ਇਲੈਕਟ੍ਰੋਨਿਕ ਮੀਡੀਆ ਨੂੰ ਬਾਦਲੀ ਝਟਕਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਇਲੈਕਟ੍ਰੋਨਿਕ ਮੀਡੀਆ ਉਤੇ ਬਾਦਲਾਂ ਦੀ ਸਰਦਾਰੀ ਹੋਣ ਕਾਰਨ ਨਵਾਂ ਚੈਨਲ Ḕਏæਬੀæਪੀæ ਸਾਂਝਾḔ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ ਹੈ। ਇਸ ਚੈਨਲ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਤਾਂ ਲਾਇਸੈਂਸ ਮਿਲਣ ਮਿਲ ਗਿਆ, ਪਰ ਬਾਦਲਾਂ ਦਾ ḔਲਾਇਸੈਂਸḔ ਨਾ ਮਿਲਣ ਕਰ ਕੇ ਇਹ ਲੀਹ ਉਤੇ ਪੈਣ ਤੋਂ ਪਹਿਲਾਂ ਹੀ ਲੀਹ ਤੋਂ ਲਾਹ ਦਿੱਤਾ ਗਿਆ।

ਯਾਦ ਰਹੇ ਕਿ ਕੇਬਲ ਨੈੱਟਵਰਕ ਉਤੇ ਸੱਤਾਧਾਰੀ ਬਾਦਲਾਂ ਦੇ ਮੁਕੰਮਲ ਕਬਜ਼ੇ ਕਾਰਨ ਪਿਛਲੇ ਅੱਠ ਸਾਲਾਂ ਤੋਂ ਕੋਈ ਵੀ ਚੈਨਲ ਪੰਜਾਬ ਵਿਚ ਢੰਗ ਨਾਲ ਚੱਲ ਨਹੀਂ ਸਕਿਆ। ਵੱਖ-ਵੱਖ ਸਮਿਆਂ ਦੌਰਾਨ ਡੇਅ ਐਂਡ ਨਾਈਟ, ਸਾਡਾ ਚੈਨਲ ਅਤੇ ਪੀ-7 ਸ਼ੁਰੂ ਹੋਏ ਜੋ ਆਖਰਕਾਰ ਬੰਦ ਕਰਨੇ ਪਏ। ਇਸ ਵੇਲੇ ਕੇਬਲ ਨੈੱਟਵਰਕ ਦਾ ਤਕਰੀਬਨ 70 ਫੀਸਦੀ ਹਿੱਸਾ ਸੱਤਾ ਧਿਰ ਦੇ ਪ੍ਰਭਾਵ ਹੇਠ ਚੱਲ ਰਿਹਾ ਹੈ ਅਤੇ ਬਾਕੀ 30 ਫੀਸਦੀ ਹਿੱਸਾ ਕਈ ਡਿਸ਼ ਕੰਪਨੀਆਂ ਕਵਰ ਕਰਦੀਆਂ ਹਨ। ਸੱਤਾ ਧਿਰ ਦੇ ਇਸ਼ਾਰੇ ‘ਤੇ ਕੇਬਲ ਅਪਰੇਟਰ ਕਿਸੇ ਵੀ ਨਵੇਂ ਪੰਜਾਬੀ ਚੈਨਲ ਦਾ ਪ੍ਰਸਾਰਨ ਸ਼ੁਰੂ ਨਹੀਂ ਕਰਦਾ ਜਿਸ ਕਰ ਕੇ ਪਿਛਲੇ ਸਮੇਂ ਦੌਰਾਨ ਕਈ ਚੈਨਲ ਦਮ ਤੋੜ ਗਏ ਹਨ।
Ḕਏæਬੀæਪੀæ ਸਾਂਝਾḔ ਨਾਂ ਦਾ ਪੰਜਾਬੀ ਚੈਨਲ ਪਿਛਲੇ ਦੋ ਸਾਲਾਂ ਤੋਂ ਸ਼ੁਰੂ ਹੋਣ ਲਈ ਹੱਥ-ਪੈਰ ਮਾਰ ਰਿਹਾ ਸੀ। ਦੇਸ਼ ਦੇ ਮੁੱਖ ਮੀਡੀਆ ਹਾਊਸ Ḕਅਨੰਦ ਬਾਜ਼ਾਰ ਪੱਤ੍ਰਿਕਾḔ ਵੱਲੋਂ ਦੇਸ਼ ਦੀ ਚੌਥੀ ਭਾਸ਼ਾ ਵਿਚ ਚੈਨਲ ਸ਼ੁਰੂ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਇਸ ਗਰੁੱਪ ਦੇ ਹਿੰਦੀ, ਮਰਾਠੀ ਤੇ ਬੰਗਾਲੀ ਵਿਚ ਚੈਨਲ ਚੱਲ ਰਹੇ ਹਨ। ਦੋ ਸਾਲ ਪਹਿਲਾਂ ਇਸ ਗਰੁੱਪ ਨੇ ਪੰਜਾਬੀ ਚੈਨਲ ਦਾ ਪ੍ਰੋਜੈਕਟ ਲਿਆਂਦਾ। ਇਹ ਨਿਰੋਲ ਨਿਊਜ਼ ਚੈਨਲ ਹੋਣਾ ਸੀ ਜਿਸ ਦਾ ਮਕਸਦ ਪੰਜਾਬੀ ਸਭਿਆਚਾਰ ਤੇ ਭਾਸ਼ਾ ਨੂੰ ਪ੍ਰਫੁਲਿਤ ਕਰਨਾ ਸੀ। ਏæਬੀæਪੀæ ਗਰੁੱਪ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ/ਕਾਲਜਾਂ ਤੋਂ ਪੁੰਗਰਦੇ ਪੱਤਰਕਾਰਾਂ ਨੂੰ ਲੱਭਿਆ। ਇਨ੍ਹਾਂ ਨੂੰ ਛੇ ਮਹੀਨੇ ਦੀ ਪੇਸ਼ਾਵਰ ਸਿਖਲਾਈ ਦਿੱਤੀ ਗਈ। ਮੁਹਾਲੀ ਵਿਚ ਮੁਕੰਮਲ ਢਾਂਚਾ ਕਾਇਮ ਕਰ ਕੇ ਜਦੋਂ ਚੈਨਲ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਤਾਂ ਸੱਤਾ ਧਿਰ ਦੀ ਸ਼ਹਿ ਨਾਲ ਕੇਬਲ ਨੈੱਟਵਰਕ ਅਪਰੇਟਰ ਨੇ ਪ੍ਰਸਾਰਨ ਕਰਨ ਤੋਂ ਇਨਕਾਰ ਕਰ ਦਿੱਤਾ। ਕੇਬਲ ਨੈੱਟਵਰਕ ਅਪਰੇਟਰ ਨੇ ਇਕ ਨਵੰਬਰ 2013 ਨੂੰ ਪ੍ਰਸਾਰਨ ਸ਼ੁਰੂ ਕਰਨ ਤੋਂ ਉਸ ਵੇਲੇ ਇਨਕਾਰ ਕੀਤਾ ਜਦ ਮਹਿਮਾਨਾਂ ਨੂੰ ਕਾਰਡ ਤੱਕ ਵੰਡ ਦਿੱਤੇ ਗਏ ਸਨ ਤੇ ਦਫਤਰ ਵਿਚ ਸਰਕਾਰੀ ਏਜੰਸੀਆ ਸੁਰੱਖਿਆ ਦਾ ਜਾਇਜ਼ਾ ਲੈ ਰਹੀਆਂ ਸਨ।
ਪਿਛਲੇ ਕੁਝ ਸਮੇਂ ਦੌਰਾਨ ਵੱਖ-ਵੱਖ ਸਨਅਤੀ ਘਰਾਣੇ ਮੀਡੀਆ ਗਰੁੱਪਾਂ ਵਿਚ ਦਖ਼ਲਅੰਦਾਜ਼ੀ ਲਗਾਤਾਰ ਵਧਾ ਰਹੇ ਹਨ। ਮਾਰਚ 2011 ਵਿਚ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੇ ਰਿਲਾਇੰਸ ਨੇ ਏਨਾਡੂ ਤੇ ਨੈੱਟਵਰਕ 18 ਦਾ ਜੋੜ ਬਿਠਾਇਆ ਜਿਸ ਨੇ ਭਾਰਤ ਵਿਚ ਸਭ ਤੋਂ ਵੱਡਾ ਮੀਡੀਆ ਸਮੂਹ ਬਣ ਜਾਣਾ ਹੈ। ਅਦਿੱਤਿਆ ਬਿਰਲਾ ਗਰੁੱਪ ਨੇ ਲਿਵਿੰਗ ਮੀਡੀਆ ਕੰਪਨੀ ਦਾ 27æ5 ਫੀਸਦੀ ਹਿੱਸਾ ਖਰੀਦ ਲਿਆ ਹੈ। ਇਸ ਕੰਪਨੀ ਕੋਲ਼ ਟੀæਵੀæ ਟੁਡੇ ਨੈੱਟਵਰਕ ਜਿਸ ਕੋਲ਼ ਆਜ ਤਕ, ਹੈੱਡਲਾਈਨਜ਼ ਖ਼ਬਰੀ ਚੈਨਲ ਤੇ ਇੰਡੀਆ ਟੁਡੇ ਮੈਗਜ਼ੀਨ ਦੀ ਮਾਲਕੀ ਹੈ, ਦੀ ਅੱਧੇ ਤੋਂ ਵਡੇਰੇ ਹਿੱਸੇ ਦੀ ਮਾਲਕੀ ਹੈ। ਇਸੇ ਤਰ੍ਹਾਂ ਓਸਵਾਲ ਗਰੀਨ ਟੈੱਕ ਨੇ ਦਸੰਬਰ, 2012 ਵਿਚ ਨਿਊ ਡੇਲੀ ਟੈਲੀਵਿਜ਼ਨ ਦਾ 14æ17 ਫੀਸਦੀ ਹਿੱਸਾ ਖਰੀਦਿਆ ਹੈ। ਇਸ ਤੋਂ ਇਲਾਵਾ ਤਕਰੀਬਨ ਸਾਰੇ ਵੱਡੇ ਮੀਡੀਆ ਗਰੁੱਪਾਂ ਦੇ ਡਾਇਰੈਕਟਰ ਬੋਰਡਾਂ ਵਿਚ ਸਨਅਤੀ ਕਾਰਪੋਰੇਸ਼ਨਾਂ ਤੇ ਬਹੁ-ਕੌਮੀ ਕੰਪਨੀਆਂ ਦੇ ਕਰਤਾ-ਧਰਤਾ ਸ਼ਾਮਲ ਹਨ। ਇਕ ਹੋਰ ਵਰਤਾਰਾ ਇਹ ਹੈ ਕਿ ਸਿਆਸੀ ਧਿਰਾਂ ਦੇ ਕਬਜ਼ੇ ਵਾਲ਼ੇ ਗਰੁੱਪ ਵੀ ਮੀਡੀਆ ਦਾ ਵੱਡਾ ਹਿੱਸਾ ਸਾਂਭ ਰਹੇ ਹਨ। ਸਨ ਨੈੱਟਵਰਕ ਇਸ ਦੀ ਉਦਾਹਰਨ ਹੈ ਜਿਹੜਾ ਤਮਿਲਨਾਡੂ ਦੇ ਮਾਰਾਨ ਪਰਿਵਾਰ ਜੋ ਸਾਬਕਾ ਮੁੱਖ ਮੰਤਰੀ ਐਮæ ਕਰੁਣਾਨਿਧੀ ਦਾ ਰਿਸ਼ਤੇਦਾਰ ਹੈ, ਦੀ ਮਲਕੀਅਤ ਹੈ। ਆਸਾਮ ਵਿਚ ਲੱਗਭਗ ਸਾਰੇ ਖੇਤਰੀ ਚੈਨਲ ਮੰਤਰੀਆਂ ਤੇ ਸਿਆਸਤਦਾਨਾਂ ਦੀ ਸਿੱਧੀ ਮਾਲਕੀ ਹੇਠ ਹਨ। ਰਿਲਾਇੰਸ, ਏੱਸੇਲ ਗਰੁੱਪ ਜਿਸ ਕੋਲ ਜ਼ੀ ਟੀæਵੀæ ਦੀ ਮਾਲਕੀ ਹੈ, ਵੀ ਇਸ ਖੇਤਰ ਦੇ ਵੱਡੇ ਖਿਡਾਰੀ ਬਣਦੇ ਜਾ ਰਹੇ ਹਨ। ਦਿੱਲੀ ਵਿਚ 16 ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਨਿਕਲ਼ਦੇ ਹਨ ਪਰ ਇਸ ਖਾਸ ਹਿੱਸੇ ਦੀ ਮੰਡੀ ਦੇ ਤਿੰਨ-ਚੌਥਾਈ ਤੋਂ ਵੱਧ ਹਿੱਸੇ ਉੱਤੇ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼ ਤੇ ਇਕਨੌਮਿਕ ਟਾਈਮਜ਼, ਭਾਵ ਦੋ ਅਖ਼ਬਾਰੀ ਸਮੂਹਾਂ ਦਾ ਕਬਜ਼ਾ ਹੈ। ਹਿੰਦੀ ਪ੍ਰਿੰਟ ਮੰਡੀ ਉੱਤੇ ਭਾਸਕਰ, ਦੈਨਿਕ ਜਾਗਰਣ ਤੇ ਹਿੰਦੁਸਤਾਨ (ਹਿੰਦੁਸਤਾਨ ਟਾਈਮਜ਼ ਗਰੁੱਪ ਦੀ ਮਾਲਕੀ ਹੇਠ) ਦਾ ਵੱਡੇ ਹਿੱਸੇ ਉੱਤੇ ਕਬਜ਼ਾ ਹੈ। ਇਉਂ ਪ੍ਰਿੰਟ ਮੀਡੀਆ ਵੀ ਵਧ ਰਹੀ ਇਜਾਰੇਦਾਰੀ ਤੋਂ ਮੁਕਤ ਨਹੀਂ।