ਇਕ ਪੂਰਬ ਨੂੰ ਦੂਸਰਾ ਵੱਲ ਪੱਛੋਂ, ਜੁਦਾ ਜੁਦਾ ਸੀ ਦੋਹਾਂ ਦਾ ਪੱਥ ਮੀਆਂ।
ਭਾਵੇਂ ਇੱਟ ਤੇ ਘੜੇ ਦਾ ਮੇਲ ਹੈ ਸੀ, ਫਿਰ ਵੀ ਰੱਖਿਆ ਦੋਹਾਂ ਨੇ Ḕਕੱਠ ਮੀਆਂ।
ਪਾਲੇਟਿਕਸ ਨੇ ḔਟੱਬਰḔ ਵਿਚ ਪਾੜ ਪਾ’ਤਾ, ਰੱਖੇ ਕੌਣ ਹੁਣ ਜੀਆਂ ਨੂੰ ਨੱਥ ਮੀਆਂ।
ਬੁਰੇ ਦਿਨਾਂ ਦਾ ਸਾਹਮਣਾ ਕਰੇ ਬਾਪੂ, ਜਿਹਦਾ ਪੁੱਤ ਵੀ ਹੋਣੇ ਉਲੱਥ ਮੀਆਂ।
ਹੁਣ ਨਹੀਂ ਨਿਭਣੀਆਂ ਯਾਰੀਆਂ ਦੇਖਿਓ ਜੀ, ਕਰਦੀ ਚੁਰ-ਚੁਰਾ ਪਿੰਡਾਂ ਦੀ ਸਥ ਮੀਆਂ।
ਪਤਨੀ Ḕਪਾਵਰ-ਫੁਲḔ ਹੋਈ ਨੂੰ ਦੇਖ ਕੇ ਤੇ, ਪਤੀ ਮਾਰਦਾ ਮੱਥੇ ‘ਤੇ ਹੱਥ ਮੀਆਂ!
Leave a Reply