ਕਲਾਕਾਰਾਂ ਨੂੰ ਦੇਖ ਕੇ ਕਰਨ ਰੀਸਾਂ, ਗੱਲਾਂ ਚੰਗੀਆਂ ਸਿੱਖਣੀਆਂ ਛੱਡੀਆਂ ਨੇ।
ਟੀæਵੀæ ਚੈਨਲਾਂ ਲਾਇਆ ਏ ਰੋਗ ਭੈੜਾ, ਸੁਪਨੇ ਵਿਚ ਵੀ ਦੇਖ ਦੇ ਨੱਢੀਆਂ ਨੇ।
ਡੱਕਾ ਭੰਨ ਕੇ ਦੋਹਰਾ ਨਾ ਕਰਨ ਜੋਗੇ, ਜੀਭਾਂ ‘ਬਾਹਰ’ ਨੂੰ ਜਾਣ ਲਈ ਕੱਢੀਆਂ ਨੇ।
ਨਸ਼ਿਆਂ ਨਾਲ ਸਰੀਰ ਨੇ ਬਣੇ ‘ਢਾਂਚੇ’, ਬਿਨਾ ‘ਐਕਸ-ਰੇ’ ਦਿਸਦੀਆਂ ਹੱਡੀਆਂ ਨੇ।
ਕੰਨੀਂ ਮੁੰਦਰਾਂ ਰਾਂਝੇ ਦੇ ਬਣੇ ਸਾਂਢੂ, ਦੇਖ ਮਾਪਿਆਂ ਅੱਖੀਆਂ ਟੱਡੀਆਂ ਨੇ।
‘ਫੇਸ ਬੁੱਕ’ ਦੇ ਮੇਸਿਜਾਂ ਮੱਤ ਮਾਰੀ, ਨਜ਼ਰਾਂ ਵਿਚ ਮੁਬਾਈਲਾਂ ਦੇ ਗੱਡੀਆਂ ਨੇ!
Leave a Reply