ਅੰਮ੍ਰਿਤਸਰ: ਸਿੱਖਾਂ ਵੱਲੋਂ ਬਿਨਾਂ ਭੇਦ-ਭਾਵ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਸੇਵਾ ਨੇ ਕੌਮਾਂਤਰੀ ਪੱਧਰ ‘ਤੇ ਕੌਮ ਲਈ ਸਨਮਾਨ ਭਰੀ ਚਰਚਾ ਛੇੜੀ ਹੋਈ ਹੈ। ਕਸ਼ਮੀਰ ਵਿਚ ਆਏ ਹੜ੍ਹਾਂ ਮੌਕੇ ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆਂ ਕਈ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਵੱਲੋਂ ਰਾਹਤ ਕਾਰਜਾਂ ਵਿਚ ਪਾਏ ਭਰਵੇਂ ਹਿੱਸੇ ਨੂੰ ਮੁਸਲਮਾਨਾਂ ਸਮੇਤ ਹੋਰਨਾਂ ਫਿਰਕਿਆਂ ਨੇ ਰੱਜ ਕੇ ਸਲ੍ਹਾਇਆ ਹੈ। ਸਿੱਖਾਂ ਲਈ ਫਖਰ ਦੀ ਗੱਲ ਹੈ ਕਿ ਕਸ਼ਮੀਰ ਦੀ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਮੁਖੀ ਵੱਲੋਂ ਇਸ ਸੰਕਟ ਦੀ ਘੜੀ ਮੌਕੇ ਕਿਸੇ ਸਰਕਾਰ ਦੇ ਹਾੜੇ ਕੱਢਣ ਦੀ ਥਾਂ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਮਦਦ ਦੀ ਅਪੀਲ ਕੀਤੀ ਹੈ।
ਹਿੰਦੀ ਭਾਸ਼ਾ ਦੀ ਇਕ ਕੌਮੀ ਅਖ਼ਬਾਰ ਦੇ ਇੰਦੌਰ ਤੋਂ ਪੱਤਰਕਾਰ ਪ੍ਰੀਕਸ਼ਤ ਯਾਦਵ ਵੱਲੋਂ ਕਸ਼ਮੀਰ ਤ੍ਰਾਸਦੀ ਮੌਕੇ ਸਿੱਖਾਂ ਦੇ ਸਹਾਇਤਾ ਯਤਨਾਂ ਬਾਰੇ ਲਗਾਈ ਇਕ ਤੁਲਨਾਤਮਕ ਖਬਰ ਅੱਜ-ਕੱਲ੍ਹ ਸੋਸ਼ਲ ਸਾਈਟਸ ‘ਤੇ ਬੇਹੱਦ ਵਾਇਰਲ ਹੈ। ਸ੍ਰੀ ਯਾਦਵ ਨੇ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਦਾ ਬਕਾਇਦਾ ਨਾਂ ਦੱਸਦਿਆਂ ਕਸ਼ਮੀਰੀਆਂ ਲਈ ਮੰਗੀ ਮਦਦ ਬਾਰੇ ਲਾਰੇ ਜਾਂ ਕੋਰੀ ਨਾਂਹ ਹੋਣ ਸਬੰਧੀ ਜ਼ਿਕਰ ਕੀਤਾ ਹੈ, ਜਦਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਹੋ ਰਹੀ ਸਹਾਇਤਾ ਨੂੰ ਦੇਸ਼ ਦੀ ਲਾਜ਼ ਬਚਾਉਣ ਦਾ ਇਕ ਮਾਤਰ ਸਹਾਰਾ ਮੰਨਿਆ ਹੈ। ਇਸੇ ਤਰ੍ਹਾਂ ਇਕ ਕੌਮੀ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਸੁਰਖੀ ਅਨੁਸਾਰ ਦੇਸ਼ ਦੀ ਮਸ਼ਹੂਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ ਨੇ ਮੁਸਲਮਾਨਾਂ ਨੂੰ ਰਾਸ਼ਟਰ ਨਿਰਮਾਣ, ਸੁਰੱਖਿਆ ਤੇ ਦੇਸ਼ ਦੀ ਆਰਥਿਕਤਾ ਵਿਚ ਵਧ-ਚੜ੍ਹ ਕੇ ਹਿੱਸਾ ਪਾਉਣ ਦੀ ਜਾਂਚ ਸਿੱਖਾਂ ਕੋਲੋਂ ਸਿੱਖਣ ਲਈ ਕਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਦੀ ਦੇ ਕਈ ਸ਼ਹਿਰਾਂ ਵਿਚ 24 ਘੰਟੇ ਲੰਗਰ ਲਾਏ ਹਨ। ਇਸ ਤੋਂ ਇਲਾਵਾ ਹੜ੍ਹ ਪੀੜਤਾਂ ਨੂੰ ਹੋਰ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰ ਰੋਜ਼ ਇਕ ਲੱਖ ਤੋਂ ਵੱਧ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇੰਟਰਨੈੱਟ ‘ਤੇ ਸਮਾਜਿਕ ਸਾਈਟਾਂ ਰਾਹੀਂ ਵਿਸ਼ਵ ਭਰ ਵਿਚ ਮਨੁੱਖਤਾ ਦੀ ਭਲਾਈ ਲਈ ਸਿੱਖਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਖੂਬ ਪ੍ਰਚਾਰ ਹੋ ਰਿਹਾ ਹੈ। ਫੇਸਬੁੱਕ, ਵੱਟਸਐਪ, ਯੂ ਟਿਊਬ ਤੇ ਟਵਿੱਟਰ ਆਦਿ ‘ਤੇ ਜਿਥੇ ਸਿੱਖਾਂ ਵੱਲੋਂ ਕੌਮ ਦੇ ਫਰਾਖ਼ਦਿਲੀ ਕਾਰਜਾਂ ‘ਤੇ ਮਾਣ ਦਰਸਾਇਆ ਜਾ ਰਿਹਾ ਹੈ, ਉਥੇ ਹੋਰਨਾਂ ਧਰਮਾਂ ਦੇ ਲੋਕਾਂ ਵੱਲੋਂ ਵੀ ਸਨਮਾਨਜਨਕ ਸੰਦੇਸ਼ ਅਪਲੋਡ ਕੀਤੇ ਜਾ ਰਹੇ ਹਨ। ਹੜ੍ਹਾਂ ਤੋਂ ਬਾਅਦ ਸੈਂਕੜੇ ਲੋਕਾਂ ਨੇ ਵੱਖ-ਵੱਖ ਗੁਰਦੁਆਰਿਆਂ ਵਿਚ ਪਨਾਹ ਲਈ ਹੋਈ ਹੈ ਤੇ ਉਹ ਸਿੱਖਾਂ ਵੱਲੋਂ ਬਚਾਅ ਕਾਰਜਾਂ ਵਿਚ ਪਾਏ ਯੋਗਦਾਨ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ। ਜਵਾਹਰ ਨਗਰ ਵਿਚ ਘਰ ਵਿਚੋਂ ਬਚਾਏ ਗਏ ਅਬਦੁਲ ਰਾਸ਼ਿਦ ਆਪਣੇ ਪੂਰੇ ਪਰਿਵਾਰ ਨਾਲ ਪਿਛਲੇ 17 ਦਿਨਾਂ ਤੋਂ ਗੁਰਦੁਆਰਾ ਸ਼ਹੀਦ ਬੁੱਗਾ ਵਿਚ ਠਹਿਰਿਆ ਹੋਇਆ ਹੈ।
ਕਈ ਮੁਸਲਮਾਨਾਂ ਨੇ ਕਿਹਾ ਕਿ ਉਹ ਸਿੱਖਾਂ ਦੇ ਕਰਜ਼ਦਾਰ ਰਹਿਣਗੇ ਕਿਉਂਕਿ ਉਨ੍ਹਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਕੀਤੇ ਬਿਨਾਂ ਉਨ੍ਹਾਂ ਦੀ ਸਹਾਇਤਾ ਕੀਤੀ। ਬੇਮੀਨਾ ਇਲਾਕੇ ਦੇ ਵਸਨੀਕ ਮਕਸੂਦ ਅਹਿਮਦ ਦਾ ਕਹਿਣਾ ਹੈ ਕਿ ਉਹ ਕਦੇ ਗੁਰਦੁਆਰੇ ਨਹੀਂ ਗਿਆ ਸੀ ਪਰ ਸਿੱਖਾਂ ਵੱਲੋਂ ਦਿੱਤਾ ਗਿਆ ਪਿਆਰ ਤੇ ਦੁਲਾਰ ਦੇਖ ਕੇ ਉਸ ਦਾ ਮਨ ਪਸੀਜ ਗਿਆ ਹੈ।
____________________________________
ਮੱਕੜ ਵੱਲੋਂ ਸਰਕਾਰ ਨੂੰ ਸਿੱਖਾਂ ਦੇ ਮੁੜ ਵਸੇਬੇ ਲਈ ਅਪੀਲ
ਅੰਮ੍ਰਿਤਸਰ: ਕਸ਼ਮੀਰੀ ਸਿੱਖਾਂ ਦਾ ਹਾਲ ਪੁੱਛਣ ਲਈ ਸ੍ਰੀਨਗਰ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਐਨæਐਨæ ਵੋਹਰਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਦੌਰਾਨ ਪ੍ਰਭਾਵਿਤ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੈਕੇਜ ਜਾਰੀ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕਰਨ ਦੀ ਮੰਗ ਕੀਤੀ। ਜਿਥੇ ਰਾਜਪਾਲ ਨੇ ਸਿੱਖਾਂ ਦੀਆਂ ਸਮੱਸਿਆਵਾਂ ਦੇ ਸਰਲੀਕਰਨ ਦਾ ਭਰੋਸਾ ਦਿਵਾਇਆ, ਉਥੇ ਜਨਾਬ ਅਬਦੁੱਲਾ ਨੇ ਸਿੱਖਾਂ ਦੀ ਵਿੱਤੀ ਤੇ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਾਮੀ ਭਰੀ। ਸ੍ਰੀ ਵੋਹਰਾ ਨੇ ਪੰਜਾਬੀਆਂ ਦੀ ਪ੍ਰਸੰਸਾ ਕਰਦਿਆਂ ਖੁਦ ਦੇ ਪੰਜਾਬੀ ਹੋਣ ‘ਤੇ ਮਾਣ ਪ੍ਰਗਟਾਇਆ। ਉਨ੍ਹਾਂ ਬੇਘਰ ਲੋਕਾਂ ਲਈ ਸ਼੍ਰੋਮਣੀ ਕਮੇਟੀ ਪਾਸੋਂ ਹੋਰ ਸਮੱਗਰੀ ਤੇ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਉਥੋਂ ਦੇ ਪਹਿਰਾਵੇ ਵਾਲੇ ਕੱਪੜੇ ਭੇਜਣ ਲਈ ਅਪੀਲ ਕੀਤੀ।
____________________________________
ਬਿਪਤਾ ਮਾਰਿਆਂ ਨਾਲ ਸਦਾ ਹੀ ਡਟ ਕੇ ਖੜ੍ਹਦੇ ਨੇ ਸਿੱਖ
ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਫਿਲੀਪੀਨਜ਼, ਸੀਰੀਆ, ਇਰਾਕ, ਸੋਮਾਲੀਆ, ਹਿਆਤੀ, ਬੋਸਨੀਆ, ਕੀਨੀਆ, ਲਿਬੀਆ, ਜਾਪਾਨ, ਤ੍ਰਿਨੀਦਾਦ ਆਦਿ ਵਿਚ ਵੀ ਸਿੱਖਾਂ ਦੇ ਕੌਮਾਂਤਰੀ ਸੇਵਾ ਦਸਤਿਆਂ ਵੱਲੋਂ ਕੁਦਰਤੀ ਤੇ ਮਨੁੱਖੀ ਕਰੋਪੀਆਂ ਮੌਕੇ ਬਿਪਤਾ ਵਿਚ ਫਸੇ ਆਮ ਲੋਕਾਂ ਦੀ ਬਿਨ੍ਹਾਂ ਧਰਮ ਜਾਤ ਵੇਖੇ ਦਹਾਕਿਆਂ ਤੋਂ ਸਹਾਇਤਾ ਕੀਤੀ ਜਾ ਰਹੀ ਹੈ। ਕੀਨੀਆ ਦੇ ਉੱਪ ਰਾਸ਼ਟਰਪਤੀ ਵੱਲੋਂ ਪਿਛਲੇ ਸਮੇਂ ਭਿਆਨਕ ਕਾਲ ਦੀ ਸਥਿਤੀ ਮੌਕੇ ਸਿੱਖ ਸੰਸਥਾਵਾਂ ਵੱਲੋਂ 100 ਟਨ ਭੋਜਨ ਭੇਜਣ ‘ਤੇ ਡੂੰਘਾ ਧੰਨਵਾਦ ਕੀਤਾ ਗਿਆ ਸੀ। ਲੀਬੀਆ ਦੀ ਘਰੇਲੂ ਖਾਨਾਜੰਗੀ ਮੌਕੇ ਗਰੀਬੀ ਦੇ ਮਾਰੇ ਮੁਲਕ ਤਨੂਸ਼ੀਆ ਵਿਚ ਸ਼ਰਨ ਲੈ ਕੇ ਕੈਂਪਾਂ ਨਿਚ ਬੈਠੇ ਸ਼ਰਨਾਰਥੀਆਂ ਦੀ ਦੋਵੇਂ ਪਾਸੇ ਮਦਦ ਕਰਨ ਵਾਲੇ ਖਾਲਸਾ ਏਡ ਦੇ ਸਿੱਖ ਦਸਤਿਆਂ ਦੀ ਸੰਯੁਕਤ ਰਾਸ਼ਟਰ ਵੱਲੋਂ ਸ਼ਲਾਘਾ ਕੀਤੀ ਗਈ ਸੀ। ਹੋਰ ਕਈ ਕੌਮਾਂਤਰੀ ਉਦਾਹਰਨਾਂ ਤੋਂ ਛੁੱਟ ਭਾਰਤੀ ਗੈਰ-ਸਿੱਖ ਸੂਬਿਆਂ ਵਿਚ ਆਈਆਂ ਕੁਦਰਤੀ ਆਫਤਾਂ ਗੁਜਰਾਤ ਦੇ ਭੁਚਾਲ, ਊਡੀਸਾ ਦੀ ਸੁਨਾਮੀ, ਉਤਰਾਖੰਡ ਦੇ ਬੱਦਲ ਫੱਟਣ ਮੌਕੇ ਵੀ ਸਿੱਖਾਂ ਦੇ ਸਮਾਜ ਸੇਵੀ
Leave a Reply