ਵਾਹਗਾ ਸਰਹੱਦ ‘ਤੇ ਸੈਰ ਸਪਾਟੇ ਬਾਰੇ ਯੋਜਨਾ ਫਿਲਹਾਲ ਠੱਪ

ਅੰਮ੍ਰਿਤਸਰ: ਵਾਹਗਾ ਸਰਹੱਦ ‘ਤੇ ਹੋਏ ਬੰਬ ਧਮਾਕੇ ਕਾਰਨ ਬੀæਐਸ਼ਐਫ਼ ਵੱਲੋਂ ਸਰਹੱਦ ‘ਤੇ ਸਵੇਰ ਦੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਦੀ ਸ਼ੁਰੂਆਤ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਯੋਜਨਾ ਬਾਅਦ ਵਿਚ ਸ਼ੁਰੂ ਹੋਵੇਗੀ। ਬੀæਐਸ਼ਐਫ ਵੱਲੋਂ ਇਹ ਯੋਜਨਾ ਤਜਰਬੇ ਵਾਸਤੇ 10 ਨਵੰਬਰ ਤੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ।
ਬੀæਐਸ਼ਐਫ ਵੱਲੋਂ ਰਿਟਰੀਟ ਰਸਮ ਵਿਚ ਦਰਸ਼ਕਾਂ ਦੀ ਭੀੜ ਨੂੰ ਕਾਬੂ ਰੱਖਣ ਲਈ ਨਵੀਂ ਯੋਜਨਾ ਬਣਾਈ ਗਈ ਸੀ, ਜਿਸ ਤਹਿਤ ਸਰਹੱਦ ‘ਤੇ ਸਵੇਰ ਸਮੇਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਣਾ ਸੀ। ਇਸ ਯੋਜਨਾ ਤਹਿਤ ਯਾਤਰੂਆਂ ਨੂੰ ਸਵੇਰੇ 11 ਤੋਂ ਦੁਪਹਿਰ ਬਾਅਦ ਤਿੰਨ ਵਜੇ ਤੱਕ ਸਰਹੱਦ ਦੇਖਣ ਦੀ ਆਗਿਆ ਦਿੱਤੀ ਜਾਣੀ ਸੀ, ਜਿਸ ਤਹਿਤ ਯਾਤਰੂ ਸਰਹੱਦ ਤੇ ਜ਼ੀਰੋ ਲਾਈਨ ‘ਤੇ ਬਣੇ ਭਾਰਤ-ਪਾਕਿਸਤਾਨ ਦਰਵਾਜ਼ਿਆਂ ਤੱਕ ਜਾ ਸਕਣਗੇ। ਯਾਤਰੂ ਸਰਹੱਦੀ ਬੁਰਜੀਆਂ ਤੇ ਰਿਟਰੀਟ ਰਸਮ ਵਾਲਾ ਖੇਤਰ ਵੀ ਦੇਖ ਸਕਣਗੇ। ਭਵਿੱਖ ਵਿਚ ਬੀæਐਸ਼ਐਫ ਵੱਲੋਂ ਸਰਹੱਦ ‘ਤੇ ਅਜਾਇਬ ਘਰ ਸਥਾਪਤ ਕਰਨ ਦੀ ਵੀ ਯੋਜਨਾ ਹੈ। ਮੌਜੂਦਾ ਸਮੇਂ ਵਿਚ ਬੀæਐਸ਼ਐਫ ਵੱਲੋਂ ਯਾਤਰੂਆਂ ਨੂੰ ਸਵੇਰ ਸਮੇਂ ਸਰਹੱਦ ‘ਤੇ ਘੁੰਮਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਯਾਤਰੂ ਚਾਰ ਵਜੇ ਤੋਂ ਬਾਅਦ ਹੀ ਸਰਹੱਦ ‘ਤੇ ਆ ਸਕਦੇ ਹਨ ਤੇ ਉਸ ਵੇਲੇ ਰਿਟਰੀਟ ਰਸਮ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਬੀæਐਸ਼ਐਫ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਸਵੇਰ ਵੇਲੇ ਸਰਹੱਦ ‘ਤੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੀ ਯੋਜਨਾ ਨਾਲ ਸ਼ਾਮ ਸਮੇਂ ਇਕੋ ਵਾਰ ਇਕੱਠੀ ਹੁੰਦੀ ਭੀੜ ਦੀ ਥਾਂ ਲੋਕ ਸਵੇਰ ਸਮੇਂ ਵੀ ਸਰਹੱਦ ‘ਤੇ ਆਉਣਗੇ ਤੇ ਇਸ ਨਾਲ ਭੀੜ ਘੱਟ ਜਾਵੇਗੀ।
ਇਸ ਦੌਰਾਨ ਬੀæਐਸ਼ਐਫ ਵੱਲੋਂ ਰਿਟਰੀਟ ਰਸਮ ਦੇਖਣ ਲਈ ਆਉਣ ਵਾਲੇ ਯਾਤਰੂਆਂ ਦੀ ਲਗਾਤਾਰ ਵਧ ਰਹੀ ਗਿਣਤੀ ‘ਤੇ ਕਾਬੂ ਰੱਖਣ ਲਈ ਇਕ ਹੋਰ ਵੀ ਯੋਜਨਾ ਹੈ, ਜਿਸ ਤਹਿਤ ਇਸ ਲਈ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਬੀæਐਸ਼ਐਫ਼ ਦੇ ਪੰਜਾਬ ਫਰੰਟੀਅਰ ਦੇ ਆਈæਜੀæ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਦਰਸ਼ਕਾਂ ਨੂੰ ਆਪਣੀ ਆਮਦ ਬਾਰੇ ਅਗਾਊਂ ਬੁਕਿੰਗ ਕਰਾਉਣਾ ਲਾਜ਼ਮੀ ਹੋਵੇਗਾ ਤੇ ਇਸ ਨਾਲ ਤੈਅ ਸੀਟਾਂ ‘ਤੇ ਦਰਸ਼ਕ ਹੀ ਆਉਣਗੇ। ਉਨ੍ਹਾਂ ਆਖਿਆ ਕਿ ਇਸ ਪ੍ਰਣਾਲੀ ਤਹਿਤ ਦਰਸ਼ਕ ਰੋਜ਼ਾਨਾ ਹੀ ਆਪਣੀ ਆਮਦ ਬਾਰੇ ਸੀਟ ਪਹਿਲਾਂ ਬੁੱਕ ਕਰਵਾ ਸਕਣਗੇ। ਇਸ ਤੋਂ ਇਲਾਵਾ ਵੀ ਬੀæਐਸ਼ਐਫ ਵੱਲੋਂ ਰਿਟਰੀਟ ਰਸਮ ਸਮੇਂ ਵੱਖ-ਵੱਖ ਥਾਵਾਂ ‘ਤੇ ਵੱਡੀਆਂ ਐਲ਼ਈæਡੀæ ਲਾਉਣ ਦੀ ਯੋਜਨਾ ਹੈ, ਜਿਸ ਨਾਲ ਦੂਰ ਬੈਠੇ ਦਰਸ਼ਕ ਵੀ ਅਸਾਨੀ ਨਾਲ ਸਾਰੀ ਰਸਮ ਦੇਖ ਸਕਣਗੇ। ਇਸ ਨਾਲ ਵੀ ਭੀੜ ‘ਤੇ ਕਾਬੂ ਰੱਖਣ ਦੀ ਯੋਜਨਾ ਵਿਚ ਮਦਦ ਮਿਲੇਗੀ।
ਇਸ ਵੇਲੇ ਸਰਹੱਦ ‘ਤੇ ਹੁੰਦੀ ਰਿਟਰੀਟ ਰਸਮ ਦੇਖਣ ਵਾਸਤੇ ਬਣੀ ਦਰਸ਼ਕ ਗੈਲਰੀ ਵਿਚ ਤਕਰੀਬਨ ਪੰਜ ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਰੋਜ਼ਾਨਾ ਇਸ ਤੋਂ ਵੱਧ ਗਿਣਤੀ ਵਿਚ ਹੀ ਦਰਸ਼ਕ ਪੁੱਜਦੇ ਹਨ। ਖਾਸ ਕਰਕੇ ਛੁੱਟੀਆਂ ਤੇ ਹਫਤੇ ਦੇ ਅਖੀਰਲੇ ਦਿਨਾਂ ਵਿਚ ਯਾਤਰੂਆਂ ਦੀ ਗਿਣਤੀ ਸਮਰੱਥਾ ਨਾਲੋਂ ਦੁੱਗਣੀ ਹੋ ਜਾਂਦੀ ਹੈ, ਜੋ ਕਿ ਬੀæਐਸ਼ਐਫ ਤੇ ਹੋਰ ਸਹਾਇਕ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਬਣ ਜਾਂਦੀ ਹੈ।
ਕੌਮਾਂਤਰੀ ਸਰਹੱਦ ਹੋਣ ਕਾਰਨ ਤੇ ਅਤਿਵਾਦੀਆਂ ਦੇ ਨਿਸ਼ਾਨੇ ‘ਤੇ ਹੋਣ ਕਾਰਨ ਸੁਰੱਖਿਆ ਏਜੰਸੀਆਂ ਇਸ ਬਾਰੇ ਵਧੇਰੇ ਚਿੰਤਤ ਹਨ ਤੇ ਹਾਲ ਹੀ ਵਿਚ ਪਾਕਿਸਤਾਨ ਵਾਲੇ ਪਾਸੇ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ। ਇਸ ਤੋਂ ਇਲਾਵਾ ਸਰਹੱਦ ‘ਤੇ ਆਈæਸੀæਪੀæ ਵਿਖੇ ਚੱਲ ਰਹੇ ਦੁਵੱਲੇ ਵਪਾਰ ਦੌਰਾਨ ਪਾਕਿਸਤਾਨ ਵਿਚ ਕਾਮਿਆਂ ਤੇ ਕੁੱਲੀਆਂ ਦੀ ਕਿਸੇ ਸਮੱਸਿਆ ਦੇ ਕਾਰਨ ਬਰਾਮਦ ਦਾ ਕੰਮ ਰੁਕ ਗਿਆ ਹੈ।

Be the first to comment

Leave a Reply

Your email address will not be published.