ਬਲਜੀਤ ਬਾਸੀ
ਪਿਛਲੀਆ ਕੜੀਆਂ ਵਿਚ ਅਸੀਂ ਦੇਖ ਚੁੱਕੇ ਹਾਂ ਕਿ ਮਨ ਦਾ ਘੇਰਾ ਬਹੁਤ ਵਸੀਹ ਹੈ। ਇਸ ਦੀਆਂ ਗੂੰਜਾਂ ਭਾਰਤ ਦੀਆਂ ਹੱਦਾਂ ਤੋਂ ਬਾਹਰ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਹਨ। ਇਸ ਤੋਂ ਬਣੇ ਕੁਝ ਸ਼ਬਦ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਵੀ ਰਚ-ਮਿਚ ਚੁੱਕੇ ਹਨ। ਕੁਝ ਇਕ ਦਾ ਜ਼ਿਕਰ ਛੇੜਦੇ ਹਾਂ। ਅਸੀਂ ਆਪਣੀ ਭਾਸ਼ਾ ਵਿਚ ਮੰਤਰ ਦੇ ਵਿਭਿੰਨ ਅਰਥਾਂ ਦੀ ਚਰਚਾ ਕਰ ਚੁੱਕੇ ਹਾਂ। ਅੰਗਰੇਜ਼ੀ ਲਿਖਤਾਂ ਵਿਚ ਵੀ ਇਸ ਸ਼ਬਦ ਦੇ ਅਕਸਰ ਹੀ ਦਰਸ਼ਨ ਹੋ ਜਾਂਦੇ ਹਨ।
ਜਦ ਕੋਈ ਸ਼ਬਦ ਦੂਜੀ ਭਾਸ਼ਾ ਵਿਚ ਜਾਂਦਾ ਹੈ ਤਾਂ ਜ਼ਰੂਰੀ ਨਹੀਂ ਇਸ ਦੇ ਐਨ ਪਹਿਲਾਂ ਵਾਲੇ ਹੀ ਅਰਥ ਰਹਿ ਜਾਣ। ਦੂਜੀ ਭਾਸ਼ਾ ਵਿਚ ਆ ਕੇ ਇਸ ਦੇ ਅਰਥਾਂ ਦਾ ਵਿਸਤਾਰ, ਸੰਕੋਚ ਜਾਂ ਤਬਦੀਲੀ ਆ ਸਕਦੀ ਹੈ। ਇਸ ਦੀ ਵਰਤੋਂ ਵੀ ਸੀਮਿਤ ਹੋ ਸਕਦੀ ਹੈ। ਅੰਗਰੇਜ਼ੀ ਵਿਚ ਮੰਤਰ ਦੇ ਅਰਥ ਹਨ, ਫਾਰਮੂਲਾ, ਘਸਿਆ ਪਿਟਿਆ ਸ਼ਬਦ, ਰਟ, ਤੋੜਾ ਆਦਿ। ਇਸ ਦੀ ਇਕ ਵਰਤੋਂ ਦਾ ਨਮੂਨਾ ਦੇਖੋ: ਠਹe ਚੋਨਸਟਅਨਟ ਮਅਨਟਰਅ ਾ ਮੋਨਏ ਮਅਨਅਗeਮeਨਟ ਅਦਵਸਿeਰਸ ਸਿ ਟਹਸਿ- ੰਅਵe, ਸਅਵe, ਸਅਵe।
ਇਸ ਪ੍ਰਸੰਗ ਵਿਚ ਅਗਲਾ ਸ਼ਬਦ ਵਿਚਾਰਨ ਤੋਂ ਪਹਿਲਾਂ ਸਾਨੂੰ ਮੰਤਰ ਦੀ ਧੁਨੀ ਜਿਹੇ ਇਕ ਹੋਰ ਸ਼ਬਦ, ਯਾਨਿ ਮੰਤਰੀ ਵਿਚ ਦੀ ਲੰਘਣਾ ਪੈਣਾ ਹੈ। ਵਜ਼ੀਰ ਦੇ ਅਰਥਾਂ ਵਿਚ ਅੱਜ ਇਹ ਸ਼ਬਦ ਭਾਰਤ ਵਿਚ ਆਮ ਹੀ ਵਰਤਿਆ ਜਾਂਦਾ ਹੈ ਭਾਵੇਂ ਮੰਤਰੀਆਂ ਦੇ ਕਿਰਦਾਰ ਅਤੇ ਕਰਤੂਤਾਂ ਤੋਂ ਭਾਰਤੀ ਲੋਕ ਹਮੇਸ਼ਾ ਨਮੋਸ਼ੀ ਵਿਚ ਹੀ ਰਹਿੰਦੇ ਹਨ। ਅਸੀਂ ਮਤ, ਮੰਤ ਆਦਿ ਸ਼ਬਦ ਵਿਚਾਰ ਆਏ ਹਾਂ ਜਿਨ੍ਹਾਂ ਦਾ ਅਰਥ ਸਲਾਹ, ਮਸ਼ਵਰਾ, ਉਪਦੇਸ਼, ਸਿਖਿਆ ਆਦਿ ਹੁੰਦਾ ਹੈ। ਮੰਤਰੀ ਸ਼ਬਦ ਇਸੇ ਤੋਂ ਬਣਿਆ ਹੈ ਤੇ ਇਸ ਦਾ ਸ਼ਾਬਦਿਕ ਅਰਥ ਹੈ- ਜੋ ਮੰਤ ਅਰਥਾਤ ਸਲਾਹ ਦਿੰਦਾ ਹੈ, ਸਲਾਹੂ, ਸਲਾਹਕਾਰ। ਮੰਤਰੀ ਦਾ ਕੰਮ ਸਰਕਾਰ ਦੇ ਮੁਖੀ ਨੂੰ ਸਲਾਹ ਦੇਣਾ ਹੀ ਹੈ ਚਾਹੇ ਉਹ ਰਾਜਾ ਹੋਵੇ ਚਾਹੇ ਰਾਸ਼ਟਰਪਤੀ। ਚਾਣਕਯ ਆਪਣੇ ਸੂਤਰਾਂ ਵਿਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ ਕੰਮ ਦੀ ਅਸਲੀਅਤ ਨੂੰ ਸਮਝਣ ਵਾਲੇ ਹੀ ਮੰਤਰੀ ਹਨ। ਉਂਜ ਅੱਜ ਕਲ੍ਹ ਮੰਤਰੀਆਂ ਦੇ ਆਪਣੇ ਆਪਣੇ ਵਿਭਾਗ ਹੁੰਦੇ ਹਨ ਜਿਨ੍ਹਾਂ ਦਾ ਉਹ ਪ੍ਰਸ਼ਾਸਨ ਚਲਾਉਂਦੇ ਹਨ। ਗੁਰੂ ਅਰਜਨ ਦੇਵ ਨੇ ਪਰਮਾਤਮਾ ਨੂੰ ਹੀ ਮੰਤਰੀ ਕਿਹਾ ਹੈ, “ਤੂਹੈ ਮੰਤ੍ਰੀ ਤੂਹੈ ਸਭ ਕਰਣੈਹਾਰਾ॥” ਇਸ ਸ਼ਬਦ ਦਾ ਸੰਸਕ੍ਰਿਤ ਰੂਪ ਹੈ ਮੰਤਰਿਨ। ਮੰਤਰੀ ਮਾਂਦਰੀ ਦੇ ਅਰਥਾਂ ਵਿਚ ਵੀ ਵਰਤਿਆ ਮਿਲਦਾ ਹੈ, “ਮੰਤਰੀ ਹੋਇ ਅਠੂਹਿਆ ਨਾਗੀ ਲਗੈ ਜਾਇ॥” (ਗੁਰੂ ਨਾਨਕ ਦੇਵ) ਅਰਥਾਤ ਅਠੂਹਿਆਂ ਦਾ ਮਾਂਦਰੀ ਹੋ ਕੇ ਸੱਪਾਂ ਨੂੰ ਹੱਥ ਪਾਉਂਦਾ ਹੈ। ਲਗਦੇ ਹੱਥ ਹਾਥੀਆਂ ਨੂੰ ਹਿੱਕਣ ਵਾਲੇ ਲਈ ਵਰਤੇ ਜਾਂਦੇ ਸ਼ਬਦ ਮਹਾਵਤ ਜਾਂ ਮਹੌਤ ਦਾ ਜ਼ਿਕਰ ਕਰ ਲਈਏ। ਇਸ ਸ਼ਬਦ ਦਾ ਮੁਢਲਾ ਰੂਪ ਹੈ ਮਹਾਮਾਤਰ। ਇਥੇ ਮਾਤਰ ਸ਼ਬਦ ਮਤ ਨਾਲ ਹੀ ਸਬੰਧਿਤ ਹੈ ਤੇ ਇਸ ਦੇ ਅਰਥ ਹਨ- ਮੁਖੀ, ਸਰਬੋਤਮ, ਉਚ ਅਧਿਕਾਰੀ, ਰਾਜੇ ਦਾ ਮੰਤਰੀ ਅਤੇ ਹਾਥੀ ਚਾਲਕ।
ਬਹੁਤ ਸਾਰੇ ਪਾਠਕਾਂ ਦੇ ਕੰਨਾਂ ਵਿਚੀਂ ਚੀਨ ਨਾਲ ਸਬੰਧਿਤ ਸ਼ਬਦ ਮੈਂਡਾਰਿਨ\ਮੈਂਦਾਰਿਨ ਜ਼ਰੂਰ ਗੁਜ਼ਰਿਆ ਹੋਵੇਗਾ। ਬਹੁਤੇ ਲੋਕ ਮਿੱਠੇ ਸੰਤਰਿਆਂ ਦੀ ਇਕ ਕਿਸਮ, ਮੈਂਦਾਰਿਨ ਤੋਂ ਵਾਕਿਫ ਹਨ। ਇਹ ਚੀਨੀ ਖਿੱਤੇ ਦਾ ਫਲ ਹੈ ਤੇ ਚੀਨ ਵਿਚ ਨਵੇਂ ਸਾਲ ਦੇ ਦਿਨ ਇਹ ਤੁਹਫੇ ਵਜੋਂ ਦਿੱਤੇ ਜਾਂਦੇ ਹਨ। ਇਸ ਨੂੰ ਖੁਸ਼ਹਾਲੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਅੱਜ ਕਲ੍ਹ ਅਮਰੀਕਾ-ਕੈਨੇਡਾ ਵਿਚ ਵੀ ਕ੍ਰਿਸਮਸ ਦੇ ਦਿਨ ਇਸ ਫਲ ਨੂੰ ਤੁਹਫੇ ਵਜੋਂ ਭੇਟ ਕੀਤਾ ਜਾਂਦਾ ਹੈ। ਇਹ ਪੰਜਾਬੀ ਕਿਨੂੰ ਵਰਗਾ ਹੀ ਹੁੰਦਾ ਹੈ। ਪਰ ਮੈਂਦਾਰਿਨ ਸ਼ਬਦ ਚੀਨ ਨਾਲ ਸਬੰਧਤ ਹੋਰ ਪ੍ਰਸੰਗਾਂ ਵਿਚ ਵੀ ਵਰਤਿਆ ਜਾਂਦਾ ਹੈ। ਇਕ ਪ੍ਰਕਾਰ ਦੀ ਰੰਗ-ਬਰੰਗੀ ਬੱਤਖ ਨੂੰ ਵੀ ਮੈਂਡਾਰਿਨ ਕਿਹਾ ਜਾਂਦਾ ਹੈ। ਚੀਨ ਦੇ ਸਮਰਾਟਸ਼ਾਹੀ ਦੌਰ ਦੇ ਉਚ ਅਧਿਕਾਰੀਆਂ ਜਾਂ ਨੌਕਰਸ਼ਾਹਾਂ ਲਈ ਮੈਂਦਾਰਿਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਅਫਸਰ ਪੜ੍ਹੇ ਲਿਖੇ ਵਿਦਵਾਨ ਹੁੰਦੇ ਸਨ। ਅੱਜ ਕਲ੍ਹ ਕਿਸੇ ਵੀ ਸਰਕਾਰ ਦੇ ਵੱਡੇ ਚਲਦੇ ਪੁਰਜ਼ੇ ਅਫਸਰ ਨੂੰ ਵੀ ਅੰਗਰੇਜ਼ੀ ਵਿਚ ਮੈਂਡਰਿਨ ਕਹਿ ਦਿੱਤਾ ਜਾਦਾ ਹੈ। ਵਰਤੋਂ ਦਾ ਨਮੂਨਾ ਦੇਖੋ, “ਂਅਰeਨਦਰਅ ੰੋਦḔਿਸ ਰeਅਲ ਚਹਅਲਲeਨਗe ਬeਗਨਿਸ ੋਨਚe ਹe ਗeਟਸ ਦੋੱਨ ਟੋ ਟਹe ਬਰਅਸਸ ਟਅਚਕਸ ਾ ਰeਅਲ ਪੋਲਟਿਚਿਕ ੱਟਿਹ ੌਬਅਮਅ ਅਨਦ ਟਹe ੱਹਟਿe ੍ਹੁਸe ਮਅਨਦਅਰਨਿਸ।”
ਕਿਸੇ ਵੀ ਖੇਤਰ ਵਿਚ ਉਪਰਲੇ ਜੋੜਾਂ ਦੇ ਬੰਦੇ ਨੂੰ ਮੈਂਡਾਰਿਨ ਕਿਹਾ ਜਾਂਦਾ ਹੈ। ਮੈਂਡਰਿਨ ਚੀਨ ਦੇ ਉਤਰੀ ਅਤੇ ਦੱਖਣ-ਪੱਛਮੀ ਇਲਾਕੇ ਦੀ ਭਾਸ਼ਾ ਦਾ ਨਾਂ ਵੀ ਹੈ। ਇਸ ਭਾਸ਼ਾ ਦੇ ਕੋਈ ਇਕ ਅਰਬ ਬੋਲਣਹਾਰੇ ਹਨ। ਗੌਰਤਲਬ ਹੈ ਕਿ ਮੈਂਡਾਰਿਨ ਸ਼ਬਦ ਚੀਨੀ ਭਾਸ਼ਾ ਵਿਚ ਨਹੀਂ ਵਰਤਿਆ ਜਾਂਦਾ। ਵੱਡੇ ਅਫਸਰ ਦੇ ਅਰਥਾਂ ਵਿਚ ਚੀਨੀ ਸ਼ਬਦ ਗੁਆਨ ਹੈ ਅਤੇ ਭਾਸ਼ਾ ਦੇ ਅਰਥਾਂ ਵਿਚ ਪੂਤੌਂਗ-ਹੁਆ। ਇਹ ਇਸੇ ਤਰ੍ਹਾਂ ਹੈ ਜਿਵੇਂ ਭਾਰਤ ਤੋਂ ਬਾਹਰ ਇਸ ਦੇਸ਼ ਨੂੰ ਇੰਡੀਆ ਕਿਹਾ ਜਾਂਦਾ ਹੈ। ਖੈਰ, ਦੱਸਣ ਵਾਲੀ ਗੱਲ ਇਹ ਹੈ ਕਿ ਮੈਂਡਰਿਨ ਸ਼ਬਦ ਅੰਗਰੇਜ਼ੀ ਵਿਚ ਪੁਰਤਗੀਜ਼ ਭਾਸ਼ਾ ਰਾਹੀਂ ਆਇਆ ਅਤੇ ਇਹ ਮੁਢਲੇ ਤੌਰ ‘ਤੇ ਭਾਰਤੀ ਸ਼ਬਦ ਮੰਤਰੀ ਦਾ ਹੀ ਵਿਗੜਿਆ ਰੂਪ ਹੈ। ਭਾਰਤ ਵਿਚੋਂ ਇਹ ਸ਼ਬਦ ਮਲਾਇਆ ਵਿਚ ਪੁੱਜਾ ਕਿਉਂਕਿ ਇਸ ਦੇਸ਼ ਅਤੇ ਇਸ ਦੀ ਭਾਸ਼ਾ ਵਿਚ ਭਾਰਤੀਆਂ ਦਾ ਬਹੁਤ ਦਖਲ ਹੈ। ਮਾਲਾਇਆ ਦੇ ਆਰ-ਪਾਰ ਦੇ ਇਲਾਕੇ ਵਿਚ ਕਿਸੇ ਸਮੇਂ ਹਿੰਦੂ ਰਾਜ ਰਿਹਾ ਹੈ। ਇਸ ਖਿੱਤੇ ਵਿਚ ਬੁਧ ਮਤ ਵੀ ਬਹੁਤ ਫੈਲਿਆ। ਇਸ ਲਈ ਸੰਸਕ੍ਰਿਤ ਪਾਲੀ ਦੇ ਸ਼ਬਦ Ḕਮਲਾਈ ਬਹਾਸ਼ਾḔ ਵਿਚ ਰਚ ਮਿਚ ਗਏ। ਮਲਾਏ ਵਿਚ ਇਸ ਸ਼ਬਦ ਦਾ ਉਦੋਂ ਰੂਪ ਸੀ ਮੇਂਤਰੀ। ਸੋਲ੍ਹਵੀਂ ਸਦੀ ਵਿਚ ਪੁਰਤਗੀਜ਼ਾਂ ਦਾ ਮਲਾਇਆ ਖਿਤੇ ਖਾਸ ਕਰਕੇ ਮਲਾਕਾ ‘ਤੇ ਅਧਿਕਾਰ ਕਾਇਮ ਹੋ ਗਿਆ ਸੀ। ਉਸੇ ਸਮੇਂ ਇਹ ਸ਼ਬਦ ਮਲਾਏ ਭਾਸ਼ਾ ‘ਚੋਂ ਪੁਰਤਗੀਜ਼ ਵਿਚ ਗਿਆ ਤੇ ਫਿਰ ਅੱਗੋਂ ਅੰਗਰੇਜ਼ੀ ਵਿਚ। ਕੁਝ ਸਰੋਤਾਂ ਅਨੁਸਾਰ ਇਹ ਸ਼ਬਦ ਪੁਰਤਗੀਜ਼ ਮਾਂਦਰ ਦਾ ਵਿਗੜਿਆ ਰੂਪ ਦੱਸਿਆ ਗਿਆ ਹੈ ਜੋ ਅੱਗੋਂ ਲਾਤੀਨੀ ਵਿਚੋਂ ਆਇਆ ਹੈ। ਇਸ ਭਾਸ਼ਾ ਵਿਚ ਇਸ ਦਾ ਅਰਥ ਹੁਕਮ ਚਲਾਉਣਾ, ਭੇਜਣਾ ਆਦਿ ਹੈ ਪਰ ਇਹ ਸਹੀ ਨਹੀਂ ਹੈ। ਮਲੇਸ਼ੀਆ ਦੇ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਹ ਸ਼ਬਦ ਮਲਾਕਾ ਸਲਤਨਤ ਸਮੇਂ ਉਦੋਂ ਵਰਤੋਂ ਵਿਚ ਆਇਆ ਜਦ ਮਲਾਕਾ ਵਿਚ ਰਹਿੰਦੇ ਪੁਰਤਗਾਲੀ ਚੀਨ ਦੇ ਉਚ ਅਧਿਕਾਰੀਆਂ ਨੂੰ ਮਿਲਣ ਲੱਗੇ। ਉਨ੍ਹਾਂ ਨੇ ਮੇਂਤਰੀ ਸ਼ਬਦ ਬੋਲਣ ਲੱਗਿਆਂ ਸ਼ਬਦ ਦੇ ਅਖੀਰ ਵਿਚ ਵਾਧੂ ਦੀ ḔਨḔ ਧੁਨੀ ਲਾ ਦਿੱਤੀ।
ਅਸਲ ਵਿਚ ਮੰਤਰੀ ਨਾਲ ਸਾਰੇ ਸਬੰਧਿਤ ਸ਼ਬਦ ਭਾਰੋਪੀ ਖਾਸੇ ਵਾਲੇ ਹਨ ਤੇ ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸਕੇ ਸੋਹਦਰੇ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਮeਨ ਨਿਸਚਿਤ ਕੀਤਾ ਗਿਆ ਹੈ ਜਿਸ ਦਾ ਅਰਥ ḔਮਨḔ ਧਾਤੂ ਦੀ ਤਰ੍ਹਾਂ ਹੀ ਸੋਚਣਾ, ਚਿੰਤਨ ਕਰਨਾ, ਚਿੱਤ ਜਾਂ ਚੇਤੇ ਵਿਚ ਰੱਖਣਾ, ਵਿਚਾਰਨਾ, ਸਮਝਣਾ ਆਦਿ ਹੈ। ਦਿਲਚਸਪ ਗੱਲ ਹੈ ਕਿ ਚਿੱਤ ਦੇ ਅਰਥਾਂ ਵਾਲੇ ਪੰਜਾਬੀ ਮਨ ਅਤੇ ਸੰਸਕ੍ਰਿਤ ḔਮਨਸḔ ਦੀ ਤਰ੍ਹਾਂ ਹੀ ਇਸ ਤੋਂ ਬਣੇ ਸ਼ਬਦ ਦੇ ਵੀ ਇਹੋ ਅਰਥ ਹਨ। ਇਥੇ ਮੇਰਾ ਸੰਕੇਤ ਮਾਇੰਡ (ਮਨਿਦ) ਸ਼ਬਦ ਤੋਂ ਹੈ। ਇਹ ਸ਼ਬਦ ਪੂਰਬ-ਜਰਮੈਨਿਕ ਭਾਸ਼ਾ ਤੋਂ ਅੰਗਰੇਜ਼ੀ ਦੀ ਤਰ੍ਹਾਂ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵਿਉਤਪਤ ਹੋਇਆ। ਇਸ ਦਾ ਮੁਢਲਾ ਰੂਪ ਗeਮਨਿਦ ਜਿਹਾ ਸੀ ਜਿਸ ਦਾ ਅਰਥ ਸਮਰਣ, ਯਾਦ ਸ਼ਕਤੀ, ਚੇਤਾ, ਚਿੰਤਨ, ਬੁਧੀ, ਮੁਰਾਦ ਆਦਿ ਹੈ। ਗੌਥਿਕ, ਪੁਰਾਣੀ ਨੌਰਸ, ਅਤੇ ਪੁਰਾਣੀ ਜਰਮਨ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਮਿਲਦੇ ਹਨ। ਗਰੀਕ ਭਾਸ਼ਾ ਵਿਚ ਇਸ ਦਾ ਸੁਜਾਤੀ ਸ਼ਬਦ ਮeਮੋਨਅ ਹੈ ਜਿਸ ਦਾ ਅਰਥ ਤਾਂਘ ਕਰਨਾ ਹੈ। ਇਸੇ ਤੋਂ ਪਾਗਲਪਣ ਜਾਂ ਕਿਸੇ ਗੱਲ ਦੇ ਪਿਛੇ ਝੱਲੇ ਹੋਏ ਫਿਰਨਾ ਦੇ ਅਰਥਾਂ ਵਾਲਾ ਸ਼ਬਦ ਮਅਨਅਿ ਬਣਿਆ ਹੈ। ਲਾਤੀਨੀ ਵਿਚ ਸੁਜਾਤੀ ਸ਼ਬਦ ਹੈ ਮeਨਸ ਜਿਸ ਦਾ ਅਰਥ ਮਨ, ਚਿੰਤਨ, ਵਿਵੇਕ ਆਦਿ ਹੈ। ਇਸ ਤੋਂ ਲਾਤੀਨੀ ਦਾ ਹੀ ਸ਼ਬਦ ਮeਨਟਿ ਬਣਿਆ ਜਿਸ ਦਾ ਅਰਥ ਚੇਤਾ, ਯਾਦ ਹੈ। ਇਸ ਤੋਂ ਅੰਗਰੇਜ਼ੀ ਸ਼ਬਦ ਮeਨਟਿਨ ਬਣਿਆ ਜਿਸ ਦੇ ਮੁਢਲੇ ਭਾਵ ਮਨ ਵਿਚ ਲਿਆਉਣਾ, ਕਾਸੇ ਬਾਰੇ ਬੋਲਣਾ, ਜ਼ਿਕਰ ਕਰਨਾ ਸੀ। ਇਕ ਦਿਲਚਸਪ ਸ਼ਬਦ ਮਅਨਟਸਿ ਦਾ ਜ਼ਿਕਰ ਕਰਦਾ ਹਾਂ। ਮੈਂਟਿਸ ਇਕ ਪ੍ਰਕਾਰ ਦਾ ਟਿੱਡਾ ਜਾਂ ਸਿਲ੍ਹਾ ਹੁੰਦਾ ਹੈ ਜਿਸ ਦੀਆਂ ਅਗਲੀਆਂ ਲੱਤਾਂ ਇਸ ਤਰ੍ਹਾਂ ਲਗਦੀਆਂ ਹਨ ਜਿਵੇਂ ਉਹ ਪ੍ਰਾਰਥਨਾ ਕਰ ਰਿਹਾ ਹੋਵੇ। ਇਸ ਵਿਚ ਮੈਨਟਿਸ ਸ਼ਬਦ ਦੇ ਦੈਵੀ ਸਰੂਪ, ਮੁਨੀ ਆਦਿ ਦੇ ਭਾਵ ਹਨ। ਯਾਦ ਰਹੇ ਸਾਡਾ ਮੁਨੀ ਸ਼ਬਦ ਵੀ ਮਨ ਤੋਂ ਬਣਿਆ ਹੈ, ਜੋ ਬਹੁਤ ਮਨਨ ਕਰਦਾ ਹੈ।
ਸਾਡੇ ਮੰਤਰੀ ਨਾਲ ਮਿਲਦਾ-ਜੁਲਦਾ ਇਕ ਅੰਗਰੇਜ਼ੀ ਸ਼ਬਦ ਹੈ ਮeਨਟੋਰ, ਇਹ ਗਰੀਕ ਭਾਸ਼ਾ ਦੇ ਇਸੇ ਸ਼ਬਦ-ਜੋੜਾਂ ਵਾਲੇ ਸ਼ਬਦ ਦਾ ਅੰਗਰੇਜ਼ੀ ਰੂਪ ਹੈ। ਇਸ ਦਾ ਮੁਢਲਾ ਅਰਥ ਮੰਤਰੀ ਦੀ ਤਰ੍ਹਾਂ ਸਲਾਹਕਾਰ ਹੈ। ਅੱਜ ਕਲ੍ਹ ਇਹ ਗੁਰੂ, ਉਸਤਾਦ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸੇ ਨਾਲ ਰਲਦਾ ਸ਼ਬਦ ਹੈ ਮੋਨਟੋਰ ਜਿਸ ਨੂੰ ਅਸੀਂ ਛੋਟੇ ਹੁੰਦੇ ਮਲੀਟਰ ਕਹਿੰਦੇ ਸਾਂ। ਇਹ ਵੀ ਸਲਾਹਕਾਰ, ਉਪਦੇਸ਼ਕ, ਨਿਗਰਾਨ ਆਦਿ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਹ ਮੁਢਲੇ ਤੌਰ ‘ਤੇ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਸੀ ਜੋ ਚੇਤੇ ਕਰਾਉਂਦਾ ਜਾਂ ਚਿਤਾਰਦਾ ਹੈ, ਡਾਂਟਦਾ ਹੈ। ਇਸ ਦੇ ਨਾਲ ਲਗਦਾ ਹੀ ਸ਼ਬਦ ਹੈ ਅਦਮੋਨਸਿਹ ਜਿਸ ਦਾ ਅਰਥ ਝਿੜਕਣਾ, ਪਿਆਰ ਨਾਲ ਡਾਂਟਣਾ, ਚਿਤਾਵਨੀ ਦੇਣਾ ਆਦਿ ਹੈ। ਅੰਗਰੇਜ਼ੀ ਸ਼ਬਦ ਮeਅਨ ਜਿਸ ਦਾ ਮਾਅਨਾ ਹੀ ਮਾਅਨਾ ਹੋਣਾ, ਮਤਲਬ ਹੋਣਾ, ਮੁਰਾਦ ਹੋਣਾ ਆਦਿ ਹੈ, ਵੀ ਇਸੇ ਮੂਲ ਨਾਲ ਜੁੜਿਆ ਹੋਇਆ ਹੈ। ਇਹ ਵੀ ਜਰਮੈਨਿਕ ਅਸਲੇ ਵਾਲਾ ਸ਼ਬਦ ਹੈ। ਬਹੁਤ ਸਾਰੀਆਂ ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸਗੋਤੀ ਸ਼ਬਦ ਮਿਲਦੇ ਹਨ। ਮਨੁਖੀ ਅਧਿਕਾਰਾਂ ਦੀ ਕਦਰ ਕਰਨ ਵਾਲੇ ਅੰਗਰੇਜ਼ੀ ਸ਼ਬਦ ਅਮਨੈਸਟੀ ਬਾਰੇ ਜ਼ਰੂਰ ਜਾਣਦੇ ਹੋਣਗੇ ਜਿਸ ਨੂੰ ਅਸੀਂ ਆਮ ਖਿਮਾ ਕਹਿ ਸਕਦੇ ਹਾਂ, ਮੁਢਲੇ ਤੌਰ ‘ਤੇ ਲਾਤੀਨੀ ਅਤੇ ਅੱਗੋਂ ਸ਼ਬਦ ਅਮਨeਸਟਅਿ ਤੋਂ ਵਿਉਤਪਤ ਹੋਇਆ ਹੈ। ਇਸ ਸ਼ਬਦ ਦੇ ਅੱਗੇ ਅ- ਤਾਂ ਨਾਂਹਵਾਚਕ ਅਗੇਤਰ ਹੈ ਤੇ ਅਗਲੇ ਮਨeਸਟਸਿ ਦਾ ਅਰਥ ਹੈ ਚੇਤਾ, ਸਮਰਣ। ਸੋ, ਇਸ ਸ਼ਬਦ ਦਾ ਅੱਖਰੀ ਅਰਥ ਹੋਇਆ- ਨਾ ਚੇਤੇ ਰੱਖਣਾ, ਮਨ ‘ਚੋਂ ਕੱਢ ਦੇਣਾ, ਭੁਲਾ ਦੇਣਾ ਸੋ ਖਿਮਾ ਕਰਨਾ। ਅੰਗਰੇਜ਼ੀ ਸੰਗੀਤ ਦੇ ਅਰਥਾਂ ਵਾਲਾ ਮਿਊਜ਼ਿਕ ਸ਼ਬਦ ਅੰਤਮ ਤੌਰ ‘ਤੇ ਗਰੀਕ ਮੁਸਕਿe ਤੋਂ ਬਣਿਆ ਹੈ। ਇਸ ਦਾ ਸ਼ਾਬਦਿਕ ਅਰਥ ਹੈ ਮਿਊਜ਼ਜ਼ (ੁੰਸeਸ) ਦੀ ਕਲਾ। ਗਰੀਕ ਮਿਥਿਹਾਸ ਅਨੁਸਾਰ ਮਿਊਜ਼ ਸਾਹਿਤ ਅਤੇ ਕਲਾਵਾਂ ਨਾਲ ਸਬੰਧਿਤ ਜ਼ੂਅਸ ਦੇਵਤੇ ਦੀਆਂ ਨੌਂ ਦੇਵੀ ਧੀਆਂ ਵਿਚੋਂ ਇਕ ਹੈ। ਮਿਉਜ਼ ਸ਼ਬਦ ਮeਨ ਮੂਲ ਤੋਂ ਹੀ ਨਿਰਮਿਤ ਹੋਇਆ ਹੈ। ੁੰਸeੁਮ ਸ਼ਬਦ ਵੀ ਇਸੇ ਦੇਵੀ ਨਾਲ ਸਬੰਧਿਤ ਹੈ। ਗਰੀਕ ਵਿਚ ਪਹਿਲੇ ਪਹਿਲ ਮਿਊਜ਼ੀਅਮ ਮਿਊਜ਼ ਦੇਵੀ ਦੇ ਮੰਦਰ ਨੂੰ ਆਖਦੇ ਸਨ। ਫਿਰ ਇਸ ਵਿਚ ਅਧਿਐਨ ਕਮਰਾ, ਲਾਇਬਰੇਰੀ ਅਤੇ ਅਜਾਇਬ ਘਰ ਦੇ ਭਾਵ ਆਏ। ਅੰਗਰੇਜ਼ੀ ਦੇ ਹੋਰ ਬਹੁਤ ਸਾਰੇ ਸ਼ਬਦ ਮeਨ ਮੂਲ ਦੀ ਦੇਣ ਹਨ ਜਿਵੇਂ ਮੈਂਟਲ, ਸਮਨ, ਮਨੀ, ਮੌਨੂਮੈਂਟ ਆਦਿ। ਪਰ ਅੱਜ ਏਨਾ ਹੀ।