ਆਰæਐਸ਼ਐਸ਼ ਪ੍ਰਚਾਰਕ ਖੱਟਰ ਹਰਿਆਣਾ ਦੇ ਨਵੇਂ ਮੁੱਖ ਮੰਤਰੀ

ਚੰਡੀਗੜ੍ਹ: ਚਾਲੀ ਸਾਲਾਂ ਤੋਂ ਆਰæਐਸ਼ਐਸ਼ ਦੇ ਪ੍ਰਚਾਰਕ ਅਤੇ ਕਰਨਾਲ ਵਿਧਾਨ ਸਭਾ ਹਲਕੇ ਤੋਂ ਵੱਡੇ ਫਰਕ ਨਾਲ ਚੋਣ ਜਿੱਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨੋਹਰ ਲਾਲ ਖੱਟਰ ਹਰਿਆਣਾ ਦੇ ਦਸਵੇਂ ਅਤੇ ਸੂਬੇ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਹੋਣਗੇ। ਉਹ 26 ਅਕਤੂਬਰ ਨੂੰ ਪੰਚਕੂਲਾ ਦੇ ਤਾਊ ਦੇਵੀ ਸਟੇਡੀਅਮ ਵਿਚ ਹੋ ਰਹੇ ਸਮਾਗਮ ਵਿਚ ਸਹੁੰ ਚੁੱਕਣਗੇ।
ਇੱਥੇ ਯੂæਟੀæ ਗੈਸਟ ਹਾਊਸ ਵਿਚ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿਧਾਇਕ ਦਲ ਦੀ ਮੀਟਿੰਗ ਵਿਚ ਸ੍ਰੀ ਖੱਟਰ ਸਰਬਸੰਮਤੀ ਨਾਲ ਵਿਧਾਇਕ ਦਲ ਦੇ ਨੇਤਾ ਚੁਣੇ ਗਏ। ਉਨ੍ਹਾਂ ਦਾ ਨਾਂ ਹਰਿਆਣਾ ਇਕਾਈ ਦੇ ਪ੍ਰਧਾਨ ਰਾਮ ਵਿਲਾਸ ਸ਼ਰਮਾ ਨੇ ਪੇਸ਼ ਕੀਤਾ ਜਿਸ ਦੀ ਤਾਈਦ ਸੀਨੀਅਰ ਆਗੂ ਤੇ ਪਿਛਲੀ ਵਿਧਾਨ ਸਭਾ ਵਿਚ ਭਾਜਪਾ ਵਿਧਾਇਕ ਦਲ ਦੇ ਨੇਤਾ ਅਨਿਲ ਵਿਜ, ਭਾਜਪਾ ਕਿਸਾਨ ਮੋਰਚੇ ਤੇ ਕੌਮੀ ਪ੍ਰਧਾਨ ਤੇ ਬਾਦਲੀ ਤੋਂ ਵਿਧਾਇਕ ਓæਪੀæ ਧਨਖੜ, ਕੈਪਟਨ ਅਭਿਮੰਨਿਊ ਅਤੇ ਸੋਨੀਪਤ ਤੋਂ ਵਿਧਾਇਕਾ ਕਵਿਤਾ ਜੈਨ ਨੇ ਕੀਤੀ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸ੍ਰੀ ਖੱਟਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿਚ ਭੇਦ-ਭਾਵ ਖਤਮ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਦੀ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗ ‘ਤੇ ਚੱਲੇਗੀ।
ਯਾਦ ਰਹੇ ਕਿ ਸੂਬੇ ਦਾ ਮੁੱਖ ਮੰਤਰੀ ਬਣਨ ਲਈ ਪੰਜ ਹੋਰ ਦਾਅਵੇਦਾਰ ਸਨ ਪਰ ਪ੍ਰਧਾਨ ਮੰਤਰੀ ਮੋਦੀ ਦੀ ਪਸੰਦ ਹੋਣ ਕਰ ਕੇ ਪਹਿਲੀ ਵਾਰ ਵਿਧਾਇਕ ਬਣੇ ਸ੍ਰੀ ਖੱਟਰ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਕਿਸੇ ਹੋਰ ਦੇ ਨਾਂ ਬਾਰੇ ਚਰਚਾ ਤਕ ਨਹੀਂ ਹੋਈ।
60 ਸਾਲਾਂ ਸ੍ਰੀ ਖੱਟਰ ਰੋਹਤਕ ਜ਼ਿਲ੍ਹੇ ਦੇ ਪਿੰਡ ਨਿਨਦਾਨਾ ਦੇ ਵਾਸੀ ਹਨ ਤੇ ਉਹ 1977 ਵਿਚ ਆਰæਐਸ਼ਐਸ਼ ਦੇ ਸੰਪਰਕ ਵਿੱਚ ਆਏ ਸਨ। ਇਸ ਤੋਂ ਬਾਅਦ ਉਹ 1980 ਵਿਚ ਸੰਘ ਦੇ ਪ੍ਰਚਾਰਕ ਬਣ ਗਏ। ਉਨ੍ਹਾਂ ਨੂੰ 1994 ਵਿਚ ਭਾਰਤੀ ਜਨਤਾ ਪਾਰਟੀ ਹਰਿਆਣਾ ਦਾ ਜਨਰਲ ਸਕੱਤਰ ਬਣਾਇਆ ਗਿਆ। 1996 ਵਿਚ ਉਨ੍ਹਾਂ ਨੂੰ ਇਕ ਹੋਰ ਪ੍ਰਚਾਰਕ ਅਤੇ ਹਰਿਆਣਾ ਭਾਜਪਾ ਮਾਮਲਿਆਂ ਦੇ ਇੰਚਾਰਜ ਨਰੇਂਦਰ ਮੋਦੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

Be the first to comment

Leave a Reply

Your email address will not be published.