ਪ੍ਰੋæ ਕਰਮ ਸਿੰਘ ਤੇ ਉਸ ਦੀ ‘ਸੋਹਣੀ’

ਗੁਲਜ਼ਾਰ ਸਿੰਘ ਸੰਧੂ
ਅਜੋਕੇ ਸਾਹਿਤ ਵਿਚ ਮਾਲਵਾ ਖੇਤਰ ਕਿੱਸਾਕਾਰਾਂ ਤੇ ਕਵੀਸ਼ਰਾਂ ਲਈ ਜਾਣਿਆ ਜਾਂਦਾ ਹੈ। ਬੰਦਾ ਬਹਾਦਰ, ਚਾਰੇ ਸਾਹਿਬਜ਼ਾਦੇ, ਰੂਪ ਬਸੰਤ, ਦੁੱਲਾ ਭੱਟੀ, ਜੱਗਾ ਡਾਕੂ ਤੇ ਜਾਨੀ ਚੋਰ ਹਰ ਤਰ੍ਹਾਂ ਦੇ ਨਾਇਕ-ਨਾਇਕਾਵਾਂ ਨੂੰ ਉਭਾਰਨ ਵਾਲਾ। ਦਿੱਲੀ ਦੇ ਇੱਕ ਮਿੱਤਰ ਰਾਹੀਂ ਜਿਹੜਾ ਬਚਪਨ ਵਿਚ ਬਠਿੰਡਾ ਵਾਲੇ ਪ੍ਰੋæ ਕਰਮ ਸਿੰਘ ਦਾ ਵਿਦਿਆਰਥੀ ਰਿਹਾ ਸੀ, ਮੇਰੀ ਉਸ ਪਰਿਵਾਰ ਨਾਲ ਅਜਿਹੀ ਸਾਂਝ ਪਈ ਕਿ ਉਹ ਪਰਿਵਾਰ ਮੇਰਾ ਤੇ ਮੈਂ ਉਨ੍ਹਾਂ ਦਾ ਹੋ ਗਿਆ ਹਾਂ। ਕਰਮ ਸਿੰਘ ਅਧਿਆਪਕ ਨਾਲੋਂ ਪਹਿਲਵਾਨ ਵਜੋਂ ਵਧੇਰੇ ਜਾਣਿਆ ਜਾਂਦਾ ਸੀ। 1948 ਦੀ ਲਖਨਊ ਵਾਲੀ ਓਲੰਪੀਕ ਮੀਟ ਵਿਚ ਆਲ ਇੰਡੀਆ ਚੈਂਪੀਅਨ ਰਹਿ ਚੁੱਕਾ ਸੀ ਤੇ ਗਾਮੇ, ਗੂੰਗੇ ਤੇ ਕੇਸਰ ਵਰਗੇ ਪਹਿਲਵਾਨਾਂ ਨਾਲ ਮੇਲ-ਜੋਲ ਰਖਦਾ ਸੀ। ਚੁਣਿਆ ਤਾਂ ਉਹ ਲੰਡਨ ਵਾਲੀ ਵਰਲਡ ਮੀਟ ਲਈ ਵੀ ਗਿਆ ਸੀ ਪਰ ਗੋਡੇ ਉਤੇ ਸੱਟ ਲੱਗਣ ਕਾਰਨ ਜਾ ਨਹੀਂ ਸਕਿਆ।
ਉਸ ਦੇ ਨੇੜਲੇ ਮਿੱਤਰਾਂ ਤੋਂ ਬਿਨਾ ਇਹ ਗੱਲ ਕੋਈ ਵੀ ਨਹੀਂ ਸੀ ਜਾਣਦਾ ਕਿ ਉਹ ਕਿੱਸਾਕਾਰ ਵੀ ਸੀ। ਇਹ ਭੇਤ ਉਸ ਦੇ ਅਕਾਲ ਚਲਾਣੇ ਤੋਂ ਕੇਵਲ ਦੱਸ ਸਾਲ ਪਹਿਲਾਂ ਖੁਲ੍ਹਿਆ ਜਦ ਉਸ ਦਾ ਲਿਖਿਆ ḔਸੋਹਣੀḔ ਨਾਂ ਦਾ ਵੱਡ ਆਕਾਰੀ ਕਿੱਸਾ ਛਪ ਕੇ ਬਾਜ਼ਾਰ ਵਿਚ ਆਇਆ। ਇਸ ਨੂੰ ਕਿੱਸੇ ਦੀ ਥਾਂ ਮਹਾਕਾਵਿ ਕਹਿਣਾ ਠੀਕ ਹੋਵੇਗਾ। ਇਹ ਇਕ ਅਜਿਹਾ ਦਸਤਾਵੇਜ਼ ਹੈ ਜਿਸ ਵਿਚ ਨਸੀਹਤਾਂ ਵੀ ਹਨ ਤੇ ਅਨਮੋਲ ਵਚਨ ਵੀ। ਵਾਕ ਲੈਣ ਵਾਂਗ ਕੋਈ ਵੀ ਪੰਨਾ ਖੋਲ੍ਹੀਏ, ਜੀਵਨ ਦੇ ਹੇਠ ਲਿਖੇ ਤੱਥਾਂ ਵਰਗੇ ਤੱਥ ਮਿਲ ਜਾਂਦੇ ਹਨ।
ਬੰਦਾ ਸੋ ਜੋ ਬੰਦੇ ਦੇ ਕੰਮ ਆਵੇ
ਚੰਗਾ ਕਰੇ ਤੇ ਚੰਗਾ ਕਹਾਏ ਬੰਦਾ।

ਉਨ੍ਹਾਂ ਸਾਉਣ ਸੁਹੇਲੜਾ ਰੰਗ ਭਰਿਆ,
ਜਿਨ੍ਹਾਂ ਤਾਜ਼ੀਆਂ ਤਾਜ਼ੀਆਂ ਲਾਈਆਂ ਨੇ।
ਸੌਂਦੇ ਇੱਕ ਬੁੱਕਲ, ਨ੍ਹਾਉਂਦੇ ਇਕ ਹੌਜੀਂ,
ਉਹ ਤਾਂ ਜੋੜੀਆਂ ਰਾਮ ਬਣਾਈਆਂ ਨੇ।

ਨੰਗੀ ਪਈ ਮਲਾਈ ਨੂੰ ਕੌਣ ਛੱਡੇ,
ਜਿਹੜਾ ਛੱਡਦਾ ਕੋਹੜੀ ਜਹਾਨ ਦਾ ਵੇ।

ਖੰਘ ਖੁਰਕ ਛੁਪਾਏ ਨਾ ਛੁਪਣ ਜੈਸੇ,
ਇਸ਼ਕ-ਮੁਸ਼ਕ ਲੁਕਾਏ ਨਾ ਲੁਕਦੇ ਨੇ।
ਉਸ ਨੇ ਸੰਤਾਲੀ ਦੀ ਦੇਸ਼ ਵੰਡ ਕਦੀ ਵੀ ਪਰਵਾਨ ਨਹੀਂ ਕੀਤੀ। ਉਹ ਅੰਤਲੇ ਸਾਹਾਂ ਤੱਕ ਇਸ ਨੂੰ ਇੱਕ ਕਰਨ ਦਾ ਸੁਪਨਾ ਲੈਂਦਾ ਰਿਹਾ। ਉਸ ਨੇ ਆਪਣੀ ਇਹ ਧਾਰਨਾ ਸੋਹਣੀ ਵਿਚ ਵੀ ਗੁੰਦੀ ਹੋਈ ਹੈ,
ਮੇਰੇ ਵੇਂਹਦਿਆਂ ਮੁਲਕ ਤਬਾਹ ਕੀਤਾ,
ਕਾਫਰ, ਕਾਤਲਾਂ, ਉਜੱਡ ਜਰਵਾਣਿਆਂ ਨੇ।

ਮੁੜ ਕੇ ਜਨਮਾ ਤਾਂ ਜਨਮਾ ਪੰਜਾਬ ਅੰਦਰ,
ḔਕਰਮḔ ਚਾਹੇ ਨਾ ਜਾਣਾ ਗੁਲਜ਼ਾਰ ਵਿਚੋਂ।
ਪ੍ਰੋæ ਕਰਮ ਸਿੰਘ ਦੇ ਸੈਕੂਲਰ ਹੋਣ ਦਾ ਸਬੂਤ ਇਹ ਹੈ ਕਿ ਉਸ ਦਾ ਸਾਧਾਂ, ਸੰਤਾਂ, ਫਕੀਰਾਂ ਤੇ ਜੋਗੀਆਂ ਨਾਲ ਡੁੰਘਾ ਸੰਪਰਕ ਰਿਹਾ ਹੈ। ਉਹ ਸਮੇਂ ਸਮੇਂ ਪੰਜਾਬੀ ਸਾਹਿਤ ਸਭਾ ਬਠਿੰਡਾ ਤੇ ਬਾਬਾ ਹਾਜੀ ਰਤਨ ਮੰਚ ਦਾ ਪ੍ਰਧਾਨ ਤੇ ਸਵਾਮੀ ਵਿਵੇਕਾ ਨੰਦ ਸਟਡੀ ਸਰਕਲ ਦਾ ਸਰਪ੍ਰਸਤ ਰਿਹਾ ਹੈ। ਹੁਣ ਜਦੋਂ ਉਸ ਦੇ ਵਾਰਸਾਂ ਨੇ ḔਸੋਹਣੀḔ ਦਾ ਦੂਜਾ ਐਡੀਸ਼ਨ ਹੋਰ ਵੀ ਖੂਬਸੂਰਤ ਢੰਗ ਨਾਲ ਛਾਪ ਕੇ ਬਠਿੰਡਾ ਵਿਖੇ ਇਸ ਦਾ ਲੋਕ ਅਰਪਣ ਸਮਾਰੋਹ ਕੀਤਾ ਤਾਂ ਉਸ ਵਿਚ ਸਰੋਤੇ ਅੰਤ ਤੱਕ ਮੰਤਰ ਮੁਗਧ ਹੋ ਕੇ ਬੈਠੇ ਰਹੇ। ਉਨ੍ਹਾਂ ਦੇ ਵਸਤਰ ਦਸਦੇ ਸਨ ਕਿ ਉਹ ਭਿੰਨ ਭਿੰਨ ਰੁਚੀਆਂ ਤੇ ਧਰਮਾਂ ਨੂੰ ਪ੍ਰਣਾਏ ਹੋਏ ਸਨ।
ਜਰਨੈਲ ਸਿੰਘ, ਫਤਿਹ ਸਿੰਘ, ਗੋਪਾਲ ਸਿੰਘ ਵਰਗੇ ਉਸ ਦੇ ਪੁੱਤਰਾਂ ਤੇ ਭਤੀਜਿਆਂ ਨੇ ਪ੍ਰੋæ ਕਰਮ ਸਿੰਘ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਕਰਕੇ ਪਿੰਡ ਸੁਧਾਰ ਦੇ ਕੰਮ ਵੀ ਵਿੱਢੇ ਹੋਏ ਹਨ। ਕਰਮ ਸਿੰਘ ਦਾ ਸਾਰਾ ਭਾਈਚਾਰਾ ਕਰਮਾਂ ਵਾਲਾ ਹੈ।
ਅੰਤਿਕਾ: (ਪ੍ਰੋæ ਕਰਮ ਸਿੰਘ)
ਮਿੱਠੀ ਸ਼ਹਿਦ ਜ਼ੁਬਾਨ ਤੇ ਪਿੰਡ ਭੂੰਦੜ,
ਕਿੱਸਾ ḔਸੋਹਣੀḔ ਦਾ ਖੂਬ ਬਣਾਉਣ ਵਾਲਾ।
ਪੁੱਤ ਮਾਲਵੇ ਦਾ ਕੀਤੀ ਪਹਿਲਵਾਨੀ,
ਪ੍ਰੋæ ਕਰਮ ਸਿੰਘ ਨਾਮ ਸਦਾਉਣ ਵਾਲਾ।

Be the first to comment

Leave a Reply

Your email address will not be published.