ਇਰਾਨ ਅਤੇ ਇੰਗਲੈਂਡ ਦੀ ਦੋਹਰੀ ਨਾਗਰਿਕਤਾ ਪ੍ਰਾਪਤ 25 ਵਰ੍ਹਿਆਂ ਦੀ ਮੁਟਿਆਰ ਗੋਂਚੇਹ ਗਵਾਮੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਸਟੇਡੀਅਮ ਵਿਚ ਜਾ ਕੇ ਵਾਲੀਬਾਲ ਮੈਚ ਖੇਡਣ ਦੀ ਇੱਛਾ ਦਿਲ ਵਿਚ ਪਾਲੀ ਸੀ।æææ ਤੇ ਅੱਜ ਕੱਲ੍ਹ ਉਹ ਇਰਾਨ ਦੀ ਜੇਲ੍ਹ ਵਿਚ ਬੰਦ ਹੈ। ਗਵਾਮੀ ਲਾਅ ਗਰੈਜੂਏਟ ਹੈ ਅਤੇ ਆਪਣੇ ਵਤਨ ਇਰਾਨ ਵਿਚ ਬੱØਚਿਆਂ ਨੂੰ ਪੜ੍ਹਾਉਂਦੀ ਹੈ। ਜੂਨ ਵਿਚ ਉਹ ਆਪਣੀਆਂ ਸਾਥਣਾਂ ਨਾਲ ਤਹਿਰਾਨ ਦੇ ਆਜ਼ਾਦੀ ਸਟੇਡੀਅਮ ਵਿਚ ਵਾਲੀਬਾਲ ਵਰਲਡ ਲੀਗ ਦਾ ਮੈਚ ਦੇਖਣ ਗਈ ਸੀ, ਪਰ ਉਨ੍ਹਾਂ ਨੂੰ ਸਟੇਡੀਅਮ ਦੇ ਅੰਦਰ ਵੜਨ ਨਹੀਂ ਦਿੱਤਾ ਗਿਆ। ਸ਼ਰੀਅਤ ਮੁਤਾਬਕ ਕੁੜੀਆਂ ਨੂੰ ਮੁੰਡਿਆਂ ਦੇ ਮੈਚ ਦੇਖਣ ਦੀ ਮਨਾਹੀ ਹੈ। ਇਸ ਖਿੱਚ-ਧੂਹ ਦੌਰਾਨ ਉਸ ਦਾ ਕੁਝ ਸਾਮਾਨ ਉਥੇ ਰਹਿ ਗਿਆ। ਬਾਅਦ ਵਿਚ ਜਦੋਂ ਉਹ 20 ਜੂਨ ਨੂੰ ਆਪਣਾ ਸਾਮਾਨ ਵਾਪਸ ਲੈਣ ਗਈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਅਸਲ ਅਧਿਕਾਰੀਆਂ ਨੂੰ ਉਦੋਂ ਹੀ ਪਤਾ ਲੱਗਾ ਸੀ ਕਿ ਉਸ ਕੋਲ ਇੰਗਲੈਂਡ ਦੀ ਨਾਗਰਿਕਤਾ ਵੀ ਹੈ।
ਗਵਾਮੀ ਦਾ ਭਰਾ ਇਮਾਨ ਗਵਾਮੀ ਉਸ ਦੇ ਹੱਕ ਵਿਚ ਸੰਸਾਰ ਪੱਧਰ ਉਤੇ ਮੁਹਿੰਮ ਚਲਾ ਰਿਹਾ ਹੈ। ਉਸ ਦੇ ਹੱਕ ਵਿਚ ਹੁਣ ਤੱਕ ਸਾਢੇ 6 ਲੱਖ ਤੋਂ ਵੱਧ ਲੋਕ ਜੁੜ ਚੁੱਕੇ ਹਨ। ਯਾਦ ਰਹੇ ਕਿ ਇਰਾਨ ਦੇ ਮਸ਼ਹੂਰ ਦਸਤਾਵੇਜ਼ੀ ਫਿਲਮਸਾਜ਼ ਜਫਰ ਪਨਾਹੀ ਨੇ 2006 ਵਿਚ ਫਿਲਮ ḔਆਫਸਾਈਡḔ ਬਣਾਈ ਸੀ। ਇਸ ਫਿਲਮ ਵਿਚ ਵੀ ਕੁੜੀਆਂ ਫੁੱਟਬਾਲ ਦਾ ਮੈਚ ਵੇਖਣਾ ਚਾਹੁੰਦੀਆਂ ਹਨ। ਇਹ ਫਿਲਮ ਬਣਾਈ ਤਾਂ ਇਰਾਨ ਵਿਚ ਹੀ ਗਈ ਸੀ ਪਰ ਇਸ ਨੂੰ ਇਰਾਨ ਵਿਚ ਦਿਖਾਉਣ ‘ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ।
Leave a Reply