ਬੁਰਾ ਹਾਲ ‘ਬੁੱਕ’ ਦਾ!

ਆਵੇ ਡਾਕ ਵਿਚ ਚਿੱਠੀ ਹੁਣ Ḕਪ੍ਰਿੰਟḔ ਹੋਈ, ਲਿਖੀ ਹੱਥਾਂ ਦੀ ਕਿਧਰੇ ਦੂਰ ਹੜ੍ਹ ਗਈ।
ਲੱਕ ਤੋੜ ਕੇ ਸਾਂਝ ਦਾ Ḕਪ੍ਰਾਈਵੇਸੀḔ, ਹਰ ਬੰਦੇ ਨੂੰ ਹੈ ਇਕੱਲ ਵਿਚ ਮੜ੍ਹ ਗਈ।
ਰੁਕਦੀ ਜ਼ਿੰਦਗੀ ਬਿਨਾ ਮਸ਼ੀਨਰੀ ਤੋਂ, ḔਸੈਲḔ ਮੁੱਕਿਆ ਜਿਸ ਤਰ੍ਹਾਂ ਘੜੀ ਖੜ੍ਹ ਗਈ।
ਵਧ ਗਈ ḔਨੇੜਤਾḔ ਏਕਤਾ ਗਾਇਬ ਹੋਈ, ਜਾਪੇ ਹਉਮੈ ਦੀ ਭੱਠੀ ਦੇ ਵਿਚ ਸੜ ਗਈ।
ਵਰ ਲੱਭਦੀ ḔਨੈਟḔ ‘ਤੇ ਆਪਣੇ ਲਈ, ਉਹ ਵੀ ਕੁੜੀ ਜਮਾਤਾਂ ਜੋ ਚਾਰ ਪੜ੍ਹ ਗਈ।
ਕਲਾ-ਯੁੱਗ ਨੇ ਖੋਹ ਲਈ ḔਬੁੱਕḔ ਸਾਥੋਂ, Ḕਫੇਸ-ਬੁੱਕḔ ਦੀ ਗੁੱਡੀ ਅਕਾਸ਼ ਚੜ੍ਹ ਗਈ!