ਸੌਦਾ

ਉਰਦੂ ਕਹਾਣੀ ‘ਸੌਦਾ’ ਅਧੂਰੇ ਪਿਆਰ ਦੀ ਪੂਰੀ ਕਹਾਣੀ ਹੈ। ਇਹ ਪਿਆਰ ਅਧੂਰਾ ਇਸ ਕਰ ਕੇ ਹੈ, ਕਿਉਂਕਿ ਇਸ ਵਿਚ ਮਰਦ ਦੀ ਹਉਂ ਅਤੇ ਮਰਜ਼ੀ ਦਾ ਰੰਗ ਚੜ੍ਹਿਆ ਹੋਇਆ ਹੈ। ਇਹ ਪਿਆਰ-ਕਹਾਣੀ ਇਸ ਕਰ ਕੇ ਪੂਰੀ ਹੈ, ਕਿਉਂਕਿ ਇਸ ਵਿਚ ਔਰਤ ਦੀ ਸੁੱਚੀ ਚਾਹਤ ਦੇ ਅਹਿਸਾਸ ਉਮੜ ਰਹੇ ਹਨ। ਔਰਤ ਪਿਆਰ ਦਾ ਸੌਦਾ ਕਰਦੀ ਹੈ ਤੇ ਇਸੇ ਦੇ ਆਸਰੇ ਅੰਬਰੀਂ ਉਡਾਣ ਭਰਦੀ ਹੈ, ਪਰ ਮਰਦ ਇਸ ਸੌਦੇ ਤੋਂ ਸੌਦਾਗਰ ਬਣ ਬੈਠਦਾ ਹੈ ਤੇ ਆਖਰਕਾਰ ਖਾਕ ਛਾਣਦਾ ਹੈ। -ਸੰਪਾਦਕ

ਅਮਰੋਜ਼ ਜਹਾਂ
ਅਨੁਵਾਦ: ਸੁਰਜੀਤ ਸਿਘ ਪੰਛੀ
ਫੋਨ: 661-827-8256

ਉਹ ਅੱਜ ਫ਼ਿਰ ਆਪਣੀ ਬੇਚੈਨੀ ਦਾ ਹੱਲ ਲੱਭਣ ਨਿਕਲਿਆ, ਡਰਾਈਵਰ ਨੇ ਉਤਰ ਕੇ ਉਨ੍ਹਾਂ ਲਈ ਦਰਵਾਜ਼ਾ ਖੋਲ੍ਹਿਆ ਤੇ ਉਹ ਬੇਦਿਲੀ ਨਾਲ ਉਤਰ ਗਿਆ। ਉਸ ਨੇ ਲੰਮਾ ਸਾਹ ਲੈ ਕੇ ਆਲੇ-ਦੁਆਲੇ ਦੇਖਿਆ, ਭਾਰੀ ਕਦਮਾਂ ਨਾਲ ਸਟਾਫ ਰੂਮ ਵੱਲ ਵਧਿਆ। ਬਹੁਤ ਦਿਨਾਂ ਪਿਛੋਂ ਉਹ ਅੱਜ ਕਾਲਜ ਆਇਆ ਸੀ।
ਕਈ ਦਿਨਾਂ ਦੇ ਤੇਜ਼ ਬੁਖਾਰ ਨੇ ਉਸ ਦੇ ਸਰੀਰ ਤੇ ਦਿਮਾਗ ਦੀ ਸਾਰੀ ਸ਼ਕਤੀ ਨਿਚੋੜ ਲਈ ਸੀ। ਉਹ ਹੁਣ ਵੀ ਕਮਜ਼ੋਰ ਸੀ। ਉਹ ਸਟਾਫ ਰੂਮ ਤੱਕ ਪੁੱਜਿਆ ਹੀ ਸੀ ਕਿ ਇਨ੍ਹਾਂ ਦੇ ਜਾਣਨ ਵਾਲਿਆਂ ਘੇਰ ਲਿਆ, ਪਰ ਉਹ ਬੇਚੈਨ ਸੀ। ਉਸ ਨੂੰ ਇਸ ਤਰ੍ਹਾਂ ਦੀ ਦਿਲਜੋਈ ਰੱਤੀ ਭਰ ਵੀ ਪਸੰਦ ਨਹੀਂ ਸੀ।
“ਉਹੋæææਖੁਦਾ ਦਾ ਸ਼ੁਕਰ ਐ। ਅੱਜ ਤੁਸੀਂ ਆ ਗਏ। ਤੁਹਾਡੀ ਸਿਹਤ ਕਿਵੇਂ ਐ?” ਅਚਾਨਕ ਉਹਨੇ ਪ੍ਰਿੰਸੀਪਲ ਦੀ ਆਵਾਜ਼ ਸੁਣੀ। ਉਨ੍ਹਾਂ ਬੜੇ ਪਿਆਰ ਨਾਲ ਮੋਢੇ ‘ਤੇ ਹੱਥ ਰੱਖ ਕੇ ਨਵੇਦ ਨੂੰ ਸੰਬੋਧਨ ਕੀਤਾ ਸੀ।
“ਮਿਹਰਬਾਨੀ! ਹੁਣ ਤਾਂ ਠੀਕ ਆਂ।” ਨਵੇਦ ਨੇ ਕਿਹਾ ਅਤੇ ਸਿਰ ਝੁਕਾ ਕੇ ਸਲਾਮ ਕੀਤੀ।
ਦੋ-ਚਾਰ ਗੱਲਾਂ ਕਰ ਕੇ ਉਹ ਚਲੇ ਗਏ। ਨਵੇਦ ਮੁਰਦਿਆਂ ਵਾਂਗ ਉਪਰ ਚੜ੍ਹਨ ਲੱਗਿਆ।
ਸਟਾਫ ਰੂਮ ਵਿਚ ਸਭ ਦੀਆਂ ਨਜ਼ਰਾਂ ਨਵੇਦ ‘ਤੇ ਟਿਕ ਗਈਆਂ।
“ਆਓ ਬੈਠੋ”, ਪ੍ਰੋਫੈਸਰ ਕੁਲਕਰਨੀ ਨੇ ਉਹਦਾ ਹੱਥ ਫੜ ਲਿਆ।
ਪੀਰੀਅਡ ਖਾਲੀ ਸੀ। ਨਦੀਮ ਨੇ ਆਪਣੇ ਗੁੱਟ ‘ਤੇ ਚਮਕਦੀ ਘੜੀ ਵੱਲ ਦੇਖਿਆ ਅਤੇ ਸਿਗਰਟ ਬਾਲ ਲਈ, ਲੰਮਾ ਕਸ਼ ਲਿਆ ਅਤੇ ਨਵੇਦ ਨਾਲ ਲਾਨ ਵਿਚ ਉਤਰ ਗਏ, “ਤੇਰੀਆਂ ਮੂਰਖਤਾਵਾਂ ਨੇ ਬਹੁਤ ਦੁੱਖ ਦਿੱਤੈ। ਮੈਂ ਤੈਨੂੰ ਬਰਬਾਦ ਹੁੰਦੇ ਨਹੀਂ ਦੇਖ ਸਕਦਾ। ਤੂੰ ਆਪਣੇ ਆਪ ਦਾ ਦੁਸ਼ਮਣ ਕਿਉਂ ਬਣ ਗਿਐਂ? ਹੁਣ ਸਭ ਕੁਝ ਭੁੱਲ ਜਾ।” ਨਦੀਮ ਗੰਭੀਰ ਸੁਰ ਵਿਚ ਸਮਝਾ ਰਿਹਾ ਸੀ।
“ਫ਼ਿਰ ਮੈਂ ਕੀ ਕਰਾਂ?” ਉਹਨੇ ਮੱਧਮ ਸੁਰ ਵਿਚ ਕਿਹਾ।
“ਜੋ ਕੁਝ ਹੋਇਆ, ਉਹ ਤੇਰੀ ਬੇਸਮਝੀ ਦਾ ਸਿੱਟਾ ਸੀ। ਖੈਰ, ਹੁਣ ਸਭ ਠੀਕ ਹੋ ਜਾਵੇਗਾ।” ਉਸ ਨੇ ਵੀ ਮੱਧਮ ਸੁਰ ਵਿਚ ਕਿਹਾ।
“ਫਿਰ ਤੂੰ ਹੀ ਕੋਈ ਹੱਲ ਕੱਢæææ।” ਨਵੇਦ ਪ੍ਰੇਸ਼ਾਨ ਹੋ ਰਿਹਾ ਸੀ।
“ਹਿਨਾ ਤੇਰੀ ਜ਼ਿੰਦਗੀ ਹੈ, ਉਸ ਦਾ ਦਰਦ ਤੇਰੀ ਜ਼ਿੰਦਗੀ ਦਾ ਸਾਮਾਨ।æææਪਰ ਸੱਬਾ ਤੇਰੀ ਮੰਗੇਤਰ ਹੈ। ਹੁਣ ਮੈਂ ਤੇਰੀਆਂ ਖੁਸ਼ੀਆਂ ਖਾਤਰ ਉਹਦੇ ਮਾਤਾ-ਪਿਤਾ ਨੂੰ ਬੇਨਤੀ ਕਰਾਂਗਾæææਉਨ੍ਹਾਂ ਦੀ ਜਿਵੇਂ ਮਰਜ਼ੀ ਹੋਵੇ।” ਨਦੀਮ ਨੂੰ ਉਹਦੀ ਉਦਾਸੀ ਅਤੇ ਵੀਰਾਨੀ ਦਾ ਖਿਆਲ ਸਤਾ ਰਿਹਾ ਸੀ। ਉਹ ਉਹਦਾ ਚਚੇਰਾ ਭਰਾ ਸੀ ਅਤੇ ਦੋਸਤ ਵੀ।
“ਉਨ੍ਹਾਂ ਦਾ ਇਨਕਾਰ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਕੇ ਰੱਖ ਦੇਵੇਗਾ ਨਦੀਮ।” ਉਹਨੇ ਹਾਰੀ ਹੋਈ ਆਵਾਜ਼ ਵਿਚ ਕਿਹਾ, “ਮੰਮੀ ਕੋਲ ਤਰਸ ਨਹੀਂ, ਸੱਬਾ ਸਿਰ ‘ਤੇ ਸਵਾਰ ਹੈ। ਇਨ੍ਹਾਂ ਨੂੰ ਪਤਾ ਨਹੀਂ, ਮੈਨੂੰ ਦੱਸ਼ææਫਿਰ ਮੈਂ ਕੀ ਕਰਾਂ?”
“ਭੁੱਲ ਜਾæææ।” ਨਦੀਮ ਨੂੰ ਸੱਬਾ ਦਾ ਖਿਆਲ ਸਤਾ ਰਿਹਾ ਸੀ, “ਸਾਰੀਆਂ ਉਲਝਣਾਂ ਆਪਣੇ ਆਪ ਖਤਮ ਹੋ ਜਾਣਗੀਆਂ।”
“ਨਦੀਮ!” ਉਹ ਸਾਹ ਘੁੱਟਵੀਂ ਆਵਾਜ਼ ਵਿਚ ਬੋਲਿਆ, “ਖੁਦਾ ਦਾ ਵਾਸਤਾ। ਮਜ਼ਾਕ ਨਾ ਕਰਿਆ ਕਰ।”
“ਮੈਂ ਗੰਭੀਰ ਹਾਂ ਨਵੇਦ! ਇਸ ਸਮੇਂ ਕੁਝ ਨਾ ਸੋਚ। ਮੈਂ ਉਹੀ ਕਰੂੰਗਾ, ਜੋ ਤੂੰ ਕਹੇਂਗਾ। ਹੁਣ ਜਾਹ ਅਤੇ ਸ਼ਾਂਤੀ ਨਾਲ ਕਲਾਸਾਂ ਅਟੈਂਡ ਕਰ।”
ਨਦੀਮ ਅਪਣੱਤ ਨਾਲ ਮੁਸਕਰਾਇਆ। ਫਿਰ ਦੋਵੇਂ ਇਕੱਠੇ ਹੱਸ ਪਏ। ਡਗਮਗਾਉਂਦੇ ਕਦਮੀਂ ਨਵੇਦ ਲੈਬਾਰਟਰੀ ਪਹੁੰਚ ਗਿਆ।
ਗੂੜ੍ਹੇ ਨੀਲੇ ਸੂਟ ਵਿਚ, ਵਧੀ ਹੋਈ ਦਾੜ੍ਹੀ, ਲਾਲ ਅੱਖਾਂ ਅਤੇ ਬੇਕਰਾਰ ਅੰਦਾਜ਼, ਅੱਖਾਂ ਵਿਚ ਮੱਧਮ ਜਿਹੀ ਰੌਸ਼ਨੀ ਸੀ ਹਿਨਾ ਦੇ ਦੀਦ ਦੀ।
ਹਿਨਾ ਧਿਆਨ ਨਾਲ ਉਸ ਨੂੰ ਦੇਖ ਰਹੀ ਸੀ। ਇਹ ਤਾਂ ਰੁਮਾਂਚਿਕ ਨਾਵਲ ਵਰਗੀਆਂ ਗੱਲਾਂ ਸਨ। ਕਿਸੇ ਲਈ ਖੁਸ਼ ਹੋਣਾ, ਤਪਣਾ, ਆਹਾਂ ਭਰਨਾ ਅਤੇ ਹੰਝੂ ਵਹਾਉਣਾ।
ਉਹਦੇ ਵਾਸਤੇ ਨਵੇਦ ਦਾ ਇਹ ਅੰਦਾਜ਼ ਆਸ ਤੋਂ ਬਾਹਰ ਸੀ। ਉਹ ਬੇਹੋਸ਼ ਹੋਣ ਲੱਗੀ। ਡਿਗਦੇ-ਡਿੱਗਦੇ ਬਚੀ ਅਤੇ ਸੰਭਲ ਕੇ ਕੰਧ ਦਾ ਸਹਾਰਾ ਲਿਆ।
ਫਿਰ ਉਸ ਨੂੰ ਯਾਦ ਆਇਆ, ਯੂਨੀਵਰਸਿਟੀ ਵਿਚ ਕਨਵੋਕੇਸ਼ਨ ਸੀ।
ਉਹ ਕੁੜੀਆਂ ਦੀ ਪਹਿਲੀ ਕਤਾਰ ਵਿਚ ਸੀ। ਨੌਕਰ ਨੇ ਉਸ ਨੂੰ ਕਾਪੀ ਦਿੱਤੀ। ਕਾਪੀ ਉਹ ਪ੍ਰੋਫੈਸਰ ਨਵੇਦ ਨੂੰ ਆਪਣੇ ਥੋੜ੍ਹੇ ਜਿਹੇ ਪ੍ਰਸ਼ਨਾਂ ਦੇ ਉਤਰਾਂ ਦੀਆਂ ਗਲਤੀਆਂ ਕੱਢਣ ਵਾਸਤੇ ਦੇ ਆਈ ਸੀ। ਉਹ ਕਾਪੀ ਦੇ ਪੰਨੇ ਪਲਟਣ ਲੱਗੀ। ਅਚਾਨਕ ਉਹ ਤ੍ਰਬਕੀ।
“ਮੇਰੀ ਜ਼ਿੰਦਗੀ ਦਾ ਪਿਆਰ ਦਾ ਬਿੰਦੂ ਤੂੰ ਹੀ ਏਂ। ਆਪਣੇ ਸਫਰ ਦਾ ਸਾਥੀ ਤੈਨੂੰ ਚੁਣ ਲਿਆ ਹੈ। ਮੈਨੂੰ ਤੇਰੇ ਉਤਰ ਦੀ ਕਾਹਲ ਨਹੀਂ। ਸੋਚ-ਸਮਝ ਕੇ ਫੈਸਲਾ ਦੱਸ ਦੇਣਾ।” ਕਾਪੀ ਦੇ ਵਿਚਕਾਰਲੇ ਪੰਨੇ ‘ਤੇ ਲਿਖਿਆ ਹੋਇਆ ਸੀ। ਲਿਖਤ ਨਵੇਦ ਦੀ ਸੀ।
ਇਹ ਦੇਖ ਕੇ ਉਸ ਦੇ ਅਚੰਭੇ ਅਤੇ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਕਾਪੀ ਹੱਥੋਂ ਡਿਗ ਪਈ। ਉਹਨੂੰ ਪ੍ਰੋਫੈਸਰ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆ ਰਿਹਾ ਸੀ। ਉਹ ਹੈਰਾਨੀ ਅਤੇ ਗੁੱਸੇ ਨਾਲ ਸੋਚ ਰਹੀ ਸੀ। “ਉਸ ਦਾ ਪ੍ਰੋਫੈਸਰ ਵੀ ਅਜਿਹੀਆਂ ਕਰਤੂਤਾਂ ਕਰ ਸਕਦਾ ਹੈ।” ਉਹ ਐਨੀ ਸ਼ਰਮੀਲੀ ਸੀ ਕਿ ਬੁੱਲ੍ਹਾਂ ਵਿਚੋਂ ਇਕ ਅੱਖਰ ਨਾ ਨਿਕਲ ਸਕਿਆ। ਜੇ ਕਿਸੇ ਨੂੰ ਨਵੇਦ ਦੇ ਪੁੱਠੇ ਖਿਆਲਾਂ ਦਾ ਪਤਾ ਲੱਗਾ ਗਿਆ ਤਾਂ ਉਹ ਕੀ ਸੋਚਣਗੇ?
ਉਹ ਯੂਨੀਵਰਸਿਟੀ ਵਿਚ ਬਦਨਾਮ ਹੋ ਜਾਵੇਗੀ।
ਉਸ ਦਾ ਇਹ ਪਾਗਲਪਨ ਉਹਨੂੰ ਸਾਰਿਆਂ ਵਿਚ ਬਦਨਾਮ ਕਰ ਦੇਵੇਗਾ। ਕਈ ਦਿਨ ਇਨ੍ਹਾਂ ਉਲਝਣਾਂ ਵਿਚ ਲੰਘ ਗਏ।
ਹਿਨਾ ਦਾ ਖਿਆਲ ਸੀ ਕਿ ਨਵੇਦ ਆਪਣੇ ਵਿਹਾਰ ਦੀ ਉਸ ਤੋਂ ਮਾਫੀ ਮੰਗੇਗਾ, ਪਰ ਉਸ ਦੇ ਰੰਗ-ਢੰਗ ਵਿਚ ਉਹ ਉਸ ਦੀ ਜ਼ਿੱਦ ਅਨੁਭਵ ਕੀਤੇ ਬਿਨਾਂ ਨਾ ਰਹਿ ਸਕੀ।
ਅਨੋਖਾ ਹਠਧਰਮੀ ਅਤੇ ਜ਼ਿੱਦੀ ਆਦਮੀ ਹੈ। ਉਹ ਜਿੰਨਾ ਸੋਚਦੀ, ਉਨੀ ਹੀ ਗੁੱਸੇ ਨਾਲ ਉਬਲਦੀ। ਇਕ ਨਜ਼ਰ ਉਹਨੇ ਨਵੇਦ ‘ਤੇ ਮਾਰੀ। ਉਹ ਉਸ ਵੱਲ ਪਿੱਠ ਕੀਤਿਆਂ ਕਿਸੇ ਮੁੰਡੇ ਨਾਲ ਗੱਲਾਂ ਕਰ ਰਿਹਾ ਸੀ। ਉਹ ਬੇਦਿਲੀ ਜਿਹੀ ਆਪਣੀ ਥਾਂ ‘ਤੇ ਆ ਬੈਠੀ।
ਨਵੇਦ ਦੀ ਅਜੀਬ ਹਾਲਤ ਸੀ। ਉਹ ਆਪਣੀਆਂ ਕਰਨ ਵਾਲਾ ਸੀ। ਉਸ ਦੀ ਜ਼ਿੰਦਗੀ ਦਾ ਇਹ ਪਾਸਾ ਦੋਸਤਾਂ ਦੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਸੀ। ਉਹ ਆਪਣੇ ਰਾਜ਼ ਦਾ ਆਪ ਹੀ ਢੰਡੋਰਾ ਪਿੱਟਣ ਵਾਲਾ ਬਣ ਗਿਆ। ਉਹ ਸ਼ਰਮਿੰਦਾ ਵੀ ਸੀ ਅਤੇ ਦੁਖੀ ਵੀ।
ਹਿਨਾ ਐਮæਏæ ਕਰ ਰਹੀ ਸੀ। ਉਹਦੀ ਸਾਦਗੀ ਅਤੇ ਪਵਿੱਤਰਤਾ ਉਸ ਨੂੰ ਬਹੁਤ ਪਸੰਦ ਆਈ ਸੀ। ਕੂਲੀ-ਕੂਲੀ ਜਿਹੀ, ਜਿਸ ਦੇ ਪੁਰਨੂਰ ਚਿਹਰੇ ‘ਤੇ ਫਰਿਸ਼ਤਿਆਂ ਦਾ ਨੂਰ ਝਲਕਦਾ ਸੀ। ਉਹ ਪੂਰੇ ਦਿਲੋਂ ਉਸ ਨੂੰ ਚਾਹੁਣ ਲੱਗ ਪਿਆ ਸੀ, ਪਰ ਬੋਲ ਕੇ ਪਿਆਰ ਦਾ ਇਜ਼ਹਾਰ ਕਰਨਾ ਬੜਾ ਕਠਿਨ ਕੰਮ ਸੀ। ਕਮਲ ਨੂੰ ਹੀ ਦਿਲ ਦਾ ਬੋਲ ਬਣਾ ਸੁੱਟਿਆ।
ਸੈਫ਼ੀ, ਪਰਵੀਨ, ਨਿਕਹਤ ਅਤੇ ਸ਼ਾਹਿਦ ਚੁੱਪ-ਚਾਪ ਜਾ ਕੇ ਹਿਨਾ ਨੂੰ ਦੇਖ ਆਏ ਸਨ। ਸਾਰੇ ਭਰਾ ਦੀ ਪਸੰਦ ਦੀ ਪ੍ਰਸੰæਸਾ ਕਰ ਰਹੇ ਸਨ, ਪਰ ਨਿਕਹਤ ਬੁਝੀ ਹੋਈ ਸੀ।
ਕੀ ਹਾਲ ਹੋਵੇਗਾ ਸੱਬਾ ਦਾ, ਜੇ ਨਵੇਦ ਨੇ ਆਪਣੀ ਜ਼ਬਾਨ ਖੋਲ੍ਹੀæææ? ਉਹਨੇ ਦਿਲ ਵਿਚ ਹੀ ਸੋਚਿਆ, ਸੱਬਾ ਤਾਂ ਇਹਨੂੰ ਬਹੁਤ ਚਾਹੁੰਦੀ ਸੀ। ਉਸ ਦੀ ਮਾਂ ਨੇ ਵੀ ਸੱਬਾ ਨੂੰ ਬਹੂ ਬਣਾਉਣ ਲਈ ਸੋਚਿਆ ਸੀ।
ਮਾਂ ਲਗਾਤਾਰ ਦੇਖ ਰਹੀ ਸੀ। ਨਵੇਦ ਕਿਸੇ ਡੂੰਘੀ ਸੋਚ ਵਿਚ ਡੁੱਬਿਆ ਰਹਿੰਦਾ ਸੀ। ਮਾਂ ਨੇ ਨਦੀਮ, ਸ਼ਾਹਿਦ ਤੇ ਸੈਫ਼ੀ ਨੂੰ ਕਿਹਾ ਸੀ ਕਿ ਨਵੇਦ ਦੀ ਇੱਛਾ ਪਤਾ ਕਰਨ। ਨਦੀਮ ਨੇ ਥੋੜ੍ਹੀ ਦੋਚਿੱਤੀ ਪਿਛੋਂ ਸਾਰੀਆਂ ਗੱਲਾਂ ਦਾ ਪਤਾ ਲਾ ਲਿਆ ਸੀ।
ਨਵੇਦ ਦੇ ਇਨਕਾਰ ‘ਤੇ ਇਕ ਪਾਸੇ ਮਾਂ ਗੁੱਸੇ ਸੀ, ਦੂਜੇ ਪਾਸੇ ਸੱਬਾ ਜਵਾਲਾਮੁਖੀ। ਦਿਨ ਦੇ ਨੌਂ ਵੱਜ ਰਹੇ ਸਨ। ਸਵੇਰੇ ਨਵੇਦ ਨੂੰ ਨੌਕਰ ਨੇ ਜਗਾਇਆ। ਵਰਾਂਡੇ ਵਿਚ ਸਾਰੇ ਚਾਹ ਪੀ ਰਹੇ ਸਨ। ਮਾਂ ਦੱਬੇ ਪੈਰੀਂ ਅੱਗੇ ਆਈ। ਫਿਰ ਨਵੇਦ ਦੇ ਕਮਰੇ ਵਿਚ ਝਾਤ ਮਾਰੀ। ਉਹ ਨਾਈਟ ਸੂਟ ਪਾਈ ਦੁਖੀ ਜਿਹਾ ਬਿਸਤਰ ਉਤੇ ਪਿਆ ਸੀ। ਮਾਂ ਨੂੰ ਦੇਖ ਕੇ ਉਦਾਸੀ ਤੇ ਸ਼ਰਮਿੰਦਗੀ ਨਾਲ ਮੁਸਕਰਾ ਕੇ ਸਿੱਧਾ ਹੋ ਕੇ ਬੈਠ ਗਿਆ।
“ਸਾਰੀ ਰਾਤ ਪੜ੍ਹਦਾ ਰਿਹਾ ਸੀ?” ਮਾਂ ਨੇ ਕਿਹਾ ਅਤੇ ਬਿਸਤਰੇ ਤੋਂ ਕਿਤਾਬਾਂ ਚੁੱਕ ਕੇ ਮੇਜ਼ ਉਤੇ ਰੱਖ ਦਿੱਤੀਆਂ। ਫਿਰ ਉਸ ਦੇ ਕੋਲ ਆ ਬੈਠੀ।
“ਨਵੇਦ।” ਮਾਂ ਨੇ ਕਿਹਾ, “ਮੈਨੂੰ ਵੀ ਵਿਖਾ, ਆਖਰ ਕਿਹੋ ਜਿਹੀ ਹੈ ਤੇਰੀ ਚੋਣ?” ਉਹ ਸਿੱਧੀ ਹੀ ਪੁੱਛ ਬੈਠੀ, ਨਾ ਕੋਈ ਭੂਮਿਕਾ ਤੇ ਨਾ ਕੋਈ ਝਿਜਕ।
ਨਵੇਦ ਘਬਰਾਇਆ। ਫਿਰ ਸੰਭਲ ਕੇ ਕੰਧ ਦਾ ਸਹਾਰਾ ਲੈ ਕੇ ਬੈਠ ਗਿਆ।
“ਤੂੰ ਦੇਖ ਸਕਦੀ ਐਂ, ਪਰ ਇਹ ਸੋਚ ਕੇ ਦੇਖੇਂਗੀ ਕਿ ਉਹ ਮੇਰੀ ਪਹਿਲੀ ਤੇ ਆਖਰੀ ਪਸੰਦ ਐ। ਜੇ ਉਹ ਨਹੀਂ, ਤਾਂ ਕੋਈ ਵੀ ਨਹੀਂ।” ਉਸ ਦੇ ਬੋਲਾਂ ਵਿਚ ਬੇਨਤੀ ਵੀ ਸੀ ਅਤੇ ਤੜਫ ਵੀ।
“ਮੈਂ ਦੇਖਾਂ ਤਾਂ ਸਹੀæææ?” ਮਾਂ ਟੇਢੀਆਂ ਨਜ਼ਰਾਂ ਨਾਲ ਉਸ ਨੂੰ ਦੇਖਣ ਲੱਗੀ, “ਪਤਾ ਨਹੀਂ ਕਿਹੋ ਜਿਹੀ ਕੁੜੀ ਹੋਵੇ?”
“ਚਾਹੇ ਜਿਹੋ ਜਿਹੀ ਵੀ ਹੋਵੇ, ਹਰ ਹਾਲਤ ਵਿਚ ਮੈਨੂੰ ਚੰਗੀ ਲਗਦੀ ਐ। ਤੂੰ ਇਕਰਾਰ ਕਰ, ਉਸ ਨੂੰ ਮੇਰੀ ਬਣਾ ਦੇਵੇਂਗੀ।” ਉਸ ਨੇ ਕਿਹਾ ਅਤੇ ਮਾਂ ਦੀ ਗੋਦ ਵਿਚ ਸਿਰ ਰੱਖ ਦਿੱਤਾ।
“ਚੰਗਾ ਭਾਈæææ।” ਮਾਂ ਉਸ ਦੀ ਕਾਹਲੀ ‘ਤੇ ਹੱਸਣ ਲੱਗੀ। ਫਿਰ ਉਠ ਕੇ ਚਲੀ ਗਈ।
ਫ਼ਿਰ ਉਹ ਫ਼ਿਕਰਾਂ ਦੇ ਬੋਝ ਥੱਲੇ ਦੱਬੀ ਜਾਣ ਲੱਗੀ। ਸੱਬਾ ਉਸ ਨੂੰ ਨਿਰਦੋਸ਼ ਲੱਗੀ। ਭੈਣ ਨਾਲ ਉਹਨੇ ਇਸ ਨੂੰ ਬਹੂ ਬਣਾਉਣ ਦਾ ਇਕਰਾਰ ਕੀਤਾ ਹੋਇਆ ਸੀ। ਨਵੇਦ ਦਾ ਰੰਗ-ਢੰਗ ਸਹਿਣ ਤੋਂ ਬਾਹਰਾ ਸੀ। ਪੁੱਤਰ-ਜ਼ਿੱਦ ਤੋਂ ਡਰੀ-ਡਰੀ ਲੱਗਣ ਲੱਗੀ।æææਇਹ ਡਰ ਵੀ ਸੀ ਕਿ ਸੱਬਾ ਦਾ ਦੁਖੀ ਅੰਦਾਜ਼ ਕੋਈ ਹੋਰ ਸ਼ਕਲ ਅਖਤਿਆਰ ਨਾ ਕਰ ਲਵੇ।
ਸਾਰਾ ਪਰਿਵਾਰ ਇਸ ਆਗਿਆਕਾਰੀ ਪੁੱਤਰ ਤੋਂ ਜਾਣੂ ਸੀ। ਸਾਰਿਆਂ ਨੇ ਨਵੇਦ ਦੇ ਹੱਕ ਵਿਚ ਸਲਾਹ ਦਿੱਤੀ। “ਨਵੇਦ ਦੀ ਮਜਬੂਰੀ ਅਤੇ ਜ਼ਬਰਦਸਤੀ ਦਾ ਸੌਦਾ ਤਾਂ ਨਹੀਂ ਕੀਤਾ ਜਾ ਸਕਦਾ।” ਨਦੀਮ ਨੇ ਕਿਹਾ।
“ਫਿਰ ਤੂੰ ਹੀ ਕੋਈ ਹੱਲ ਕੱਢæææ।” ਮਾਂ ਪੂਰੀ ਪ੍ਰੇਸ਼ਾਨ ਸੀ।
“ਸੱਬਾ ਲਈ ਰਿਸ਼ਤਿਆਂ ਦਾ ਘਾਟਾ ਨਹੀਂ। ਸ਼ਾਹਿਦ ਆਦਿ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ।” ਮਾਸੀ ਨੇ ਕਿਹਾ। ਆਖਰ ਆਪਣੇ ਪੁੱਤਰ ਦੀ ਖੁਸ਼ੀ ਲਈ ਉਸ ਨੂੰ ਝੁਕਣਾ ਪਿਆ।
ਇਕ ਦਿਨ ਸਾਰਿਆਂ ਨੇ ਵਡੇਰਿਆਂ ਨੂੰ ਹਿਨਾ ਲਈ ਸੁਨੇਹਾ ਦੇ ਕੇ ਉਨ੍ਹਾਂ ਨੂੰ ਭੇਜ ਦਿੱਤਾ। ਸੁਨੇਹਾ ਮੰਨ ਲਿਆ ਗਿਆ। ਬਿਨਾਂ ਕਿਸੇ ਰੁਕਾਵਟ ਦੇ ਨਵੇਦ ਦੀ ਇੱਛਾ ਪੂਰੀ ਹੋ ਗਈ।
ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀਆਂ।

ਸੱਬਾ ਸਭ ਨਾਲੋਂ ਅੱਡ ਹੀ ਰਹਿੰਦੀ ਸੀ। ਉਹ ਆਪਣੇ ਕਮਰੇ ਵਿਚੋਂ ਬਾਹਰ ਹੀ ਨਹੀਂ ਸੀ ਨਿਕਲਦੀ। ਬੱਸ, ਥੋੜ੍ਹੇ ਹੀ ਦਿਨਾਂ ਵਿਚ ਬਦਲ ਗਈ ਸੀ। ਉਸ ਦੀ ਸ਼ੋਖੀ ਅਤੇ ਖੁਸ਼-ਤਬੀਅਤੀ ਸਭ ਲੋਪ ਹੋ ਗਏ। ਉਹ ਪਹਿਰਾਂ ਦੇ ਪਹਿਰ ਇਕੱਲੀ ਪਈ ਸੋਚਦੀ ਰਹਿੰਦੀ ਸੀ- ‘ਨਦੀਮ ਭਾਈ ਦੇ ਵਿਆਹ ਵਿਚ ਨਵੇਦ ਨੂੰ ਪਹਿਲੀ ਵਾਰ ਦੇਖਿਆ ਸੀ। ਬੇਹੱਦ ਗੰਭੀਰ ਅਤੇ ਚੁੱਪ ਦਾ ਮਾਲਕ। ਮਾਂ ਦੇ ਤੁਰ ਜਾਣ ਪਿਛੋਂ ਨਵੇਦ ਨੂੰ ਹੋਰ ਨੇੜਿਓਂ ਦੇਖਣ ਦਾ ਸਮਾਂ ਮਿਲਿਆ।’ ਮਾਂ ਨੂੰ ਯਾਦ ਕਰ ਕੇ ਦਿਲ ਨੂੰ ਧੱਕਾ ਜਿਹਾ ਲੱਗਿਆ।
ਵਿਲਕਦੀ ਹੋਈ ਸੱਬਾ ਨੂੰ ਮਾਸੀ ਨੇ ਆਪਣੇ ਸੀਨੇ ਨਾਲ ਲਾਇਆ ਸੀ। ਉਹਦੇ ਕੋਲ ਭੈਣ ਦੀ ਕੋਈ ਹੋਰ ਨਿਸ਼ਾਨੀ ਵੀ ਤਾਂ ਨਹੀਂ ਸੀ। ਮਾਸੀ ਇਹਨੂੰ ਸਹਾਰਾ ਦੇ ਕੇ ਆਪਣੇ ਨਾਲ ਲੈ ਆਈ। ਜਦੋਂ ਉਹ ਮਾਸੀ ਦੇ ਘਰ ਆਈ ਤਾਂ ਏਅਰਪੋਰਟ ‘ਤੇ ‘ਜੀ ਆਇਆਂ’ ਕਹਿਣ ਵਾਲਿਆਂ ਵਿਚ ਨਵੇਦ ਵੀ ਸੀ। ਉਸ ਨੇ ਸਿਰ ਤੋਂ ਪੈਰਾਂ ਤੱਕ ਇਸ ਨੂੰ ਦੇਖਿਆ ਸੀ। ਕਿੰਨੀ ਆਕਰਸ਼ਿਤ ਸ਼ਖਸੀਅਤ ਵਾਲਾ, ਉਹ ਇਹੀ ਤਾਂ ਸੀ।
“ਇਹ ਨਵੇਦ ਦੇ ਚਚੇਰੇ ਭੂਆ ਦੇ ਭੈਣ-ਭਾਈ ਨੇæææਇਹ ਨਦੀਮ ਐ, ਇਹ ਪ੍ਰਵੀਨ ਅਤੇ ਉਹ ਸਾੜ੍ਹੀ ਵਾਲੀ ਨਿਕਹਤ। ਉਹ ਸੈਫ਼ੀ ਤੇ ਇਹ ਸ਼ਾਹਿਦ। ਸਭ ਗਰਮੀਆਂ ਦੀਆਂ ਛੁੱਟੀਆਂ ਕਰ ਕੇ ਆਏ ਹੋਏ ਹਨæææਤੇ ਇਹ ਸੱਬਾ।” ਮਾਸੀ ਨੇ ਸਭ ਨਾਲ ਜਾਣ-ਪਛਾਣ ਕਰਵਾਈ।
“ਭਾਈ ਦੇ ਵਿਆਹ ਵੇਲੇ ਦੇਖਿਆ ਸੀ ਇਹਨੂੰæææ।” ਪ੍ਰਵੀਨ ਮੁਸਕਰਾਈ।
“ਤੂੰ ਮੇਰੇ ਨਾਲ ਰਹਿਣਾ ਪਸੰਦ ਕਰੇਂਗੀ?” ਨਵੇਦ ਨੇ ਗੰਭੀਰ ਤੇ ਨਰਮ ਆਵਾਜ਼ ਵਿਚ ਪੁੱਛਿਆ।
“ਮੈਂ ਸੱਬਾ ਨੂੰ ਲੈ ਆਈ ਹਾਂ, ਹੁਣ ਇਹ ਇਥੇ ਹੀ ਰਹੇਗੀ। ਮੇਰੇ ਹੁੰਦਿਆਂ ਇਹ ਇਕੱਲੀ ਘਰ ਵਿਚ ਰਹੇ, ਇਹ ਨਹੀਂ ਹੋ ਸਕਦਾ।” ਮਾਂ ਉਸ ਨੂੰ ਸਮਝਾ ਰਹੀ ਸੀ।
“ਭਰਾ ਦੇ ਵਿਆਹ ‘ਤੇ ਇਸ ਨੂੰ ਸਭ ਨੇ ਦੇਖਿਆ ਸੀ। ਜਦੋਂ ਤੂੰ ਚਲੀ ਗਈ ਸੀ ਤਾਂ ਨਵੇਦ ਭਰਾ ਤੈਨੂੰ ਬਹੁਤ ਯਾਦ ਕਰਦੇ ਸੀ। ਤੇਰੇ ਬਾਰੇ ਬਹੁਤ ਗੱਲਾਂ ਕਰਦੇ ਸਨ।”
ਨਿਕਹਤ ਨੇ ਉਸ ਵੱਲ ਮੁਸਕਰਾ ਕੇ ਦੇਖਿਆ, ਤਾਂ ਉਹ ਪ੍ਰੇਸ਼ਾਨ ਹੋ ਗਈ। ਮਾਸੀ ਦੇ ਘਰ ਦੀ ਗਹਿਮਾ-ਗਹਿਮੀ ਅਤੇ ਰੌਣਕ ਇਕਦਮ ਵਧ ਗਈ ਸੀ। ਸੱਬਾ ਦੇ ਆਉਣ ਨਾਲ ਨਵੇਦ ਬੇਹੱਦ ਖੁਸ਼ ਸੀ। ਇਸ ਨੂੰ ਆਪਣੀ ਇਕੱਲਤਾ ਦਾ ਸਾਥੀ ਮਿਲ ਗਿਆ। ਜਦੋਂ ਵੀ ਵਿਹਲ ਹੁੰਦੀ, ਕਾਲਜੋਂ ਭੱਜ ਆਉਂਦਾ। ਹਰ ਵੇਲੇ ਉਹਦੀ ਯਾਦ, ਹਰ ਘੜੀ ਉਹਦਾ ਨਾਂ।
ਕਿੰਨੀ ਖੁਸ਼-ਨਸੀਬ ਸੀ। ਉਹ ਮਾਂ ਇਸ ਨਾਲ ਆਪਣੀ ਕਿਸਮਤ ‘ਤੇ ਮਾਣ ਕਰਦੀ। ਇਨ੍ਹਾਂ ਦਾ ਸੁੰਦਰ ਬੰਗਲਾ, ਚਮਕਦੀ ਕਾਰ ਅਤੇ ਬੇਸ਼ੁਮਾਰ ਧਨ ਜਿਸ ਨੂੰ ਉਹ ਬੇਦਰਦੀ ਨਾਲ ਖਰਚਦੀ। ਇਨ੍ਹਾਂ ਕਦੇ ਨਹੀਂ ਟੋਕਿਆ। ਇਨ੍ਹਾਂ ਨੂੰ ਆਪਣੀ ਪੁੱਤਰੀ ਨਾਲ ਵੀ ਅੰਤਾਂ ਦਾ ਪਿਆਰ ਸੀ। ਸੱਬਾ ਦੇ ਰੂਪ ਵਿਚ ਉਹ ਆਪਣੀ ਭੈਣ ਨੂੰ ਤੁਰਦਿਆਂ-ਫਿਰਦਿਆਂ ਦੇਖਦੀæææਦੂਰੋਂ-ਨੇੜਿਓਂ।
ਇਕ ਦਿਨ ਸ਼ਾਮ ਵੇਲੇ ਉਹ ਨਵੇਦ ਨਾਲ ਚਾਹ ਪੀ ਰਹੀ ਸੀ।
“ਚੱਲ ਫਿਲਮ ਚੱਲੀਏ।” ਉਹ ਖੁਮਾਰੀ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ।
“ਮਾਸੀ ਕਿਥੇ ਐ?” ਉਸ ਨੇ ਹੌਲੀ ਜਿਹੀ ਪੁੱਛਿਆ।
“ਹੋਊਗੀ ਕਿਤੇ, ਤੂੰ ਉਠ।” ਉਹ ਜ਼ਿੱਦ ਕਰ ਰਿਹਾ ਸੀ।
ਜਦੋਂ ਉਹ ਫਿਲਮ ਦੇਖ ਕੇ ਮੁੜ ਰਹੇ ਸੀ ਤਾਂ ਨਵੇਦ ਨੇ ਉਸ ਨੂੰ ਆਪਣੇ ਨਾਲ ਲਾ ਲਿਆ।
“ਅੱਜ ਤੱਕ ਤੂੰ ਜ਼ਿੰਦਗੀ ਆਪਣੀ ਖਾਤਰ ਗੁਜ਼ਾਰੀ ਐ, ਹੁਣ ਤੈਨੂੰ ਮੇਰੇ ਲਈ ਜਿਉਣਾ ਹੋਵੇਗਾ, ਕੇਵਲ ਮੇਰੇ ਲਈæææ।” ਉਹਨੇ ਬਹੁਤ ਮੱਧਮ ਬੋਲਾਂ ਵਿਚ ਕਿਹਾ। ਉਹ ਚੁੱਪ ਰਹੀ, ਪਰ ਉਸ ਦੇ ਬੁੱਲ੍ਹਾਂ ‘ਤੇ ਮੁਸਕਾਨ ਸੀ, ਸ਼ਰਮੀਲੀ ਜਿਹੀ।
“ਮੇਰਾ ਦਿਲ ਨਾ ਤੋੜ ਸੱਬਾ।” ਉਹਨੇ ਅੱਗੇ ਵਧ ਕੇ ਆਪਣੇ ਤਪਦੇ ਤੇ ਤਕੜੇ ਹੱਥਾਂ ਵਿਚ ਉਸ ਦਾ ਠੰਢਾ ਹੱਥ ਫੜ ਲਿਆ।
“ਇਕਰਾਰ ਕਰæææਮੈਂ ਤੈਨੂੰ ਬੇਅੰਤ ਪਿਆਰ ਕਰਦਾ ਹਾਂ, ਤੂੰ ਵੀ ਮੈਨੂੰ ਚਾਹੁੰਨੀ ਏਂ ਨਾ। ਮੈਂ ਮਹਿਸੂਸ ਕੀਤਾ ਏ ਸੱਬਾ। ਮੈਨੂੰ ਅਪਨਾ ਲੈæææਇਕਰਾਰ ਕਰ।” ਇਕੋ ਸਾਹੇ ਸਭ ਕਹਿ ਗਿਆ।
“ਇਹ ਵੀ ਕੋਈ ਜ਼ਬਰਦਸਤੀ ਐ।” ਉਹਨੇ ਜਾਣ-ਬੁੱਝ ਕੇ ਕਿਹਾ।
“ਤੇਰੀ ਥਾਂ ਕੋਈ ਹੋਰ ਹੋਵੇæææਬਿਲਕੁਲ ਨਹੀਂ।” ਉਹ ਝੁੰਜਲਾ ਕੇ ਬੋਲਿਆ।
“ਕਿਉਂ ਨਹੀਂ?” ਉਹਨੇ ਸ਼ਰਾਰਤ ਨਾਲ ਪੁੱਛਿਆ।
“ਬਕਵਾਸ ਐ”, ਉਹ ਕੇਵਲ ਇੰਨਾ ਹੀ ਕਹਿ ਸਕਿਆ।
ਇਹ ਕਿਹੋ ਜਿਹੀ ਆਵਾਜ਼ ਸੀ ਜੋ ਹਰ ਵੇਲੇ ਉਸ ਦਾ ਪਿੱਛਾ ਕਰਦੀ ਰਹੀ ਸੀ। ਫਿਰ ਉਹਨੂੰ ਯਾਦ ਆਇਆ।æææ
“ਸੱਬਾ, ਸੱਬਾæææਕੀ ਪਿਆਰ ਦਾ ਇਹੀ ਸਤਿਕਾਰ ਹੈ? ਮੈਂ ਇਥੇ ਆਂ ਅਤੇ ਤੂੰ ਪ੍ਰਵੀਨ, ਨਿਕਹਤ ਨਾਲ ਬੈਡਮਿੰਟਨ ਖੇਡ ਰਹੀ ਏਂ।” ਨਵੇਦ ਨੇ ਧੀਮੇ ਜਿਹੇ ਕਿਹਾ।
“ਬੱਸ, ਬੱਸ।” ਨਿਕਹਤ ਨੇ ਇਨ੍ਹਾਂ ਵੱਲ ਸ਼ਟਲ ਕਾਕ ਸੁੱਟ ਦਿੱਤੀ।
ਪਰ ਅੱਜ਼ææ
æææਕਿੰਨਾ ਬਦਲ ਗਿਆ ਸੀ ਉਹ।
ਆਪਣੇਪਨ ਦਾ ਜਿਹੜਾ ਅਹਿਸਾਸ ਇਸ ਦੇ ਦਿਲ ਵਿਚ ਸੀ, ਉਹ ਕਦੋਂ ਦਾ ਫਨ੍ਹਾ ਹੋ ਚੁੱਕਿਆ ਸੀ, ਪਤਾ ਨਹੀਂ ਕਿਉਂ?
ਹੁਣ ਉਹ ਹਿਨਾ ਦੇ ਹੁਸਨ ਦੇ ਦਰਬਾਰ ਵਿਚ ਸਿਰ ਝੁਕਾਈ ਖੜ੍ਹਾ ਸੀ।
ਫਿਰ ਉਹਨੂੰ ਨਵੇਦ ਦੀ ਸਾਲਗਿਰਾ ਦਾ ਦਿਨ ਯਾਦ ਆਇਆæææਗੂੜ੍ਹੇ ਸੁਰਮਈ ਸੂਟ ਵਿਚ ਉਹ ਕਿੰਨਾ ਆਕਰਸ਼ਕ ਲੱਗ ਰਿਹਾ ਸੀ।
“ਸੁੰਦਰ ਚਿਹਰੇ ਕਦੇ ਬੇਵਫ਼ਾਈ ਨਹੀਂ ਕਰਦੇ।” ਨਿਕਹਤ ਕਹਿ ਰਹੀ ਸੀ। ਉਹ ਇਹਦੇ ਹੁਸਨ ਤੋਂ ਪ੍ਰਭਾਵਿਤ ਤਾਂ ਸੀ ਪਰ ਇਸ ਦੀਆਂ ਕਰਤੂਤਾਂ ਦੀ ਜਾਂਚ ਸਦਾ ਸਰੀਰਕ ਭੁੱਖ ਦੇ ਰੂਪ ਵਿਚ ਕਰਦੀ।
“ਸਰੀਰਕ ਭੁੱਖ ਵਾਲੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹ ਕੇ ਤੇਰੀ ਅਕਲ ਵੀ ਮੋਟੀ ਹੋ ਗਈ ਹੈ।” ਉਹ ਹੱਸ ਪਈ।
ਨਿਕਹਤ ਝੁੰਜਲਾ ਕੇ ਉਥੋਂ ਚਲੀ ਗਈ।
ਪਾਸੇ ਮਾਰਦਿਆਂ ਅੱਧੀ ਰਾਤ ਬੀਤ ਗਈ।
ਮਾਸੀ ਦੀ ਦਿਲ-ਧਰਾਈ ਵੀ ਹੁਣ ਉਸ ਨੂੰ ਚੰਗੀ ਨਹੀਂ ਲੱਗਦੀ ਸੀ। ਪ੍ਰਵੀਨ, ਸੈਫੀ ਅਤੇ ਨਿਕਹਤ ਆਦਿ ਦੀਆਂ ਪਿਆਰੀਆਂ ਗੱਲਾਂ ਕੰਡੇ ਵਾਂਗ ਚੁਭਦੀਆਂ। ਸਾਰਿਆਂ ਨੇ ਨਵੇਦ ਦੀ ਹੀ ਪਿੱਠ ਠੋਕੀ ਸੀ।
ਸਾਰਾ ਪਰਿਵਾਰ ਇਹਦੇ ਅੰਦਰਲੀ ਖਿੱਚ-ਧੂਹ ਅਤੇ ਵਿਰੋਧ ਤੋਂ ਬੇਖਬਰ ਸੀ। ਨਵੇਦ ਦੇ ਇਨਕਾਰ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਐਨਾ ਵੱਡਾ ਦਾਗ ਦਿਲ ਨੂੰ ਲਾਉਣਾ ਉਸ ਦੀ ਬੇਵਸੀ ਸੀ। ਨਵੇਦ ਨੇ ਉਸ ਦੇ ਦਿਲ ਦਾ ਸੌਦਾ ਕੀਤਾ ਸੀ ਜਿਸ ਦਾ ਮੁੱਲ ਉਹ ਆਪਣੇ ਦਿਲ ਦੇ ਖੂਨ ਨਾਲ ਵਾਪਸ ਕਰ ਰਹੀ ਸੀ।
“ਮੇਰੀ ਜ਼ਿੰਦਗੀ ਜਾਂ ਇੱਛਾ ਦਾ ਫੈਸਲਾ ਮਹੱਤਵ ਵਾਲਾ ਨਹੀਂ ਸੀ ਕਿ ਤੂੰ ਆਪਣੀ ਜਾਨ ‘ਤੇ ਬਣਾ ਲਈ।” ਨਵੇਦ ਨੇ ਉਸ ਨੂੰ ਸੜਦੇ-ਭੁੱਜਦੇ ਬੋਲਾਂ ਵਿਚ ਕਿਹਾ।
ਹੁਣ ਉਸ ਨੂੰ ਸਜਣ-ਸੰਵਰਨ ਦਾ ਸ਼ੌਕ ਨਹੀਂ ਸੀ, ਤੇ ਨਾਂ ਐਸ਼ ਦੀ ਇੱਛਾ। ਉਹ ਸਾਰਿਆਂ ਲਈ ਬਿਗਾਨੀ ਸੀ। ਕੋਈ ਉਹਦਾ ਆਪਣਾ ਨਹੀਂ ਸੀ। ਵਿਆਹ ਦੀ ਤਿਆਰੀ ਵੀ ਦੁੱਖ ਦਿੰਦੀ ਸੀ। ਕਿਵੇਂ ਸਹਿ ਲੈਂਦੀ, ਕਿਵੇਂ ਸਹਿਣ ਕਰਦੀ?
“ਖੁਦਗਰਜ਼ ਬੇਈਮਾਨ।” ਉਸ ਦੇ ਬੁੱਲ੍ਹ ਕੰਬੇ।
ਉਹਦੇ ਦਿਲ ਦਾ ਚੈਨ ਲੁੱਟ ਕੇ ਆਪ ਚੈਨ ਨਾਲ ਸੌਂ ਰਿਹਾ ਹੋਵੇਗਾ। ਜਦੋਂ ਕਿਸੇ ਹੋਰ ਨੂੰ ਪਿਆਰ ਕੀਤਾ ਸੀ, ਤਾਂ ਮੇਰੇ ਦਿਲ ਦਾ ਚੈਨ ਕਿਉਂ ਖੋਹਿਆ? ਕਿਉਂ ਇਕਰਾਰ ਕੀਤੇ ਮੇਰੇ ਨਾਲ? ਕੁਝ ਸੋਚਿਆ ਹੁੰਦਾ? ਉਹ ਸਿਸਕਣ ਲੱਗੀ।
“ਜ਼ਿੰਦਗੀ ਦੀਆਂ ਕਿੰਨੀਆਂ ਡੋਰਾਂ ਰੱਖੀਆਂ ਨੇ ਤੂੰæææ? ਜਦੋਂ ਜੀ ਚਾਹਿਆ, ਕਿਸੇ ਨੂੰ ਬੰਨ੍ਹ ਲਿਆæææਕਿੰਨੀਆਂ ਗੰਢਾਂ ਲਾਵੇਂਗਾ ਇਸ ਵਿਚæææ? ਹਰ ਗੰਢ ਨਾਸੂਰ ਬਣ ਜਾਵੇਗੀ। ਖੁਸ਼ੀਆਂ ਦਾ ਤੋਹਫਾ ਕਦੇ ਨਹੀਂ ਮਿਲੇਗਾ ਤੈਨੂੰ?”
ਕੀਮਤੀ ਕਾਲੀਨ, ਕੀਮਤੀ ਬੈਡ, ਦਰਵਾਜ਼ਿਆਂ ਦੇ ਭਾਰੀ ਪਰਦੇæææਉਹਦਾ ਜੀ ਕਰਦਾ, ਸਾਰੇ ਪਾੜ ਸੁੱਟੇ। ਉਹ ਤੜਫ ਕੇ ਬੈਠ ਗਈ। ਉਹਨੂੰ ਆਪਣੇ ਪਾਗਲ ਹੋਣ ਦਾ ਸ਼ੱਕ ਹੋਣ ਲੱਗਿਆ।
ਆਪਣੇ ਪਿਆਰ ਦੀ ਮੌਤ, ਆਪਣੀਆਂ ਅਸਫਲਤਾਵਾਂ ਅਤੇ ਭੈੜੀਆਂ ਆਸਾਂ ਉਮੀਦਾਂ ‘ਤੇ ਉਹ ਨਹੀਂ ਰੋਈ। ਉਹ ਜਿੰਨਾ ਸੋਚਦੀ ਰਹੀ, ਪਾਗਲ ਹੁੰਦੀ ਗਈ। ਫਿਰ ਉਹਨੇ ਗਲਤ ਤੇ ਭਿਆਨਕ ਕਿਸਮ ਦਾ ਪੱਕਾ ਇਰਾਦਾ ਬਣਾ ਲਿਆ।

ਇਕ ਦਿਨ ਤੀਜੇ ਪਹਿਰ ਹਿਨਾ ਦੇ ਘਰ ਨਵੇਦ ਦੇ ਪਰਿਵਾਰ ਨੂੰ ਨਿਉਂਦਾ ਦਿੱਤਾ ਗਿਆ। ਪ੍ਰਵੀਨ, ਨਿਕਹਤ, ਸੈਫ਼ੀ ਅਤੇ ਨਦੀਮ ਵੀ ਨਾਲ ਸਨ। ਸੱਬਾ ਨੂੰ ਵੀ ਨਾਲ ਚੱਲਣ ਲਈ ਜ਼ਿੱਦ ਕਰ ਰਹੇ ਸਨ, ਪਰ ਉਹ ਬੇਚੈਨ ਹੋ ਰਹੀ ਸੀ।
“ਕੋਈ ਜ਼ਬਰਦਸਤੀ ਐ, ਛੱਡੋ ਇਹਨੂੰ।” ਨਵੇਦ ਦਾ ਪਾਰਾ ਚੜ੍ਹ ਗਿਆ।
“ਜੀ ਖਰਾਬ ਐ, ਨਹੀਂ ਜਾ ਸਕਦੀ”, ਪ੍ਰਵੀਨ ਨੇ ਗੱਲ ਸੰਭਾਲੀ।
“ਅਨੋਖੀ ਜ਼ਿੱਦੀ ਕੁੜੀ ਐ। ਇਹਦੇ ਨਖਰੇ ਤਾਂ ਮੇਰੀ ਸਮਝ ਵਿਚ ਨਹੀਂ ਆਉਂਦੇ।” ਨਦੀਮ ਨੇ ਗੱਡੀ ਸਟਾਰਟ ਕਰਦਿਆਂ ਕਿਹਾ।
“ਸਮਝਣ ਦੀ ਵੀ ਲੋੜ ਨਹੀਂ।” ਨਿਕਹਤ ਦਾ ਗੁੱਸਾæææਰੱਬ ਹੀ ਰੱਖੇ! ਉਹ ਬਹੁਤ ਹੀ ਗੁੱਸੇ ਸੀ। ਉਹਨੂੰ ਸਾਰੀਆਂ ਗੱਲਾਂ ਦੀ ਜਾਣਕਾਰੀ ਸੀ। ਉਹ ਕੇਵਲ ਦੁਨੀਆਂਦਾਰੀ ਨਿਭਾ ਰਹੀ ਸੀ।
“ਐਵੇਂ ਕਿਉਂ ਕਿਸੇ ਦਾ ਸਬਰ ਖੋਹਿਆæææ?” ਉਹ ਕਈ ਵਾਰ ਭਰਾ ਨਾਲ ਉਲਝ ਚੁੱਕੀ ਸੀ।
ਫਿਰ ਸਾਰੇ ਪਹੁੰਚ ਗਏ।
ਘਰ ਦੇ ਸਾਰੇ ਲੋਕ ਹਾਜ਼ਰ ਸਨ। ਬੜਾ ਚੰਗਾ ਇਕੱਠ ਸੀ।
ਹਿਨਾ ਦੇ ਮਾਤਾ-ਪਿਤਾ ਨੇ ਪ੍ਰਾਹੁਣਿਆਂ ਦਾ ਪੁਰਜੋਸ਼ ਸਵਾਗਤ ਕੀਤਾ। ਕੋਈ ਸ਼ਿਕਾਇਤ ਨਾ ਰਹਿ ਜਾਵੇ, ਨੌਕਰ ਪ੍ਰਾਹੁਣਿਆਂ ਦੀ ਖਾਤਰਦਾਰੀ ਵਿਚ ਰੁੱਝੇ ਹੋਏ ਸਨ। ਹਿਨਾ ਸਾਦਾ ਮੁਸਕਰਾ ਕੇ ਸਾਰਿਆਂ ਨੂੰ ਮਿਲੀ। ਹਾਜ਼ਰ ਚਿਹਰਿਆਂ ਵਿਚ ਉਹ ਇਕੱਲੀ ਸੀ ਜਿਸ ਨੂੰ ਪਰਲੇ ਦਰਜੇ ਦੀ ਹੁਸੀਨ ਕਿਹਾ ਜਾ ਸਕਦਾ ਸੀ।
ਨਵੇਦ ਘੁੱਗੀ ਰੰਗੇ ਸੂਟ ਵਿਚ ਬਹੁਤ ਸੁੰਦਰ ਲੱਗ ਰਿਹਾ ਸੀ। ਉਸ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਚਣ ਦੀ ਖਾਤਰ ਹਿਨਾ ਨੇ ਮੂੰਹ ਦੂਜੇ ਪਾਸੇ ਘੁਮਾ ਲਿਆ।
ਨੌਜਵਾਨਾਂ ਦੀ ਕੰਪਨੀ ਵੱਖ ਸੀ, ਬਜ਼ੁਰਗਾਂ ਵਿਚ ਕਿਸੇ ਮਹੱਤਵਪੂਰਨ ਵਿਸ਼ੇ ‘ਤੇ ਗੱਲਬਾਤ ਹੋ ਰਹੀ ਸੀ। ਸਭ ਗੱਲਾਂ ਦੇ ਰੌਂ ਵਿਚ ਸਨ।
ਅਚਾਨਕ ਸੱਬਾ ਨੂੰ ਗੇਟ ‘ਤੇ ਦੇਖ ਕੇ ਸਾਰਿਆਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ। ਚਿੱਟੇ ਕੱਪੜੇ ਪਾਈ, ਬਿਖਰੇ ਵਾਲ, ਬੁੱਲ੍ਹਾਂ ‘ਤੇ ਸਿਕਰੀ, ਹਾਰੀ-ਹੰਭੀ ਜਿਹੀ। ਉਹਨੂੰ ਇਉਂ ਦੇਖ ਕੇ ਸਭ ਸੁੰਨ ਰਹਿ ਗਏ।
“ਸੱਬਾ ਇਥੇ ਕਿਵੇਂ? ਕਿਉਂ?” ਚਾਹ ਵਾਲੀ ਪਿਆਲੀ ਨਿਕਹਤ ਦੇ ਹੱਥੋਂ ਡਿੱਗਦੀ-ਡਿੱਗਦੀ ਬਚੀ।
“ਸੱਬਾ।” ਆਖਰ ਗਲਾ ਸਾਫ ਕਰ ਕੇ ਨਦੀਮ ਨੇ ਕਿਹਾ, “ਸਭ ਸੁੱਖ-ਸਾਂਦ ਤਾਂ ਹੈ।”
ਸ਼ਰਮਿੰਦਗੀ ਅਤੇ ਝੇਂਪ ਦੇ ਮਿਲੇ-ਜੁਲੇ ਚਿੰਨ੍ਹ ਮਾਂ ਦੇ ਚਿਹਰੇ ‘ਤੇ ਦਿਸੇ। ਉਹਦੀ ਇਹ ਕਰਤੂਤ ਉਸ ਨੂੰ ਬੁਰੀ ਲੱਗੀ। ਸੱਬਾ ਨੇ ਸਾਰਿਆਂ ‘ਤੇ ਤਰਦੀ ਜਿਹੀ ਝਾਤ ਮਾਰੀ। ਫਿਰ ਕੁਝ ਦੂਰ ਜਾ ਕੇ ਨਵੇਦ ਵੱਲ ਮੁੜੀ। ਹਿਨਾ ਨੇ ਮਲਕੜੇ ਜਿਹੀ ਕੁਰਸੀ ਵਧਾ ਕੇ ਉਸ ਵੱਲ ਧਿਆਨ ਕੀਤਾ। ਫਿਰ ਕੰਬ ਗਈ।
ਸੱਬਾ ਪਾਗਲ ਹੋ ਰਹੀ ਸੀ। ਉਹਨੇ ਝਪਟ ਕੇ ਆਪਣੇ ਪਰਸ ਵਿਚੋਂ ਪਿਸਤੌਲ ਕੱਢਿਆ ਅਤੇ ਗੋਲੀ ਚਲਾ ਦਿੱਤੀ। ਨਵੇਦ ਦੀ ਚੀਕ ਨੇ ਵਾਤਾਵਰਨ ਹਲੂਣ ਦਿੱਤਾ। ਉਹ ਤੜਫ ਪਿਆ।
ਗੋਲੀ ਉਸ ਦੇ ਸੀਨੇ ਵਿਚ ਲੱਗੀ ਅਤੇ ਖੂਨ ਦਾ ਫੁਹਾਰਾ ਵਹਿ ਗਿਆ।
ਸਭ ਝਪਟ ਕੇ ਉਸ ਵੱਲ ਨੱਠੇ, ਅਧ-ਹੋਸ਼ ਅਤੇ ਘਬਰਾਏ ਹੋਏ।
ਉਸ ਵੇਲੇ ਦੂਜੀ ਗੋਲੀ ਦੀ ਆਵਾਜ਼ ਆਈ। ਇਕੋ ਵਾਰੀ ਲੁੜਕ ਕੇ ਸੱਬਾ ਫਰਸ਼ ‘ਤੇ ਡਿੱਗ ਪਈ। ਲਹੂ ਦਾ ਫੁਹਾਰਾ ਉਸ ਦੀ ਪੁੜਪੁੜੀ ਵਿਚੋਂ ਵਗ ਪਿਆ। ਰੌਲਾ ਪੈ ਗਿਆ। ਅਨੋਖਾ ਮਾਤਮੀ ਸਮਾਂ ਸੀ।
ਸੱਬਾ ਦਾ ਇਸ ਤਰ੍ਹਾਂ ਦਾ ਕੰਮ ਉਮੀਦ ਤੋਂ ਬਾਹਰ ਸੀ। ਉਹ ਇੰਨਾ ਕੁਝ ਕਰ ਸਕਦੀ ਹੈ, ਕੋਈ ਸਮਝ ਨਾ ਸਕਿਆ। ਸਾਰੇ ਘਬਰਾ ਗਏ। ਸੋਚਣ ਦੀ ਹਿੰਮਤ ਹੀ ਕਿਸ ਦੇ ਵਿਚ ਸੀ!
ਮਾਂ ਨੇ ਤੜਫਦੇ ਨਵੇਦ ਨੂੰ ਆਪਣੀ ਛਾਤੀ ਨਾਲ ਲਾ ਲਿਆ।
ਸ਼ਾਇਦ ਰੋਂਦਿਆਂ ਉਸ ਨੂੰ ਹਾਕਾਂ ਮਾਰ ਰਿਹਾ ਸੀ। ਸਭ ਘਬਰਾਏ ਹੋਏ ਸਨ। ਨਦੀਮ ਨੂੰ ਹੀ ਹੋਸ਼ ਆਈ। ਉਸ ਨੇ ਆਪਣੇ ਡਾਕਟਰ ਦੋਸਤ ਨੂੰ ਘਬਰਾਏ ਬੋਲਾਂ ਵਿਚ ਛੇਤੀ ਪਹੁੰਚਣ ਦੀ ਤਾਕੀਦ ਕੀਤੀ।
“ਡਾਕਟਰ, ਡਾਕਟਰ।” ਹਿਨਾ ਦਾ ਪਿਤਾ ਬੇਸੁਰਤੀ ਵਿਚ ਪੁਕਾਰ ਰਿਹਾ ਸੀ।
ਸ਼ਾਹਿਦ ਨੇ ਸੱਬਾ ਨੂੰ ਬਾਂਹ ਤੋਂ ਫੜ ਲਿਆ ਸੀ। ਉਹ ਚੈਨ ਨਾਲ ਸੌਂ ਰਹੀ ਸੀ।
“ਨਵੇਦ ਬੇਟੇæææ।” ਭੂਆ ਪਾਗਲ ਹੋਣ ਲੱਗੀ ਸੀ।
ਨਦੀਮ ਨੇ ਝੁਕ ਕੇ ਉਸ ਦੇ ਮੱਥੇ ‘ਤੇ ਹੱਥ ਰੱਖ ਦਿੱਤਾ ਜੋ ਬਰਫ ਵਰਗਾ ਠੰਢਾ ਸੀ। ਪ੍ਰਵੀਨ, ਨਿਕਹਤ ਪਾਗਲ ਹੋ ਰਹੀਆਂ ਸਨ।
ਇਸ ਸਮੇਂ ਨਵੇਦ ਨੂੰ ਨੀਂਦ ਆ ਗਈ। ਉਹ ਸੌਂ ਰਿਹਾ ਸੀ, ਸਦਾ ਦੀ ਨੀਂਦ । ਸੱਬਾ ਨੇ ਇਹ ਕਿਹੜਾ ਸੌਦਾ ਕੀਤਾ ਸੀæææ ਨਿਕਹਤ ਨੂੰ ਉਸ ਦੀ ਆਦਤ ਹੁਣ ਵੀ ਸਮਝ ਨਹੀਂ ਆ ਸਕੀ।