ਖਾੜਕੂਆਂ ਦੀ ਗ੍ਰਿਫਤਾਰੀ ਨੇ ਨਵੀਂ ਚਰਚਾ ਛੇੜੀ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਪੁਲਿਸ ਵੱਲੋਂ ਹਾਲ ਹੀ ਵਿਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਪੰਜ ਖਾੜਕੂਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਗ੍ਰਿਫਤਾਰੀਆਂ ਨੇ ਸੂਬੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਪਾਕਿਸਤਾਨ ਖੁਫੀਆ ਏਜੰਸੀ ਆਈæਐਸ਼ਆਈæ ਸੂਬੇ ਵਿਚ ਖਾੜਕੂ ਗਰੁਪਾਂ ਨੂੰ ਸਰਗਰਮ ਕਰਨ ਦੇ ਕੰਮ ਵਿਚ ਲੱਗੀ ਹੋਈ ਹੈ।
ਪੰਜਾਬ ਪੁਲਿਸ ਨੇ ਖ਼ਾਲਿਸਤਾਨ ਟਾਈਗਰਜ਼ ਫੋਰਸ (ਕੇæਟੀæਐਫ਼) ਦੇ ਕਾਰਕੁਨ ਤੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਰਮਨਦੀਪ ਸਿੰਘ ਉਰਫ਼ ਗੋਲਡੀ (36) ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਗੋਲਡੀ ਤੋਂ ਪੁੱਛਗਿੱਛ ਪਿੱਛੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇæਐਲ਼ਐਫ਼) ਦੇ ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ।

ਪੁਲਿਸ ਦਾ ਦਾਅਵਾ ਹੈ ਕਿ ਵਿਦੇਸ਼ ਵਿਚ ਰਹਿ ਰਹੇ ਇਹ ਖਾੜਕੂ ਪੰਜਾਬ ਵਿਚ ਮੁੜ ਮਾਹੌਲ ਖਰਾਬ ਕਰਨ ਦੀ ਤਾਕ ਵਿਚ ਸਨ ਤੇ ਇਨ੍ਹਾਂ ਦੇ ਨਿਸ਼ਾਨੇ ‘ਤੇ ਕਈ ਹਿੰਦੂ ਆਗੂ ਸਨ। ਬਠਿੰਡਾ ਪੁਲਿਸ ਵੱਲੋਂ ਧਮਾਕਾਖੇਜ਼ ਸਮਗੱਰੀ ਸਮੇਤ ਗ੍ਰਿਫ਼ਤਾਰ ਕੀਤੇ ਬੱਬਰ ਖ਼ਾਲਸਾ ਦੇ ਖਾੜਕੂ ਰਮਨਦੀਪ ਸਿੰਘ ਉਰਫ਼ ਸੰਨੀ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈæ ਐਸ਼ ਆਈæ ਤੋਂ ਬੈਂਕਾਕ ਤੇ ਮਲੇਸ਼ੀਆ ਵਿਚੋਂ ਸਿਖਲਾਈ ਲੈ ਕੇ ਪਰਤਿਆ ਹੈ।
ਪੁਲਿਸ ਮੁਤਾਬਕ ਉਸ ਦੇ ਖ਼ਾਲਿਸਤਾਨ ਟਾਈਗਰਜ਼ ਫੋਰਸ ਦੇ ਮੁਖੀ ਜਗਤਾਰ ਸਿੰਘ ਉਰਫ਼ ਤਾਰਾ ਨਾਲ ਸਬੰਧ ਹਨ। ਧੋਬੀਆਣਾ ਰੋਡ ਤੋਂ ਗ੍ਰਿਫ਼ਤਾਰ ਰਮਨਦੀਪ ਖ਼ਿਲਾਫ਼ ਥਾਣਾ ਕੋਤਵਾਲੀ ਵਿਚ ਕੇਸ ਦਰਜ ਕੀਤਾ ਗਿਆ ਹੈ। ਰਮਨਦੀਪ ਸਿੰਘ ਉਰਫ਼ ਸੰਨੀ ਨੇ ਬੰਬ ਤਿਆਰ ਕਰਨ ਦੀ ਸਿਖਲਾਈ ਬੈਂਕਾਕ ਵਿਚ ਆਈæਐਸ਼ਆਈæ ਤੋਂ ਲਈ ਸੀ ਤੇ ਹੁਣ ਉਸ ਨੇ ਸੁੰਨਸਾਨ ਜਗ੍ਹਾ ਵਿਚ ਬੰਬ ਫਿਟ ਕਰ ਕੇ ਅਜ਼ਮਾਇਸ਼ ਕਰਨੀ ਸੀ।
ਪੁਲਿਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਅਪਰੈਲ 2009 ਵਿਚ ਰੁਲਦਾ ਸਿੰਘ ਨੂੰ ਪਟਿਆਲਾ ਵਿਚ ਮਾਰਨ ਵਾਸਤੇ ਇੰਗਲੈਂਡ ਵਿਚ ਇਨ੍ਹਾਂ ਖਾੜਕੂਆਂ ਵੱਲੋਂ 60 ਹਜ਼ਾਰ ਪਾਊਂਡ ਇਕੱਠੇ ਕੀਤੇ ਗਏ ਸਨ। ਇਸ ਮਗਰੋਂ 28 ਜੁਲਾਈ ਨੂੰ ਰੁਲਦਾ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਦੋ ਮਹੀਨਿਆਂ ਬਾਅਦ ਪੁਲਿਸ ਨੇ ਰਾਜਸਥਾਨ ਦੇ ਪਿੰਡ ਬਾੜਮੇਰ ਵਿਚ ਆਰæਡੀæਐਕਸ਼ ਦੇ ਇਕ ਸਮਗਲਰ ਨੂੰ ਗ੍ਰਿਫ਼ਤਾਰ ਕੀਤਾ ਜਿਸ ਨਾਲ ਰੁਲਦਾ ਸਿੰਘ ਦੇ ਕਾਤਲਾਂ ਤੱਕ ਪੁਲਿਸ ਪਹੁੰਚ ਸਕੀ ਤੇ ਇਨ੍ਹਾਂ ਕਾਤਲਾਂ ਦੇ ਥਾਈਲੈਂਡ ਨਾਲ ਤਾਰ ਜੁੜੇ ਹੋਣ ਦਾ ਵੀ ਖੁਲਾਸਾ ਹੋਇਆ।
ਰੁਲਦਾ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਇੰਗਲੈਂਡ ਵਿਚ ਪਰਮਜੀਤ ਨੇ ਘੜੀ ਸੀ ਜਿਸ ਨੂੰ ਅੱਗੇ ਭਾਰਤ ਵਿਚ ਗੋਲਡੀ ਨੇ ਅਮਲੀ ਜਾਮਾ ਪਹਿਨਾਇਆ। ਇੰਗਲੈਂਡ ਸਥਿਤ ਵਿਅਕਤੀਆਂ ਗੁਰਸ਼ਰਨ ਸਿੰਘ ਤੇ ਪਿਆਰਾ ਸਿੰਘ ਨੂੰ ਰੁਲਦਾ ਸਿੰਘ ਨੂੰ ਗੋਲੀ ਮਾਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜਦੋਂ ਕਿ ਗੋਲਡੀ ਨੇ ਆਪਣੇ ਦੋ ਸਾਥੀਆਂ ਦਰਸ਼ਨ ਸਿੰਘ ਤੇ ਜਗਮੋਹਨ ਸਿੰਘ ਨਾਲ ਮਿਲ ਕੇ ਕਤਲ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਰੁਲਦਾ ਸਿੰਘ ਨੂੰ 28 ਜੁਲਾਈ, 2009 ਨੂੰ ਗੋਲੀ ਮਾਰੀ ਗਈ ਸੀ।

Be the first to comment

Leave a Reply

Your email address will not be published.