ਪੰਜਾਬ ਪੁਲਿਸ ਨੇ ਲੁਧਿਆਣਾ ਸ਼ਹਿਰ ਵਿਚ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਵਿਚ 27 ਸਤੰਬਰ ਨੂੰ ਦੋ ਨੌਜਵਾਨਾਂ ਨੂੰ ਮੁਕਾਬਲਾ ਬਣਾ ਕੇ ਮਾਰ ਸੁੱਟਿਆ। ਪੰਜਾਬ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਸਰਗਰਮ ਜਮਹੂਰੀ ਅਧਿਕਾਰ ਸਭਾ (ਏæਐਫ਼ਡੀæਆਰ) ਨੇ ਇਸ ਘਟਨਾ ਦੀ ਮੁਕੰਮਲ ਪੁਣ-ਛਾਣ ਕਰ ਕੇ ਰਿਪੋਰਟ ਜਾਰੀ ਕੀਤੀ ਹੈ। ਸਭਾ ਦੀ ਜਾਂਚ ਟੀਮ ਵਿਚ ਪ੍ਰੋæ ਏæਕੇæ ਮਲੇਰੀ, ਡਾæ ਹਰਬੰਸ ਸਿੰਘ ਗਰੇਵਾਲ, ਜਸਵੰਤ ਜੀਰਖ਼ ਅਤੇ ਸਤੀਸ਼ ਸਚਦੇਵਾ ਸ਼ਾਮਲ ਸਨ। ਇਹ ਰਿਪੋਰਟ ਇਥੇ ਰਤਾ ਕੁ ਸੰਖੇਪ ਕਰ ਕੇ ਛਾਪੀ ਜਾ ਰਹੀ ਹੈ। -ਸੰਪਾਦਕ
ਲੁਧਿਆਣਾ ਸ਼ਹਿਰ ਵਿਚ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਵਿਚ 27 ਸਤੰਬਰ 2014 ਨੂੰ ਸਵੇਰੇ 9 ਵਜੇ ਦੇ ਕਰੀਬ ਕੁਝ ਪੁਲਿਸ ਵਾਲੇ ਮਨਪ੍ਰੀਤ ਸਿਮਰਨ ਦੇ ਘਰ ਆਏ ਜੋ ਆਪਣੇ ਘਰ ਵਿਚ ਪੀæਜੀæ ਚਲਾ ਰਹੀ ਸੀ। ਪੁਲਿਸ ਵਾਲੇ ਆਪਣੀ ਆਈæਡੀæ ਦਿਖਾ ਕੇ ਉਪਰ ਪੌੜੀਆਂ ਚੜ੍ਹ ਗਏ। ਝੱਟ ਬਾਅਦ ਹੀ ਗੋਲੀਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਆਂਢ-ਗੁਆਂਢ ਦੇ ਲੋਕਾਂ ਮੁਤਾਬਕ ਉਥੇ ਸਕਾਰਪੀਓ ਗੱਡੀ ਖੜ੍ਹੀ ਸੀ ਜਿਸ Ḕਤੇ ਖੰਨਾ ਪੁਲਿਸ ਲਿਖਿਆ ਹੋਇਆ ਸੀ। ਲੋਕਾਂ ਨੇ ਦੇਖਿਆ ਕਿ ਇੱਕ ਮੁੰਡਾ ਗਲੀ ਵਿਚ ਭੱਜਿਆ ਜਾ ਰਿਹਾ ਸੀ ਜਿਸ ਦੇ ਪਿੱਛੇ ਇੱਕ ਹੋਰ ਆਦਮੀ ਚਿੱਟੇ ਕੱਪੜਿਆਂ ਵਿਚ ਹੱਥ ਵਿਚ ਪਿਸਤੌਲ ਫੜੀ ਭੱਜ ਰਿਹਾ ਸੀ। ਪਿਸਤੌਲ ਵਾਲੇ ਬੰਦੇ ਨੇ ਮੁੰਡੇ ਨੂੰ ਗਲੀ ਵਿਚ ਫੜ ਲਿਆ ਅਤੇ ਖਿੱਚ ਕੇ ਮਨਪ੍ਰੀਤ ਸਿਮਰਨ ਦੇ ਘਰ ਵੱਲ ਲੈ ਗਿਆ। ਫਿਰ ਗੋਲੀਆਂ ਚੱਲਣ ਦੀ ਆਵਾਜ਼ ਆਈ। ਫਿਰ ਕੁਝ ਬੰਦੇ ਉਸੇ ਪੁਲਿਸ ਗੱਡੀ ਵਿਚ ਬੈਠ ਕੇ ਚਲੇ ਗਏ ਜੋ ਸਿਵਲ ਵਰਦੀਆਂ ਵਿਚ ਸਨ। ਬਾਅਦ ਵਿਚ ਮਨਪ੍ਰੀਤ ਸਿਮਰਨ ਵੀ ਕਿਸੇ ਹੋਰ ਬੰਦੇ ਨਾਲ ਸਕੂਟਰ Ḕਤੇ ਬੈਠ ਕੇ ਚਲੀ ਗਈ। ਲੋਕਾਂ ਨੇ ਇਸ ਬਾਰੇ ਜਮਾਲਪੁਰ ਪੁਲਿਸ ਨੂੰ ਫੋਨ ਕੀਤਾ। ਪੁਲਿਸ ਘਟਨਾ ਤੋਂ ਤਕਰੀਬਨ ਅੱਧਾ ਘੰਟਾ ਬਾਅਦ ਆਈ। ਪਹਿਲਾਂ ਸਿਰਫ ਇਕ ਏæਐਸ਼ਆਈæ ਤੇ ਇਕ ਸਿਪਾਹੀ ਹੀ ਆਇਆ।
ਮੁਹੱਲੇ ਦੇ ਬੰਦੇ ਜਦੋਂ ਮਨਪ੍ਰੀਤ ਸਿਮਰਨ ਦੇ ਘਰ ਗਏ ਤਾਂ ਦੇਖਿਆ ਕਿ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਦੇ ਜਿਸਮ Ḕਤੇ ਗੋਲੀਆਂ ਲੱਗੀਆਂ ਸਨ ਤੇ ਖੂਨ ਨਿਕਲਿਆ ਹੋਇਆ ਸੀ। ਮਾਰੇ ਗਏ ਨੌਜਵਾਨ ਸਕੇ ਭਰਾ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਸਨ। ਉਹ ਸਤਪਾਲ ਸਿੰਘ (ਪਿੰਡ ਬੋਹਾਪੁਰ) ਦੇ ਲੜਕੇ ਸਨ। ਇਹ ਪਿੰਡ ਕੁਹਾੜੇ ਤੋਂ ਮਾਛੀਵਾੜਾ ਸੜਕ ਉਤੇ ਪੈਂਦਾ ਹੈ।
ਸਤਪਾਲ ਸਿੰਘ ਦਾ ਘਰ ਖੇਤਾਂ ਵਿਚ ਹੈ ਅਤੇ ਉਹ ਗਰੀਬ ਰਾਮਦਾਸੀਆ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਤਪਾਲ ਸਿੰਘ ਨੇ ਦੱਸਿਆ- “ਮੇਰੇ ਦੋਵੇਂ ਲੜਕੇ ਬੜੇ ਹੋਣਹਾਰ ਸਨ, ਪੜ੍ਹਾਈ ਤੇ ਖੇਡਾਂ ਵਿਚ ਵੀ ਮੁਹਾਰਤ ਰੱਖਦੇ ਸਨ। ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਸਰਗਰਮੀ ਨਾਲ ਕੰਮ ਕਰਨਾ ਕੀਤਾ। ਉਹ ਆਮ ਆਦਮੀ ਪਾਰਟੀ ਦੇ ਪੋਲਿੰਗ ਏਜੰਟ ਵੀ ਬਣੇ ਸਨ। ਗੁਆਂਢੀ ਪਿੰਡ ਤੱਖਰਾਂ ਦਾ ਸਾਬਕਾ ਸਰਪੰਚ ਗੁਰਜੀਤ ਸਿੰਘ ਜਿਸ ਦੀ ਪਤਨੀ ਰਾਜਵਿੰਦਰ ਕੌਰ ਹੁਣ ਸਰਪੰਚ ਹੈ, ਅਕਾਲੀ ਲੀਡਰ ਹੈ ਅਤੇ ਉਸ ਦਾ ਪੁਲਿਸ ਨਾਲ ਬਹੁਤ ਮੇਲ-ਜੋਲ ਹੈ। ਸਿਆਸੀ ਖਹਿਬਾਜ਼ੀ ਕਾਰਨ ਉਹ ਮੇਰੇ ਮੁੰਡਿਆਂ ਤੋਂ ਖਾਰ ਖਾਂਦਾ ਸੀ। ਇਸੇ ਜ਼ਿਦ ਵਿਚ ਉਸ ਨੇ ਮੇਰੇ ਮੁੰਡਿਆਂ ਨੂੰ ਬਦਨਾਮ ਕਰਨ ਅਤੇ ਫਸਾਉਣ ਲਈ ਉਨ੍ਹਾਂ ਉਤੇ ਕੁੜੀਆਂ ਛੇੜਨ ਦਾ ਕੇਸ ਵੀ ਮਾਛੀਵਾੜੇ ਥਾਣੇ ਪਵਾਇਆ।æææ ਇਕ ਵਾਰ ਗੁਰਜੀਤ ਸਿੰਘ ਸਰਪੰਚ ਦੇ ਪਿੰਡ ਤੱਖਰਾਂ ਵਿਖੇ ਛਿੰਝ ਮੇਲਾ ਲੱਗਿਆ ਸੀ, ਉਥੇ ਗੁਰਜੀਤ ਸਿੰਘ ਦੇ ਘਰਾਂ ‘ਚੋਂ ਲੱਗਦੇ ਭਤੀਜੇ ਦੀ ਕਿਸੇ ਹੋਰ ਮੁੰਡਿਆਂ ਨਾਲ ਲੜਾਈ ਹੋ ਗਈ। ਉਸ ਲੜਾਈ ਵਿਚ ਵੀ ਗੁਰਜੀਤ ਸਿੰਘ ਨੇ ਮੇਰੇ ਦੋਵੇਂ ਲੜਕਿਆਂ ਦਾ ਨਾਮ ਝੂਠਾ ਹੀ ਲਿਖਵਾ ਦਿੱਤਾ ਅਤੇ ਥਾਣੇ ਪਰਚਾ ਕੱਟਵਾ ਦਿੱਤਾ, ਹਾਲਾਂ ਕਿ ਮੇਰਾ ਇਕ ਲੜਕਾ ਜਤਿੰਦਰ ਸਿੰਘ ਉਸ ਦਿਨ ਆਪਣੀ ਮਾਸੀ ਕੋਲ ਪਿੰਡ ਬੁਲਾਲੇ ਗਿਆ ਹੋਇਆ ਸੀ।æææ ਇਸ ਤੋਂ ਬਾਅਦ ਮਾਛੀਵਾੜਾ ਪੁਲਿਸ ਸਾਡੇ ਘਰ ਗੇੜੇ ਮਾਰਨ ਲੱਗੀ ਅਤੇ ਧਮਕੀਆਂ ਦਿੰਦੇ ਰਹੇ ਕਿ ਮੁੰਡਿਆਂ ਨੂੰ ਪੇਸ਼ ਕਰੋ। ਮੇਰੀ ਪਤਨੀ ਨੂੰ ਤਿੰਨ ਦਿਨ ਥਾਣੇ ਬਿਠਾਈ ਰੱਖਿਆ। ਪੁਲਿਸ ਦੀ ਪ੍ਰੇਸ਼ਾਨੀ ਤੋਂ ਖਹਿੜਾ ਛਡਾਉਣ ਦੇ ਮਾਰਿਆਂ ਮੈਂ ਲੜਕਿਆਂ ਨੂੰ ਬੇ-ਦਖਲ ਕਰ ਦਿੱਤਾ। ਅਸੀਂ ਆਪਣੇ ਬੱਚਿਆਂ ਦੀ ਜ਼ਮਾਨਤ ਕਰਾਉਣ ਲਈ ਯਤਨ ਕੀਤੇ। ਜ਼ਮਾਨਤ ਦੀ ਤਾਰੀਖ Ḕਤੇ ਵੀ ਪੁਲਿਸ, ਮੁੰਡਿਆਂ ਨੂੰ ਫੜਨ ਪਹੁੰਚੀ। ਉਥੇ ਐਸ਼ਐਚæਓæ ਮਾਛੀਵਾੜਾ ਨੇ ਮੈਨੂੰ ਆਖਿਆ ਕਿ ‘ਮੁੰਡਿਆਂ ਨੂੰ ਪੇਸ਼ ਕਰ ਦੇ, ਨਹੀਂ ਤਾਂ ਉਨ੍ਹਾਂ ਨੂੰ ਕੋਈ ਗੋਲੀ ਮਾਰ ਦੇਵੇਗਾ।’æææ ਘਟਨਾ ਵਾਪਰਨ ਤੱਕ ਸਾਨੂੰ ਨਹੀਂ ਸੀ ਪਤਾ ਕਿ ਮੇਰੇ ਲੜਕੇ ਆਹਲੂਵਾਲੀਆ ਕਾਲੋਨੀ ਵਿਚ ਰਹਿੰਦੇ ਹਨ।æææ ਫਿਰ ਜਿੱਦਣ ਘਟਨਾ ਹੋਈ, ਅਸੀਂ ਉਥੇ ਪੁੱਜੇ। ਕਮਰੇ ਦੇ ਹਾਲਾਤ ਤੋਂ ਸਾਫ ਦਿਸਦਾ ਸੀ ਕਿ ਪੁਲਿਸ ਨੇ ਮੇਰੇ ਬੇਟਿਆਂ ਦੇ ਬਿਲਕੁਲ ਨੇੜੇ ਤੋਂ ਗੋਲੀਆਂ ਮਾਰੀਆਂ ਹਨ।æææ ਅਸੀਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੁੱਜੇ ਤਾਂ ਦੱਸਿਆ ਗਿਆ ਕਿ ਸਾਬਕਾ ਸਰਪੰਚ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਮੁਲਾਜ਼ਮ ਵੀ ਗ੍ਰਿਫਤਾਰ ਕਰ ਲਏ ਹਨ।”
ਜਾਂਚ ਕਮੇਟੀ ਮੈਂਬਰ ਮਾਛੀਵਾੜੇ ਥਾਣੇ ਗਏ। ਪਤਾ ਲੱਗਿਆ ਕਿ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਖਿਲਾਫ ਇਸ ਥਾਣੇ ਵਿਚ ਦੋ ਐਫ਼ ਆਈæ ਆਰæ ਦਰਜ ਹਨ। ਐਫ਼ਆਈæਆਰæ ਨੰਬਰ 131 ਵਿਚ ਧਾਰਾ 354, 294-34 ਆਈæਪੀæਸੀæ ਹੈ ਜੋ ਇੱਕ ਲੜਕੀ ਵੱਲੋਂ ਦਰਜ ਹੈ ਜਿਸ ਵਿਚ ਉਸ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਲੜਕਿਆਂ ਨੇ ਉਸ ਨੂੰ ਅਤੇ ਉਸ ਦੀ ਸਹੇਲੀ ਨੂੰ ਮਾਛੀਵਾੜਾ ਬੱਸ ਸਟੈਂਡ Ḕਤੇ ਛੇੜਿਆ। ਰੌਲਾ ਪਾਉਣ Ḕਤੇ ਉਹ ਮੋਟਰ ਸਾਈਕਲਾਂ ਉਤੇ ਫਰਾਰ ਹੋ ਗਏ।
ਦੂਜੀ ਐਫ਼ਆਈæਆਰæ ਨੰਬਰ 162 ਧਾਰਾ 307, 323, 224, 148, 149 ਅਤੇ 325, 326 ਵਾਧਾ ਜੁਰਮ ਲਾਈਆਂ ਹੋਈਆਂ ਹਨ। ਇਹ ਐਫ਼ਆਈæਆਰæ ਇਕ ਲੜਕੇ ਹਰਮਨਪਿੰਦਰ ਸਿੰਘ ਵੱਲੋਂ ਦਰਜ ਹੈ ਅਤੇ ਐਫ਼ਆਈæਆਰæ ਵਿਚ ਹੋਰ ਲੜਕਿਆਂ ਸਮੇਤ ਇਨ੍ਹਾਂ ਦੋਵੇਂ ਭਰਾਵਾਂ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਵੱਲੋਂ ਤੇਜ ਹਥਿਆਰਾਂ ਨਾਲ ਸੱਟਾਂ ਮਾਰਨ ਦੀ ਗੱਲ ਹੈ। ਹਰਮਨਪਿੰਦਰ ਸਿੰਘ ਜੋ ਸੀæਐਮæਸੀæ ਹਸਪਤਾਲ ਲੁਧਿਆਣਾ ਵਿਖੇ ਦਾਖਲ ਸੀ, ਨੇ ਇਹ ਬਿਆਨ ਲਿਖਾਇਆ ਹੋਇਆ ਹੈ। ਥਾਣੇ ਦੇ ਮੁਨਸ਼ੀ ਨੇ ਦੱਸਿਆ ਕਿ ਇਸੇ ਕਰ ਕੇ ਇਹ ਲੜਕੇ ਪੁਲਿਸ ਨੂੰ ਲੋੜੀਂਦੇ ਸਨ ਅਤੇ ਪੁਲਿਸ ਇਨ੍ਹਾਂ ਦੀ ਤਲਾਸ਼ ਕਰ ਰਹੀ ਸੀ।
ਇਸ ਤੋਂ ਬਾਅਦ ਜਾਂਚ ਕਮੇਟੀ ਮੈਂਬਰ ਥਾਣਾ ਜਮਾਲਪੁਰ ਪਹੁੰਚੇ ਜਿੱਥੇ ਮੁਨਸ਼ੀ ਸਤਪਾਲ ਨੇ ਦੱਸਿਆ ਕਿ ਐਸ਼ਐਚæਓæ ਸਾਹਿਬ ਹਾਜ਼ਰ ਨਹੀਂ ਹਨ। ਪੁੱਛਣ Ḕਤੇ ਦੱਸਿਆ ਕਿ ਮਾਛੀਵਾੜਾ ਪੁਲਿਸ ਵੱਲੋਂ ਇਸ ਥਾਣੇ ਵਿਚ ਇਤਲਾਹ ਹੋਈ ਹੈ ਜਾਂ ਨਹੀਂ, ਤਾਂ ਉਸ ਨੇ ਸਿਰਫ ਇਹੀ ਕਿਹਾ ਕਿ ਇਸ ਬਾਰੇ ਤਾਂ ਉਚ ਅਫ਼ਸਰ ਹੀ ਦੱਸ ਸਕਦੇ ਹਨ। ਹੋਈਆਂ ਗ੍ਰਿਫਤਾਰੀਆਂ ਬਾਰੇ ਉਸ ਨੇ ਕਿਹਾ ਕਿ ਐਫ਼ਆਈæਆਰæ ਮੁਤਾਬਕ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਐਫ਼ਆਈæਆਰæ ਮੰਗਣ Ḕਤੇ ਕਿਹਾ ਕਿ ਇਹ ਕੇਵਲ ਮੁੱਦਈ ਨੂੰ ਹੀ ਦਿੱਤੀ ਜਾਂਦੀ ਹੈ।
ਪੋਸਟ ਮਾਰਟਮ ਦੀ ਰਿਪੋਰਟ ਅਤੇ ਡਾਕਟਰਾਂ ਦੇ ਬਿਆਨਾਂ ਮੁਤਾਬਕ ਕੁੱਲ ਪੰਜ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਇਹ ਨੇੜੇ ਤੋਂ ਮਾਰੀਆਂ ਗਈਆਂ। ਹਰਿੰਦਰ ਸਿੰਘ ਦੀ ਸੱਜੀ ਪੁੜਪੁੜੀ ਵਿਚ ਗੋਲੀ ਮਾਰੀ ਗਈ ਜਿਹੜੀ ਖੱਬੀ ਪੁੜਪੁੜੀ ਵਿਚੋਂ ਬਾਹਰ ਨਿਕਲ ਗਈ। ਇੱਕ ਬਾਂਹ ਵਿਚ ਲੱਗੀ ਤੇ ਤੀਜੀ ਛਾਤੀ ਦੇ ਸੱਜੇ ਪਾਸੇ ਮਾਰੀ ਜੋ ਜਿਗਰ ਵਿਚ ਫਸ ਗਈ। ਜਤਿੰਦਰ ਸਿੰਘ ਦੇ ਸਿਰ ਵਿਚ ਗੋਲੀ ਮਾਰੀ ਗਈ ਜੋ ਗਲੇ ਵਿਚ ਉਤਰ ਗਈ। ਇਕ ਗੋਲੀ ਸੱਜੇ ਹੱਥ ਦੀ ਇੰਡੈਕਸ ਫਿੰਗਰ ਦੀ ਹੱਡੀ ਤੋੜ ਕੇ ਬਾਹਰ ਨਿਕਲ ਗਈ।
ਇਸ ਕੇਸ ਵਿਚ ਹੁਣ ਤੱਕ ਐਸ਼ਐਚæਓæ ਮਾਛੀਵਾੜਾ ਮਨਿੰਦਰ ਸਿੰਘ ਦਾ ਰੀਡਰ ਯਾਦਵਿੰਦਰ ਸਿੰਘ, ਹੋਮ ਗਾਰਡ ਅਜੀਤ ਸਿੰਘ, ਬਲਦੇਵ ਸਿੰਘ ਅਤੇ ਅਕਾਲੀ ਲੀਡਰ ਸਾਬਕਾ ਸਰਪੰਚ ਗੁਰਜੀਤ ਸਿੰਘ ਗ੍ਰਿਫਤਾਰ ਕੀਤੇ ਗਏ ਹਨ। ਜ਼ਿਕਰਯੋਗ ਇਹ ਵੀ ਹੈ ਕਿ ਡੀæਆਈæਜੀæ ਨੇ ਅਖ਼ਬਾਰਾਂ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਰੀਡਰ ਯਾਦਵਿੰਦਰ ਸਿੰਘ ਨੂੰ ਵਰਨਾ ਕਾਰ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਦਿੱਤੀ ਹੈ। ਸਤਪਾਲ ਸਿੰਘ ਨੇ ਵੀ ਜਾਂਚ ਕਮੇਟੀ ਨੂੰ ਦੱਸਿਆ ਸੀ ਕਿ ਯਾਦਵਿੰਦਰ ਸਿੰਘ ਰੀਡਰ ਦੇ ਗੁਰਜੀਤ ਸਿੰਘ ਨਾਲ ਬੜੇ ਗੂੜ੍ਹੇ ਤੇ ਵਪਾਰਕ ਸਬੰਧ ਹਨ।
ਜਮਹੂਰੀ ਸਭਾ ਦੀ ਸਮਝ ਤੇ ਸਿੱਟੇ: ਇਸ ਘਟਨਾ ਵਿਚ ਪੁਲਿਸ ਦੀ ਕਾਰਗੁਜ਼ਾਰੀ Ḕਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਪੁਲਿਸ ਨੇ ਆਪਣੀ ਤਾਕਤ ਨੂੰ ਆਪ-ਮੁਹਾਰਾ ਵਰਤ ਕੇ ਪੰਜਾਬ ਵਿਚ ਅਤਿਵਾਦ ਦੇ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਸੁਪਰੀਮ ਕੋਰਟ ਨੇ 3 ਸਤੰਬਰ 2014 ਨੂੰ ਸੁਣਾਏ ਫੈਸਲੇ ਵਿਚ ਪੁਲਿਸ ਮੁਕਾਬਲੇ ਬਾਰੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਦੀਆਂ ਮਾਛੀਵਾੜਾ ਪੁਲਿਸ ਨੇ ਧੱਜੀਆਂ ਉਡਾਈਆਂ ਹਨ। ਦਿਸ਼ਾ-ਨਿਰਦੇਸ਼ ਹੈ ਕਿ ਪੁਲਿਸ ਦਾ ਰੇਡ ਸਮੇਂ ਵਰਦੀ ਵਿਚ ਹੋਣਾ ਜ਼ਰੂਰੀ ਹੈ ਪਰ ਇੱਥੇ ਪੁਲਿਸ ਦੇ ਬਿਨਾਂ ਵਰਦੀ ਤੋਂ ਹੋਣ ਦੀ ਪੁਸ਼ਟੀ ਹੋਈ ਹੈ। ਦਿਸ਼ਾ-ਨਿਰਦੇਸ਼ ਹੈ ਕਿ ਜਦੋਂ ਇੱਕ ਥਾਣੇ ਦੀ ਪੁਲਿਸ ਨੇ ਕਿਸੇ ਦੂਜੇ ਥਾਣੇ ਵਿਚ ਪੈਂਦੇ ਇਲਾਕੇ ਵਿਚ ਰੇਡ ਕਰਨੀ ਹੋਵੇ ਤਾਂ ਉਸ ਦੀ ਸੂਚਨਾ ਸਬੰਧਤ ਥਾਣੇ ਵਿਚ ਦਰਜ ਕਰਾਉਣੀ ਜ਼ਰੂਰੀ ਹੈ, ਪਰ ਇਸ ਕੇਸ ਵਿਚ ਮਾਛੀਵਾੜਾ ਪੁਲਿਸ ਨੇ ਅਜਿਹਾ ਨਹੀਂ ਕੀਤਾ। ਇਸ ਦੇ ਬਾਵਜੂਦ ਪੁਲਿਸ ਹਮੇਸ਼ਾਂ ਹੀ ਬਹੁਤਾ ਕਰ ਕੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਨਮਾਨੀਆਂ ਕਰ ਕੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰਦੀ ਹੈ, ਪਰ ਸਰਕਾਰ ਵੱਲੋਂ ਸਗੋਂ ਹੋਰ ਨਵੇਂ-ਨਵੇਂ ਕਾਨੂੰਨਾਂ ਰਾਹੀਂ ਪੁਲਿਸ ਦੇ ਹੱਥ ਹੋਰ ਮਜ਼ਬੂਤ ਕਰ ਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।
Ḕਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014Ḕ ਦੀ ਧਾਰਾ 9(1) ਪੁਲਿਸ ਨੂੰ ਪੂਰਾ ਦਖਲ ਦੇਣ ਦਾ ਹੱਕ ਦਿੰਦੀ ਹੈ। ਕੋਈ ਵੀ ਹੌਲਦਾਰ, ਖੁਦ ਪਛਾਣੇ ਬੰਦੇ ਨੂੰ ਗ੍ਰਿਫਤਾਰ ਕਰ ਸਕਦਾ ਹੈ। ਕਿਸੇ ਵੀ ਘਟਨਾ ਦੀ ਵੀਡੀਓਗ੍ਰਾਫ ਅਦਾਲਤ ਵਿਚ ਸਬੂਤ ਵਜੋਂ ਪੇਸ਼ ਕੀਤੀ ਜਾ ਸਕਦੀ ਹੈ ਅਤੇ ਕਿਸੇ ਹੋਰ ਗਵਾਹ ਦੀ ਲੋੜ ਨਹੀਂ। ਇਸ ਕਾਨੂੰਨ ਦੀ ਧਾਰਾ 2(ਅ) ਉਨ੍ਹਾਂ ਲੋਕਾਂ ਨੂੰ ਵੀ ਦੋਸ਼ੀ ਮੰਨਦੀ ਹੈ ਜਿਹੜੇ ਹੜਤਾਲਾਂ, ਧਰਨੇ, ਮਾਰਚ, ਮੁਜ਼ਾਹਰੇ, ਜਲਸੇ, ਜਲੂਸ ਅਤੇ ਸੜਕੀ ਤੇ ਰੇਲ ਆਵਾਜਾਈ ਰੋਕ ਕੇ ਨੁਕਸਾਨ ਕਰਦੇ ਹਨ ਜਾਂ ਘਾਟਾ ਪਾਉਂਦੇ ਹਨ, ਭਾਵੇਂ ਉਹ ਉਸ ਸਥਾਨ Ḕਤੇ ਹਾਜ਼ਰ ਵੀ ਨਾ ਹੋਣ।
ਇਸ ਸਬੰਧੀ ਇਸੇ ਕੇਸ ਦੀ ਹੀ ਮਿਸਾਲ ਹੈæææ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਅਤੇ ਪੁਲਿਸ ਵੱਲੋਂ ਹੋਏ ਧੱਕੇ ਦੇ ਖਿਲਾਫ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ Ḕਤੇ ਰੱਖ ਕੇ ਰੋਸ ਪ੍ਰਗਟ ਕੀਤਾ, ਤਾਂ ਹੀ ਸਰਕਾਰ ਹਰਕਤ ਵਿਚ ਆਈ; ਪਰ ਉਪਰੋਕਤ ਕਾਨੂੰਨ ਅਜਿਹਾ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ। ਜ਼ਾਹਿਰ ਹੈ ਕਿ ਹੱਕ ਮੰਗਦੇ ਲੋਕ ਕੇਵਲ ਪੁਲਿਸ ਦੇ ਰਹਿਮੋ-ਕਰਮ Ḕਤੇ ਰਹਿ ਜਾਣਗੇ ਤੇ ਪੁਲਿਸ ਦੀਆਂ ਕੁਤਾਹੀਆਂ ਸਭ ਦੇ ਸਾਹਮਣੇ ਹਨ।
ਸਭਾ ਸਮਝਦੀ ਹੈ ਕਿ ਪੁਲਿਸ ਦੇ ਅਨਿਆਂ ਨੂੰ ਲੋਕ ਜਾਗਰੂਕ ਤੇ ਇਕੱਠੇ ਹੋ ਕੇ ਹੀ ਰੋਕ ਸਕਦੇ ਹਨ, ਤੇ ਲੋਕ ਮਾਰੂ ਕਾਨੂੰਨ ਰੱਦ ਕਰਵਾ ਸਕਦੇ ਹਨ। ਪੁਲਿਸ-ਸਿਆਸੀ ਗਠਜੋੜ ਬੇਹੱਦ ਘਾਤਕ ਹੈ। ਇਸ ਕੇਸ ਵਿਚ ਵੀ ਗੁਰਜੀਤ ਸਿੰਘ ਦਾ ਪੁਲਿਸ ਨਾਲ ਗੱਠਜੋੜ ਸਾਹਮਣੇ ਆਇਆ ਹੈ।
Leave a Reply