ਫੋਰਬਜ਼ ਸੂਚੀ ਵਿਚ ਭਾਰਤੀ ਧਨਾਢਾਂ ਦੀ ਬੱਲੇ-ਬੱਲੇ

ਸਿੰਗਾਪੁਰ: ਭਾਰਤ ਦੇ 100 ਸਭ ਤੋਂ ਧਨਾਢ ਕਾਰੋਬਾਰੀਆਂ ਦੀ ਦੌਲਤ ਪਹਿਲੀ ਵਾਰ ਅਰਬਾਂ ਵਿਚ ਪੁੱਜ ਗਈ ਹੈ ਤੇ ਮੁਕੇਸ਼ ਅੰਬਾਨੀ ਲਗਾਤਾਰ ਅੱਠਵੇਂ ਸਾਲ ਭਾਰਤ ਦੇ ਧਨਾਢਾਂ ਦੀ ਸੂਚੀ ਵਿਚ ਸਭ ਤੋਂ ਅੱਗੇ ਚਲ ਰਿਹਾ ਹੈ। ਇਹ ਸੂਚੀ ਅਮਰੀਕਾ ਦੇ ਫੋਰਬਜ਼ ਮੈਗਜ਼ੀਨ ਨੇ ਤਿਆਰ ਕੀਤੀ ਹੈ ਜੋ ਹਰ ਸਾਲ ਇਹੋ ਜਿਹੀਆਂ ਸੂਚੀਆਂ ਛਾਪਦਾ ਰਹਿੰਦਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮਾਲਕ ਦੀ ਕੁੱਲ ਦੌਲਤ 23æ6 ਅਰਬ ਡਾਲਰ ਹੋ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 2æ6 ਅਰਬ ਡਾਲਰ ਜ਼ਿਆਦਾ ਹੈ।
ਅੰਬਾਨੀ ਤੋਂ ਬਾਅਦ ਦਿਲੀਪ ਸੰਘਵੀ ਦਾ ਨਾਂ ਆਉਂਦਾ ਹੈ ਜਿਸ ਦੀ ਦੌਲਤ ਵਿਚ ਇਕ ਸਾਲ ਦੌਰਾਨ 4æ1 ਅਰਬ ਡਾਲਰ ਵਾਧਾ ਹੋਇਆ ਹੈ। ਉਸ ਨੇ ਸਟੀਲ ਦੇ ਕਾਰੋਬਾਰੀ ਲਕਸ਼ਮੀ ਮਿੱਤਲ (ਜਿਸ ਕੋਲ 15æ8 ਅਰਬ ਡਾਲਰ ਦੀ ਦੌਲਤ ਹੈ) ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਮਿੱਤਲ ਐਤਕੀਂ ਇਸ ਸੂਚੀ ਵਿਚ ਪੰਜਵੇਂ ਸਥਾਨ ‘ਤੇ ਹੈ। ਵਿਪਰੋ ਦੇ ਅਜ਼ੀਮ ਪ੍ਰੇਮਜ਼ੀ ਦੀ ਦੌਲਤ ਇਕ ਸਾਲ ਵਿਚ 13æ8 ਅਰਬ ਡਾਲਰ ਤੋਂ ਵਧ ਕੇ 16æ4 ਅਰਬ ਡਾਲਰ ਹੋ ਗਈ ਹੈ ਤੇ ਉਹ ਇਕ ਪੌੜੀ ਚੜ੍ਹ ਕੇ ਤੀਜੇ ਸਥਾਨ ‘ਤੇ ਆ ਗਿਆ ਹੈ। ਨਿਰਮਾਣ ਕੰਪਨੀ ਸ਼ਾਪੂਰਜੀ ਪਾਲੋਂਜੀ ਗਰੁੱਪ ਦਾ ਮਾਲਕ ਤੇ ਅੱਜ-ਕੱਲ੍ਹ ਟਾਟਾ ਸੰਨਜ਼ ਦੀ ਵਾਗਡੋਰ ਸੰਭਾਲ ਰਿਹਾ ਪਰਲੋਂਜੀ ਮਿਸਤਰੀ 15æ9 ਅਰਬ ਡਾਲਰ ਦੀ ਕਮਾਈ ਨਾਲ ਚੌਥੇ ਸਥਾਨ ‘ਤੇ ਹੈ।
ਫੋਰਬਜ਼ ਨੇ ਕਿਹਾ ਕਿ ਭਾਰਤ ਦੇ 100 ਸਭ ਤੋਂ ਧਨਾਢ ਕਾਰੋਬਾਰੀਆਂ ਦੇ Ḕਅੱਛੇ ਦਿਨ’ ਆ ਚੁੱਕੇ ਹਨ ਕਿਉਂਕਿ ਸਾਰਿਆਂ ਦੀ ਨਿੱਜੀ ਕਮਾਈ ਅਰਬਾਂ ਵਿਚ ਪੁੱਜ ਗਈ ਹੈ ਤੇ ਇਨ੍ਹਾਂ ਦੀ ਕੁੱਲ ਸੰਪਦਾ 346 ਅਰਬ ਡਾਲਰ ਹੋ ਗਈ ਜੋ 2013 ਵਿਚ 259 ਅਰਬ ਡਾਲਰ ਸੀ। ਲੰਘੀ ਮਈ ਵਿਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਕਰਕੇ ਸ਼ੇਅਰ ਬਾਜ਼ਾਰ ਵਿਚ ਜ਼ਬਰਦਸਤ ਉਛਾਲ ਆਇਆ ਹੈ ਤੇ ਜਨਵਰੀ ਤੋਂ ਲੈ ਕੇ ਹੁਣ ਤੱਕ ਇਸ ਵਿਚ 28 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਭ ਤੋਂ ਵੱਧ ਲਾਹਾ ਬੰਦਰਗਾਹਾਂ ਦੇ ਕਾਰੋਬਾਰੀ ਗੌਤਮ ਅਡਾਨੀ ਨੂੰ ਮਿਲਿਆ ਜੋ 11 ਨੁਕਤੇ ਉਛਲ ਕੇ ਸੂਚੀ ਵਿਚ 11ਵੇਂ ਮੁਕਾਮ ‘ਤੇ ਆ ਗਿਆ ਹੈ। ਉਸ ਦੀ ਨਿੱਜੀ ਕਮਾਈ 4æ5 ਅਰਬ ਡਾਲਰ ਵਧ ਕੇ 7æ1 ਅਰਬ ਡਾਲਰ ਹੋ ਗਈ ਹੈ।
ਪਿਛਲੇ ਸਾਲ ਦੇ 100 ਸਭ ਤੋਂ ਧਨਾਢਾਂ ਵਿਚ ਸ਼ਾਮਲ 89 ਵਿਚੋਂ 85 ਕਾਰੋਬਾਰੀਆਂ ਨੇ ਮੁੜ ਇਸ ਸੂਚੀ ਵਿਚ ਨਾਂ ਦਰਜ ਕਰਾਏ ਹਨ ਤੇ ਬਹੁਤ ਸਾਰੇ ਕਾਰੋਬਾਰੀਆਂ ਦੇ ਨਾਂ ਪਹਿਲੀ ਵਾਰ ਸ਼ਾਮਲ ਹੋਏ ਹਨ। ਇਨ੍ਹਾਂ ਵਿਚ ਕੀਮਤ ਰਾਏ ਗੁਪਤਾ (1æ95 ਅਰਬ ਡਾਲਰ) 48ਵੇਂ, ਹੈਵਲਜ਼ ਦਾ ਚੇਅਰਮੈਨ ਵੀæਜੀæ ਸਿਧਾਰਥ (1æ2 ਅਰਬ ਡਾਲਰ) 75ਵੇਂ, ਕੈਫੇ ਕੌਫੀ ਡੇਅ ਚੇਨ ਦਾ ਬਾਨੀ ਹਰਸ਼ ਗੋਇਨਕਾ (1æ18 ਅਰਬ ਡਾਲਰ) 82ਵੇਂ ਤੇ ਸੰਜੀਵ ਗੋਇਨਕਾ (1æ4 ਅਰਬ ਡਾਲਰ) 69ਵੇਂ ਸਥਾਨ ‘ਤੇ ਹੈ।
___________________________________________
ਭਾਜਪਾ ਦੀ ਜਿੱਤ ਨੇ ਜਗਾਏ ਅਡਾਨੀ ਦੇ ਭਾਗ
ਫੋਰਬਜ਼ ਨੇ ਲਿਖਿਆ ਹੈ ਕਿ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਭਾਜਪਾ ਦੀ ਜਿੱਤ ਦੇ ਆਸਾਰ ਦੇ ਮੱਦੇਨਜ਼ਰ ਚੋਣਾਂ ਤੋਂ ਪਹਿਲਾਂ ਹੀ ਚੜ੍ਹਨ ਲੱਗ ਪਏ ਸਨ। ਇਸ ਨਾਲ ਉਸ ਦੀ ਨਿੱਜੀ ਦੌਲਤ ਵਿਚ 4æ5 ਅਰਬ ਡਾਲਰ ਦਾ ਵਾਧਾ ਹੋਇਆ ਜੋ ਕਿਸੇ ਵੀ ਹੋਰ ਕਾਰੋਬਾਰੀ ਨੂੰ ਮਿਲੇ ਉਛਾਲ ਨਾਲੋਂ ਕਿਤੇ ਜ਼ਿਆਦਾ ਵੱਧ ਹੈ।
10 ਚੋਟੀ ਦੇ ਧਨਾਢਾਂ ਵਿਚ ਪਰਵਾਸੀ ਭਾਰਤੀ ਕਾਰੋਬਾਰੀ ਹਿੰਦੂਜਾ ਭਰਾ 13æ3 ਅਰਬ ਡਾਲਰ ਦੀ ਦੌਲਤ ਨਾਲ ਛੇਵੇਂ ਸਥਾਨ, ਸ਼ਿਵ ਨਦਰ (12æ5 ਅਰਬ ਡਾਲਰ) ਸੱਤਵੇਂ, ਗੋਦਰੇਜ ਘਰਾਣਾ (11æ6 ਅਰਬ ਡਾਲਰ) ਅੱਠਵੇਂ, ਕੁਮਾਰ ਮੰਗਲਮ ਬਿਰਲਾ (9æ2 ਅਰਬ ਡਾਲਰ) ਨੌਵੇਂ, ਸੁਨੀਲ ਮਿੱਤਲ (7æ8 ਅਰਬ ਡਾਲਰ) 10ਵੇਂ ਸਥਾਨ ‘ਤੇ ਹਨ।

Be the first to comment

Leave a Reply

Your email address will not be published.