ḔਕਾਮਾਗਾਟਾḔ ਦੀ ਵਾਰਾਂ ਵਿਚ ਗੂੰਜ ਪੈਂਦੀ, ਵਾਹ ਜੀ ਵਾਹ ਦੀ ਰੱਟ ਵੀ ਲੱਗਦੀ ਏ।
ਹਰਬੇ ਵਰਤ ਕੇ ḔਬਾਹਰḔ ਦੀ ਦੌੜ ਲੱਗੀ, ਲੱਜਾ ਮਾਰਦੀ ਭੋਰਾ ਨਾ ਜੱਗ ਦੀ ਏ।
ਕੋਲ ਕੋਈ ਨਿਸ਼ਾਨੀ ਨਾ ਪੁਰਖਿਆਂ ਦੀ, ਉਹ ਵੀ ਆਖਦੈ ਚਿੰਤਾ ਜੀ ਪੱਗ ਦੀ ਏ।
ਪਰਦੇ ਝੂਠ ਦੇ ਸੁੱਟ ਹਕੀਕਤਾਂ ‘ਤੇ, ਹਵਾ ਨਾਟਕ ਜਿਹੇ ਕਰਨ ਦੀ ਵੱਗਦੀ ਏ।
ਖਿੱਚ ਪੈਂਦੀ ਏ ਪੌਂਡਾਂ ਤੇ ਡਾਲਰਾਂ ਦੀ, ਰਹਿਣਾ ਚਾਹੇ ਨਾ ਕੋਈ ਵੀ ḔਧੇਲਿਆਂḔ ਵਿਚ।
ਕੁਨਬਾ ਸਾਰਾ ਪਰਦੇਸ ਵਿਚ ਸੱਦ ਕੇ ਤੇ ਚਰਚਾ ਗਦਰ ਦੀ ਕਰਦੇ ਨੇ ਮੇਲਿਆਂ ਵਿਚ।