ਪਰਵਾਸੀ ਪੰਜਾਬੀ ਭੌਂ ਮਾਫੀਆ ਖਿਲਾਫ ਡਟੇ

ਚੰਡੀਗੜ੍ਹ: ਪਰਵਾਸੀ ਪੰਜਾਬੀਆਂ ਨੇ ਪੰਜਾਬ ਵਿਚ ਭੌਂ ਮਾਫੀਆ ਵੱਲੋਂ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਐਨæਆਰæਆਈਜ਼ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਗੁੰਡਾਗਰਦੀ ਦੇਸ਼-ਵਿਦੇਸ਼ ਵਿਚ ਉਜਾਗਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਮਾਮਲਾ ਸਾਂਝੇ ਤੌਰ ‘ਤੇ ਹਾਈ ਕੋਰਟ ਵਿਚ ਲਿਜਾਣ ਦੀ ਚੇਤਾਵਨੀ ਵੀ ਦਿੱਤੀ ਹੈ।

ਭੌਂ ਮਾਫੀਆ ਤੋਂ ਪੀੜਤ ਤਿੰਨ ਪਰਵਾਸੀ ਪੰਜਾਬੀਆਂ ਨੇ ਪੰਚਾਇਤ ਯੂਨੀਅਨ ਸਮੇਤ ਇੱਥੇ ਪੱਤਰਕਾਰਾਂ ਅੱਗੇ ਦਸਤਾਵੇਜ਼ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਐਸ਼ਐਚæਓæ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਦਰਾਂ ‘ਤੇ ਭਟਕਣ ਦੇ ਬਾਵਜੂਦ ਭੌਂ ਮਾਫੀਆ ਉਨ੍ਹਾਂ ਦੀਆਂ ਜ਼ਮੀਨਾਂ ਦੱਬੀ ਬੈਠਾ ਹੈ। ਟੋਰਾਂਟੋ (ਕੈਨੇਡਾ) ਤੋਂ ਆਏ ਨਿਰਮਲ ਸਿੰਘ ਸਿੱਧੂ, ਕੈਲੀਫੋਰਨੀਆ (ਯੂæਐਸ਼ਏæ) ਦੇ ਜਤਿੰਦਰ ਸਿੰਘ ਅਤੇ ਫਰਾਂਸ ਦੀ ਜੋਗਿੰਦਰ ਕੌਰ ਸੰਧੂ ਨੇ ਪੰਚਾਇਤ ਯੂਨੀਅਨ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਹਾਜ਼ਰੀ ਵਿਚ ਆਪੋ-ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਜਿੱਥੇ ਪੰਜਾਬ ਪੁਲਿਸ ਦਾ ਐਨæਆਰæਆਈæ ਸੈੱਲ ਉਨ੍ਹਾਂ ਨੂੰ ਇਨਸਾਫ਼ ਦੇਣ ਤੋਂ ਅਸਫਲ ਰਿਹਾ ਹੈ, ਉਥੇ ਐਨæਆਰæਆਈæ ਸਭਾ ਨੇ ਵੀ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਉਨ੍ਹਾਂ ਸਾਂਝੇ ਤੌਰ ‘ਤੇ ਕਿਹਾ ਕਿ ਹੁਣ ਉਹ ਭੌਂ ਮਾਫੀਆ ਤੋਂ ਪੀੜਤ ਪੰਜਾਬ ਦੇ ਸਮੂਹ ਐਨæਆਰæਆਈਜ਼ ਨੂੰ ਇਕੱਠੇ ਕਰਕੇ ਪੰਜਾਬ ਵਿਚਲੇ ਕਥਿਤ ਜੰਗਲ ਰਾਜ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਉਣਗੇ।
ਸ੍ਰੀ ਕੁੰਭੜਾ ਨੇ ਕਿਹਾ ਕਿ ਉਹ ਪੁਲਿਸ ਅਤੇ ਸਰਕਾਰ ਦੀ ਸ਼ਹਿ ਨਾਲ ਪੰਜਾਬ ਭਰ ਵਿਚ ਸਰਗਰਮ ਭੌਂ ਮਾਫੀਆ ਤੋਂ ਪੀੜਤ ਲੋਕਾਂ ਅਤੇ ਖਾਸ ਕਰ ਕੇ ਐਨæਆਰæਆਈਜ਼ ਨਾਲ ਤਾਲਮੇਲ ਕਰ ਕੇ ਹਾਈ ਕੋਰਟ ਤੱਕ ਪਹੁੰਚ ਕਰਨਗੇ। ਹੁਣ ਤੱਕ ਯੂਨੀਅਨ ਕੋਲ ਭੌਂ ਮਾਫੀਆ ਤੋਂ ਪੀੜਤ ਕਰੀਬ 20 ਕੇਸ ਪੁੱਜ ਚੁੱਕੇ ਹਨ ਅਤੇ ਉਹ ਸਮੂਹ ਪੀੜਤਾਂ ਨੂੰ ਇਕੱਠੇ ਕਰ ਕੇ ਰਾਜ ਵਿਚਲੇ ਕਾਨੂੰਨ ਦੀ ਅਸਲ ਤਸਵੀਰ ਜੱਗ ਜ਼ਾਹਰ ਕਰਨਗੇ। ਟੋਰਾਂਟੋ ਤੋਂ ਆਏ ਨਿਰਮਲ ਸਿੰਘ ਸਿੱਧੂ ਨੇ ਦਸਤਾਵੇਜ਼ ਪੇਸ਼ ਕਰਦਿਆਂ ਦੱਸਿਆ ਕਿ ਉਸ ਦੀ 10 ਏਕੜ ਜ਼ਮੀਨ ਕੁਝ ਵਿਅਕਤੀਆਂ ਨੇ ਦੱਬ ਲਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵਿਚ ਚਲਾਨ ਵੀ ਪੇਸ਼ ਹੋ ਚੁੱਕਿਆ ਹੈ। ਜ਼ਮੀਨ ਦੀ ਗਿਰਦਾਵਰੀ 2003 ਤੋਂ ਉਸ ਦੇ ਨਾਮ ਚੱਲਦੀ ਆ ਰਹੀ ਸੀ। ਹਾਈ ਕੋਰਟ ਦੇ ਆਦੇਸ਼ਾਂ ‘ਤੇ ਡੀæਜੀæਪੀæ ਪੰਜਾਬ ਵੱਲੋਂ ਉਸ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਹੁਣ ਸਿਆਸੀ ਆਗੂਆਂ ਅਤੇ ਪੁਲਿਸ ਦੀ ਸ਼ਹਿ ‘ਤੇ ਉਸ ਦੇ ਨਾਮ ਦੀ ਚੱਲਦੀ ਆ ਰਹੀ ਗਿਰਦਾਵਰੀ ਤੋੜ ਦਿੱਤੀ ਗਈ ਹੈ। ਉਹ 7 ਨਵੰਬਰ ਨੂੰ ਟੋਰਾਂਟੋ ਤੋਂ ਆ ਕੇ ਅਫਸਰਾਂ ਦੇ ਦਰਾਂ ‘ਤੇ ਧੱਕੇ ਖਾ ਰਿਹਾ ਹੈ।
ਕੈਲੀਫੋਰਨੀਆ ਤੋਂ ਆਏ ਜਤਿੰਦਰ ਸਿੰਘ ਨੇ ਦੱਸਿਆ ਕਿ ਛੇ ਵਿਅਕਤੀ ਉਨ੍ਹਾਂ ਦੇ ਪਿਤਾ ਦੀ ਪਿੰਡ ਚੱਕ ਹਕੀਮ ਅਤੇ ਫਗਵਾੜਾ ਗਰਬੀ ਵਿਚਲੀ ਜ਼ਮੀਨ ‘ਤੇ ਕਬਜ਼ਾ ਕਰਨ ਲਈ ਯਤਨਸ਼ੀਲ ਹਨ। ਪੁਲਿਸ ਵੱਲੋਂ ਭਾਵੇਂ 31 ਜੁਲਾਈ ਨੂੰ ਇਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ ਪਰ ਪੰਜ ਮੁਲਜ਼ਮ ਹਾਲੇ ਤੱਕ ਵੀ ਗ੍ਰਿਫ਼ਤਾਰ ਨਹੀਂ ਕੀਤੇ ਗਏ। ਫਰਾਂਸ ਤੋਂ ਆਈ ਜੋਗਿੰਦਰ ਸੰਧੂ ਨੇ ਕਿਹਾ ਕਿ ਇੱਥੋਂ ਦੇ ਆਗੂ ਯੂæਐਨæਓæ ਵਿਚ ਜਾ ਕੇ ਵੱਡੇ ਦਾਅਵੇ ਕਰਦੇ ਹਨ ਜਦਕਿ ਪੰਜਾਬ ਵਿਚ ਭੌਂ ਮਾਫੀਆ ਸਿਆਸੀ ਅਤੇ ਪੁਲਿਸ ਦੀ ਸ਼ਹਿ ‘ਤੇ ਐਨæਆਰæਆਈਜ਼ ਦੀਆਂ ਜਾਇਦਾਦਾਂ ਦੱਬ ਰਿਹਾ ਹੈ। ਉਸ ਦੀਆਂ ਲੁਧਿਆਣਾ ਸਥਿਤ ਦੋ ਕੋਠੀਆਂ ‘ਤੇ ਭੌਂ ਮਾਫੀਆ ਵੱਲੋਂ ਕਬਜ਼ਾ ਕਰ ਕੇ ਉਲਟਾ ਉਸ ਖ਼ਿਲਾਫ਼ ਹੀ ਝੂਠੇ ਕੇਸ ਦਰਜ ਕਰਵਾ ਦਿੱਤੇ ਸਨ।ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਉਸ ਨੂੰ ਕਹਿ ਰਹੀ ਹੈ ਕਿ ਘਰ ਤਾਂ ਹੋਰ ਵੀ ਮਿਲ ਜਾਣਗੇ ਪਰ ਜਾਨ ਨਹੀਂ ਮਿਲਣੀ। ਪੁਲਿਸ ਨੇ ਉਸ ਵਿਰੁੱਧ ਦਰਜ ਕੀਤੇ ਸਾਰੇ ਝੂਠੇ ਕੇਸ ਰੱਦ ਕਰਕੇ ਪੀæਸੀæਸੀæ ਜਾਰੀ ਕਰ ਦਿੱਤੀ ਹੈ ਪਰ ਉਹ ਭੌਂ ਮਾਫੀਆ ਕੋਲੋਂ ਕੋਠੀਆਂ ਖਾਲੀ ਕਰਵਾ ਕੇ ਹੀ ਫਰਾਂਸ ਵਾਪਸ ਮੁੜੇਗੀ।

Be the first to comment

Leave a Reply

Your email address will not be published.