ਦਲ ਦਾ ਦਰਦ-ਏ-ਹਾਲ!

ਗੁੱਡੀ ਚੜ੍ਹੀ ਚੁਤਰਫੀਂ ਹੀ ਦੇਖ ਕੇ ਤੇ ਸੰਖ ‘ਵਿਜੈ’ ਦਾ ਭਗਵਿਆਂ ਪੂਰਿਆ ਈ।
ਪੇਕੇ ‘ਪਤਨੀ’ ਦੇ ਜੋਰਾਵਰ ਬਹੁਤ ਹੋ ਗਏ, ਡਰਦਾ ‘ਪਤੀ’ ਵਿਚਾਰਾ ਹੁਣ ਝੂਰਿਆ ਈ।
ਖਾਲੀ ਕਦੇ ‘ਮਤਰੇਈ’ ਨਾ ਮੋੜਦੀ ਸੀ, ‘ਸਕੀ ਮਾਂ’ ਨੇ ਆਉਂਦੇ ਹੀ ਘੂਰਿਆ ਈ।
ਝੱਲ ਹੋਵੇ ਨਾ ਸਿੱਧੂ ਦੀ ਬੋਲ-ਬਾਣੀ, ਜਾਣੋ ਜ਼ਖਮਾਂ ‘ਤੇ ਲੂਣ ਬਲੂਰਿਆ ਈ।
ਹਾਲੇ ਜੀਭ ਨਾ ਕਾਲੀ ਦੀ ਵੜੀ ਅੰਦਰ, ਰੱਤ ਹੋਰ ਪੰਜਾਬ ਦੀ ਚੱਖਣੀ ਜੀ।
‘ਫੁੱਲ ਕਮਲ’ ਦਾ ਛਾਬੇ ‘ਚੋਂ ਚੁੱਕਿਓ ਨਾ, ਸਾਡੀ ‘ਤੱਕੜੀ’ ਕਰਿਓ ਨਾ ਸੱਖਣੀ ਜੀ।