ਲਾਇਆ ਜੋਰ ਪੂਰਾ ਗੱਦੀ ਉਨ੍ਹਾਂ ਤਾਈਂ ਸੌਂਪਣੇ ਦਾ, ਰਿਸ਼ਵਤਾਂ ਡਕਾਰ ਜਿਹੜੇ ਜੇਲ੍ਹ ਦੇ ਦਵਾਰ ਗਏ।
ਸੋਚਿਆ ਨਹੀਂ ਹੋਣਾ ਜਿਹੜਾ ਸਾਹਮਣੇ ਨਤੀਜਾ ਆਇਆ, ਪੱਬਾਂ ਭਾਰ ਹੋ ਕੇ ‘ਕਾਲੀ ਕਰੀ ਪ੍ਰਚਾਰ ਗਏ।
Ḕਹੁੱਡੇ ਤੇ ਇਨੈਲੋḔ ਚੁੱਕ ਹਾਸ਼ੀਏ ‘ਤੇ ਸੁੱਟ ਮਾਰੇ, ਮਾਰ ਮਾਰ ਗੱਪਾਂ ਐਵੇਂ ਝੱਲ ਹੀ ਖਿਲਾਰ ਗਏ।
ਚੋਣ-ਪਿੜ ਵਿਚ ਇਕ ਦੂਜੇ ਦੇ ਵਿਰੁਧ ਹੋ ਕੇ, ਪਤੀ ਅਤੇ ਪਤਨੀ ਦਾ ਰਿਸ਼ਤਾ ਵਿਸਾਰ ਗਏ।
ਬਣੇਗਾ ਕੀ ਉਨ੍ਹਾਂ ਦਾ ਪੰਜਾਬ ਵਿਚ ਦੇਖੀ ਚੱਲੋ, ਜਿੱਤ ਗਏ ਜਿਨ੍ਹਾਂ ਦੇ ਜੋਟੀਦਾਰ, ਯਾਰ ਹਾਰ ਗਏ।
ਕਹੇਗਾ ਜ਼ਮਾਨਾ ਢੀਠ ਲਾਹਣਤਾਂ ਵੀ ਪਾਊ ਨਾਲੇ, ਲੈ ਕੇ ਗੁਲਦਸਤੇ ਜੇ Ḕਦਿੱਲੀ ਦਰਬਾਰḔ ਗਏ।
Leave a Reply