ਪਿਛੇ ਆਪਣੇ ਦੌੜ ਲਵਾਈ ਰੱਖੇ, ਬੰਦਾ ਮੁੱਕਦਾ, ਮਾਇਆ ਨਾ ਹਾਰਦੀ ਏ।
ਏਨੂੰ ‘ਪਾਉਣ’ ਲਈ ਸਾਰਾ ਜਹਾਨ ਤਰਸੇ, ਪਸ਼ੂਆਂ ਵਾਂਗ ਲੋਕਾਈ ਨੂੰ ਚਾਰਦੀ ਏ।
ਬਣਦੇ ਕੰਮ ‘ਚ ਰੋੜਾ ਅਟਕਾ ਸਕਦੀ, ਵਿਗੜੇ ਕਾਜ ਵੀ ਇਹੋ ਸੰਵਾਰਦੀ ਏ।
ਸਿਰ ਨੂੰ ਚੜ੍ਹੇ ਬੁਖਾਰ ਵਾਂਗ ਜਿਸ ਦੇ, ਉਸ ਦੇ ਮਨੋਂ ਭਲਿਆਈ ਵਿਸਾਰਦੀ ਏ।
ਲੋੜੋਂ ਵੱਧ ਖਜ਼ਾਨੇ ਇਹ ਭਰੇ ਜਿੱਥੇ, ਉਥੇ ਰੱਜ ਕੇ ਝੱਲ ਵੀ ਖਲਾਰਦੀ ਏ।
ਕਦੇ ਮਾਣ ਵਧਾਉਂਦੀ ਏ ‘ਮਾਲਕਾਂ’ ਦਾ, ਬਣ ਕੇ ਨਾਗਣੀ ਡੰਗ ਵੀ ਮਾਰਦੀ ਏ!
Leave a Reply