ਅਮਰੀਕੀ ਚਿੱਤਰਕਾਰ ਜਾਰਜੀਆ ਓḔਕੀਫ਼ੀ ਦੀ ਫੁੱਲ ਵਾਲੀ ਪੇਂਟਿੰਗ ਦੀ ਰਿਕਾਰਡਤੋੜ ਕਮਾਈ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਸ ਮਿਊਜ਼ੀਅਮ ਨੇ ਚਿੱਤਰਕਾਰ ਦੇ ਚਿੱਤਰ ਸਾਂਭਣੇ ਸਨ, ਉਸ ਦੇ ਪ੍ਰਬੰਧਕਾਂ ਨੇ ਹੀ ਚਿੱਤਰ ਦੀ ਬੋਲੀ ਲਾ ਦਿੱਤੀ। ਦੂਜੇ, ਔਰਤਾਂ ਵੱਲੋਂ ਬਣਾਏ ਚਿੱਤਰ ਮਰਦਾਂ ਦੇ ਚਿੱਤਰਾਂ ਜਿੰਨੇ ਮਹਿੰਗੇ ਨਹੀਂ ਵਿਕਦੇ। ਇਸ ਲੇਖ ਵਿਚ ਇਨ੍ਹਾਂ ਸਵਾਲਾਂ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ
-ਗੁਰਬਖਸ਼ ਸਿੰਘ ਸੋਢੀ
ਅਮਰੀਕੀ ਚਿੱਤਰਕਾਰ ਜਾਰਜੀਆ ਓḔਕੀਫ਼ੀ ਦੀ ਫੁੱਲ ਵਾਲੀ ਪੇਂਟਿੰਗ ਨੇ ਕਮਾਈ ਦੇ ਪੱਖ ਤੋਂ ਰਿਕਾਰਡ ਬਣਾ ਦਿੱਤਾ। ਉਂਜ, ਇਹ ਰਿਕਾਰਡ ਸਿਰਫ ਔਰਤ ਚਿੱਤਰਕਾਰਾਂ ਦੇ ਪ੍ਰਸੰਗ ਵਿਚ ਹੈ। ਇਹ ਪੇਂਟਿੰਗ 44æ4 ਮਿਲੀਅਨ ਡਾਲਰ ਵਿਚ ਵਿਕੀ ਹੈ। ਇਸ ਤੋਂ ਪਹਿਲਾਂ ਜੌਨ ਮਿਸ਼ੇਲ ਦੀ ਪੇਂਟਿੰਗ ਪਿਛਲੀ ਮਈ ਦੌਰਾਨ ਰਿਕਾਰਡ 11æ9 ਮਿਲੀਅਨ ਡਾਲਰ ਦੀ ਵਿਕੀ ਸੀ। ਅਸਲ ਵਿਚ ਓḔਕੀਫ਼ੀ ਦੀ ਪੇਂਟਿੰਗ ਦੀ ਨਿਲਾਮੀ ਮੌਕੇ 2 ਬੰਦਿਆਂ ਵਿਚਕਾਰ ਮੁਕਾਬਲਾ ਚੱਲ ਪਿਆ ਅਤੇ ਇਹ ਪੇਂਟਿੰਗ ਜਿਸ ਦੀ ਕੀਮਤ ਦਾ ਅੰਦਾਜ਼ਾ 15 ਮਿਲੀਅਨ ਡਾਲਰ ਲਾਇਆ ਗਿਆ ਸੀ, 3 ਗੁਣਾ ਵੱਧ ਭਾਅ ਉਤੇ ਵਿਕ ਗਈ। ਓḔਕੀਫ਼ੀ ਦੀ ਇਸ ਪੇਂਟਿੰਗ ਦਾ ਨਾਂ Ḕਜਿਮਸਨ ਵੀਡ/ਵ੍ਹਾਈਟ ਫ਼ਲਾਵਰ ਨੰਬਰ 1Ḕ ਹੈ ਅਤੇ ਇਸ ਦੀ ਨਿਲਾਮੀ ਨਿਊ ਮੈਕਸੀਕੋ ਵਿਚ ਸਥਿਤ ਓḔਕੀਫ਼ੀ ਮਿਊਜ਼ੀਅਮ ਨੇ ਕੀਤੀ ਸੀ। ਓḔਕੀਫ਼ੀ ਨੇ ਇਹ ਪੇਂਟਿੰਗ 1932 ਵਿਚ ਬਣਾਈ ਸੀ।
ਓḔਕੀਫ਼ੀ ਦੀ ਇਸ ਪੇਂਟਿੰਗ ਦੀ ਕੀਮਤ ਦੀ ਸੰਸਾਰ ਭਰ ਵਿਚ ਚਰਚਾ ਤਾਂ ਹੋਈ ਹੀ ਹੈ, ਪਰ ਨਾਲ ਹੀ ਇਹ ਸਵਾਲ ਵੀ ਉਭਰ ਕੇ ਸਾਹਮਣੇ ਆ ਗਿਆ ਹੈ ਕਿ ਜਿਸ ਮਿਊਜ਼ੀਅਮ ਨੇ ਚਿੱਤਰਕਾਰ ਦੀਆਂ ਪੇਂਟਿੰਗਜ਼ ਸੰਭਾਲ ਕੇ ਰੱਖਣੀਆਂ ਸਨ, ਉਸ ਨੇ ਹੀ ਓḔਕੀਫ਼ੀ ਦੀ ਪੇਂਟਿੰਗ ਦੀ ਨਿਲਾਮੀ ਕਿਉਂ ਕੀਤੀ? ਯਾਦ ਰਹੇ ਕਿ ਓḔਕੀਫ਼ੀ ਮਿਊਜ਼ੀਅਮ ਇਸ ਚਿੱਤਰਕਾਰ ਦੀਆਂ ਪੇਂਟਿੰਗਜ਼ ਦੀ ਸਾਂਭ-ਸੰਭਾਲ ਲਈ ਹੀ ਬਣਾਇਆ ਗਿਆ ਸੀ।
ਇਸ ਚਰਚਾ ਨਾਲ ਮਿਲਦਾ-ਜੁਲਦਾ ਇਕ ਹੋਰ ਤੱਥ ਇਹ ਵੀ ਹੈ ਕਿ ਔਰਤ ਚਿੱਤਰਕਾਰਾਂ ਦੀਆਂ ਕਿਰਤਾਂ ਦੀ ਕੀਮਤ ਮਰਦ ਚਿੱਤਰਕਾਰਾਂ ਜਿੰਨੀ ਕਿਉਂ ਨਹੀਂ ਪੈਂਦੀ? ਇਹ ਸਵਾਲ 1971 ਵਿਚ ਚਿੱਤਰਕਾਰੀ ਬਾਰੇ ਇਤਿਹਾਸਕਾਰ ਲਿੰਡਾ ਲੋਕਲਿਨ ਨੇ ਉਠਾਇਆ ਸੀ ਅਤੇ ਉਸ ਦੇ ਇਸ ਸਵਾਲ ਦਾ ਅੱਜ ਤੱਕ ਜਵਾਬ ਨਹੀਂ ਮਿਲਿਆ। ਅੱਜ ਔਰਤ ਭਾਵੇਂ ਸਮਾਜ ਵਿਚ ਬਹੁਤ ਅੱਗੇ ਵਧ ਗਈ ਹੈ ਪਰ ਚਿੱਤਰਕਾਰੀ ਦੀ ਦੁਨੀਆਂ ਵਿਚ ਕਮਾਈ ਪੱਖੋਂ ਔਰਤ ਮਰਦ ਤੋਂ ਅੱਗੇ ਨਹੀਂ ਨਿਕਲ ਸਕੀ। ਅਸਲ ਵਿਚ ਚਿੱਤਰਕਾਰੀ ਦੀ ਦੁਨੀਆਂ ਉਤੇ ਇਕ ਤਰ੍ਹਾਂ ਨਾਲ ਮਰਦ ਪ੍ਰਬੰਧਕਾਂ ਦਾ ਹੀ ਕਬਜ਼ਾ ਰਿਹਾ ਹੈ। ਕਲਾ ਆਲੋਚਕਾਂ ਦਾ ਇਹ ਮੰਨਣਾ ਹੈ ਕਿ ਅਜਿਹੇ ਪ੍ਰਬੰਧਾਂ ਦਾ ਅਸਰ ਚਿੱਤਰਾਂ ਦੀ ਨੁਮਾਇਸ਼, ਚਰਚਾ ਅਤੇ ਕੀਮਤ ਉਤੇ ਬਾਕਾਇਦਾ ਪੈਂਦਾ ਹੈ।
ਓḔਕੀਫ਼ੀ ਦਾ ਜਨਮ 15 ਨਵੰਬਰ 1887 ਨੂੰ ਹੋਇਆ ਸੀ ਅਤੇ ਉਸ ਦਾ ਦੇਹਾਂਤ 6 ਮਾਰਚ 1986 ਨੂੰ ਹੋ ਗਿਆ। ਉਹਨੇ ਆਪਣੀ ਜ਼ਿੰਦਗੀ ਦਾ ਮੁੱਢਲਾ ਹਿੱਸਾ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਗੁਜ਼ਾਰਿਆ ਸੀ ਅਤੇ ਬਾਅਦ ਵਿਚ ਉਹ ਨਿਊ ਮੈਕਸੀਕੋ ਚਲੇ ਗਈ ਸੀ ਅਤੇ ਫਿਰ ਉਥੇ ਹੀ ਪੱਕਾ ਟਿਕਾਣਾ ਬਣਾ ਲਿਆ। ਉਥੇ ਉਸ ਨੇ ਲੈਂਡਸਕੇਪਸ ਦੀਆਂ ਵਿਸ਼ਾਲ ਪੇਂਟਿੰਗਜ਼ ਬਣਾਈਆਂ ਜੋ ਚਰਚਾ ਦਾ ਵਿਸ਼ਾ ਬਣੀਆਂ। ਉਸ ਨੇ ਚਿੱਤਰਕਾਰੀ ਦੀ ਦੁਨੀਆਂ ਵਿਚ ਸਭ ਤੋਂ ਪਹਿਲਾਂ 1916 ਵਿਚ ਧਿਆਨ ਖਿੱਚਿਆ ਸੀ। ਉਸ ਵੱਲੋਂ ਬਣਾਈਆਂ ਫੁੱਲਾਂ ਦੀਆਂ ਤਸਵੀਰਾਂ ਉਸ ਦੀ ਆਪਣੀ ਸ਼ਖਸੀਅਤ ਵਾਂਗ ਖਿੜੀਆਂ ਹੋਈਆਂ ਸਨ। ਉਸ ਨੇ ਇਨ੍ਹਾਂ ਫੁੱਲਾਂ ਦੇ ਕਲੋਜਅੱਪ ਚਿੱਤਰ ਕੇ ਇਨ੍ਹਾਂ ਨੂੰ ਫੁੱਲਾਂ ਨਾਲੋਂ ਵੀ ਸੋਹਣੀ ਦਿਖ ਬਖ਼ਸ਼ ਦਿੱਤੀ ਸੀ। ਉਸ ਦੀ ਇੰਨੀ ਧੁੰਮ ਪਈ ਕਿ ਉਸ ਨੂੰ ਅਮਰੀਕੀ ਆਧੁਨਿਕਤਾ ਦੀ ਮਾਂ ਮੰਨਿਆ ਗਿਆ।