ਲੋਕ ਰਾਜ ਦੇ ਪਰਦਿਆਂ ਹੇਠ ਦੇਖੋ, ਤਾਨਾਸ਼ਾਹੀ ਦਾ ਵਰਤਦਾ ਕਹਿਰ ਯਾਰੋ।
ਗਲੀ ਗਲੀ ਹਕੂਮਤ ਦਾ ਦਹਿਲ ਛਾਇਆ, ਸੁੱਕਾ ਰਿਹਾ ਨਾ ਪਿੰਡ ਤੇ ਸ਼ਹਿਰ ਯਾਰੋ।
ਮਚੇ ਕੁਫਰ ਨੇ ਕਰੀ ਮਦਹੋਸ਼ ਪਰਜਾ, ਕਦੋਂ ਚੱਲੂ ‘ਆਜ਼ਾਦੀ’ ਦੀ ਲਹਿਰ ਯਾਰੋ।
ਹਉਕੇ ਭਰਦਿਆਂ ਵਰ੍ਹਿਆਂ ਤੋਂ ਤੱਕਦੇ ਹਾਂ, ਆਊ ਕਦੋਂ ਸੁਖੱਲੜਾ ਪਹਿਰ ਯਾਰੋ।
ਬੇਈਮਾਨੀ ਦੇ ਰਾਜ ਵਿਚ ਚੈਨ ਕਿਥੇ, ਰਹਿਣੀ ਲੋਕਾਂ ਦੀ ਢਿੰਬਰੀ ਟੈਟ ਬੇਲੀ।
ਬਣੀ ਜਾਣ ‘ਮੁਕਾਬਲੇ’ ਬਹੁਤ ਸੌਖੇ, ਜਿਥੇ ਹੋਣ ਪੁਲਿਸ ਦੇ ‘ਕੈਟ’ ਬੈਲੀ!
Leave a Reply