ਚੜ੍ਹਦਾ ਜੋਸ਼ ਇਲੈਕਸ਼ਨ ਦੇ ਦਿਨਾਂ ਅੰਦਰ, ਨੇੜੇ ਹੋਸ਼ ਦੇ ਲੋਕ ਨਾ ਜਾਣ ਬੇਲੀ।
ਪਾਉਣ ਲੱਗਿਆਂ ਵੋਟ ਬੱਸ ਰੱਖਦੇ ਨੇ, ਜਾਤ-ਪਾਤ ਯਾ ਧਰਮ ਦਾ ਮਾਣ ਬੇਲੀ।
ਖੁੰਢੀ ਸੋਚ ਨੂੰ ਲੱਗਾ ਜੰਗਾਲ ਰਹਿੰਦਾ, ਨਹੀਂਓਂ ਰਗੜਦੇ ਚਾੜ੍ਹ ਕੇ ਸਾਣ ਬੇਲੀ।
ਚੁਗ ਲੈਂਦੀਆਂ ਚਿੜੀਆਂ ਜਦ ਖੇਤ ਸਾਰਾ, ਪੰਜ ਸਾਲ ਲਈ ਫੇਰ ਪਛਤਾਣ ਬੇਲੀ।
ਲਹੂ ਚੂਸਦੇ ਹਾਕਮ ਬੇ-ਤਰਸ ਹੋ ਕੇ, ਆਉਂਦੀ ਰਾਸ ਹੀ ਉਨ੍ਹਾਂ ਨੂੰ ਖਟ-ਪਟੀ ਐ।
ਅਮਨੋ-ਚੈਨ ਨੂੰ ਤਰਸਦੀ ਰਹੇ ਪਰਜਾ, ਕਾਹਦੀ ਜ਼ਿੰਦਗੀ ਅਸਲ ‘ਚ ਦਿਨ-ਕਟੀ ਐ।
Leave a Reply