ਥਾਂ-ਥਾਂ ਦਿਸਦੇ ਡੇਰੇ ਤੇ ਖਾਨਗਾਹਾਂ, ਵਿਹਲੜ ਬਾਬਿਆਂ ਮਾਰ’ਤੀ ਮੱਤ ਯਾਰੋ।
ਕੰਨਾਂ ਵਿਚ ਕੁਝ ਹੋਰ ਨਾ ਪੈਣ ਦਿੰਦੇ, ਲੱਚਰ ਗਾਇਕਾਂ ਨੇ ਚੁੱਕੀ ਏ ਅੱਤ ਯਾਰੋ।
ਕਾਮ ਭੂਤਨਾ ਫਿਰੇ ਨਿਸ਼ੰਗ ਹੋਇਆ, ਧੀਆਂ-ਭੈਣਾਂ ਦੀ ਰੋਲ’ਤੀ ਪੱਤ ਯਾਰੋ।
ਰਲ ਕੇ ਹਾਕਮਾਂ-ਅਫਸਰਾਂ ਲੁੱਟ ਪਾਈ, ਜਿੱਦਾਂ ਮੁੰਨਦੇ ਭੇਡਾਂ ਦੀ ਜੱਤ ਯਾਰੋ।
ਗਰਮੀ ਵਿਚ ਨੀ ਹੁੰਦਾ ‘ਪ੍ਰਚਾਰ’ ਸਾਥੋਂ, ਚੜ੍ਹਦੇ ਮਾਰਚ ਹੀ ਦੇਸ਼ ਨੂੰ ਛੱਡੀਏ ਜੀ।
ਹੱਥ ਖੜ੍ਹੇ ਪੰਜਾਬ ਤੋਂ ਅਸੀਂ ਕੀਤੇ, ਝੰਡੇ ਧਰਮ ਦੇ ‘ਬਾਹਰ’ ਹੀ ਗੱਡੀਏ ਜੀ।
Leave a Reply