਾ ਦੇਖਿਆ ਤਾਂ ਉਸ ਨੇ ਉਹ ਕਾਰ ਰੋਕ ਕੇ ਉਨ੍ਹਾਂ ਗੁੰਡਿਆਂ ਨਾਲ ਗੱਲ ਕਰਨੀ ਚਾਹੀ ਤਾਂ ਰਣਜੀਤ ਸਿੰਘ ਰਾਣਾ ਨੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਜੋ ਕੁਝ ਹੋਇਆ, ਉਹ ਸਾਰਾ ਜੱਗ ਜਾਣਦਾ ਹੈ। ਸਭ ਤੋਂ ਮਾੜੀ ਗੱਲ ਇਹ ਕਿ ਪੁਲਿਸ ਵਾਰਦਾਤ ਵਾਲੀ ਥਾਂ ਉਤੇ ਬੜੇ ਆਰਾਮ ਨਾਲ ਆਈ, ਉਦੋਂ ਤੱਕ ਰਣਜੀਤ ਸਿੰਘ ਰਾਣਾ ਆਪਣੇ ਸਾਥੀਆਂ ਸਮੇਤ ਫਰਾਰ ਹੋ ਚੁੱਕਾ ਸੀ। ਹੁਣ ਭਾਵੇਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਕਾਲੀ ਪਾਰਟੀ ਨੇ ਵੀ ਉਸ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ ਪਰ ਕੀ ਇਸ ਨਾਲ ਪੰਜਾਬ ਦੀ ਗਲੀ ਗਲੀ ਵਿਚ ਲੱਗੀ ਅੱਗ ਬੁਝਾਈ ਜਾ ਸਕਦੀ ਹੈ?
ਇੱਥੇ ਇਕ ਹੋਰ ਸਵਾਲ ਵੀ ਹੈæææਜੇ ਪੰਜਾਬ ਪੁਲਿਸ ਦਾ ਅਫ਼ਸਰ ਜੋ ਵਰਦੀ ਵਿਚ ਸੀ, ਆਪਣੀ ਧੀ ਨੂੰ ਗੁੰਡਿਆਂ ਕੋਲੋਂ ਬਚਾਉਂਦਾ ਮਾਰਿਆ ਗਿਆ ਤਾਂ ਆਮ ਬੰਦੇ ਦਾ ਹਸ਼ਰ ਕੀ ਹੋ ਰਿਹਾ ਹੋਵੇਗਾ? ਸਰਕਾਰ ਦੇ ਖੇਖਣ ਦੇਖੋæææਇਹ ਸਮਾਜ ਸੇਵਾ ਕਰੀ ਜਾਂਦੀ ਹੈ; ਆਪਣੀ ਜਨਤਾ ਲਈ ਕਬੱਡੀ ਮੈਚ ਕਰਵਾ ਰਹੀ ਹੈ, ਫਿਲਮੀ ਸਿਤਾਰੇ ਬੁਲਾ ਕੇ ਉਨ੍ਹਾਂ ਨੂੰ ਕਈ ਕਈ ਕਰੋੜ ਰੁਪਏ ਦੇ ਰਹੀ ਹੈ। ਕਬੱਡੀ ਖੇਡਣ ਅਤੇ ਦੇਖਣ ਆਏ ਨੌਜਵਾਨਾਂ ਨੂੰ ਕੰਜਰ ਗੀਤ ਸੁਣਾਏ ਜਾ ਰਹੇ ਹਨ। ਇਸ ਸੂਰਤ ਵਿਚ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਹਿਫ਼ਾਜ਼ਤ ਆਪ ਕਰਨੀ ਸਿੱਖ ਲੈਣੀ ਚਾਹੀਦੀ ਹੈ। ਪੰਜਾਬੀਓ! ਆਓ ਜ਼ਰਾ ਇਸ ਬਾਰੇ ਸੋਚੀਏæææਸੋਚੀਏ ਕਿ ਸਾਡਾ ਸਮਾਜ ਤਾਂ ਪਹਿਲਾਂ ਹੀ ਧੀਆਂ ਨੂੰ ਕੁੱਖਾਂ ਵਿਚ ਹੀ ਮਾਰਨ ਦਾ ਕੁਕਰਮ ਕਰ ਰਿਹਾ ਹੈ, ਹੁਣ ਹੋਰ ਕਿੰਨੀ ਦੇਰ ਚੁੱਪ ਕਰ ਕੇ ਬੈਠਣਾ ਹੈ? ਤੁਸੀਂ ਸਵਾਲ ਕਰੋ ਕਿ ਅੱਜ ਕਿੱਥੇ ਗਏ ਨੰਨ੍ਹੀਆਂ ਛਾਂਵਾਂ ਵਾਲੇ ਬੀਬੀ ਹਰਸਿਮਰਤ ਕੌਰ ਬਾਦਲ? ਪੰਜਾਬੀਓ! ਇਕ ਵਾਰੀ ਬੋਲੋ ਤਾਂ ਸਹੀæææਹਾਅ ਦਾ ਨਾਅਰਾ ਤਾਂ ਮਾਰੋæææਜਾਗੋæææਉਠੋ। ਇਕੱਲੇ ਇਕੱਲੇ ਨਹੀਂ, ਕਾਫ਼ਲੇ ਬਣਾ ਕੇ ਤੁਰੋ ਅਤੇ ਸਮਾਜ ਨੂੰ ਨਿਘਾਰ ਵੱਲ ਧੱਕ ਰਹੇ ਆਗੂਆਂ ਨੂੰ ਚੌਕ-ਚੁਰਾਹਿਆਂ ਵਿਚ ਟੱਕਰੋ।

Be the first to comment

Leave a Reply

Your email address will not be published.