ਕਲਮਾਂ ਵਾਲੇ ਕੁਪੱਤ ਨੇ ਰੋਜ਼ ਕਰਦੇ, ਹਾਕਮ ਟੋਲਾ ਨਾ ਟੱਸ ਤੋਂ ਮੱਸ ਹੁੰਦਾ।
ਫੋਕੇ ਫਾਇਰ ਫਿਟਕਾਰਾਂ ਨੂੰ ਸਮਝਦੇ ਨੇ, ਤਾਣਾ-ਬਾਣਾ ਨਾ ਇਨ੍ਹਾਂ ਤੋਂ ਕੱਸ ਹੁੰਦਾ।
ਐਸੀ ਢੀਠ ਮੱਕਾਰਾਂ ਨੇ ਲੁੱਟ ਪਾਈ, ਹਾਲ ਚਿੰਤਕਾਂ ਪਾਸੋਂ ਨਾ ਦੱਸ ਹੁੰਦਾ।
ਸੂਬਾ ਰੰਗਲਾ, ਕੰਗਲਾ ਬਣ ਗਿਆ ਏ, ਪੂਰਾ ਹਾਲੇ ਨਾ ḔਰਾਜḔ ਦਾ ਝੱਸ ਹੁੰਦਾ।
ਹੋਣ ਅਸਰ ਕੀ ਮਾਰੀਆ ਬੋਲੀਆਂ ਦਾ, ਸਿੱਲ ਵਾਂਗ ਦਿਲ ਹੋਏ ਨੇ ਖੋਟਿਆਂ ਦੇ।
ਦੱਸੇ ਦੁੱਖੜੇ ਦਿਲਾਂ ਦੇ ਇੰਜ ਜਾਣੋ, ਮੂਹਰੇ ਬੀਨ ਵਜਾਈ ਐ ਝੋਟਿਆਂ ਦੇ!
Leave a Reply